Type Here to Get Search Results !

General Knowledge in Punjabi Language - Gk Questions in Punjabi

General Knowledge in Punjabi Language - Gk Questions in Punjabi

Hello Dear Friends if you are finding for Gk Questions in Punjabi and most important questions of Gk in Punjabi then you are at the right place because we are helping to provide to you Punjab GK Most Important Questions for the state and all other exams of General Knowledge in Punjabi.

ਸਾਡੇ ਪਿਆਰੇ ਦੋਸਤੋ, ਜੇਕਰ ਤੁਸੀਂ ਕਿਸੇ ਵੀ ਭਰਤੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਅਤੇ ਤਿਆਰੀ ਕਰਨ ਲਈ ਨੋਟਸ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਸਹੀ ਥਾਂ ਤੇ ਪੁੱਜ ਗਏ ਹੋ ਕਿਉਂਕਿ ਸਾਡੀ ਇਸ ਵੈੱਬਸਾਈਟ ਤੋਂ ਤੁਸੀਂ ਆਪਣੇ ਸਾਰੇ ਹੀ ਪੇਪਰਾਂ ਦੀ ਪੂਰੀ ਤਿਆਰੀ ਕਰ ਸਕਦੇ ਹੋ ਅਤੇ ਪੇਪਰਾਂ ਦੀ ਤਿਆਰੀ ਕਰਨ ਲਈ ਸਭ ਤਰਾਂ ਦੇ ਨੋਟਸ ਲੈ ਸਕਦੇ ਹੋ। ਸੋ ਇਥੇ ਤੁਹਾਨੂੰ ਸਾਰੇ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਲਿਖਿਤ ਵਿੱਚ ਨੋਟਸ ਮਿਲ ਜਾਣਗੇ।

ਸੋ ਦੋਸਤੋ ਆਪਣੀ Punjab GK ਦੀ ਇਹ  ਦਸਵੀਂ ਪੋਸਟ  ਹੈ ਅਤੇ ਇਸ ਤੋਂ ਪਹਿਲਾਂ ਤੁਸੀਂ ਨੌਂ ਪੋਸਟਾਂ ਨੂੰ ਪੜ ਚੁੱਕੇ ਹੋਵੋਗੇ ਤੇ ਜਾਂ ਫਿਰ ਤੁਸੀਂ ਪਿੱਛੇ ਜਾ ਕੇ ਪੁਰਾਣੀਆਂ ਸਾਰੀਆਂ ਪੋਸਟਾਂ ਨੂੰ ਪੜ ਸਕਦੇ ਹੋ। ਇਸ ਤੋਂ ਬਿਨਾਂ ਹੋਰ ਬਾਕੀ ਵਿਸ਼ਿਆਂ ਦੀਆਂ ਪੋਸਟਾਂ ਵੀ ਪੜ ਸਕਦੇ ਹੋ।


General Knowledge Questions in Punjabi


ਪ੍ਰਸ਼ਨ - ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ? (1947)
ਉੱਤਰ - ਪੰਜਾਬ ਦਾ ਪਹਿਲਾ ਮੁੱਖ ਮੰਤਰੀ ਗੋਪੀ ਚੰਦ ਭਾਰਗਵ (ਕਾਂਗਰਸ) ਸੀ। (1947)


ਪ੍ਰਸ਼ਨ - 1966 ਦੀ ਵੰਡ ਤੋਂ ਬਾਅਦ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ?
ਉੱਤਰ - 1966 ਦੀ ਵੰਡ ਤੋਂ ਬਾਅਦ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫਿਰ (ਕਾਂਗਰਸ) ਸੀ।


ਪ੍ਰਸ਼ਨ - ਪੰਜਾਬ ਦਾ ਪਹਿਲਾ ਗ਼ੈਰ ਕਾਂਗਰਸੀ ਮੁੱਖ ਮੰਤਰੀ ਕੌਣ ਸੀ?
ਉੱਤਰ - ਪੰਜਾਬ ਦਾ ਪਹਿਲਾ ਗੈਰ ਕਾਂਗਰਸੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ (ਅਕਾਲੀ ਦਲ) ਸੀ।


ਪ੍ਰਸ਼ਨ - ਪੰਜਾਬ ਵਿੱਚ ਖੇਡਾਂ ਵਿੱਚੋਂ ਸਭ ਤੋਂ ਵੱਡਾ ਪੁਰਸਕਾਰ ਕਿਹੜਾ ਹੈ?
ਉੱਤਰ - ਪੰਜਾਬ ਵਿੱਚ ਖੇਡਾਂ ਵਿਚੋਂ ਸਭ ਤੋਂ ਵੱਡਾ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਹੈ।


ਪ੍ਰਸ਼ਨ - ਪੰਜਾਬ ਪੁਲਿਸ ਦਾ ਗਠਨ ਕਦੋ ਹੋਇਆ?
ਉੱਤਰ - ਪੰਜਾਬ ਪੁਲਿਸ ਦਾ ਗਠਨ 1861 ਵਿਚ ਹੋਇਆ।


ਪ੍ਰਸ਼ਨ - ਮਿਲਕਫੈਡ ਦਾ ਮੁੱਖ ਦਫ਼ਤਰ ਕਿੱਥੇ ਹੈ?
ਉੱਤਰ - ਮਿਲਕਫ਼ੈਡ ਦਾ ਮੁੱਖ ਦਫਤਰ ਚੰਡੀਗੜ੍ਹ ਵਿੱਚ ਹੈ।


ਪ੍ਰਸ਼ਨ - ਪੰਜਾਬ ਵਿੱਚ ਸਰਕਾਰੀ ਅਜਾਇਬ ਘਰ ਕਿੱਥੇ ਹੈ?
ਉੱਤਰ - ਪੰਜਾਬ ਵਿੱਚ ਸਰਕਾਰੀ ਹੁਸ਼ਿਆਰਪੁਰ ਵਿੱਚ ਹੈ।


ਪ੍ਰਸ਼ਨ - ਦੇਸ਼ ਭਗਤ ਯਾਦਗਾਰ ਹਾਲ ਕਿੱਥੇ ਹੈ?
ਉੱਤਰ - ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੈ।


ਪ੍ਰਸ਼ਨ - ਪੰਜਾਬ ਦੇ ਕਿਸ ਸ਼ਹਿਰ ਨੂੰ ਚਿੱਟੀ ਨਗਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ?
ਉੱਤਰ - ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਨੂੰ ਚਿੱਟੀ ਨਗਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।


ਪ੍ਰਸ਼ਨ - ਪੰਜਾਬ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਕਿਹੜਾ ਹੈ?
ਉੱਤਰ - ਪੰਜਾਬ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਲੁਧਿਆਣਾ ਹੈ।


ਪ੍ਰਸ਼ਨ - ਪੰਜਾਬੀ ਸਾਹਿਤ ਅਕੈਡਮੀ ਕਿੱਥੇ ਹੈ?
ਉੱਤਰ - ਪੰਜਾਬੀ ਸਾਹਿਤ ਅਕੈਡਮੀ ਨਵੀਂ ਦਿੱਲੀ ਵਿੱਚ ਹੈ।


ਪ੍ਰਸ਼ਨ - ਹੋਲੇ ਮਹੱਲੇ ਦਾ ਮੇਲਾ ਕਿੱਥੇ ਲੱਗਦਾ ਹੈ?
ਉੱਤਰ - ਹੋਲੇ ਮਹੱਲੇ ਦਾ ਮੇਲਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੈ।


ਪ੍ਰਸ਼ਨ - ਛੱਤਬੀੜ ਪਾਰਕ ਕਿੱਥੇ ਹੈ?
ਉੱਤਰ - ਛੱਤਬੀੜ ਪਾਰਕ ਮੁਹਾਲੀ ਵਿੱਚ ਹੈ।


ਪ੍ਰਸ਼ਨ - ਪੰਜਾਬ ਦੀ ਸਟੀਲ ਸਿਟੀ (Steel City) ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ?
ਉੱਤਰ - ਪੰਜਾਬ ਦੀ ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਨੂੰ ਕਿਹਾ ਜਾਂਦਾ ਹੈ।


ਪ੍ਰਸ਼ਨ - ਹੀਰੋ ਸਾਈਕਲ ਦੀ ਫੈਕਟਰੀ ਕਿੱਥੇ ਹੈ?
ਉੱਤਰ - ਹੀਰੋ ਸਾਈਕਲ ਦੀ ਫੈਕਟਰੀ ਲੁਧਿਆਣਾ ਵਿੱਚ ਹੈ।


ਪ੍ਰਸ਼ਨ - ਸਿਲਾਈ ਮਸ਼ੀਨਾਂ ਦਾ ਕਾਰਖਾਨਾ ਕਿਥੇ ਹੈ?
ਉੱਤਰ - ਸਿਲਾਈ ਮਸ਼ੀਨਾਂ ਦਾ ਕਾਰਖਾਨਾ ਲੁਧਿਆਣੇ ਵਿੱਚ ਹੈ।


ਪ੍ਰਸ਼ਨ - ਵੇਰਕਾ ਮਿਲਕ ਪਲਾਂਟ ਕਿੱਥੇ ਹੈ?
ਉੱਤਰ - ਵੇਰਕਾ ਮਿਲਕ ਪਲਾਂਟ ਜਲੰਧਰ ਵਿੱਚ ਹੈ।


ਪ੍ਰਸ਼ਨ - 1947 ਦੀ ਵੰਡ ਕਿਸ ਕਮਿਸ਼ਨ ਦੇ ਤਹਿਤ ਹੋਈ?
ਉੱਤਰ - 1947 ਦੀ ਵੰਡ ਬਾਊਂਡਰੀ ਕਮਿਸ਼ਨ (Boundry Commission) ਦੇ ਤਹਿਤ ਹੋਈ।


ਪ੍ਰਸ਼ਨ - ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਕਦੋਂ ਬਣੀ?
ਉੱਤਰ - ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 1952-53 ਚ ਬਣੀ।


General Knowledge in Punjabi Language - Gk Questions in Punjabi
General Knowledge in Punjabi Language - Gk Questions in Punjabi

ਪ੍ਰਸ਼ਨ - ਪੰਜਾਬ ਦੇ ਕਿਸ ਜਿਲ੍ਹੇ ਵਿੱਚ ਸਭ ਤੋਂ ਵੱਧ ਨਰਮਾ ਤੇ ਕਪਾਹ ਹੁੰਦੀ ਹੈ?
ਉੱਤਰ - ਪੰਜਾਬ ਦੇ ਮਾਨਸਾ ਜਿਲ੍ਹੇ ਵਿੱਚ ਸਭ ਤੋਂ ਵੱਧ ਨਰਮਾ ਕਪਾਹ ਹੁੰਦੀ ਹੈ।

ਪ੍ਰਸ਼ਨ - ਪੰਜਾਬ ਦੇ ਕਿਸ ਜਿਲ੍ਹੇ ਨੂੰ ਕਾਟਨ ਬੈਲਟ ਕਿਹਾ ਜਾਂਦਾ ਹੈ?
ਉੱਤਰ - ਪੰਜਾਬ ਦੇ ਮਾਨਸਾ ਅਤੇ ਬਠਿੰਡਾ ਜਿਲ੍ਹੇ ਨੂੰ ਕਾਟਨ ਬੈਲਟ ਕਿਹਾ ਜਾਂਦਾ ਹੈ, ਪਰ ਮੁੱਖ ਤੌਰ ਤੇ ਮਾਨਸਾ ਜਿਲ੍ਹੇ ਨੂੰ ਹੀ ਕਾਟਨ ਬੈਲਟ ਕਿਹਾ ਜਾਂਦਾ ਹੈ।

ਪ੍ਰਸ਼ਨ - ਸੰਗਰੂਰ ਜ਼ਿਲ੍ਹਾ ਪੰਜਾਬ ਦੇ ਕਿਸ ਖੇਤਰ ਵਿੱਚ ਹੈ?
ਉੱਤਰ - ਸੰਗਰੂਰ ਜ਼ਿਲ੍ਹਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੈ।

ਪ੍ਰਸ਼ਨ - ਲੁਧਿਆਣਾ ਜ਼ਿਲ੍ਹਾ ਪੰਜਾਬ ਦੇ ਕਿਸ ਖੇਤਰ ਵਿੱਚ ਹੈ?
ਉੱਤਰ - ਲੁਧਿਆਣਾ ਜ਼ਿਲ੍ਹਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੈ।

ਪ੍ਰਸ਼ਨ - ਅੰਮ੍ਰਿਤਸਰ ਜ਼ਿਲ੍ਹਾ ਪੰਜਾਬ ਦੇ ਕਿਸ ਖੇਤਰ ਵਿੱਚ ਹੈ?
ਉੱਤਰ - ਅੰਮ੍ਰਿਤਸਰ ਜ਼ਿਲ੍ਹਾ ਪੰਜਾਬ ਦੇ ਮਾਝਾ ਖੇਤਰ ਵਿੱਚ ਹੈ।

ਪ੍ਰਸ਼ਨ - ਪੰਜਾਬ ਵਿੱਚ ਕਿਹੜਾ ਜਿਲ੍ਹਾ ਨਵਾਂ ਬਣਿਆ ਹੈ?
ਉੱਤਰ - ਪੰਜਾਬ ਵਿੱਚ ਮਲੇਰਕੋਟਲਾ ਜਿਲ੍ਹਾ ਨਵਾਂ ਬਣਿਆ ਹੈ।

