Type Here to Get Search Results !

Gk Questions in Punjabi - General Knowledge in Punjabi, Punjab GK - Gk in Punjabi Gk Questions

Gk Questions in Punjabi - Gk in Punjabi

ਪਿਆਰੇ ਦੋਸਤੋ, ਜੇਕਰ ਤੁਸੀਂ ਕਿਸੇ ਵੀ ਭਰਤੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਆਪਣੇ ਸਾਰੇ ਪੇਪਰਾਂ ਦੀ ਪੂਰੀ ਤਿਆਰੀ ਕਰ ਸਕਦੇ ਹੋ। ਇਥੇ ਤੁਹਾਨੂੰ ਸਾਰੇ ਹੀ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ।

ਆਪਣੀ Punjab GK ਦੀ ਇਹ ਪੰਜਵੀਂ ਪੋਸਟ ਹੈ ਅਤੇ ਇਸ ਤੋਂ ਪਹਿਲਾਂ ਤੁਸੀਂ ਚਾਰ ਪੋਸਟਾਂ ਨੂੰ ਪੜ ਚੁੱਕੇ ਹੋਵੋਗੇ ਤੇ ਜਾਂ ਫਿਰ ਪਿੱਛੇ ਜਾ ਕੇ ਪੜ ਸਕਦੇ ਹੋ।

Hello Students, if you are finding for Gk Questions in Punjabi , Gk in Punjabi then you are at right place. We are providing to you Punjab GK , General Knowledge in Punjabi


General Knowledge Questions in Punjabi

ਪ੍ਰਸ਼ਨ - ਸੈਰ-ਸਪਾਟੇ ਪੱਖੋਂ ਪੰਜਾਬ ਦਾ ਭਾਰਤ ਵਿੱਚ ਕਿੰਨਵਾਂ ਸਥਾਨ ਹੈ?
ਉੱਤਰ - ਸੈਰ ਸਪਾਟੇ ਪੱਖੋਂ ਪੰਜਾਬ ਦਾ ਭਾਰਤ ਵਿੱਚ 12ਵਾਂ ਸਥਾਨ ਹੈ।

ਪ੍ਰਸ਼ਨ - ਪੰਜਾਬ ਦਾ ਸਭ ਤੋਂ ਵੱਧ ਸ਼ਹਿਰੀਕਰਨ ਵਾਲਾ ਜਿਲਾ ਕਿਹੜਾ ਹੈ?
ਉੱਤਰ - ਪੰਜਾਬ ਦਾ ਸਭ ਤੋਂ ਵੱਧ ਸ਼ਹਿਰੀਕਰਨ ਵਾਲਾ ਜ਼ਿਲ੍ਹਾ ਲੁਧਿਆਣਾ ਹੈ।

ਪ੍ਰਸ਼ਨ - ਪੰਜਾਬ ਦਾ ਸਭ ਤੋਂ ਘੱਟ ਸ਼ਹਿਰੀਕਰਨ ਵਾਲਾ ਜਿਲਾ ਕਿਹੜਾ ਹੈ?
ਉੱਤਰ - ਪੰਜਾਬ ਦਾ ਸਭ ਤੋਂ ਘੱਟ ਸ਼ਹਿਰੀਕਰਨ ਵਾਲਾ ਜ਼ਿਲ੍ਹਾ ਤਰਨਤਾਰਨ ਹੈ।

ਪੰਜਾਬ ਵਿੱਚ ਤਿੰਨ ਦਰਿਆ ਵਹਿੰਦੇ ਹਨ

ਪ੍ਰਸ਼ਨ - ਅਜੋਕੇ ਪੰਜਾਬ ਦੇ ਤਿੰਨ ਦਰਿਆ ਕਿਹੜੇ ਕਿਹੜੇ ਹਨ?
ਉੱਤਰ - ਅਜੋਕੇ ਪੰਜਾਬ ਵਿੱਚ ਸਤਲੁਜ, ਬਿਆਸ, ਰਾਵੀ ਦਰਿਆ ਹਨ।

ਪ੍ਰਸ਼ਨ - 1947 ਤੋਂ 1953 ਤੱਕ ਪੰਜਾਬ ਦੀ ਰਾਜਧਾਨੀ ਕਿਹੜੀ ਸੀ?
ਉੱਤਰ - 1947 ਤੋਂ 1953 ਤੱਕ ਪੰਜਾਬ ਦੀ ਰਾਜਧਾਨੀ ਸ਼ਿਮਲਾ ਸੀ।

