Punjabi Grammar - Punjabi Vyakaran Pdf | Vyakaran In Punjabi
Hi Dear Students if you are finding Punjabi Grammar Notes then you are right place.
ਪਿਆਰੇ ਦੋਸਤੋ, ਜੇਕਰ ਤੁਸੀਂ ਕਿਸੇ ਵੀ ਭਰਤੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਆਪਣੇ ਸਾਰੇ ਪੇਪਰਾਂ ਦੀ ਪੂਰੀ ਤਿਆਰੀ ਕਰ ਸਕਦੇ ਹੋ। ਇਥੇ ਤੁਹਾਨੂੰ ਸਾਰੇ ਹੀ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ Punjabi Vyakaran ਪ੍ਰਸ਼ਨ ਉੱਤਰ ਅਤੇ Punjabi Grammar ਦੀ ਵਿਸਥਾਰ ਵਿੱਚ ਪੜਾਈ ਕਰਨ ਲਈ Punjabi Grammar Pdf ਅਤੇ Punjabi Grammar Book ਦੇ ਨੋਟਸ ਮਿਲ ਜਾਣਗੇ।
ਦੋਸਤੋ ਸਾਡੀ Punjabi Vyakaran Book ਦਾ ਇਹ ਪਹਿਲਾ ਅਧਿਆਇ ਹੈ ਇਸ ਤੋਂ ਅਗਲੇ ਅਧਿਆਏ ਲਈ Punjabi Grammar ਦੇ ਬਟਨ ਤੇ ਜਾਓ ਅਤੇ ਇਸ ਵਿੱਚੋਂ ਪੇਪਰਾਂ ਵਿੱਚ ਹਰ ਵਾਰ ਪ੍ਰਸ਼ਨ ਪੁੱਛੇ ਜਾਂਦੇ ਹਨ। ਸਾਡੀ ਇਸ ਵੈੱਬਸਾਈਟ ਤੋਂ ਤੁਸੀਂ Punjabi Grammar Book Pdf ਅਤੇ Punjabi Vyakaran Pdf ਪ੍ਰਾਪਤ ਕਰ ਸਕਦੇ ਹੋ।
ਵਿਆਕਰਨ ਕੀ ਹੁੰਦਾ ਹੈ
ਵਿਆਕਰਨ -
ਕਿਸੇ ਵੀ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਬੋਲਣ ਜਾਂ ਲਿਖਣ ਦੇ ਲਈ ਜਿਹੜੇ ਵੀ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਨੂੰ ਵਿਆਕਰਨ ਆਖਦੇ ਹਨ।
ਭਾਸ਼ਾ ਦੇ ਸਬੰਧ ਵਿਚ ਜਿਹੜੇ ਵੀ ਨਿਯਮ ਇਸ ਵਿਆਕਰਨ ਵਿੱਚ ਬਣੇ ਹੁੰਦੇ ਹਨ ਇਹ ਉਸ ਭਾਸ਼ਾ ਦੇ ਵਿੱਚੋਂ ਹੀ ਬਣਾਏ ਜਾਂ ਲਏ ਜਾਂਦੇ ਹਨ। ਇੱਕੋ ਭਾਸ਼ਾ ਦੇ ਇਹਨਾਂ ਨਿਯਮਾਂ ਨੂੰ ਦੂਜੀ ਭਾਸ਼ਾ ਉੱਤੇ ਇਸੇ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਦਾ।
ਵਿਆਕਰਨ ਦੇ ਨਿਯਮ ਸਥਿਰ ਹੁੰਦੇ ਹਨ।
ਵਿਆਕਰਨ ਦੇ ਚਾਰ ਭਾਗ ਹਨ ਜੋ ਕਿ ਹੇਠ ਲਿਖੇ ਹਨ-
1. ਧੁਨੀ ਬੋਧ / ਅੱਖਰ ਬੋਧ / ਵਰਨ ਬੋਧ
2. ਸ਼ਬਦ ਬੋਧ
3. ਅਰਥ ਬੋਧ
4. ਵਾਕ ਬੋਧ
1. ਧੁਨੀ ਬੋਧ -
