Gk Questions in Punjabi
Hi Dear Students, if you are Searching for Gk Questions in Punjabi , Gk in Punjabi then you are at right place. We are providing to you Punjab GK , General Knowledge in Punjabi
General Knowledge Questions in Punjabi
ਪ੍ਰਸ਼ਨ - ਪੰਜਾਬ ਭਾਰਤ ਦੇ ਕਿਸ ਭਾਗ ਵਿੱਚ ਸਥਿਤ ਹੈ?
ਉੱਤਰ - ਪੰਜਾਬ ਭਾਰਤ ਦੇ ਉੱਤਰ - ਪੱਛਮ ਵਿੱਚ ਸਥਿਤ ਹੈ।
ਪ੍ਰਸ਼ਨ - ਪੰਜਾਬ ਦੇ ਉੱਤਰ ਤੇ ਦੱਖਣ ਵਿਚਲੀ ਦੂਰੀ ਕਿੰਨੇ ਕਿਲੋਮੀਟਰ ਹੈ?
ਉੱਤਰ - ਪੰਜਾਬ ਦੇ ਉੱਤਰ ਅਤੇ ਦੱਖਣ ਵਿਚਲੀ ਦੂਰੀ 335 ਕਿਲੋਮੀਟਰ ਹੈ।
ਪ੍ਰਸ਼ਨ - ਪੰਜਾਬ ਦੇ ਪੂਰਬ ਤੇ ਪੱਛਮ ਵਿਚਲੀ ਦੂਰੀ ਕਿੰਨੇ ਕਿਲੋਮੀਟਰ ਹੈ?
ਉੱਤਰ - ਪੰਜਾਬ ਦੇ ਪੂਰਬ ਅਤੇ ਪੱਛਮ ਵਿਚਲੀ ਦੂਰੀ 300 ਕਿਲੋਮੀਟਰ ਹੈ।
ਪ੍ਰਸ਼ਨ - ਪੰਜਾਬ ਦਾ ਆਕਾਰ ਕਿਹੋ ਜਿਹਾ ਹੈ?
ਉੱਤਰ - ਪੰਜਾਬ ਦਾ ਆਕਾਰ ਤਿਕੋਣਾ ਹੈ।
ਪ੍ਰਸ਼ਨ - ਪੰਜਾਬ ਦੇ ਉੱਤਰੀ ਮੈਦਾਨੀ ਖੇਤਰ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਪੰਜਾਬ ਦੇ ਉੱਤਰੀ ਮੈਦਾਨੀ ਖੇਤਰ ਨੂੰ ਸਤਲੁਜ ਗੰਗਾ ਮੈਦਾਨ ਕਿਹਾ ਜਾਂਦਾ ਹੈ।
ਪ੍ਰਸ਼ਨ - ਪੰਜਾਬ ਨੂੰ ਕਿੰਨੇ ਧਰਾਤਲ ਕਿਸਮਾਂ ਵਿੱਚ ਵੰਡਿਆ ਗਿਆ ਹੈ?
ਉੱਤਰ - ਪੰਜਾਬ ਨੂੰ ਚਾਰ ਧਰਾਤਲ ਕਿਸਮਾਂ ਵਿੱਚ ਵੰਡਿਆ ਗਿਆ ਹੈ।
ਪੰਜਾਬ ਦੇ ਧਰਾਤਲ ਦੀਆਂ ਚਾਰ ਕਿਸਮਾਂ -
1. ਸ਼ਿਵਾਲਿਕ ਪਹਾੜੀਆਂ,
2. ਕੰਢੀ ਖੇਤਰ,
3. ਦਰਿਆਈ ਮਿੱਟੀ ਦੇ ਮੈਦਾਨ,
4. ਟਿੱਲਿਆਂ ਵਾਲੇ ਖੇਤਰ
1. ਸ਼ਿਵਾਲਿਕ ਪਹਾੜੀਆਂ ਪੰਜਾਬ ਦੇ ਕਿਸ ਪਾਸੇ ਹਨ?
ਸ਼ਿਵਾਲਿਕ ਪਹਾੜੀਆਂ ਉੱਤਰ ਪੂਰਬ ਵਿੱਚ ਹਨ।
2. ਕੰਢੀ ਖੇਤਰ ਪੰਜਾਬ ਦੇ ਕਿਸ ਭਾਗ ਵਿੱਚ ਹਨ?
