Punjabi Litrature Master Cadre Preparation - Top 20 Questions
Dear Students here you can read Online Punjabi Litrature and also Punjabi Litrature Books for all exams. You can read Punjabi Sahit Notes online. This is best plateform for online preparation.
ਪਿਆਰੇ ਦੋਸਤੋ ਤੁਸੀ ਸਾਡੀ ਇਸ ਵੈੱਬਸਾਈਟ ਤੋਂ ਪੰਜਾਬੀ ਸਾਹਿਤ (Punjabi Litrature) ਦੇ ਨੋਟਸ ਪੜ ਸਕਦੇ ਹੋ ਜੋ ਕਿ Master Cadre UGC Net DSSSB Punjabi ਆਦਿ ਪੇਪਰਾਂ ਦੇ ਵਿਚ ਪੁੱਛਿਆ ਜਾਂਦਾ ਹੈ।
Master Cadre Punjabi Important Questions
ਪ੍ਰਸ਼ਨ 01 - ਛਟੀਆਂ ਦੀ ਰਸਮ ਕਦੋਂ ਕੀਤੀ ਜਾਂਦੀ ਹੈ?
A. ਵਿਆਹ ਤੋਂ ਪਹਿਲਾਂ
B. ਵਿਆਹ ਤੋਂ ਬਾਅਦ
C. ਸ਼ਗਨ ਸਮੇਂ
D. ਬਰਾਤ ਸਮੇਂ
ਉੱਤਰ - B. ਵਿਆਹ ਤੋਂ ਬਾਅਦ, ਛਟੀਆਂ ਦੀ ਰਸਮ ਵਿਆਹ ਤੋਂ ਬਾਅਦ ਕੀਤੀ ਜਾਂਦੀ ਹੈ।
ਪ੍ਰਸ਼ਨ 02 - ਜਰਗ ਦੇ ਮੇਲੇ ਵਿੱਚ ਕਿਸ ਦੀ ਪੂਜਾ ਕੀਤੀ ਜਾਂਦੀ ਹੈ?
A. ਗੂਗਾ ਪੀਰ ਦੀ
B. ਸ਼ੀਤਲਾ ਮਾਤਾ ਦੀ
C. ਦੁਰਗਾ ਮਾਤਾ ਦੀ
D. ਪੀਰ ਮੁਹੰਮਦ
ਉੱਤਰ - B. ਸ਼ੀਤਲਾ ਮਾਤਾ ਦੀ, ਜਰਗ ਦੇ ਮੇਲੇ ਵਿੱਚ ਸੀਤਲਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ।
ਪ੍ਰਸ਼ਨ 03 - ਪੰਜਾਬੀ ਬੁਲਬੁਲ ਕਿਸ ਨੂੰ ਕਿਹਾ ਜਾਂਦਾ ਹੈ?
A. ਨੰਦ ਲਾਲ ਨੂਰਪੁਰੀ
B. ਫ਼ਿਰੋਜ਼ਦੀਨ ਸ਼ਰਫ਼
C. ਅੰਮ੍ਰਿਤਾ ਪ੍ਰੀਤਮ
D. ਸ਼ਿਵ ਕੁਮਾਰ ਬਟਾਲਵੀ
ਉੱਤਰ - B. ਫ਼ਿਰੋਜ਼ਦੀਨ ਸ਼ਰਫ਼, ਪੰਜਾਬੀ ਬੁਲਬੁਲ ਫ਼ਿਰੋਜ਼ਦੀਨ ਸ਼ਰਫ਼ ਨੂੰ ਕਿਹਾ ਜਾਂਦਾ ਹੈ।
ਪ੍ਰਸ਼ਨ 04 - ਮਾਘੀ ਦਾ ਮੇਲਾ ਕਿੱਥੇ ਲੱਗਦਾ ਹੈ?
A. ਸ੍ਰੀ ਮੁਕਤਸਰ ਸਾਹਿਬ
B. ਤਲਵੰਡੀ ਸਾਬੋ
C. ਅੰਮ੍ਰਿਤਸਰ
D. ਬਠਿੰਡਾ
ਉੱਤਰ - A. ਸ੍ਰੀ ਮੁਕਤਸਰ ਸਾਹਿਬ, ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਦਾ ਹੈ। ਇਹ ਮੇਲਾ ਲੋਹੜੀ ਤੋਂ ਅਗਲੇ ਦਿਨ ਭਾਵ ਕਿ 14 ਜਨਵਰੀ ਨੂੰ ਲੱਗਦਾ ਹੈ।
ਪ੍ਰਸ਼ਨ 05 - ਪੰਜਾਬੀ ਵਾਕ ਦੀ ਤਰਤੀਬ ਕੀ ਹੈ?
A. ਕਰਤਾ - ਕਿਰਿਆ - ਕਰਮ
B. ਕਰਤਾ - ਕਰਮ - ਕਿਰਿਆ
C. ਕਿਰਿਆ - ਕਰਮ - ਕਰਤਾ
D. ਕਿਰਿਆ - ਕਰਤਾ - ਕਰਮ
ਉੱਤਰ - B. ਕਰਤਾ - ਕਰਮ - ਕਿਰਿਆ, ਪੰਜਾਬੀ ਵਾਕ ਵਿਚ ਸਭ ਤੋਂ ਪਹਿਲਾਂ ਕਰਤਾ (ਜਿਸ ਦੁਆਰਾ ਕੰਮ ਕੀਤਾ ਜਾਂਦਾ ਹੈ) ਫਿਰ ਕਰਮ (ਜੋ ਕੰਮ ਉਸ ਵਿਅਕਤੀ ਦੁਆਰਾ ਕੀਤਾ ਜਾਂਦਾ ਹੈ) ਫਿਰ ਕਿਰਿਆ ਮਤਲਬ ਕਿ ਉਸ ਕੰਮ ਦਾ ਹੋਣਾ ਆਉਂਦਾ ਹੈ।
ਪ੍ਰਸ਼ਨ 06 - ਨਾਨਕ ਸਿੰਘ ਦਾ ਪਹਿਲਾ ਨਾਵਲ ਕਿਹੜਾ ਸੀ?
A. ਖ਼ੂਨੀ ਵਿਸਾਖੀ
B. ਚਿੱਟਾ ਲਹੂ
C. ਪਵਿੱਤਰ ਪਾਪੀ
D. ਮਤਰੇਈ ਮਾਂ
ਉੱਤਰ - D. ਮਤਰੇਈ ਮਾਂ, ਨਾਨਕ ਸਿੰਘ ਦਾ ਪਹਿਲਾ ਨਾਵਲ ਮਤਰੇਈ ਮਾਂ ਸੀ।
ਪ੍ਰਸ਼ਨ 07 - ਪੰਜਾਬ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ?
A. ਫ਼ਾਰਸੀ
B. ਸੰਸਕ੍ਰਿਤ
C. ਲਾਤੀਨੀ
D. ਅਰਬੀ
ਉੱਤਰ - A. ਫ਼ਾਰਸੀ, ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਤੋਂ ਲਿਆ ਗਿਆ ਹੈ। ਇਹ ਸ਼ਬਦ ਪੰਜ + ਆਬ ਤੋਂ ਮਿਲ ਕੇ ਬਣਿਆ।
ਪ੍ਰਸ਼ਨ 08 - ਵਿਆਹ ਵਿੱਚ ਜਾਗੋ ਕੌਣ ਚੁੱਕਦਾ ਹੈ?
A. ਚਾਚੀ
B. ਤਾਈ
C. ਭੂਆ
D. ਮਾਮੀ
ਉੱਤਰ - D. ਮਾਮੀ, ਵਿਆਹ ਵਿੱਚ ਜਾਗੋ ਮਾਮੀ ਦੇ ਦੁਆਰਾ ਚੁੱਕੀ ਜਾਂਦੀ ਹੈ।
ਪ੍ਰਸ਼ਨ 09 - ਵਗਦੇ ਪਾਣੀ ਕਿਸ ਦੀ ਰਚਨਾ ਹੈ?
A. ਪ੍ਰੋ ਮੋਹਨ ਸਿੰਘ
B. ਅੰਮ੍ਰਿਤਾ ਪ੍ਰੀਤਮ
C. ਡਾ ਦੀਵਾਨ ਸਿੰਘ ਕਾਲੇਪਾਣੀ
D. ਸੰਤ ਸਿੰਘ ਸੇਖੋਂ
ਉੱਤਰ - C. ਡਾ ਦੀਵਾਨ ਸਿੰਘ ਕਾਲੇਪਾਣੀ। ਵਗਦੇ ਪਾਣੀ ਡਾ ਦੀਵਾਨ ਸਿੰਘ ਕਾਲੇਪਾਣੀ ਦੀ ਰਚਨਾ ਹੈ।
ਪ੍ਰਸ਼ਨ 10 - ਜਰਗ ਦਾ ਮੇਲਾ ਕਿਸ ਦੇਸੀ ਮਹੀਨੇ ਵਿੱਚ ਆਉਂਦਾ ਹੈ?
A. ਵਿਸਾਖ
B. ਪੋਹ
C. ਚੇਤ
D. ਹਾੜ
ਉੱਤਰ - C. ਚੇਤ। ਜਰਗ ਦਾ ਮੇਲਾ ਚੇਤ ਮਹੀਨੇ ਵਿੱਚ ਲੱਗਦਾ ਹੈ।
ਪ੍ਰਸ਼ਨ 11 - ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ?
A. ਵਾਕ
B. ਅਰਥ
C. ਧੁਨੀ
D. ਕੋਈ ਨਹੀਂ
ਉੱਤਰ - C. ਧੁਨੀ। ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੈ।
Science Gk in Punjabi
ਪ੍ਰਸ਼ਨ 12 - ਕੈਂਠਾ ਕਿੱਥੇ ਦਾ ਗਹਿਣਾ ਹੈ?
A. ਗਲੇ ਦਾ
B. ਸਿਰ ਦਾ
C. ਹੱਥ ਦਾ
D. ਪੈਰ ਦਾ
ਉੱਤਰ - A. ਗਲੇ ਦਾ। ਕੈਂਠਾ ਗਲੇ ਦਾ ਗਹਿਣਾ ਹੈ ਅਤੇ ਇਹ ਮਰਦਾਂ ਵੱਲੋਂ ਪਹਿਨਿਆ ਜਾਣ ਵਾਲਾ ਗਹਿਣਾ ਹੈ।
ਪ੍ਰਸ਼ਨ 13 - ਮੌਤ ਰਾਣੀ ਦਾ ਘੁੰਡ ਕਿਸ ਦੀ ਰਚਨਾ ਹੈ?
A. ਲਾਲ ਸਿੰਘ ਕਮਲਾ ਅਕਾਲੀ
B. ਸ਼ਿਵ ਕੁਮਾਰ ਬਟਾਲਵੀ
C. ਨਾਨਕ ਸਿੰਘ
D. ਸੁਰਜੀਤ ਪਾਤਰ
ਉੱਤਰ - A. ਲਾਲ ਸਿੰਘ ਕਮਲਾ ਅਕਾਲੀ। ਮੌਤ ਰਾਣੀ ਦਾ ਘੁੰਡ ਲਾਲ ਸਿੰਘ ਕਮਲਾ ਅਕਾਲੀ ਦੀ ਰਚਨਾ ਹੈ।
ਪ੍ਰਸ਼ਨ 14 - ਹਨੇਰੇ ਵਿੱਚ ਸੁਲਘਦੀ ਵਰਨਮਾਲਾ ਕਿਸ ਦੀ ਰਚਨਾ ਹੈ?
