Science in Punjabi - Science Gk in Punjabi - Science Meaning in Punjabi
ਪਿਆਰੇ ਵਿਦਿਆਰਥੀ ਦੋਸਤੋ, ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਦੇ ਜ਼ਰੀਏ ਪੂਰੀ ਤਿਆਰੀ ਕਰ ਸਕਦੇ ਹੋ ਇਥੇ ਤੁਹਾਨੂੰ ਸਾਰੇ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ।
Dear Students if you are finding Science Gk in Punjabi, Science in Punjabi, 10th Class Science Punjabi Medium, 9th Class Science Punjabi Medium, 8th Class Science Punjabi Medium and Science Questions in Punjabi, Then you are right place.
Science in Punjabi - Science Gk in Punjabi
ਪ੍ਰਸ਼ਨ - ਸੂਤੀ, ਊਨੀ ਅਤੇ ਰੇਸ਼ਮੀ ਕੱਪੜੇ ਕਿਹੜੇ ਰੇਸ਼ਿਆਂ ਤੋਂ ਪ੍ਰਾਪਤ ਹੁੰਦੇ ਹਨ?
ਉੱਤਰ - ਸੂਤੀ, ਊਨੀ ਅਤੇ ਰੇਸ਼ਮੀ ਕੱਪੜੇ ਕੁਦਰਤੀ ਰੇਸ਼ਿਆਂ ਤੋਂ ਪ੍ਰਾਪਤ ਹੁੰਦੇ ਹਨ।
ਪ੍ਰਸ਼ਨ - ਰੂੰ ਅਤੇ ਪਟਸਨ ਕਿਥੋਂ ਪ੍ਰਾਪਤ ਹੁੰਦੇ ਹਨ?
ਉੱਤਰ - ਰੂੰ ਅਤੇ ਪਟਸਨ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ।
ਪ੍ਰਸ਼ਨ - ਰੇਸ਼ਿਆਂ ਤੋਂ ਧਾਗਾ ਬਨਾਉਣ ਦੀ ਵਿਧੀ ਨੂੰ ਕੀ ਕਹਿੰਦੇ ਹਨ?
ਉੱਤਰ - ਰੇਸ਼ਿਆਂ ਤੋਂ ਧਾਗਾ ਬਣਾਉਣ ਦੀ ਵਿਧੀ ਨੂੰ ਕਤਾਈ ਕਹਿੰਦੇ ਹਨ।
ਪ੍ਰਸ਼ਨ - ਦਵਾਈਆਂ ਨਾਲ ਪ੍ਰਭਾਵਿਤ ਹੋਣ ਵਾਲਾ ਅੰਗ ਕਿਹੜਾ ਹੈ?
ਉੱਤਰ - ਦਵਾਈਆਂ ਨਾਲ ਪ੍ਰਭਾਵਿਤ ਹੋਣ ਵਾਲਾ ਅੰਗ ਲੀਵਰ ਹੈ।
ਪ੍ਰਸ਼ਨ - ਅਨੁਵੰਸ਼ਿਕਤਾ ਦੀ ਖੋਜ ਕਿਸ ਨੇ ਕੀਤੀ?
ਉੱਤਰ - ਅਨੁਵੰਸ਼ਿਕਤਾ ਦੀ ਖੋਜ ਗ੍ਰੇਗਰ ਜੌਹਨ ਮੈਂਡਲ ਨੇ ਕੀਤੀ।
ਪ੍ਰਸ਼ਨ - ਮਨੁੱਖੀ ਦਿਲ ਦੇ ਕਿਨੇ ਚੈਂਬਰ ਹੁੰਦੇ ਹਨ?
ਉੱਤਰ - ਮਨੁੱਖੀ ਦਿਲ ਦੇ ਚਾਰ (4) ਚੈਂਬਰ ਹੁੰਦੇ ਹਨ।
ਪ੍ਰਸ਼ਨ - ਮਨੁੱਖੀ ਦਿਲ ਦੇ ਚੈਂਬਰਾਂ ਨੂੰ ਕਿਹੜੇ ਕਿਹੜੇ ਭਾਗਾਂ ਵਿਚ ਵੰਡਿਆ ਹੈ?
ਉੱਤਰ - 2 ਆਰੀਕਲ, 2 ਵੈਂਟਰੀਕਲ
ਪ੍ਰਸ਼ਨ - ਮਨੁੱਖੀ ਦਿਲ ਦਾ ਭਾਰ ਕਿੰਨਾ ਹੁੰਦਾ ਹੈ?
ਉੱਤਰ - ਮਨੁੱਖੀ ਦਿਲ ਦਾ ਭਾਰ 250 ਗ੍ਰਾਮ ਤੋਂ 300 ਗ੍ਰਾਮ ਹੁੰਦਾ ਹੈ।
ਪ੍ਰਸ਼ਨ - ਖ਼ੂਨ ਨੂੰ ਸ਼ੁੱਧ ਕਿਸ ਦੁਆਰਾ ਕੀਤਾ ਜਾਂਦਾ ਹੈ?
ਉੱਤਰ - ਖੂਨ ਨੂੰ ਫੇਫੜਿਆਂ ਦੁਆਰਾ ਸ਼ੁੱਧ ਕੀਤਾ ਜਾਂਦਾ ਹੈ।
ਪ੍ਰਸ਼ਨ - ਖ਼ੂਨ ਨੂੰ ਛਾਨਣ ਦਾ ਕੰਮ ਕਿਸ ਦੁਆਰਾ ਕੀਤਾ ਜਾਂਦਾ ਹੈ?
ਉੱਤਰ - ਖੂਨ ਨੂੰ ਛਾਨਣ ਦਾ ਕੰਮ ਗੁਰਦਿਆਂ ਦੁਆਰਾ ਕੀਤਾ ਜਾਂਦਾ ਹੈ।
ਪ੍ਰਸ਼ਨ - ਭਰੂਣ ਦੇ ਦਿਲ ਦੀ ਧੜਕਣ ਕਿੰਨੀ ਹੁੰਦੀ ਹੈ?
ਉੱਤਰ - ਭਰੂਣ ਦੇ ਦਿਲ ਦੀ ਧੜਕਣ 140-150 ਪ੍ਰਤੀ ਮਿੰਟ ਹੁੰਦੀ ਹੈ।
ਪ੍ਰਸ਼ਨ - ਨਵਜਾਤ ਬੱਚੇ ਦੇ ਦਿਲ ਦੀ ਧੜਕਣ ਕਿੰਨੀ ਹੁੰਦੀ ਹੈ?
ਉੱਤਰ - ਨਵਜਾਤ ਬੱਚੇ ਦੇ ਦਿਲ ਦੀ ਧੜਕਣ 120-140 ਦੇ ਵਿਚਕਾਰ ਹੁੰਦੀ ਹੈ।
ਪ੍ਰਸ਼ਨ - ਬਾਲਗ ਮਨੁੱਖ ਦੇ ਦਿਲ ਦੀ ਧੜਕਣ ਕਿੰਨੀ ਹੁੰਦੀ ਹੈ?
ਉੱਤਰ - ਬਾਲਗ ਮਨੁੱਖ ਦੇ ਦਿਲ ਦੀ ਧੜਕਣ 70-80 (72 ਪ੍ਰਤੀ ਮਿੰਟ) ਹੁੰਦੀ ਹੈ।
ਪ੍ਰਸ਼ਨ - ਬਜੁਰਗ ਅਵਸਥਾ ਵਿਚ ਦਿਲ ਦੀ ਧੜਕਣ ਕਿੰਨੀ ਹੁੰਦੀ ਹੈ?
ਉੱਤਰ - ਬਜੁਰਗ ਅਵਸਥਾ ਵਿਚ ਦਿਲ ਦੀ ਧੜਕਣ 60-65 ਪ੍ਰਤੀ ਮਿੰਟ ਹੁੰਦੀ ਹੈ।
ਪ੍ਰਸ਼ਨ - ਦਿਲ ਦੀ ਧੜਕਣ ਨੂੰ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ?
ਉੱਤਰ - ਦਿਲ ਦੀ ਧੜਕਣ ਨੂੰ ਮਾਪਣ ਲਈ ਇਲੈਕਟ੍ਰੋਕਾਰਡੀਓਗਰਾਫ (ECG) ਵਰਤਿਆ ਜਾਂਦਾ ਹੈ।
ਪ੍ਰਸ਼ਨ - ਦਿਲ ਦੀ ਧੜਕਣ ਨੂੰ ਸੁਣਨ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ?
ਉੱਤਰ - ਦਿਲ ਦੀ ਧੜਕਣ ਨੂੰ ਸੁਣਨ ਲਈ ਸਟੈਥੋਸਕੋਪ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ - ਬਲੱਡ ਦੇ ਅਧਿਐਨ ਨੂੰ ਕੀ ਕਹਿੰਦੇ ਹਨ?
ਉੱਤਰ - ਬਲੱਡ ਦੇ ਅਧਿਐਨ ਨੂੰ Haematology ਕਹਿੰਦੇ ਹਨ।
ਪ੍ਰਸ਼ਨ - ਬਲੱਡ ਦੇ ਸਪੈਸ਼ਲਿਸਟ ਨੂੰ ਕੀ ਕਹਿੰਦੇ ਹਨ?
ਉੱਤਰ - ਬਲੱਡ ਦੇ ਸਪੈਸ਼ਲਿਸਟ ਨੂੰ Haematologist ਕਹਿੰਦੇ ਹਨ
ਪ੍ਰਸ਼ਨ - ਬਲੱਡ ਦਾ ਸਵਾਦ ਕਿਹੜਾ ਹੁੰਦਾ ਹੈ?
ਉੱਤਰ - ਬਲੱਡ ਦਾ ਸਵਾਦ ਖਾਰਾ ਹੁੰਦਾ ਹੈ।
ਪ੍ਰਸ਼ਨ - pH ਸਕੇਲ ਤੇ ਖੂਨ ਦਾ ਮਾਨ ਕਿੰਨਾ ਹੁੰਦਾ ਹੈ?
ਉੱਤਰ - pH ਸਕੇਲ ਤੇ ਖੂਨ ਦਾ ਮਾਨ 7 ਤੋਂ ਜਿਆਦਾ (7.4) ਹੁੰਦਾ ਹੈ।
ਪ੍ਰਸ਼ਨ - ਖ਼ੂਨ ਦਾ ਟੈਂਪਰੇਚਰ (ਤਾਪ) ਕਿੰਨਾ ਹੁੰਦਾ ਹੈ?
ਉੱਤਰ - ਖੂਨ ਦਾ ਟੈਂਪਰੇਚਰ (ਤਾਪ) 100.4⁰F ਹੁੰਦਾ ਹੈ।
ਪ੍ਰਸ਼ਨ - ਮਨੁੱਖ ਵਿੱਚ ਖੂਨ ਦੀ ਮਾਤਰਾ ਕਿੰਨੀ ਹੁੰਦੀ ਹੈ?
ਉੱਤਰ - ਮਨੁੱਖ ਵਿੱਚ ਖ਼ੂਨ ਦੀ ਔਸਤਨ ਮਾਤਰਾ 5 ਤੋਂ 6 ਲੀਟਰ ਹੁੰਦੀ ਹੈ।
ਮਰਦਾਂ ਵਿੱਚ ਖੂਨ ਦੀ ਔਸਤਨ ਮਾਤਰਾ -
5.5 ਤੋਂ 6.5 ਲੀਟਰ
ਔਰਤਾਂ ਵਿੱਚ ਖੂਨ ਦੀ ਔਸਤਨ ਮਾਤਰਾ -
4.5 ਤੋਂ 5.5 ਲੀਟਰ
ਪ੍ਰਸ਼ਨ - ਖੂਨ ਵਿਚ ਪਾਣੀ ਦੀ ਮਾਤਰਾ ਕਿੰਨੀ ਹੁੰਦੀ ਹੈ?
ਉੱਤਰ - ਖੂਨ ਵਿਚ ਪਾਣੀ ਦੀ ਮਾਤਰਾ ਲਗਪਗ 90% ਹੁੰਦੀ ਹੈ।
ਪ੍ਰਸ਼ਨ - ਖ਼ੂਨ ਵਿੱਚ ਪ੍ਰੋਟੀਨ ਦੀ ਮਾਤਰਾ ਕਿੰਨੀ ਹੁੰਦੀ ਹੈ?
ਉੱਤਰ - ਖੂਨ ਵਿੱਚ ਪ੍ਰੋਟੀਨ ਦੀ ਮਾਤਰਾ ਲਗਪਗ 8% ਹੁੰਦੀ ਹੈ।
ਬਾਕੀ 1% ਗੁਲੂਕੋਜ ਤੇ ਸਾਲਟ
ਰਕਤ ਕਣੀਕਾਵਾਂ (ਬਲੱਡ ਕਰਪੂਸਲਸ)
ਆਰ. ਬੀ. ਸੀ. - 90%
ਡਬਲਿਊ. ਬੀ. ਸੀ. - 2%
ਪਲੇਟਲੈੱਟਸ - 8%
Science in Punjabi - Science Gk in Punjabi - Science Meaning in Punjabi |
Weldone 👍
ReplyDeletethank you sir
ReplyDelete