ਪ੍ਰਸ਼ਨ - ਪੰਜਾਬ ਦਾ ਸੇਮ ਪ੍ਰਭਾਵਿਤ ਜਿਲ੍ਹਾ ਕਿਹੜਾ ਹੈ?
ਉੱਤਰ - ਪੰਜਾਬ ਦਾ ਸੇਮ ਪ੍ਰਭਾਵਿਤ ਜਿਲ੍ਹਾ ਮੁਕਤਸਰ ਸਾਹਿਬ ਹੈ।


ਪ੍ਰਸ਼ਨ - ਸਟੇਟ ਐਨੀਮਲ ਹੈਲਥ ਇੰਸਟੀਚਿਊਟ ਆਫ਼ ਪੰਜਾਬ ਕਿੱਥੇ ਹੈ?
ਉੱਤਰ - ਸਟੇਟ ਐਨੀਮਲ ਹੈਲਥ ਇੰਸਟੀਚਿਊਟ ਆਫ਼ ਪੰਜਾਬ ਜਲੰਧਰ ਵਿਚ ਹੈ।

ਪ੍ਰਸ਼ਨ - ਰਾਸ਼ਟਰੀ ਧਾਤੂ ਸੋਧ ਲੈਬੋਰੇਟਰੀ ਕਿੱਥੇ ਹੈ?
ਉੱਤਰ - ਰਾਸ਼ਟਰੀ ਧਾਤੂ ਸੋਧ ਲੈਬੋਰੇਟਰੀ ਬਟਾਲਾ ਵਿਖੇ ਹੈ।


ਪ੍ਰਸ਼ਨ - ਪੰਜਾਬ ਵਿੱਚ ਗਰੀਬੀ ਦਰ ਕਿੰਨੀ ਹੈ?
ਉੱਤਰ - ਪੰਜਾਬ ਵਿੱਚ ਗਰੀਬੀ ਦਰ 6.16% ਹੈ।


ਪ੍ਰਸ਼ਨ - ਪੰਜਾਬ ਵਿੱਚ ਮਿਡਲ ਸਕੂਲਾਂ ਦੀ ਗਿਣਤੀ ਕਿੰਨੀ ਹੈ?
ਉੱਤਰ - ਪੰਜਾਬ ਵਿੱਚ ਮਿਡਲ ਸਕੂਲਾਂ ਦੀ ਗਿਣਤੀ 3920 ਹੈ।


ਪ੍ਰਸ਼ਨ - ਪੰਜਾਬ ਵਿੱਚ ਪ੍ਰਾਇਮਰੀ ਸਕੂਲਾਂ ਦੀ ਗਿਣਤੀ ਕਿੰਨੀ ਹੈ?
ਉੱਤਰ - ਪੰਜਾਬ ਵਿੱਚ ਪ੍ਰਾਇਮਰੀ ਸਕੂਲਾਂ ਦੀ ਗਿਣਤੀ 14,160 ਹੈ।

ਪ੍ਰਸ਼ਨ - ਪੰਜਾਬ ਵਿਚ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ ਕਿੰਨੀ ਹੈ?
ਉੱਤਰ - ਪੰਜਾਬ ਵਿੱਚ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ 5146 ਹੈ।

ਪ੍ਰਸ਼ਨ - ਪੰਜਾਬ ਵਿੱਚ ਕਿੰਨੀਆਂ ਡਿਸਪੈਂਸਰੀਆਂ ਹਨ?
ਉੱਤਰ - ਪੰਜਾਬ ਵਿੱਚ 3140 ਡਿਸਪੈਂਸਰੀਆਂ ਹਨ।


ਪ੍ਰਸ਼ਨ - ਡਾਕਟਰ ਹਰਗੋਬਿੰਦ ਖੁਰਾਣਾ ਸਕਾਲਰਸ਼ਿਪ ਸਕੀਮ ਕਦੋਂ ਸ਼ੁਰੂ ਹੋਈ?
ਉੱਤਰ - ਡਾਕਟਰ ਹਰਗੋਬਿੰਦ ਖੁਰਾਣਾ ਸਕਾਲਰਸ਼ਿਪ ਸਕੀਮ 8 ਨਵੰਬਰ 2013 ਨੂੰ ਸ਼ੁਰੂ ਹੋਈ।


ਪ੍ਰਸ਼ਨ - ਬੋਲੇ ਜਾਣ ਪੱਖੋਂ ਪੰਜਾਬੀ ਦਾ ਇੰਗਲੈਂਡ ਵਿੱਚ ਕਿੰਨਵਾਂ ਸਥਾਨ ਹੈ?
ਉੱਤਰ - ਬੋਲੇ ਜਾਣ ਪੱਖੋਂ ਪੰਜਾਬੀ ਦਾ ਇੰਗਲੈਂਡ ਵਿੱਚ ਦੂਜਾ ਸਥਾਨ ਹੈ।

ਪ੍ਰਸ਼ਨ - ਬੋਲੇ ਜਾਣ ਪੱਖੋਂ ਪੰਜਾਬੀ ਦਾ ਕੈਨੇਡਾ ਵਿੱਚ ਕਿੰਨਵਾਂ ਸਥਾਨ ਹੈ?
ਉੱਤਰ - ਬੋਲੇ ਜਾਣ ਪੱਖੋਂ ਪੰਜਾਬੀ ਦਾ ਕੈਨੇਡਾ ਵਿੱਚ ਚੌਥਾ ਸਥਾਨ ਹੈ।

ਪ੍ਰਸ਼ਨ - ਏਸ਼ੀਆ ਵਿੱਚ ਪੰਜਾਬੀ ਦਾ ਕਿੰਨਵਾਂ ਸਥਾਨ ਹੈ?
ਉੱਤਰ - ਏਸ਼ੀਆ ਵਿੱਚ ਪੰਜਾਬੀ ਦਾ ਚੌਥਾ ਸਥਾਨ ਹੈ।


ਪ੍ਰਸ਼ਨ - ਬੋਲੇ ਜਾਣ ਪੱਖੋਂ ਪੰਜਾਬੀ ਦਾ ਪਹਿਲਾ ਸਥਾਨ ਕਿਹੜੇ ਦੇਸ਼ ਵਿੱਚ ਹੈ?
ਉੱਤਰ - ਬੋਲੇ ਜਾਣ ਪੱਖੋਂ ਪੰਜਾਬੀ ਦਾ ਪਾਕਿਸਤਾਨ ਵਿੱਚ ਪਹਿਲਾ ਸਥਾਨ ਹੈ।


ਪ੍ਰਸ਼ਨ - ਵਿਸ਼ਵ ਵਿਚ ਪੰਜਾਬੀ ਕਿਨਵੇਂ ਨੰਬਰ ਤੇ ਬੋਲੀ ਜਾਂਦੀ ਹੈ?
ਉੱਤਰ - ਵਿਸ਼ਵ ਵਿਚ ਪੰਜਾਬੀ ਦਸਵੇਂ ਨੰਬਰ ਤੇ ਬੋਲੀ ਜਾਂਦੀ ਹੈ।


ਪ੍ਰਸ਼ਨ - ਬਲਬੀਰ ਸਿੰਘ ਸੀਨੀਅਰ ਹਾਕੀ ਫਾਊਂਡੇਸ਼ਨ ਕਿੱਥੇ ਹੈ?
ਉੱਤਰ - ਬਲਬੀਰ ਸਿੰਘ ਸੀਨੀਅਰ ਹਾਕੀ ਫਾਉਂਡੇਸ਼ਨ ਮੋਹਾਲੀ ਵਿਚ ਹੈ।

Gk Questions in Punjabi - General Knowledge in Punjabi, Punjab GK - Gk in Punjabi
Gk Questions in Punjabi - General Knowledge in Punjabi, Punjab GK - Gk in Punjabi


ਦੋਸਤੋ ਤੁਹਾਨੂੰ Gk Question Answer in Punjabi ਦੀ ਸਾਡੀ ਇਹ ਪੋਸਟ
ਕਿਵੇਂ ਲੱਗੀ ਜਰੂਰ ਦੱਸਿਓ ਜੀ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜਰੂਰ ਜੁੜੇ ਰਹੋ। ਪੰਜਾਬ ਦੇ ਸਾਰੇ ਹੀ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨ GK Question Answer in Punjabi Language ਤੁਹਾਨੂੰ ਆਪਣੀ ਵੈੱਬਸਾਈਟ ਤੇ ਦੇਖਣ ਨੂੰ ਮਿਲ ਜਾਣਗੀਆਂ। ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਪਿਛਲੀ ਪੋਸਟ ਵਿੱਚ ਪੜ ਸਕਦੇ ਹੋ ਅਤੇ ਇਸਦਾ ਅਗਲਾ ਭਾਗ ਅਗਲੀ ਪੋਸਟ ਵਿੱਚ ਮਿਲੇਗਾ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom