Punjabi Litrature Books and Writers - Punjabi Litrature
Punjabi Sahit Notes
ਭਾਈ ਵੀਰ ਸਿੰਘ (Bhai Vir Singh)
ਭਾਈ ਵੀਰ ਸਿੰਘ ਜੀ ਦਾ ਜਨਮ 05 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ (ਪੰਜਾਬ) ਵਿਖੇ ਹੋਇਆ। ਉਹ ਕਵੀ, ਨਾਵਲਕਾਰ, ਕਹਾਣੀਕਾਰ, ਗੀਤਕਾਰ, ਡਰਾਮਾ ਲੇਖਕ ਅਤੇ ਨਬੰਧਕਾਰ ਵੀ ਸਨ। ਆਪ ਜੀ ਨੂੰ ਪੰਜਾਬੀ ਦੇ ਵਿਦਵਾਨ ਕਵੀ ਅਤੇ ਅਜੋਕੇ ਪੰਜਾਬੀ ਸਾਹਿਤ ਦੇ ਮੋਢੀ ਵਜੋਂ ਵੀ ਜਾਣਿਆ ਜਾਂਦਾ ਹੈ। 1955 ਈ ਵਿੱਚ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਅਤੇ 1956 ਈ ਵਿੱਚ ਪਦਮ ਵਿਭੂਸ਼ਣ ਪੁਰਸਕਾਰ ਮਿਲਿਆ। 10 ਜੂਨ 1957 ਵਿੱਚ 84 ਸਾਲ ਦੀ ਉਮਰ ਵਿੱਚ ਆਪ ਜੀ ਅਕਾਲ ਚਲਾਣਾ ਕਰ ਗਏ।
ਮੁੱਖ ਰਚਨਾਵਾਂ ਹੇਠ ਲਿਖੀਆਂ ਹਨ -
ਮੇਰੇ ਸਾਈਆਂ ਜੀਓ (ਸਾਹਿਤ ਅਕਾਦਮੀ ਐਵਾਰਡ 1955) - ਮੇਰੇ ਸਾਈਆਂ ਜੀਓ ਰਚਨਾ ਲਈ ਭਾਈ ਵੀਰ ਸਿੰਘ ਜੀ ਨੂੰ ਸਾਹਿਤ ਅਕਾਦਮੀ ਐਵਾਰਡ ਮਿਲਿਆ।
ਤ੍ਰੇਲ ਤੁਪਕੇ (1921), ਸੁੰਦਰੀ (1898), ਦਿਲ ਤਰੰਗ,
ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ,
ਬਿਜੇ ਸਿੰਘ (1899), ਮਟਕ ਹੁਲਾਰੇ(1922), ਸਤਵੰਤ ਕੌਰ,
ਕੰਬਦੀ ਕਲਾਈ, ਰਾਣਾ ਸੂਰਤ ਸਿੰਘ (1905),
ਇਹ ਰਚਨਾਵਾਂ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ।
ਭਾਈ ਕਾਹਨ ਸਿੰਘ ਨਾਭਾ (Bhai Kahan Singh Nabha)