ਪ੍ਰਸ਼ਨ - ਅਜੋਕੇ ਭਾਰਤੀ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਕਿਹੜਾ ਹੈ?
ਉੱਤਰ - ਅਜੋਕੇ ਭਾਰਤੀ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਸਤਲੁਜ ਹੈ।

ਪ੍ਰਸ਼ਨ - ਪੰਜਾਬ ਵਿੱਚ ਕਿਸ ਫ਼ਸਲ ਦੀ ਪੈਦਾਵਾਰ ਦੂਜੀਆਂ ਫਸਲਾਂ ਨਾਲੋ ਜਿਆਦਾ ਹੈ?
ਉੱਤਰ - ਪੰਜਾਬ ਵਿੱਚ ਕਣਕ ਦੀ ਪੈਦਾਵਾਰ ਦੂਜੀਆਂ ਫਸਲਾਂ ਨਾਲੋ ਜਿਆਦਾ ਹੈ।

ਪ੍ਰਸ਼ਨ - ਪੰਜਾਬ ਵਿੱਚ ਨਵਾਂ ਬਣਿਆ ਜਿਲ੍ਹਾ ਮਲੇਰਕੋਟਲਾ ਕਿਸ ਜਿਲ੍ਹੇ ਵਿੱਚੋਂ ਬਣਾਇਆ ਗਿਆ ਹੈ?
ਉੱਤਰ - ਪੰਜਾਬ ਵਿੱਚ ਨਵਾਂ ਬਣਿਆ ਜਿਲ੍ਹਾ ਮਲੇਰਕੋਟਲਾ ਸੰਗਰੂਰ ਜਿਲ੍ਹੇ ਵਿੱਚੋਂ ਬਣਾਇਆ ਗਿਆ ਹੈ।

ਸੋ ਦੋਸਤੋ ਤੁਹਾਨੂੰ ਸਾਡੀ ਇਹ Gk Question Answer in Punjabi ਦੀ ਪੋਸਟ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਜਰੂਰ ਦੱਸਿਓ ਜੀ ਅਤੇ ਆਪਣੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜੁੜੇ ਰਹੋ ਅਤੇ ਸਾਰੇ ਪੇਪਰਾਂ ਦੀ ਵਧੀਆ ਤਿਆਰੀ ਕਰਦੇ ਰਹੋ। ਪੰਜਾਬ ਦੇ ਸਾਰੇ ਹੀ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ GK Question Answer in Punjabi Language ਤੁਹਾਨੂੰ ਆਪਣੀ ਇਸ ਵੈੱਬਸਾਈਟ ਤੇ ਦੇਖਣ ਨੂੰ ਮਿਲ ਜਾਣਗੇ। ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਪਿਛਲੀ ਪੋਸਟ ਵਿੱਚ ਪੜ ਸਕਦੇ ਹੋ ਅਤੇ ਇਸਦਾ ਅਗਲਾ ਭਾਗ ਤੁਹਾਨੂੰ ਇਸ ਤੋਂ ਅਗਲੀ ਪੋਸਟ ਵਿੱਚ ਮਿਲੇਗਾ।

ਅਸੀਂ ਦਿਨ ਰਾਤ ਤੁਹਾਡੇ ਲਈ ਵਧੀਆ ਤੋਂ ਵਧੀਆ ਪੜਾਈ ਦੀ ਸਮੱਗਰੀ ਇਕੱਠੀ ਕਰਨ ਤੇ ਲੱਗੇ ਹੋਏ ਹਾਂ ਜੀ ਅਤੇ ਇਸ ਨੂੰ ਹੋਰ ਬਿਹਤਰ ਬਣਾਉਣ ਦਾ ਯਤਨ ਕਰ ਰਹੇ ਹਾਂ। ਸੋ ਸਾਡਾ ਇਹੋ ਮਕਸਦ ਹੈ ਕਿ ਤੁਸੀਂ ਸਾਡੀ ਇਸ ਕੋਸ਼ਿਸ਼ ਦੇ ਸਦਕਾ ਆਪਣੀ ਮੰਜਿਲ ਨੂੰ ਹੋਰ ਅਸਾਨੀ ਨਾਲ ਪ੍ਰਾਪਤ ਕਰ ਸਕੋ।
Tags

Post a Comment

1 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom