ਸਿੱਖਿਆ ਵਿਭਾਗ ਪੰਜਾਬ ETT Posts New Update
09.01.2024, ਪੰਜਾਬ
ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਪੰਜਾਬ- ਸਿੱਖਿਆ ਵਿਭਾਗ ਪੰਜਾਬ ਵਿੱਚ ਈ.ਟੀ.ਟੀ. ਕਾਡਰ ਦੀਆਂ 6635 ਅਸਾਮੀਆਂ ਭਰਨ ਲਈ ਮਿਤੀ 30.07.2021 ਨੂੰ ਵਿਗਿਆਪਣ ਦਿੱਤਾ ਗਿਆ ਸੀ। ਇਸ ਭਰਤੀ ਵਿੱਚ ਸਟੇਸ਼ਨ ਅਲਾਟਮੈਂਟ ਕਰਨ ਮਗਰੋਂ ਯੋਗ ਉਮੀਦਵਾਰਾਂ ਦੇ ਅਲਾਟ ਕੀਤੇ ਸਟੇਸ਼ਨਾਂ ਤੇ ਜੁਆਇਨ ਨਾ ਕਰਨ ਕਰਕੇ ਵਿਦਹੈਲਡ ਉਮੀਦਵਾਰਾਂ ਦੀ ਪਾਤਰਤਾ ਰਿਜੈਕਟ ਹੋਣ ਕਾਰਨ ਅਤੇ ਹੋਰ ਵੱਖ ਵੱਖ ਕੈਟਾਗਰੀਆਂ ਦੀਆਂ ਅਸਾਮੀਆਂ ਖਾਲੀ ਰਹਿ ਗਈਆਂ ਹਨ। ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਵੱਖ-ਵੱਖ ਸਮੇਂ ਤੇ ਜਾਰੀ ਸਲੈਕਸ਼ਨ ਸੂਚੀਆਂ ਵਿੱਚੋਂ ਇਹਨਾਂ ਖਾਲੀ ਰਹਿੰਦੀਆਂ ਅਸਾਮੀਆਂ ਨੂੰ ਭਰਨ ਲਈ ਮਿਤੀ 04.01.2024 ਤੋਂ ਆਨਲਾਈਨ ਪ੍ਰੋਸੈਸ ਰਾਹੀਂ ਵਿਭਾਗ ਦੇ ਪੋਰਟਲ ਤੇ ਸਟੇਸ਼ਨ ਚੋਣ ਕਰਵਾਈ ਗਈ ਸੀ। ਜਿਸ ਅਨੁਸਾਰ MIS ਵਿੰਗ ਵੱਲੋਂ ਯੋਗ ਉਮੀਦਵਾਰਾਂ ਨੂੰ ਅਲਾਟ ਕੀਤੇ ਸਟੇਸ਼ਨ ਉਹਨਾਂ ਦੀ ਆਈ.ਡੀ. ਵਿੱਚ ਅਪਲੋਡ ਕਰ ਦਿੱਤੇ ਗਏ ਹਨ। ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਜੋ ਉਮੀਦਵਾਰ ਵਿਗਿਆਪਣ ਮਿਤੀ 30.07.2021 ਅਧੀਨ ਪਹਿਲਾਂ ਹੀ ਚੁਣੇ ਗਏ ਸਨ, ਵਿਭਾਗ ਵੱਲੋਂ ਪਹਿਲਾਂ ਹੀ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਅਜਿਹੇ ਯੋਗ ਉਮੀਦਵਾਰ ਹਾਜ਼ਰ ਹੋਣ ਉਪਰੰਤ ਸਰਕਾਰੀ ਨੌਕਰੀ ਵਿੱਚ ਬਤੌਰ ਈ.ਟੀ.ਟੀ. ਟੀਚਰ ਕੰਮ ਕਰ ਰਹੇ ਹਨ। ਇਸ ਤਰ੍ਹਾਂ ਯੋਗ ਉਮੀਦਵਾਰਾਂ ਦਾ ਨਿਯੁਕਤੀ ਦਾ ਸਥਾਨ, ਵਿਭਾਗ ਵੱਲੋਂ ਜੋ ਪਹਿਲਾਂ ਅਲਾਟ ਕੀਤਾ ਗਿਆ ਸੀ ਉਹੀ ਰਹੇਗਾ।
- ਯੋਗ ਉਮੀਦਵਾਰਾਂ ਨੂੰ ਜਿਸ ਜ਼ਿਲ੍ਹੇ ਵਿੱਚ ਸਟੇਸ਼ਨ ਅਲਾਟ ਹੋਇਆ ਹੈ ਉਹ ਸਲੈਕਸ਼ਨ ਨਤੀਜੇ ਦੀ ਕਾਪੀ, ਆਨਲਾਈਨ ਸਟੇਸ਼ਨ ਅਲਾਟਮੈਂਟ ਦੀ ਕਾਪੀ, ਸਵੈ ਘੋਸ਼ਣਾ (ਸਵੈ ਘੋਸ਼ਣਾ ਪੱਤਰ ਦਾ ਨਮੂਨਾ ਸਬੰਧਤ ਡੀ.ਈ.ਓ.(ਐਸਿ) ਦਫਤਰ ਤੋਂ ਪ੍ਰਾਪਤ ਕੀਤਾ ਜਾਵੇ) ਅਤੇ ਆਈ.ਡੀ. ਪ੍ਰੂਫ ਲੈ ਕੇ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ (ਐਸਿ), ਦਫਤਰ ਵਿਖੇ ਪਹੁੰਚ ਕੇ ਨਿਯੁਕਤੀ ਪੱਤਰ ਪ੍ਰਾਪਤ ਕਰ ਸਕਦੇ ਹਨ।
ETT Bharti Important Links
ਸਿੱਖਿਆ ਵਿਭਾਗ ਪੰਜਾਬ ETT Posts New Update |
Read More Important Posts
ਕਿਸੇ ਵੀ ਭਰਤੀ ਦੇ ਪੇਪਰ ਦੀ ਤਿਆਰੀ ਕਰਨ ਲਈ ਸਾਡੀ ਇਸ ਵੈੱਬਸਾਈਟ ਤੇ ਜੁੜੇ ਰਹਿ ਸਕਦੇ ਹੋ, ਤੁਹਾਨੂੰ ਸਾਰੇ ਹੀ ਵਿਸ਼ਿਆਂ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਮਿਲ ਜਾਣਗੇ।
Post a Comment
0 Comments