ਕੰਢੀ ਖੇਤਰ ਪੰਜਾਬ ਦੇ ਉੱਤਰ ਪੂਰਬ ਤੇ ਉੱਤਰ ਪੱਛਮ ਵਿੱਚ ਹਨ।
3. ਦਰਿਆਈ ਮਿੱਟੀ ਦੇ ਮੈਦਾਨ ਪੰਜਾਬ ਦੇ ਕਿਸ ਹਿੱਸੇ ਵਿੱਚ ਹਨ?
ਦਰਿਆਈ ਮਿੱਟੀ ਦੇ ਮੈਦਾਨ ਪੰਜਾਬ ਦੇ ਮੱਧ ਭਾਗ ਵਿੱਚ ਹਨ।
4. ਟਿੱਲਿਆਂ ਵਾਲੇ ਖੇਤਰ ਪੰਜਾਬ ਦੇ ਕਿਸ ਭਾਗ ਵਿੱਚ ਹਨ?
ਟਿੱਲਿਆਂ ਵਾਲੇ ਖੇਤਰ ਪੰਜਾਬ ਦੇ ਦੱਖਣ ਪੱਛਮ ਵਿੱਚ ਹਨ।
ਪ੍ਰਸ਼ਨ - ਪੰਜਾਬ ਦੇ ਧਰਾਤਲ ਨੂੰ ਚਾਰ ਮੁੱਖ ਭਾਗਾਂ ਵਿੱਚ ਵੰਡਣ ਤੋਂ ਬਾਅਦ ਕਿੰਨੇ ਇਲਾਕਿਆਂ ਵਿੱਚ ਵੰਡਿਆ ਗਿਆ ਹੈ?
ਉੱਤਰ - ਇਸ ਤੋਂ ਬਾਅਦ ਪੰਜਾਬ ਨੂੰ ਤਿੰਨ ਇਲਾਕਿਆਂ ਵਿੱਚ ਵੰਡਿਆ ਗਿਆ ਹੈ। (ਇਹ ਇਲਾਕੇ ਪੰਜਾਬ ਵਿੱਚ ਵਹਿੰਦੇ ਦਰਿਆਵਾਂ ਨਾਲ ਬਣੇ ਹਨ ਭਾਵ ਕਿ ਇਹਨਾਂ ਦਰਿਆਵਾਂ ਦੇ ਵਿਚਕਾਰ ਵਸੇ ਹੋਏ ਹੋਣ ਕਰਕੇ ਇਹਨਾਂ ਇਲਾਕਿਆਂ ਦਾ ਨਾਮ ਪਿਆ ਹੈ ਪਰ ਜਿਹੜੀ ਧਰਾਤਲ ਦੀਆਂ ਕਿਸਮਾਂ ਹਨ ਉਹ ਧਰਾਤਲ ਦੀ ਭਿੰਨਤਾ ਦੇ ਅਧਾਰ ਤੇ ਬਣੇ ਹਨ।
ਜੋ ਇਲਾਕੇ ਦਰਿਆਵਾਂ ਦੇ ਦੁਆਰਾ ਬਣਾਏ ਗਏ ਹਨ ਉਹਨਾਂ ਇਲਾਕਿਆਂ ਵਿੱਚ ਬੋਲੀ (ਪੰਜਾਬੀ ਦੀਆਂ ਉਪ ਬੋਲੀਆਂ) ਵਖਰੇਵਾਂ ਵੀ ਦੇਖਣ ਨੂੰ ਮਿਲ ਜਾਂਦਾ ਹੈ ਤੇ ਇਲਾਕੇ ਦੇ ਨਾਮ ਤੇ ਹੀ ਬੋਲੀਆਂ ਦਾ ਨਾਮ ਵੀ ਰੱਖਿਆ ਗਿਆ ਹੈ।
ਪੰਜਾਬ ਦੇ ਧਰਾਤਲ ਤੋਂ ਬਾਅਦ ਪੰਜਾਬ ਨੂੰ ਤਿੰਨ ਇਲਾਕਿਆਂ ਵਿੱਚ ਵੰਡਿਆ ਗਿਆ ਹੈ ਜੋ ਕਿ ਹੇਠ ਲਿਖੇ ਹਨ -
ਮਾਝਾ
ਮਾਲਵਾ
ਦੁਆਬਾ (ਦੋਆਬਾ)
ਪ੍ਰਸ਼ਨ - ਪੰਜਾਬ ਦਾ ਮਾਝਾ (ਅੱਪਰ ਬਾਰੀ ਦੁਆਬ) ਇਲਾਕਾ ਕਿਹੜੇ ਕਿਹੜੇ ਦਰਿਆਵਾਂ ਵਿਚਕਾਰ ਦਾ ਹਿੱਸਾ ਹੈ?