ਇਹ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ। ਬੋਲਣ ਸਮੇਂ ਜਿਹੜੀਆਂ ਅਵਾਜਾਂ ਮੂੰਹੋਂ ਨਿਕਲਦੀਆਂ ਹਨ, ਇਹਨਾਂ ਨੂੰ ਧੁਨੀਆਂ ਕਿਹਾ ਜਾਂਦਾ ਹੈ।
ਧੁਨੀਆਂ ਦੇ ਮੇਲ ਤੋਂ ਭਾਸ਼ਾ ਬਣਦੀ ਹੈ।
2. ਸ਼ਬਦ ਬੋਧ -
ਧੁਨੀਆਂ ਤੋਂ ਹੀ ਸ਼ਬਦ ਬਣਦਾ ਹੈ। ਇਸ ਤੋਂ ਹੀ ਸਾਨੂੰ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗਦਾ ਹੈ।
3. ਅਰਥ ਬੋਧ -
ਸ਼ਬਦਾਂ ਦੇ ਅਰਥ ਦੀ ਵਿਆਖਿਆ ਹੀ ਅਰਥ ਬੋਧ ਹੈ। ਇਸ ਵਿੱਚ ਸਮਾਨਾਰਥਕ ਸ਼ਬਦ, ਬਹੁਆਰਥਕ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਅਤੇ ਵਿਰੋਧਾਰਥਕ ਸ਼ਬਦਾਂ ਬਾਰੇ ਜਾਣਕਾਰੀ ਹੁੰਦੀ ਹੈ।
4. ਵਾਕ ਬੋਧ -
ਇਸ ਵਿੱਚ ਵਾਕ ਰਚਨਾਂ ਦੇ ਨਿਯਮਾਂ ਬਾਰੇ ਜਾਣਕਾਰੀ ਮਿਲਦੀ ਹੈ।
Punjabi Grammar MCQ Pdf Download
ਵਿਆਕਰਨ ਨਾਲ ਸੰਬੰਧਿਤ ਪ੍ਰਸ਼ਨ ਉੱਤਰ -
ਪ੍ਰਸ਼ਨ - 01. ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਬੋਲਣ ਜਾਂ ਲਿਖਣ ਦੇ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ, ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਵਿਆਕਰਨ
ਪ੍ਰਸ਼ਨ - 02. ਭਾਸ਼ਾ ਸੰਬੰਧੀ ਵਿਆਕਰਨ ਨਿਯਮ ਕਿੱਥੋਂ ਲਏ ਜਾਂਦੇ ਹਨ?
ਉੱਤਰ - ਭਾਸ਼ਾ ਵਿੱਚੋਂ।
ਪ੍ਰਸ਼ਨ - 03. ਵਿਆਕਰਨ ਦੇ ਕਿੰਨੇ ਭਾਗ ਹਨ?
ਉੱਤਰ - ਵਿਆਕਰਨ ਦੇ ਚਾਰ ਭਾਗ ਹਨ।
ਪ੍ਰਸ਼ਨ - 04. ਵਿਆਕਰਨ ਦੇ ਕਿਹੜੇ ਕਿਹੜੇ ਭਾਗ ਹਨ?
ਉੱਤਰ - 1. ਧੁਨੀ ਬੋਧ
2. ਸ਼ਬਦ ਬੋਧ
3. ਅਰਥ ਬੋਧ
4. ਵਾਕ ਬੋਧ
ਪ੍ਰਸ਼ਨ - 05. ਵਿਆਕਰਨ ਦੇ ਨਿਯਮ ਕਿਸ ਤਰ੍ਹਾਂ ਦੇ ਹੁੰਦੇ ਹਨ?
ਉੱਤਰ - ਸਥਿਰ
ਪ੍ਰਸ਼ਨ - 06. ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ?
ਉੱਤਰ - ਧੁਨੀ ਬੋਧ
ਪ੍ਰਸ਼ਨ - 07. ਧੁਨੀ ਦਾ ਲਿਖਤੀ ਰੂਪ ਕੀ ਹੁੰਦਾ ਹੈ?
ਉੱਤਰ - ਵਰਨ ਜਾਂ ਅੱਖਰ
ਪ੍ਰਸ਼ਨ - 08. ਬੋਲਣ ਵੇਲੇ ਮੂੰਹ ਚੋਂ ਨਿਕਲਣ ਵਾਲੀਆਂ ਅਵਾਜਾਂ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਧੁਨੀਆਂ
ਪ੍ਰਸ਼ਨ - 09. ਧੁਨੀਆਂ ਜਾਂ ਅੱਖਰਾਂ ਤੋਂ ਕੀ ਬਣਦਾ ਹੈ?
ਉੱਤਰ - ਸ਼ਬਦ
ਪ੍ਰਸ਼ਨ - 10. ਜਿਸ ਤੋਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਸ਼ਬਦ ਬੋਧ ਕਿਹਾ ਜਾਂਦਾ ਹੈ।
ਪ੍ਰਸ਼ਨ - 11. ਲਗਾਂ ਅਤੇ ਅੱਖਰਾਂ ਦੇ ਮੇਲ ਤੋਂ ਸ਼ੁੱਧ ਸ਼ਬਦਾਂ ਦਾ ਨਿਰਮਾਣ ਕਰਨ ਦੀ ਜਾਣਕਾਰੀ ਕਿਸ ਤੋਂ ਮਿਲਦੀ ਹੈ?
ਉੱਤਰ - ਸ਼ਬਦ ਬੋਧ ਤੋਂ
ਪ੍ਰਸ਼ਨ - 12. ਸ਼ਬਦਾਂ ਦੇ ਅਰਥਾਂ ਦੀ ਵਿਆਖਿਆ ਨੂੰ ਕੀ ਕਹਿੰਦੇ ਹਨ?
ਉੱਤਰ - ਅਰਥ ਬੋਧ ਕਹਿੰਦੇ ਹਨ।
ਪ੍ਰਸ਼ਨ - 13. ਬਹੁਅਰਥਕ ਸ਼ਬਦ, ਸਮਾਨਾਰਥਕ ਸ਼ਬਦ, ਵਿਰੋਧਾਰਥਕ ਸ਼ਬਦ ਅਤੇ ਬਹੁਤ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਜਾਣਕਾਰੀ ਕਿਸ ਤੋਂ ਮਿਲਦੀ ਹੈ?
ਉੱਤਰ - ਅਰਥ ਬੋਧ ਤੋਂ ਬਹੁਅਰਥਕ ਸ਼ਬਦ, ਸਮਾਨਾਰਥਕ ਸ਼ਬਦ, ਵਿਰੋਧਾਰਥਕ ਸ਼ਬਦ ਅਤੇ ਬਹੁਤ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਜਾਣਕਾਰੀ ਕਿਸ ਤੋਂ ਮਿਲਦੀ ਹੈ।
ਪ੍ਰਸ਼ਨ - 14. ਵਾਕ ਰਚਨਾਂ ਅਤੇ ਵਾਕਾਂ ਦੇ ਨਿਯਮਾਂ ਦੀ ਜਾਣਕਾਰੀ ਕਿਸ ਤੋਂ ਮਿਲਦੀ ਹੈ?
ਉੱਤਰ - ਵਾਕ ਬੋਧ ਤੋਂ ਵਾਕ ਰਚਨਾਂ ਅਤੇ ਵਾਕਾਂ ਦੇ ਨਿਯਮਾਂ ਦੀ ਜਾਣਕਾਰੀ ਕਿਸ ਤੋਂ ਮਿਲਦੀ ਹੈ।
|
Punjabi Grammar - Punjabi Vyakaran Pdf | Vyakaran In Punjabi |
ਦੋਸਤੋ ਸਾਡੀ ਇਹ ਕੋਸ਼ਿਸ਼ ਤੁਹਾਨੂੰ ਕਿਸ ਤਰਾਂ ਦੀ ਲੱਗੀ ਤਾਂ ਸਾਨੂੰ ਜਰੂਰ ਦੱਸਣਾ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜੁੜੇ ਰਹੋ। ਤੁਸੀਂ Punjabi Vyakaran Class 10 Pdf ਅਤੇ Punjabi Grammar Book Class 9 Pdf ਨੂੰ ਬਹੁਤ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ।
ਇਸ ਤੋਂ ਅਗਲੇ ਅਧਿਆਏ ਨੂੰ ਪੜਨ ਲਈ ਤੁਸੀਂ Punjabi Grammar ਦੇ ਬਟਨ ਤੇ ਜਾ ਸਕਦੇ ਹੋ।
Good
ReplyDelete