ਆਪ ਜੀ ਦਾ ਜਨਮ 30 ਅਗਸਤ 1861 ਈ ਵਿੱਚ ਸਬਜ਼ ਬਨੇੜਾ (ਪਟਿਆਲਾ ਰਿਆਸਤ) ਵਿਖੇ ਹੋਇਆ। ਆਪ ਜੀ ਪੰਜਾਬੀ ਸਿੱਖ ਵਿਦਵਾਨ ਕਵੀ ਹੋਏ, ਜਿਨ੍ਹਾਂ ਨੇ ਗੁਰ ਸ਼ਬਦ ਰਤਨਾਕਰ ਮਹਾਨਕੋਸ਼ ਦੀ ਰਚਨਾ ਕੀਤੀ। ਅੰਤ 23 ਨਵੰਬਰ 1938 ਈ ਨੂੰ 77 ਸਾਲ ਦੀ ਉਮਰ ਵਿੱਚ ਆਪ ਜੀ ਅਕਾਲ ਚਲਾਣਾ ਕਰ ਗਏ।
ਆਪ ਜੀ ਦੀਆਂ ਮਹੱਤਵਪੂਰਨ ਰਚਨਾਵਾਂ ਹੇਠ ਲਿਖੀਆਂ ਹਨ -
ਮਹਾਨਕੋਸ਼ (ਗੁਰੂ ਸ਼ਬਦ ਰਤਨਾਕਰ ਮਹਾਨਕੋਸ਼ (1926)
ਗੁਰਮਤਿ ਪ੍ਰਭਾਕਰ (1898)
ਗੁਰਮਤਿ ਸੁਧਾਕਰ (1898 - 99)
ਗੁਰੂ ਚੰਦ ਦਿਵਾਕਰ (1924)
ਹਮ ਹਿੰਦੂ ਨਹੀਂ (1887)
ਗੁਰਮਤਿ ਮਾਰਤੰਡ
ਪ੍ਰੋਫੈਸਰ ਪੂਰਨ ਸਿੰਘ (Puran Singh)
ਪ੍ਰੋ. ਪੂਰਨ ਸਿੰਘ ਜੀ ਦਾ ਜਨਮ 17 ਫਰਵਰੀ 1881 ਈ ਨੂੰ ਹੋਇਆ। ਆਪ ਜੀ ਕਵੀ ਅਤੇ ਵਿਗਿਆਨੀ ਵੀ ਸੀ। 31 ਮਾਰਚ 1931 ਈ ਨੂੰ 50 ਸਾਲ ਦੀ ਉਮਰ ਵਿੱਚ ਆਪ ਜੀ ਅਕਾਲ ਚਲਾਣਾ ਕਰ ਗਏ।
ਆਪ ਜੀ ਦੀਆਂ ਮਹੱਤਵਪੂਰਨ ਰਚਨਾਵਾਂ ਹੇਠ ਲਿਖੀਆਂ ਹਨ -
ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ, ਖੁੱਲ੍ਹੇ ਲੇਖ, ਖੁੱਲ੍ਹੇ ਅਸਮਾਨੀ ਰੰਗ
ਨਾਨਕ ਸਿੰਘ (Nanak Singh)
ਆਪ ਜੀ ਦਾ ਜਨਮ 04 ਜੁਲਾਈ 1897 ਈ ਨੂੰ ਹੋਇਆ। ਆਪ ਜੀ ਕਵੀ, ਨਾਵਲਕਾਰ ਤੇ ਨਾਟਕਕਾਰ ਸਨ। ਅੰਤ 28 ਦਸੰਬਰ 1971 ਈ ਨੂੰ 74 ਸਾਲ ਦੀ ਉਮਰ ਵਿੱਚ ਆਪ ਜੀ ਮੌਤ ਹੋ ਗਈ।
ਨਾਨਕ ਸਿੰਘ ਦੀਆਂ ਮਹੱਤਵਪੂਰਨ ਰਚਨਾਵਾਂ ਹੇਠ ਲਿਖੀਆਂ ਹਨ -
ਇੱਕ ਮਿਆਨ ਦੋ ਤਲਵਾਰਾਂ (ਸਾਹਿਤ ਅਕਾਦਮੀ 1961) - ਇੱਕ ਮਿਆਨ ਦੋ ਤਲਵਾਰਾਂ ਰਚਨਾ ਦੇ ਲਈ ਨਾਨਕ ਸਿੰਘ ਜੀ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।
ਖੂਨ ਦੇ ਸੋਹਿਲੇ, ਖੂਨੀ ਵਿਸਾਖੀ, ਪਵਿੱਤਰ ਪਾਪੀ, ਚਿੱਟਾ ਲਹੂ
ਭੂਆ, ਕੱਟੀ ਹੋਈ ਪਤੰਗ, ਠੰਡੀਆਂ ਛਾਵਾਂ
ਸੁਨਹਿਰੀ ਜਿਲਦ, ਰੱਬ ਆਪਣੇ ਅਸਲੀ ਰੂਪ ਵਿੱਚ
ਅੱਧ ਖਿੜਿਆ ਫੁੱਲ, ਮਿੱਧੇ ਹੋਏ ਫੁੱਲ, ਫ਼ੌਲਾਦੀ ਫੁੱਲ
ਜਖਮੀ ਦਿਲ, ਮਤਰੇਈ ਮਾਂ, ਟੁੱਟੀ ਵੀਣਾ, ਵਿਸ਼ਵਾਸਘਾਤ
ਹੰਝੂਆਂ ਦੇ ਹਾਰ, ਸੱਧਰਾਂ ਦੇ ਹਾਰ
ਅਜਮੇਰ ਸਿੰਘ ਔਲਖ (Ajmer Singh Aulakh)
ਪ੍ਰੋ ਅਜਮੇਰ ਸਿੰਘ ਔਲਖ ਜੀ ਦਾ ਜਨਮ 19 ਅਗਸਤ 1942 ਈ ਨੂੰ ਮਾਨਸਾ ਜਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਵਿਖੇ ਹੋਇਆ। ਆਪ ਜੀ ਨੇ ਕਿਰਤੀਆਂ ਅਤੇ ਕਾਮਿਆਂ ਦੇ ਹੱਕਾਂ ਦੀ ਬਾਤ ਪਾਈ ਅਤੇ ਆਪ ਜੀ ਨਾਵਲਕਾਰ, ਕਹਾਣੀਕਾਰ, ਨਾਟਕਕਾਰ ਸਨ। ਆਪ ਜੀ ਨੇ ਮਾਨਸਾ ਦੇ ਕਾਲਜ ਵਿੱਚ ਅਧਿਆਪਕ ਵਜੋਂ ਨੌਕਰੀ ਕੀਤੀ। ਅੰਤ ਆਪ ਜੀ 15 ਜੂਨ 2017 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ।
ਅਜਮੇਰ ਸਿੰਘ ਔਲਖ ਜੀ ਦੀਆਂ ਮਹੱਤਵਪੂਰਨ ਰਚਨਾਵਾਂ -
ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ (ਨਾਟਕ) - ਇਸ ਰਚਨਾ ਲਈ ਆਪ ਜੀ ਨੂੰ 2006 ਵਿੱਚ ਸਾਹਿਤ ਅਕਾਦਮੀ ਐਵਾਰਡ ਮਿਲਿਆ।
ਭੱਜੀਆਂ ਬਾਹਾਂ, ਸੱਤ ਬੇਗਾਨੇ, ਝਨਾਂ ਦੇ ਪਾਣੀ, ਕੇਹਰ ਸਿੰਘ ਦੀ ਮੌਤ,
ਅੰਨ੍ਹੇ ਨਿਸ਼ਾਨਚੀ, ਬੇਗਾਨੇ ਬੋਹੜ ਦੀ ਛਾਂ, ਅਰਬਦ ਨਰਬਦ ਧੁੰਧੂਕਾਰਾ ਆਦਿ। ਇਹ ਸਭ ਅਜਮੇਰ ਸਿੰਘ ਔਲਖ ਜੀ ਦੀਆਂ ਮਹੱਤਵਪੂਰਨ ਰਚਨਾਵਾਂ ਹਨ।
ਜਸਵੰਤ ਸਿੰਘ ਕੰਵਲ (Jaswant Singh Kanwal)