ਉੱਤਰ - ਬਿਆਸ ਤੇ ਰਾਵੀ ਦੇ ਵਿਚਕਾਰ ਦੇ ਹਿੱਸੇ ਨੂੰ ਪੰਜਾਬ ਦਾ ਮਾਝਾ ਖੇਤਰ (ਇਲਾਕਾ) ਕਿਹਾ ਜਾਂਦਾ ਹੈ।
ਪ੍ਰਸ਼ਨ - ਦੁਆਬਾ (ਬਿਸਤ ਦੁਆਬ/ ਬਿਸਤ ਜਲੰਧਰ ਦੁਆਬ) ਇਲਾਕਾ ਕਿਹੜੇ ਕਿਹੜੇ ਦਰਿਆਵਾਂ ਵਿਚਕਾਰ ਦਾ ਹਿੱਸਾ ਹੈ?
ਉੱਤਰ - ਪੰਜਾਬ ਵਿੱਚ ਬਿਆਸ ਤੇ ਸਤਲੁਜ ਦੇ ਵਿਚਕਾਰ ਦੇ ਹਿੱਸੇ ਨੂੰ ਦੁਆਬਾ ਖੇਤਰ ਕਹਿੰਦੇ ਹਨ।
ਪ੍ਰਸ਼ਨ - ਮਾਲਵਾ ਖੇਤਰ ਕਿਹੜੇ ਕਿਹੜੇ ਦਰਿਆਵਾਂ ਦੇ ਵਿਚਕਾਰ ਵਸਿਆ ਹੋਇਆ ਹੈ?
ਉੱਤਰ - ਸਤਲੁਜ ਤੇ ਘੱਗਰ ਦੇ ਵਿਚਕਾਰ ਵਸੇ ਹੋਏ ਇਲਾਕੇ ਨੂੰ ਮਾਲਵਾ ਖੇਤਰ ਕਿਹਾ ਜਾਂਦਾ ਹੈ।
ਪੰਜਾਬ ਨੂੰ ਮਾਝਾ, ਦੁਆਬਾ ਤੇ ਮਾਲਵਾ ਤਿੰਨ ਖੇਤਰਾਂ ਵਿੱਚ ਵੰਡਿਆ ਹੋਇਆ ਹੈ ਤੇ ਇਹਨਾ ਤਿੰਨਾਂ ਖੇਤਰਾਂ ਨੂੰ ਅੱਗੇ ਜਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ।
ਕਿਸ ਖੇਤਰ ਵਿੱਚ ਕਿੰਨੇ ਜਿਲ੍ਹੇ ਆਉਂਦੇ ਹਨ
ਜਿਲ੍ਹੇ -
ਪੰਜਾਬ ਦੇ ਮਾਝੇ ਖੇਤਰ ਵਿੱਚ ਕਿੰਨੇ ਤੇ ਕਿਹੜੇ - ਕਿਹੜੇ ਜਿਲ੍ਹੇ ਆਉਂਦੇ ਹਨ?
ਮਾਝਾ (4 ਜਿਲ੍ਹੇ)
ਗੁਰਦਾਸਪੁਰ
ਤਰਨਤਾਰਨ
ਅੰਮ੍ਰਿਤਸਰ
ਪਠਾਨਕੋਟ
ਪੰਜਾਬ ਦੇ ਦੁਆਬੇ ਖੇਤਰ ਵਿੱਚ ਕਿੰਨੇ ਤੇ ਕਿਹੜੇ - ਕਿਹੜੇ ਜਿਲ੍ਹੇ ਆਉਂਦੇ ਹਨ?
ਦੁਆਬਾ (4 ਜਿਲ੍ਹੇ) -
ਜਲੰਧਰ
ਕਪੂਰਥਲਾ
ਹੁਸ਼ਿਆਰਪੁਰ
ਨਵਾਂ ਸ਼ਹਿਰ
ਪੰਜਾਬ ਦੇ ਮਾਲਵੇ ਖੇਤਰ ਵਿੱਚ ਕਿੰਨੇ ਤੇ ਕਿਹੜੇ - ਕਿਹੜੇ ਜਿਲ੍ਹੇ ਆਉਂਦੇ ਹਨ?
ਮਾਲਵਾ (15 ਜਿਲ੍ਹੇ)-
ਪਟਿਆਲਾ, ਸੰਗਰੂਰ, ਲੁਧਿਆਣਾ, ਰੂਪਨਗਰ
ਬਠਿੰਡਾ, ਬਰਨਾਲਾ
ਫ਼ਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ
ਮਾਨਸਾ, ਮੋਗਾ, ਮੁਕਤਸਰ, ਮਲੇਰਕੋਟਲਾ, ਮੋਹਾਲੀ।
ਮਾਲੇਰਕੋਟਲਾ 2021 ਵਿੱਚ ਨਵਾਂ ਜਿਲ੍ਹਾ ਬਣਿਆ ਹੈ ਇਸ ਤੋਂ ਪਹਿਲਾਂ ਇਹ ਸੰਗਰੂਰ ਜਿਲ੍ਹੇ ਦਾ ਹੀ ਹਿੱਸਾ ਸੀ ਅਤੇ ਮਾਲਵੇ ਵਿੱਚ ਪਹਿਲਾਂ 14 ਜਿਲ੍ਹੇ ਸਨ, ਹੁਣ ਮਲੇਰਕੋਟਲੇ ਨਾਲ ਮਾਲਵੇ ਵਿੱਚ 15 ਜਿਲ੍ਹੇ ਬਣ ਗਏ ਹਨ।
General Knowledge GK Question Answer in Punjabi
ਪੰਜਾਬ ਦੀ ਧਰਾਤਲ ਅਨੁਸਾਰ ਵੰਡ ਤੋਂ ਬਾਅਦ ਜਿਹੜੇ ਚਾਰ ਭਾਗ ਹਨ, ਉਹਨਾਂ ਵਿੱਚ ਕਿਹੜੇ ਖੇਤਰ ਵਿੱਚ ਕਿਹੜਾ ਜਿਲ੍ਹਾ ਆਉਂਦਾ ਹੈ, ਹੇਠ ਲਿਖਿਆ ਹੈ -ਸ਼ਿਵਾਲਿਕ ਪਹਾੜੀਆਂ ਵਾਲੇ ਭਾਗ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਜਿਲ੍ਹੇ ਆਉਂਦੇ ਹਨ?
ਪਠਾਨਕੋਟ
ਗੁਰਦਾਸਪੁਰ
ਹੁਸ਼ਿਆਰਪੁਰ
ਨਵਾਂ ਸ਼ਹਿਰ
ਰੂਪਨਗਰ
ਕੰਢੀ ਖੇਤਰ ਵਾਲੇ ਭਾਗ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਜਿਲ੍ਹੇ ਆਉਂਦੇ ਹਨ?
ਪਠਾਨਕੋਟ
ਰੂਪਨਗਰ
ਹੁਸ਼ਿਆਰਪੁਰ
ਦਰਿਆਈ ਮਿੱਟੀ ਦੇ ਮੈਦਾਨ ਵਾਲੇ ਭਾਗ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਜਿਲ੍ਹੇ ਆਉਂਦੇ ਹਨ?
ਲੁਧਿਆਣਾ, ਤਰਨਤਾਰਨ
ਜਲੰਧਰ, ਕਪੂਰਥਲਾ, ਮੋਗਾ
ਟਿੱਲਿਆਂ ਵਾਲੇ ਖੇਤਰ ਵਾਲੇ ਭਾਗ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਜਿਲ੍ਹੇ ਆਉਂਦੇ ਹਨ?
ਸੰਗਰੂਰ, ਮਾਨਸਾ, ਬਠਿੰਡਾ, ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਪਟਿਆਲਾ।
Gk Questions in Punjabi - Gk in Punjabi - General Knowledge in Punjabi |
ਦੋਸਤੋ ਤੁਹਾਨੂੰ Gk Question Answer in Punjabi
ਕਿਵੇਂ ਲੱਗੀ ਜਰੂਰ ਦੱਸਿਓ ਜੀ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜਰੂਰ ਜੁੜੇ ਰਹੋ। ਪੰਜਾਬ ਦੇ ਸਾਰੇ ਹੀ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨ GK Question Answer in Punjabi Language ਤੁਹਾਨੂੰ ਆਪਣੀ ਵੈੱਬਸਾਈਟ ਤੇ ਦੇਖਣ ਨੂੰ ਮਿਲ ਜਾਣਗੀਆਂ।
Post a Comment
0 Comments