Today Current Affairs in Punjabi
Hello Dear Students, if you are finding Today Current Affairs in Punjabi, Today Current Affairs in Punjabi Language and Punjabi Current Affairs, then you are right place. Here you can read Current Affairs today in Punjabi
ਵਿਦਿਆਰਥੀ ਦੋਸਤੋ, ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਦੇ ਜ਼ਰੀਏ ਕਰ ਸਕਦੇ ਹੋ ਇਥੇ ਤੁਹਾਨੂੰ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ।
Today Current Affairs in Punjabi Language
ਪ੍ਰਸ਼ਨ - ਟਾਈਲਰ ਪੁਰਸਕਾਰ ਕਿਸ ਨਾਲ ਸੰਬੰਧਿਤ ਹੁੰਦਾ ਹੈ?
ਉੱਤਰ - ਵਾਤਾਵਰਨ ਨਾਲ ਸਬੰਧਿਤ ਹੁੰਦਾ ਹੈ ਤੇ ਇਸਨੂੰ ਵਾਤਾਵਰਨ ਦਾ ਨੋਬਲ ਪੁਰਸਕਾਰ ਵੀ ਕਿਹਾ ਜਾਂਦਾ ਹੈ।
2020 ਦਾ ਟਾਈਲਰ ਪੁਰਸਕਾਰ ਪਵਨ ਸੁਖਦੇਵ ਨੂੰ ਦਿੱਤਾ ਗਿਆ (ਹਰੀ ਪੂੰਜੀ ਨੂੰ ਵਿਕਸਿਤ ਕਰਨ ਲਈ)
ਪ੍ਰਸ਼ਨ - ਸੰਸਕ੍ਰਿਤ ਦੇ ਸਾਹਿਤ ਦੇ ਪੁਰਸਕਾਰ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਸੰਸਕ੍ਰਿਤ ਦੇ ਸਾਹਿਤ ਦੇ ਪੁਰਸਕਾਰ ਨੂੰ ਵਚਸਪਤੀ ਪੁਰਸਕਾਰ ਕਿਹਾ ਜਾਂਦਾ ਹੈ।
ਪ੍ਰਸ਼ਨ - ਏਸ਼ੀਆ ਦਾ ਨੋਬਲ ਪੁਰਸਕਾਰ ਕਿਹੜਾ ਹੈ?
ਉੱਤਰ - ਏਸ਼ੀਆ ਦਾ ਨੋਬਲ ਪੁਰਸਕਾਰ ਰੈਮਨਮੈਕਸੈਸੇ ਪੁਰਸਕਾਰ ਹੈ।
ਰੈਮਨਮੈਕਸੈਸੇ ਪੁਰਸਕਾਰ ਫਿਲੀਪੀਨ ਦੇ ਰਾਸ਼ਟਰਪਤੀ ਤੋਂ ਬਣਿਆ ਹੈ।
ਪ੍ਰਸ਼ਨ - ਗਣਿਤ ਦਾ ਨੋਬਲ ਪੁਰਸਕਾਰ ਕਿਹੜਾ ਹੈ?
ਉੱਤਰ - ਗਣਿਤ ਦਾ ਨੋਬਲ ਪੁਰਸਕਾਰ ਏਬਲ ਪੁਰਸਕਾਰ ਹੈ।
ਪ੍ਰਸ਼ਨ - ਕਿਸ਼ਤੀ ਚਲਾਉਣਾ ਵਰਲਡ ਕੱਪ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰਨ?
ਉੱਤਰ - ਕਿਸ਼ਤੀ ਚਲਾਉਣਾ ਵਰਲਡ ਕੱਪ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਨੇਤਰਾ ਕੁਮਾਨਨ (ਚੇਨਈ/ਤਾਮਿਲਨਾਡੂ)
ਪ੍ਰਸ਼ਨ - ਭਾਰਤ ਵਿੱਚ ਪਹਿਲੀ ਰੇਲ ਗੱਡੀ ਕਦੋਂ ਚਲਾਈ ਗਈ?
ਉੱਤਰ - ਭਾਰਤ ਵਿੱਚ ਪਹਿਲੀ ਰੇਲ ਗੱਡੀ 1853 ਈ. ਵਿੱਚ ਚਲਾਈ ਗਈ।
ਪ੍ਰਸ਼ਨ - ਭਾਰਤ ਵਿੱਚ ਪਹਿਲੀ ਰੇਲ ਗੱਡੀ ਕਿਸ ਦੇ ਸਮੇਂ ਚਲਾਈ ਗਈ?
ਉੱਤਰ - ਭਾਰਤ ਵਿੱਚ ਪਹਿਲੀ ਰੇਲ ਗੱਡੀ ਲਾਰਡ ਡਲਹੌਜ਼ੀ ਦੇ ਸਮੇਂ ਚਲਾਈ ਗਈ।
ਪ੍ਰਸ਼ਨ - ਭਾਰਤ ਵਿੱਚ ਪਹਿਲੀ ਰੇਲ ਗੱਡੀ ਕਿੱਥੇ ਤੋਂ ਕਿੱਥੇ ਤੱਕ ਚਲਾਈ ਗਈ?
ਉੱਤਰ - ਪ੍ਰਸ਼ਨ - ਭਾਰਤ ਵਿੱਚ ਪਹਿਲੀ ਰੇਲ ਗੱਡੀ ਮੁੰਬਈ ਤੋਂ ਥਾਣਾ ਤੱਕ ਚਲਾਈ ਗਈ।
ਪ੍ਰਸ਼ਨ - ਆਰ. ਪੀ. ਐੱਫ. ਦਾ ਪੂਰਾ ਨਾਮ ਕੀ ਹੈ?
ਉੱਤਰ - ਆਰ. ਪੀ. ਐੱਫ. ਦਾ ਪੂਰਾ ਨਾਮ - ਰੇਲਵੇ ਸੁਰੱਖਿਆ ਬਲ ਹੈ।
ਪ੍ਰਸ਼ਨ - ਆਰ. ਪੀ. ਐੱਫ. ਐੱਸ. ਦਾ ਪੂਰਾ ਨਾਮ ਕੀ ਹੈ?
ਉੱਤਰ - ਆਰ. ਪੀ. ਐੱਫ. ਐੱਸ. ਦਾ ਪੂਰਾ ਨਾਮ - ਰੇਲਵੇ ਸੁਰੱਖਿਆ ਬਲ ਸਰਵਿਸ ਹੈ।
ਪ੍ਰਸ਼ਨ - ਟੌਮ - ਟੌਮ ਸੰਸਥਾ ਬਾਰੇ ਦੱਸੋ।
ਉੱਤਰ - ਇਹ ਇੱਕ ਅਜਿਹੀ ਸੰਸਥਾ ਹੈ ਜੋ ਟਰੈਫਿਕ ਰਿਪੋਰਟ ਤਿਆਰ ਕਰਦੀ ਹੈ ਤੇ ਵਾਰਸ਼ਿਕ ਇੰਡੈਕਸ ਵਿਚ ਦੁਨੀਆਂ ਦੇ ਸ਼ਹਿਰ ਸ਼ਾਮਿਲ ਕਰਦੀ ਹੈ।
ਦੁਨੀਆਂ ਦਾ ਸਭ ਤੋਂ ਜਿਆਦਾ ਟਰੈਫਿਕ ਵਾਲਾ ਸ਼ਹਿਰ ਬੰਗਲੁਰੂ (ਕਰਨਾਟਕ) ਹੈ।
ਬੰਗਲੁਰੂ ਸ਼ਹਿਰ ਨਾਲ ਸੰਬੰਧਿਤ ਕੁਝ ਗੱਲਾਂ -
ਉਪਨਾਮ (ਜਿਨ੍ਹਾਂ ਦੇ ਵਜੋਂ ਇਸ ਸ਼ਹਿਰ ਨੂੰ ਜਾਣਿਆ ਜਾਂਦਾ ਹੈ)-
1. ਸੁਸਾਇਡ ਸਿਟੀ ਆਫ ਇੰਡੀਆ
2. ਤਲਾਕ ਸਿਟੀ ਆਫ ਇੰਡੀਆ
3. ਆਈ. ਟੀ. ਹੱਬ ਆਫ ਇੰਡੀਆ
4. ਬਗ਼ੀਚਿਆਂ ਦਾ ਸ਼ਹਿਰ
5. ਆਈ. ਐਸ. ਆਰ. ਓ. ਦਾ ਮੁੱਖ ਵਿਦਿਆਲਿਆ
ਪ੍ਰਸ਼ਨ - ਟਰੈਫਿਕ ਵਿਚ ਦੁਨੀਆਂ ਦਾ ਦੂਜਾ ਸ਼ਹਿਰ ਕਿਹੜਾ ਹੈ?
ਉੱਤਰ - ਟਰੈਫਿਕ ਵਿਚ ਦੁਨੀਆਂ ਦਾ ਦੂਜਾ ਸ਼ਹਿਰ ਮਨੀਲਾ (ਫਿਲੀਪੀਨ ਦੀ ਰਾਜਧਾਨੀ) ਹੈ।
ਪ੍ਰਸ਼ਨ - ਟਰੈਫਿਕ ਵਿਚ ਦੁਨੀਆਂ ਦਾ ਤੀਜਾ ਸ਼ਹਿਰ ਕਿਹੜਾ ਹੈ?
ਉੱਤਰ - ਟਰੈਫਿਕ ਵਿਚ ਦੁਨੀਆਂ ਦਾ ਤੀਜਾ ਸ਼ਹਿਰ ਬਗੋਟਾ ਸ਼ਹਿਰ (ਕੋਲੰਬੀਆ) ਹੈ।
ਪ੍ਰਸ਼ਨ - ਵਿਸ਼ਵ ਬ੍ਰੇਲ ਦਿਵਸ ਕਦੋਂ ਮਨਾਇਆ ਜਾਂਦਾ ਹੈ?
ਉੱਤਰ - ਵਿਸ਼ਵ ਬ੍ਰੇਲ ਦਿਵਸ 04 ਜਨਵਰੀ ਨੂੰ ਮਨਾਇਆ ਜਾਂਦਾ ਹੈ।
04 ਜਨਵਰੀ 1874 ਨੂੰ ਲੁਈਸ ਬ੍ਰੇਲ ਦਾ ਜਨਮ ਹੋਇਆ ਸੀ ਉਸਦੇ ਦੁਆਰਾ ਬ੍ਰੇਲ ਲਿਪੀ ਬਣੀ ਹੋਣ ਕਰਕੇ, ਉਸਦੇ ਜਨਮ ਦਿਨ ਵਾਲੇ ਦਿਨ ਇਹ ਦਿਵਸ ਮਨਾਇਆ ਜਾਂਦਾ ਹੈ।
ਬ੍ਰੇਲ ਲਿਪੀ ਦਾ ਮਤਲਬ -
ਸਪਰਸ਼ ਕਰਕੇ ਪੜਨਾ (ਦ੍ਰਿਸ਼ਟੀ ਪੱਖੋਂ ਨਾ ਪੜ ਸਕਣ ਵਾਲੇ ਵਿਦਿਆਰਥੀਆਂ ਲਈ ਇਹ ਲਿਪੀ ਬਣਾਈ ਗਈ ਸੀ ਜਿਸਨੂੰ ਵਿਦਿਆਰਥੀ ਆਪਣੇ ਹੱਥਾਂ ਨਾਲ ਸਪਰਸ਼ ਕਰਕੇ ਪੜ ਸਕਦੇ ਹਨ)
ਪ੍ਰਸ਼ਨ - ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐਸ. ਦੱਸੋ?
ਉੱਤਰ - ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐਸ. ਕਿਰਨ ਬੇਦੀ ਹਨ (ਹਰਿਆਣਾ ਅਤੇ ਦਿੱਲੀ)
ਪ੍ਰਸ਼ਨ - ਭਾਰਤ ਦੀ ਪਹਿਲੀ ਮਹਿਲਾ ਆਈ. ਏ. ਐਸ. ਦੱਸੋ।
ਉੱਤਰ - ਭਾਰਤ ਦੀ ਪਹਿਲੀ ਮਹਿਲਾ ਆਈ. ਏ. ਐਸ. ਅੰਨਾ ਬੌਬੀ ਜੌਰਜ (ਮਲਹੋਤਰਾ) ਹਨ (ਕੇਰਲ ਤੋਂ)।
Today Current Affairs in Punjabi - Punjabi Current Affairs |
ਸੋ ਦੋਸਤੋ ਤੁਹਾਨੂੰ ਸਾਡੀ ਇਹ ਕੋਸ਼ਿਸ਼ ਕਿਸ ਤਰ੍ਹਾਂ ਦੀ ਲੱਗੀ ਤਾਂ ਜਰੂਰ ਦੱਸਿਓ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜੁੜੇ ਰਹੋ।
Post a Comment
0 Comments