ਜਸਵੰਤ ਸਿੰਘ ਕੰਵਲ ਜੀ ਦਾ ਜਨਮ 27 ਜੂਨ 1919 ਈ ਨੂੰ ਮੋਗਾ ਜਿਲ੍ਹੇ ਦੇ ਪਿੰਡ ਢੁੱਡੀਕੇ ਵਿਚ ਹੋਇਆ। ਆਪ ਜੀ ਪ੍ਰਸਿੱਧ ਪੰਜਾਬੀ ਲੇਖਕ, ਕਹਾਣੀਕਾਰ ਅਤੇ ਨਾਵਲਕਾਰ ਸੀ। ਅੰਤ ਆਪ ਜੀ 100 ਸਾਲ ਦੀ ਉਮਰ ਵਿੱਚ 01 ਫਰਵਰੀ 2020 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ।
ਜਸਵੰਤ ਸਿੰਘ ਕੰਵਲ ਦੀਆਂ ਮਹੱਤਵਪੂਰਨ ਰਚਨਾਵਾਂ ਹੇਠ ਲਿਖੀਆਂ ਹਨ -
ਸੱਚ ਕੀ ਬੇਲਾ (2005), ਲਹੂ ਦੀ ਲੋਅ, ਰੂਪਮਤੀ (1996),
ਰਾਤ ਬਾਕੀ ਹੈ (1954), ਪੰਜਾਬ ਤੇਰਾ ਕੀ ਬਣੂ, ਹਾਣੀ,
ਪੂਰਨਮਾਸ਼ੀ, ਸੱਚ ਨੂੰ ਫਾਂਸੀ
ਖੂਨ ਦੇ ਸੋਹਿਲੇ ਗਾਵੀਅਹਿ ਨਾਨਕ
ਤੋਸ਼ਲੀ ਦੀ ਹੰਸੋ (ਸਾਹਿਤ ਅਕਾਦਮੀ ਅਵ 1997) - ਤੌਸ਼ਲੀ ਦੀ ਹੰਸੋ ਰਚਨਾ ਦੇ ਲਈ ਜਸਵੰਤ ਸਿੰਘ ਕੰਵਲ ਜੀ ਨੂੰ ਸਾਹਿਤ ਅਕਾਦਮੀ ਐਵਾਰਡ ਮਿਲਿਆ।
ਵਿਧਾਤਾ ਸਿੰਘ ਤੀਰ (Vidhata Singh Teer) -
ਵਿਧਾਤਾ ਸਿੰਘ ਤੀਰ ਦਾ ਜਨਮ 15 ਅਗਸਤ 1900 ਈ ਨੂੰ ਹੋਇਆ। ਆਪ ਜੀ ਦੀਆਂ ਮਹਾਨ ਕਵੀਆਂ ਵਿੱਚੋ ਇੱਕ ਸਨ। ਅੰਤ ਆਪ ਜੀ 04 ਜਨਵਰੀ 1973 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ।
ਆਪ ਜੀ ਦੀਆਂ ਮਹੱਤਵਪੂਰਨ ਰਚਨਾਵਾਂ ਹੇਠ ਲਿਖੀਆਂ ਹਨ -
ਅਣਿਆਲੇ ਤੀਰ, ਦਸ਼ਮੇਸ਼ ਦਰਸ਼ਨ, ਨਵੇਂ ਨਿਸ਼ਾਨੇ, ਕਾਲ ਕੂਕਾਂ, ਮਿੱਠੇ ਮੇਵੇ ਆਦਿ।
ਮਹੱਤਵਪੂਰਨ ਸਤਰਾਂ -
ਉਹ ਘੱਟੇ ਦੀ ਪਿੰਡੇ 'ਤੇ, ਮਲਦਾ ਵਿਭੂਤੀ,
ਉਹ ਖਾਂਦਾ ਏ ਅੱਧੀ ਤੇ, ਵੰਡਦਾ ਸਬੂਤੀ।
ਉਹ ਵੰਡਦਾ ਪੁਸ਼ਾਕਾਂ ਹੈ, ਬੰਨ੍ਹਦਾ ਤੜਾਗੀ,
ਉਹ ਗ੍ਰਹਿਸਥੀ ਹੈ ਉੱਤੋਂ, ਤੇ ਅੰਦਰੋਂ ਤਿਆਗੀ।
ਮੈਂ ਉਸ ਦੀ ਤਪੱਸਿਆ ਦੀ, ਕੀ ਗੱਲ ਸੁਣਾਵਾਂ?
ਉਹਦੇ ਕੇਸ ਬਣਦੇ ਨੇ, ਜੁੜ - ਜੁੜ ਜਟਾਵਾਂ।
ਉਹਦੇ ਹੈਨ ਥਾਂ-ਥਾਂ ਤੇ, ਚੱਲਦੇ ਭੰਡਾਰੇ,
ਉਹ ਰਹਿ ਜਾਂਦਾ ਭੁੱਖਾ, ਰਜਾਂਦਾ ਹੈ ਸਾਰੇ।
ਧਨੀ ਰਾਮ ਚਾਤ੍ਰਿਕ (Dhani Ram Chatrik)
ਧਨੀ ਰਾਮ ਚਾਤ੍ਰਿਕ ਜੀ ਦਾ ਜਨਮ 04 ਅਕਤੂਬਰ 1876 ਈ ਨੂੰ ਅੰਮ੍ਰਿਤਸਰ ਦੇ ਪਿੰਡ ਵਿੱਚ ਹੋਇਆ। ਉਹਨਾਂ ਨੂੰ ਪੰਜਾਬੀ ਦੇ ਪ੍ਰਸਿੱਧ ਅਤੇ ਮੋਢੀ ਕਵੀਆਂ ਵਿਚੋਂ ਮੰਨਿਆ ਜਾਂਦਾ ਹੈ। ਉਹਨਾਂ ਦੀਆਂ ਕਵਿਤਾਵਾਂ ਦਾ ਵਿਸ਼ਾ ਪੰਜਾਬ ਦਾ ਸੱਭਿਆਚਾਰ ਰਿਹਾ ਹੈ। ਅੰਤ 78 ਸਾਲ ਦੀ ਉਮਰ ਵਿੱਚ 18 ਦਸੰਬਰ 1954 ਈ ਨੂੰ ਸਦੀਵੀਂ ਵਿਛੋੜਾ ਦੇ ਗਏ।
ਧਨੀ ਰਾਮ ਚਾਤ੍ਰਿਕ ਦੀਆਂ ਮਹੱਤਵਪੂਰਨ ਰਚਨਾਵਾਂ ਹੇਠ ਲਿਖੀਆਂ ਹਨ -
ਫੁੱਲਾਂ ਦੀ ਟੋਕਰੀ, ਭਰਥਰੀ ਹਰੀ, ਨਲ ਦਮਯੰਤੀ, ਚੰਦਨਵਾੜੀ
ਗੁਰਬਖ਼ਸ਼ ਸਿੰਘ ਪ੍ਰੀਤਲੜੀ (Gurbaksh Singh)
ਗੁਰਬਖ਼ਸ਼ ਸਿੰਘ ਪ੍ਰੀਤਲੜੀ ਜੀ ਦਾ ਜਨਮ 26 ਅਪ੍ਰੈਲ 1895 ਈ ਨੂੰ ਸਿਆਲਕੋਟ ਵਿਖੇ ਹੋਇਆ। ਉਹ ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਸੰਪਾਦਕ, ਲੇਖਕ ਅਤੇ ਵਾਰਤਕ ਸਨ। ਅੰਤ 83 ਸਾਲ ਦੀ ਉਮਰ ਵਿੱਚ ਆਪ ਜੀ 20 ਅਗਸਤ 1977 ਈ ਨੂੰ ਸਾਥੋਂ ਸਦੀਵੀਂ ਵਿਛੋੜਾ ਪਾ ਗਏ।
ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਮਹੱਤਵਪੂਰਨ ਰਚਨਾਵਾਂ ਹੇਠ ਲਿਖੀਆਂ ਹਨ -
ਖੁੱਲਾ ਦਰ, ਮੇਰੇ ਝਰੋਖੇ ਚੋਂ, ਲੰਮੀ ਉਮਰ, ਮੇਰੀਆਂ ਅਭੁੱਲ ਯਾਦਾਂ
