Gk Questions in Punjabi - Gk in Punjabi
ਪਿਆਰੇ ਦੋਸਤੋ, ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਦੇ ਜ਼ਰੀਏ ਆਪਣੇ ਸਾਰੇ ਪੇਪਰਾਂ ਦੀ ਪੂਰੀ ਤਿਆਰੀ ਕਰ ਸਕਦੇ ਹੋ ਅਤੇ ਇਥੇ ਤੁਹਾਨੂੰ ਸਾਰੇ ਹੀ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ।
ਆਪਣੀ Punjab GK ਦੀ ਇਹ ਤੀਜੀ ਪੋਸਟ ਹੈ ਅਤੇ ਇਸ ਤੋਂ ਪਹਿਲਾਂ ਤੁਸੀਂ ਦੋ ਪੋਸਟਾਂ ਨੂੰ ਪੜ ਚੁੱਕੇ ਹੋਵੋਗੇ ਤੇ ਜਾਂ ਫਿਰ ਪਿੱਛੇ ਜਾ ਕੇ ਪੜ ਸਕਦੇ ਹੋ।
Hello Dear Students, if you are Searching for Gk Questions in Punjabi , Gk in Punjabi then you are at right place. We are providing to you Punjab GK , General Knowledge in Punjabi
General Knowledge Question Answers in Punjabi
ਪ੍ਰਸ਼ਨ - ਅਜੋਕੇ ਪੰਜਾਬ ਵਿੱਚ ਪਿੰਡਾਂ ਦੀ ਗਿਣਤੀ ਕਿੰਨੀ ਹੈ?
ਉੱਤਰ - ਅਜੋਕੇ ਪੰਜਾਬ ਵਿੱਚ ਪਿੰਡਾਂ ਦੀ ਗਿਣਤੀ 12581 ਹੈ।
ਪ੍ਰਸ਼ਨ - ਪੰਜਾਬ ਵਿੱਚ ਸ਼ਹਿਰਾਂ ਦੀ ਗਿਣਤੀ ਕਿੰਨੀ ਹੈ?
ਉੱਤਰ - ਪੰਜਾਬ ਵਿੱਚ ਸ਼ਹਿਰਾਂ ਦੀ ਗਿਣਤੀ 74 ਹੈ।
ਪ੍ਰਸ਼ਨ - ਰੇਤਲੇ ਟਿੱਬਿਆਂ ਵਾਲੇ ਖੇਤਰ ਪੰਜਾਬ ਦੇ ਕਿਸ ਹਿੱਸੇ ਨੂੰ ਕਿਹਾ ਜਾਂਦਾ ਹੈ?
ਉੱਤਰ - ਰੇਤਲੇ ਟਿੱਬਿਆਂ ਵਾਲੇ ਖੇਤਰ ਪੰਜਾਬ ਦੇ ਦੱਖਣ ਪੱਛਮੀ ਹਿੱਸੇ ਨੂੰ ਕਿਹਾ ਜਾਂਦਾ ਹੈ।
ਪ੍ਰਸ਼ਨ - ਪੰਜਾਬ ਦਾ ਵਣਾਂ ਹੇਠਲਾ ਰਕਬਾ ਕਿੰਨਾ ਹੈ?
ਉੱਤਰ - ਪੰਜਾਬ ਦਾ ਵਣਾਂ ਹੇਠਲਾ ਰਕਬਾ 3084 ਵਰਗ ਕਿਲੋਮੀਟਰ ਹੈ।
ਪ੍ਰਸ਼ਨ - ਬਿਆਸ ਅਤੇ ਸਤਲੁਜ ਆਪਸ ਵਿੱਚ ਕਿਥੇ ਮਿਲਦੇ ਹਨ?
ਉੱਤਰ - ਬਿਆਸ ਅਤੇ ਸਤਲੁਜ ਆਪਸ ਵਿੱਚ ਹਰੀਕੇ ਪੱਤਣ ਤੇ ਮਿਲਦੇ ਹਨ ਅਤੇ ਇਹ ਤਰਨਤਾਰਨ ਜਿਲ੍ਹੇ ਵਿੱਚ ਪੈਂਦਾ ਹੈ।
ਪ੍ਰਸ਼ਨ - ਪੰਜਾਬ ਵਿੱਚ ਸਭ ਤੋਂ ਵੱਧ ਜੰਗਲ ਕਿੱਥੇ ਹਨ?
ਉੱਤਰ - ਪੰਜਾਬ ਵਿੱਚ ਸਭ ਤੋਂ ਵੱਧ ਜੰਗਲ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹਨ।
ਪ੍ਰਸ਼ਨ - ਪੰਜਾਬ ਭਾਰਤ ਦੇ ਕਿਸ ਭਾਗ ਵਿੱਚ ਸਥਿਤ ਹੈ?
ਉੱਤਰ - ਪੰਜਾਬ ਭਾਰਤ ਦੇ ਉੱਤਰ ਪੱਛਮ ਭਾਗ ਵਿਚ ਸਥਿਤ ਹੈ।
ਪ੍ਰਸ਼ਨ - ਪੰਜਾਬ ਦੇ ਉੱਤਰ ਤੇ ਦੱਖਣ ਵਿਚਲੀ ਦੂਰੀ ਕਿੰਨੀ ਹੈ?
ਉੱਤਰ - ਪੰਜਾਬ ਦੇ ਉੱਤਰ ਅਤੇ ਦੱਖਣ ਵਿਚਲੀ ਦੂਰੀ 335 ਕਿਲੋਮੀਟਰ ਹੈ।
ਪ੍ਰਸ਼ਨ - ਪੰਜਾਬ ਦੇ ਪੂਰਬ ਤੇ ਪੱਛਮ ਵਿਚਲੀ ਦੂਰੀ ਕਿੰਨੀ ਹੈ?
ਉੱਤਰ - ਪੰਜਾਬ ਦੇ ਪੂਰਬ ਤੇ ਪੱਛਮ ਵਿਚਲੀ ਦੂਰੀ 300 ਕਿਲੋਮੀਟਰ ਹੈ।
General Knowledge GK Question Answer in Punjabi
ਪ੍ਰਸ਼ਨ - ਪੰਜਾਬ ਦੇ ਉੱਤਰੀ ਮੈਦਾਨੀ ਖੇਤਰ ਨੂੰ ਕੀ ਕਿਹਾ ਜਾਂਦਾ ਜਾਂਦਾ ਹੈ?
ਉੱਤਰ - ਪੰਜਾਬ ਦੇ ਉੱਤਰੀ ਮੈਦਾਨੀ ਖੇਤਰ ਨੂੰ ਸਤਲੁਜ ਗੰਗਾ ਮੈਦਾਨ ਕਿਹਾ ਜਾਂਦਾ ਹੈ।
ਪ੍ਰਸ਼ਨ - ਪੰਜਾਬ ਦੇ ਧਰਾਤਲ ਨੂੰ ਕਿੰਨੀਆਂ ਕਿਸਮਾਂ ਵਿਚ ਵੰਡਿਆ ਗਿਆ ਹੈ?
ਉੱਤਰ - ਪੰਜਾਬ ਦੇ ਧਰਾਤਲ ਨੂੰ 4 ਕਿਸਮਾਂ ਵਿੱਚ ਵੰਡਿਆ ਗਿਆ ਹੈ।
1. ਸ਼ਿਵਾਲਿਕ ਪਹਾੜੀਆਂ,
2. ਕੰਢੀ ਖੇਤਰ,
3. ਦਰਿਆਈ ਮਿੱਟੀ ਦੇ ਮੈਦਾਨ,
4. ਟਿੱਲਿਆਂ ਵਾਲੇ ਖੇਤਰ
ਪ੍ਰਸ਼ਨ - ਸ਼ਿਵਾਲਿਕ ਪਹਾੜੀਆਂ ਪੰਜਾਬ ਦੇ ਕਿਸ ਪਾਸੇ ਵੱਲ ਹਨ ਜਾਂ ਸ਼ਿਵਾਲਿਕ ਪਹਾੜੀਆਂ ਵਾਲਾ ਹਿਸਾ ਪੰਜਾਬ ਦੇ ਕਿਸ ਹਿੱਸੇ ਨੂੰ ਕਿਹਾ ਜਾਂਦਾ ਹੈ?
ਉੱਤਰ - ਸ਼ਿਵਾਲਿਕ ਪਹਾੜੀਆਂ ਪੰਜਾਬ ਦੇ ਉੱਤਰ-ਪੂਰਬ ਵਿਚ ਹਨ ਅਤੇ ਇਸ ਹਿੱਸੇ ਨੂੰ ਪੰਜਾਬ ਦਾ ਸ਼ਿਵਾਲਿਕ ਪਹਾੜੀਆਂ ਵਾਲਾ ਹਿਸਾ ਕਿਹਾ ਜਾਂਦਾ ਹੈ।
ਪ੍ਰਸ਼ਨ - ਪੰਜਾਬ ਵਿੱਚ ਕੰਢੀ ਖੇਤਰ ਕਿਸ ਹਿੱਸੇ ਵਿੱਚ ਹਨ ਜਾਂ ਪੰਜਾਬ ਦੇ ਕਿਸ ਹਿੱਸੇ ਨੂੰ ਕੰਢੀ ਖੇਤਰ ਵਾਲਾ ਹਿਸਾ ਕਿਹਾ ਜਾਂਦਾ ਹੈ?
ਉੱਤਰ - ਪੰਜਾਬ ਦੇ ਉੱਤਰ ਪੂਰਬ ਅਤੇ ਉੱਤਰ ਪੱਛਮ ਵਿੱਚ ਨੂੰ ਕੰਢੀ ਖੇਤਰ ਕਿਹਾ ਜਾਂਦਾ ਹੈ।
ਪ੍ਰਸ਼ਨ - ਪੰਜਾਬ ਵਿੱਚ ਦਰਿਆਈ ਮਿੱਟੀ ਦੇ ਮੈਦਾਨ ਕਿਸ ਭਾਗ ਵਿੱਚ ਹਨ?
ਉੱਤਰ - ਪੰਜਾਬ ਵਿੱਚ ਦਰਿਆਈ ਮਿੱਟੀ ਦੇ ਮੈਦਾਨ ਮੱਧ ਭਾਗ ਵਿੱਚ ਹਨ।
ਪ੍ਰਸ਼ਨ - ਪੰਜਾਬ ਵਿੱਚ ਟਿੱਲਿਆਂ ਵਾਲੇ ਖੇਤਰ ਕਿਸ ਭਾਗ ਵਿੱਚ ਪਾਏ ਜਾਂਦੇ ਹਨ?
ਉੱਤਰ - ਪੰਜਾਬ ਵਿੱਚ ਟਿੱਲਿਆਂ ਵਾਲੇ ਖੇਤਰ ਦੱਖਣ ਪੱਛਮ ਭਾਗ ਵਿੱਚ ਪਾਏ ਜਾਂਦੇ ਹਨ।
Gk Questions in Punjabi - Gk in Punjabi |
ਦੋਸਤੋ ਤੁਹਾਨੂੰ Gk Question Answer in Punjabi ਦੀ ਸਾਡੀ ਇਹ ਪੋਸਟ
ਕਿਵੇਂ ਲੱਗੀ ਜਰੂਰ ਦੱਸਿਓ ਜੀ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜਰੂਰ ਜੁੜੇ ਰਹੋ। ਪੰਜਾਬ ਦੇ ਸਾਰੇ ਹੀ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨ GK Question Answer in Punjabi Language ਤੁਹਾਨੂੰ ਆਪਣੀ ਵੈੱਬਸਾਈਟ ਤੇ ਦੇਖਣ ਨੂੰ ਮਿਲ ਜਾਣਗੀਆਂ। ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਪਿਛਲੀ ਪੋਸਟ ਵਿੱਚ ਪੜ ਸਕਦੇ ਹੋ ਅਤੇ ਇਸਦਾ ਅਗਲਾ ਭਾਗ ਅਗਲੀ ਪੋਸਟ ਵਿੱਚ ਮਿਲੇਗਾ।
best gk questions 🙏
ReplyDelete