Today Current Affairs in Punjabi
Dear Students, if you are finding Today Current Affairs in Punjabi, Today Current Affairs in Punjabi Language and Punjabi Current Affairs then you are right place because here you can read Current Affairs today in Punjabi
ਪਿਆਰੇ ਵਿਦਿਆਰਥੀ ਦੋਸਤੋ, ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਦੇ ਜ਼ਰੀਏ ਕਰ ਸਕਦੇ ਹੋ ਇਥੇ ਤੁਹਾਨੂੰ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ।
Today Current Affairs in Punjabi Language
ਪ੍ਰਸ਼ਨ - ਭਾਰਤ ਵਿੱਚ ਤੇਲ ਕਿੱਥੋਂ ਆਉਂਦਾ ਹੈ?
ਉੱਤਰ - ਭਾਰਤ ਵਿੱਚ ਤੇਲ ਇਰਾਕ ਤੋਂ ਆਉਂਦਾ ਹੈ।
ਪ੍ਰਸ਼ਨ - ਇਰਾਕ ਦੀ ਰਾਜਧਾਨੀ ਦਾ ਨਾਮ ਕੀ ਹੈ?
ਉੱਤਰ - ਇਰਾਕ ਦੀ ਰਾਜਧਾਨੀ ਦਾ ਨਾਮ ਬਗਦਾਦ ਹੈ।
ਪ੍ਰਸ਼ਨ - ਕੋਅਲ ਇੰਡੀਆ ਦੇ 28ਵੇਂ ਪ੍ਰਧਾਨ ਦਾ ਨਾਮ?
ਉੱਤਰ - ਕੋਅਲ ਇੰਡੀਆ ਦੇ 28ਵੇਂ ਪ੍ਰਧਾਨ ਦਾ ਨਾਮ - ਪ੍ਰਮੋਧ ਅਗਰਵਾਲ
ਪ੍ਰਸ਼ਨ - ਕੋਅਲ ਕੈਪੀਟਲ ਆਫ ਇੰਡੀਆ?
ਉੱਤਰ - ਕੋਅਲ ਕੈਪੀਟਲ ਆਫ ਇੰਡੀਆ ਝਰੀਆ (ਜਿਲ੍ਹਾ ਧੰਨਵਾਦ) ਹੈ ਜੋ ਕਿ ਝਾਰਖੰਡ ਵਿਚ ਪੈਂਦਾ ਹੈ।
ਧੰਨਵਾਦ ਵਿੱਚ ਇੱਕ ਇੰਡੀਅਨ ਮਾਇਨ ਕਾਲਜ (ਆਈ ਐਮ ਐਸ) ਹੈ ਜਿਸ ਵਿਚ ਵਿਸ਼ਵ ਤੋਂ ਵਿਦਿਆਰਥੀ ਵਿੱਦਿਆ ਲੈਣ ਆਉਂਦੇ ਹਨ।
ਪ੍ਰਸ਼ਨ - ਪੂਰਬੀ ਪਾਕਿਸਤਾਨ ਕਿਸ ਦੇਸ਼ ਨੂੰ ਕਿਹਾ ਜਾਂਦਾ ਹੈ?
ਉੱਤਰ - ਪੂਰਬੀ ਪਾਕਿਸਤਾਨ ਬੰਗਲਾਦੇਸ਼ ਨੂੰ ਕਿਹਾ ਜਾਂਦਾ ਹੈ।
ਪ੍ਰਸ਼ਨ - ਬੰਗਲਾਦੇਸ਼ ਕਦੋਂ ਬਣਿਆ?
ਉੱਤਰ - ਬੰਗਲਾਦੇਸ਼ 1971 ਵਿੱਚ ਬਣਿਆ।
ਉੜੀਸਾ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ -
ਹੀਰਾਕੁੰਡ ਬੰਨ੍ਹ ਪਰਿਯੋਜਨਾ
ਲਿੰਗਰਾਜ (ਸ਼ਿਵ ਲਿੰਗ ਰਾਜ)
ਪੁਰੀ ਰੱਥ ਯਾਤਰਾ
ਪ੍ਰਸ਼ਨ - ਕੋਨਾਰਕ ਸੂਰਜ ਮੰਦਰ ਕਿੱਥੇ ਹੈ?
ਉੱਤਰ - ਕੋਨਾਰਕ ਸੂਰਜ ਮੰਦਰ ਉੜੀਸਾ ਵਿਚ ਹੈ।
ਪ੍ਰਸ਼ਨ - ਯੋਗਸੂਤਰ ਕਿਤਾਬ ਕਿਸ ਨੇ ਲਿਖੀ?
ਉੱਤਰ - ਯੋਗਸੂਤਰ ਕਿਤਾਬ ਪਤੰਜਲੀ ਨੇ ਲਿਖੀ।
ਪ੍ਰਸ਼ਨ - ਬੈਂਗਲੂਰੂ ਕਿਸ ਨਦੀ ਦੇ ਕਿਨਾਰੇ ਤੇ ਸਥਿਤ ਹੈ?
ਉੱਤਰ ਬੈਂਗਲੂਰੂ ਵ੍ਰਿਸਵਾਵਤੀ ਨਦੀ ਦੇ ਕਿਨਾਰੇ ਤੇ ਸਥਿਤ ਹੈ।
ਪ੍ਰਸ਼ਨ - ਭਾਰਤ ਦਾ ਪਹਿਲਾ ਅਨਿਮਲ ਵਾਰ ਮੈਮੋਰੀਅਲ ਦਾ ਉਦਘਾਟਨ ਕਿੱਥੇ ਕੀਤਾ ਗਿਆ?
ਉੱਤਰ - ਭਾਰਤ ਦਾ ਪਹਿਲਾ ਅਨਿਮਲ ਵਾਰ ਮੈਮੋਰੀਅਲ ਦਾ ਉਦਘਾਟਨ ਉੱਤਰ ਪ੍ਰਦੇਸ਼ ਦੇ ਜਿਲ੍ਹੇ ਮੇਰਠ ਵਿਚ ਕੀਤਾ ਗਿਆ।
ਪ੍ਰਸ਼ਨ - ਮੇਰਠ ਕਿਸ ਨਦੀ ਦੇ ਕਿਨਾਰੇ ਵਸਿਆ ਹੋਇਆ ਹੈ?
ਉੱਤਰ - ਮੇਰਠ ਹਿੰਡਨ ਨਦੀ ਦੇ ਕਿਨਾਰੇ ਵਸਿਆ ਹੋਇਆ ਹੈ।
ਪ੍ਰਸ਼ਨ - ਮੇਰਠ ਕਿਸ ਵਿਚ ਮਸ਼ਹੂਰ ਹੈ?
ਉੱਤਰ - ਮੇਰਠ ਸਪੋਰਟਸ ਦਾ ਸਮਾਨ ਬਣਾਉਣ ਵਿਚ ਮਸ਼ਹੂਰ ਹੈ।
ਮੇਰਠ ਪੱਛਮੀ ਉੱਤਰ ਪ੍ਰਦੇਸ਼ ਦਾ ਸਭ ਤੋਂ ਵੱਡਾ ਮੰਡਲ ਹੈ ਜਿੱਥੇ ਸਭ ਤੋਂ ਵੱਧ ਯੂਨੀਵਰਸਿਟੀਆਂ ਹਨ।
ਪ੍ਰਸ਼ਨ - ਜਨ ਸੇਵਕ ਯੋਜਨਾ ਦੀ ਸ਼ੁਰੂਆਤ ਕਿਸ ਰਾਜ ਵਿਚ ਕੀਤੀ ਗਈ?
ਉੱਤਰ - ਜਨ ਸੇਵਕ ਯੋਜਨਾ ਦੀ ਸ਼ੁਰੂਆਤ ਕਰਨਾਟਕ ਰਾਜ ਵਿਚ ਕੀਤੀ ਗਈ।
ਕਰਨਾਟਕ ਨਾਲ ਸੰਬੰਧਿਤ ਹੋਰ ਜਾਣਕਾਰੀ -
ਕਰਨਾਟਕ ਦੇ ਨੈਸ਼ਨਲ ਪਾਰਕ -
ਵਨਰ ਘੱਟਾ, ਰਾਜੀਵ ਗਾਂਧੀ ਨੈਸ਼ਨਲ ਪਾਰਕ, ਕੁਦਰੇਮੁਖ, ਆਂਸ਼ੀ, ਸੋਮੇਸ਼ਵਰ, ਚਿੰਕਾਰਾ।
ਸੋ ਦੋਸਤੋ ਤੁਹਾਨੂੰ ਸਾਡੀ ਇਹ ਕੋਸ਼ਿਸ਼ ਕਿਸ ਤਰ੍ਹਾਂ ਦੀ ਲੱਗੀ, ਸਾਨੂੰ ਜਰੂਰ ਦੱਸਿਓ ਜੀ ਅਤੇ ਜੇਕਰ ਵਧੀਆ ਲੱਗੀ ਤਾਂ ਆਪਣੇ ਸਾਰੇ ਦੋਸਤਾਂ ਤੱਕ ਜਰੂਰ ਪੁੱਜਦਾ ਕਰ ਦੇਣਾ ਜੀ।
Today Current Affairs in Punjabi - Daily Current Affairs 2021 in Punjabi Language - Punjabi Current Affairs |
ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਸਟੱਡੀ ਨੋਟਸ ਅਤੇ ਪੜਾਈ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਸਮੱਗਰੀ ਇਕੱਠੀ ਕੀਤੀ ਹੈ, ਸੋ ਤੁਹਾਡੇ ਤੱਕ ਇਸ ਨੂੰ ਪਹੁੰਚਾਉਣ ਲਈ ਅਸੀ ਇਹ ਵੈੱਬਸਾਈਟ ਤਿਆਰ ਕੀਤੀ ਹੈ ਜਿਸ ਤੋਂ ਤੁਸੀਂ ਅਸਾਨੀ ਨਾਲ ਸਾਰੇ ਹੀ ਸਟੱਡੀ ਨੋਟਸ ਅਤੇ ਹੋਰ ਸਾਰੀ ਮਹੱਤਵਪੂਰਨ ਸਮੱਗਰੀ ਨੂੰ ਪ੍ਰਾਪਤ ਕਰ ਸਕਦੇ ਹੋ।
ਅਸੀਂ ਆਪਣੇ ਇਸ ਸਟੱਡੀ ਸਰੋਤ ਨੂੰ ਹੋਰ ਵੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਾਰੇ ਪਾਸੇ ਹੀ ਸਿੱਖਿਆ ਨੂੰ ਫੈਲਾ ਸਕੀਏ ਅਤੇ ਸਾਰੇ ਹੀ ਵਿਦਿਆਰਥੀ ਬਹੁਤ ਹੀ ਅਸਾਨੀ ਨਾਲ ਅਤੇ ਮੁਫ਼ਤ ਵਿੱਚ ਸਿੱਖਿਆ ਪ੍ਰਾਪਤ ਕਰ ਸਕਣ। ਸਾਡੀ ਇਸ ਕੋਸ਼ਿਸ਼ ਨੂੰ ਫਲ ਲਾਉਣ ਲਈ ਤੁਹਾਡੀ ਮਦਦ ਦੀ ਬਹੁਤ ਹੀ ਜਰੂਰਤ ਹੈ ਜਿਸ ਨਾਲ ਸਾਡਾ ਇਹ ਸਟੱਡੀ ਸਰੋਤ ਸਾਰੇ ਹੀ ਵਿਦਿਆਰਥੀਆਂ ਤੱਕ ਪੁੱਜ ਸਕਦਾ ਹੈ। ਸੋ ਦੋਸਤੋ ਤੁਸੀਂ ਸਾਡੇ ਨਾਲ ਜੁੜ ਕੇ ਆਪਣੀ ਪੜਾਈ ਕਰਦੇ ਰਹੋ ਅਤੇ ਨਾਲ ਹੀ ਇਸ ਨੂੰ ਆਪਣੇ ਸਾਰੇ ਹੀ ਦੋਸਤਾਂ ਤੱਕ ਪੁੱਜਦਾ ਕਰਦੇ ਰਹੋ।
Post a Comment
0 Comments