ਪ੍ਰੋਫੈਸਰ ਮੋਹਨ ਸਿੰਘ (Prof. Mohan Singh)
ਪ੍ਰੋ ਪੂਰਨ ਸਿੰਘ ਜੀ ਦਾ ਜਨਮ 20 ਅਕਤੂਬਰ 1905 ਈ ਨੂੰ ਹੋਇਆ। ਆਪ ਜੀ ਨੂੰ ਪ੍ਰਗਤੀਵਾਦੀ ਲਿਖਾਰੀ ਦੇ ਵਜੋਂ ਜਾਣਿਆ ਜਾਂਦਾ ਹੈ। ਅੰਤ ਆਪ ਜੀ 72 ਸਾਲ ਦੀ ਉਮਰ ਵਿੱਚ 03 ਮਈ 1978 ਈ ਨੂੰ ਸਾਥੋਂ ਸਦੀਵੀਂ ਵਿਛੋੜਾ ਪਾ ਗਏ।
ਪ੍ਰੋਫ਼ੈਸਰ ਮੋਹਨ ਸਿੰਘ ਦੀਆਂ ਮਹੱਤਵਪੂਰਨ ਰਚਨਾਵਾਂ ਹੇਠ ਲਿਖੀਆਂ ਹਨ -
ਵੱਡਾ ਵੇਲਾ (ਸਾਹਿਤ ਅਕਾਦਮੀ 1959) - ਪ੍ਰੋ ਮੋਹਨ ਸਿੰਘ ਜੀ ਨੂੰ ਵੱਡਾ ਵੇਲਾ ਰਚਨਾ ਦੇ ਲਈ ਸਾਹਿਤ ਅਕਾਦਮੀ ਐਵਾਰਡ ਮਿਲਿਆ।
ਅਧਵਾਟੇ, ਸਾਵੇ ਪੱਤਰ, ਕਸੁੰਬੜਾ, ਬੂਹੇ
ਅੰਮ੍ਰਿਤਾ ਪ੍ਰੀਤਮ (Amrita Pritam)
ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਈ ਨੂੰ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ। ਅੰਮ੍ਰਿਤਾ ਪ੍ਰੀਤਮ ਕਵਿਤਰੀ, ਨਿਬੰਧਕਾਰ ਅਤੇ ਨਾਵਲਕਾਰ ਸੀ। ਉਸਦਾ ਵਿਸ਼ਾ ਰੋਮਾਂਸਵਾਦ ਅਤੇ ਪ੍ਰਗਤੀਵਾਦੀ ਰਿਹਾ ਹੈ। ਅੰਤ 86 ਸਾਲ ਦੀ ਉਮਰ ਵਿੱਚ 31 ਅਕਤੂਬਰ 2005 ਵਿੱਚ ਸਾਨੂੰ ਸਦੀਵੀਂ ਵਿਛੋੜਾ ਦੇ ਗਏ।
ਅੰਮ੍ਰਿਤਾ ਪ੍ਰੀਤਮ ਦੀਆਂ ਮਹੱਤਵਪੂਰਨ ਰਚਨਾਵਾਂ ਹੇਠ ਲਿਖੀਆਂ ਹਨ -
ਕਾਗ਼ਜ਼ ਤੇ ਕੈਨਵਸ (ਗਿਆਨਪੀਠ ਅਵ 1981) - ਕਾਗਜ ਤੇ ਕੈਨਵਸ ਰਚਨਾ ਲਈ ਅੰਮ੍ਰਿਤਾ ਪ੍ਰੀਤਮ ਨੂੰ ਗਿਆਨਪੀਠ ਐਵਾਰਡ ਮਿਲਿਆ।
ਸੁਨੇਹੜੇ (1955) (ਸਾਹਿਤ ਅਕਾਦਮੀ ਅਵ 1956) - ਸੁਨੇਹੜੇ ਰਚਨਾ ਦੇ ਲਈ ਅੰਮ੍ਰਿਤਾ ਪ੍ਰੀਤਮ ਨੂੰ ਸਾਹਿਤ ਅਕਾਦਮੀ ਐਵਾਰਡ ਮਿਲਿਆ।
ਪਿੰਜਰ (1950), ਦਿੱਲੀ ਦੀਆਂ ਗਲੀਆਂ, ਲੋਕ ਪੀੜ (1944)
ਪੱਥਰ ਗੀਟੇ (1946), ਸਰਘੀ ਵੇਲਾ, ਕੋਰੇ ਕਾਗਜ਼
ਰਸੀਦੀ ਟਿਕਟ (ਸਵੈਜੀਵਨੀ) (1976)
ਨਾਗਮਣੀ, ਅੰਮੜੀ ਦਾ ਵਿਹੜਾ, ਅੱਜ ਆਖਾਂ ਵਾਰਿਸ ਸ਼ਾਹ ਨੂੰ
ਤੇਰ੍ਹਵਾਂ ਸੂਰਜ, ਤ੍ਰੇਲ ਧੋਤੇ ਫੁੱਲ, ਰੰਗ ਦਾ ਪੱਤਾ
Punjabi Grammar Notes
History Notes in Punjabi
ਸੰਤ ਸਿੰਘ ਸੇਖੋਂ (Sant Singh Sekhon)
ਸੰਤ ਸਿੰਘ ਸੇਖੋਂ ਜੀ ਦਾ ਜਨਮ 30 ਮਈ 1908 ਈ ਨੂੰ ਹੋਇਆ। ਸੰਤ ਸਿੰਘ ਸੇਖੋਂ ਜੀ ਨਾਟਕਕਾਰ ਅਤੇ ਗਲਪ ਲੇਖਕ ਸਨ। ਅੰਤ 89 ਸਾਲ ਦੀ ਉਮਰ ਵਿੱਚ 07 ਅਕਤੂਬਰ 1997 ਵਿੱਚ ਸਾਨੂੰ ਸਦੀਵੀਂ ਵਿਛੋੜਾ ਦੇ ਗਏ।
ਸੰਤ ਸਿੰਘ ਸੇਖੋਂ ਦੀਆਂ ਮਹੱਤਵਪੂਰਨ ਰਚਨਾਵਾਂ ਹੇਠ ਲਿਖੀਆਂ ਹਨ -
ਭੂਮੀਦਾਨ, ਬਾਬਾ ਬੋਹੜ, ਨਲ ਦਮਯੰਤੀ, ਸੁੰਦਰ ਪਦ, ਨਾਟ ਸੁਨੇਹੇ
ਮਿੱਤਰ ਪਿਆਰਾ (ਸਾਹਿਤ ਅਕਾਦਮੀ 1972) - ਮਿੱਤਰ ਪਿਆਰਾ ਰਚਨਾ ਲਈ ਸੰਤ ਸਿੰਘ ਸੇਖੋਂ ਜੀ ਨੂੰ ਸਾਹਿਤ ਅਕਾਦਮੀ ਐਵਾਰਡ ਮਿਲਿਆ।
ਬਾਕੀ ਲੇਖਕ ਅਤੇ ਉਹਨਾਂ ਦੀਆਂ ਰਚਨਾਵਾਂ ਤੁਹਾਨੂੰ ਇਸ ਦੇ ਅਗਲੇ ਭਾਗ ਵਿਚ ਮਿਲਣਗੀਆਂ। ਇਸ ਤੋਂ ਬਿਨਾਂ ਤੁਸੀ ਬਾਕੀ ਵਿਸ਼ਿਆਂ ਦੀ ਤਿਆਰੀ ਵੀ ਤੁਸੀ ਸਾਡੀ ਇਸ ਵੈੱਬਸਾਈਟ ਤੋਂ ਕਰ ਸਕਦੇ ਹੋ।
Punjabi Litrature Books and Writers - Punjabi Sahit Notes |
Post a Comment
0 Comments