A. ਧਨੀ ਰਾਮ ਚਾਤ੍ਰਿਕ
B. ਸੁਰਜੀਤ ਪਾਤਰ
C. ਨੰਦ ਲਾਲ ਨੂਰਪੁਰੀ
D. ਮੋਹਨ ਸਿੰਘ
ਉੱਤਰ - B. ਸੁਰਜੀਤ ਪਾਤਰ, ਹਨੇਰੇ ਵਿੱਚ ਸੁਲਘਦੀ ਵਰਨਮਾਲਾ ਸੁਰਜੀਤ ਪਾਤਰ ਦੀ ਰਚਨਾ ਹੈ।
ਪ੍ਰਸ਼ਨ 15 - ਚੰਡੀ ਦੀ ਵਾਰ ਦਾ ਕਥਾ ਸ੍ਰੋਤ ਕੀ ਹੈ?
A. ਮਹਾਂਭਾਰਤ
B. ਮਾਰਕੰਡੇ ਪੁਰਾਣ
C. ਦਸ਼ਮ ਗ੍ਰੰਥ
D. ਕੋਈ ਨਹੀਂ
ਉੱਤਰ - B. ਮਾਰਕੰਡੇ ਪੁਰਾਣ ਚੰਡੀ ਦੀ ਵਾਰ ਦਾ ਕਥਾ ਸ੍ਰੋਤ ਹੈ।
ਪ੍ਰਸ਼ਨ 16 - ਪੰਜਾਬੀ ਸਾਹਿਤ ਦਾ ਮੁੱਢ ਕਿੱਥੋਂ ਮੰਨਿਆ ਜਾਂਦਾ ਹੈ?
A. ਈਸਾ ਪੂਰਵ ਤੋਂ
B. ਗੁਰੂਆਂ ਦੇ ਸਮੇਂ ਤੋਂ
C. ਨਾਥਾਂ ਜੋਗੀਆਂ ਤੋਂ
D. ਕੋਈ ਨਹੀਂ
ਉੱਤਰ - C. ਨਾਥਾਂ ਜੋਗੀਆਂ ਤੋਂ ਪੰਜਾਬੀ ਸਾਹਿਤ ਦਾ ਮੁੱਢ ਮੰਨਿਆ ਜਾਂਦਾ ਹੈ।
ਪ੍ਰਸ਼ਨ 17 - ਛਪਾਰ ਦਾ ਮੇਲਾ ਕਿਸ ਨਾਲ ਸੰਬੰਧਿਤ ਹੈ?
A. ਮਾਤਾ ਸ਼ੀਤਲਾ
B. ਗੂਗਾ ਪੀਰ
C. ਦੁਰਗਾ ਮਾਤਾ
D. ਪੀਰ ਮੁਹੰਮਦ
ਉੱਤਰ - B. ਗੂਗਾ ਪੀਰ, ਛਪਾਰ ਦਾ ਮੇਲਾ ਗੂਗਾ ਪੀਰ ਨਾਲ ਸੰਬੰਧਿਤ ਹੈ।
ਪ੍ਰਸ਼ਨ 18 - ਬਾਂਹ ਦਾ ਗਹਿਣਾ ਕਿਹੜਾ ਹੈ?
A. ਹਮੇਲ
B. ਨੱਤੀ
C. ਸੱਗੀ ਫੁੱਲ
D. ਗਜ਼ਰਾ
ਉੱਤਰ - D. ਗਜ਼ਰਾ ਬਾਂਹ ਵਿਚ ਪਹਿਨਿਆ ਜਾਣ ਵਾਲਾ ਗਹਿਣਾ ਹੈ।
ਪ੍ਰਸ਼ਨ 19 - ਲਾਵਾਂ ਕਿਸ ਗੁਰੂ ਦੀ ਰਚਨਾਂ ਹੈ?
A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਅਰਜਨ ਦੇਵ ਜੀ
C. ਸ੍ਰੀ ਗੁਰੂ ਰਾਮ ਦਾਸ ਜੀ
D. ਸ੍ਰੀ ਗੁਰੂ ਤੇਗ ਬਹਾਦੁਰ ਜੀ
ਉੱਤਰ - C. ਸ੍ਰੀ ਗੁਰੂ ਰਾਮ ਦਾਸ ਜੀ ਨੇ ਲਾਵਾਂ ਦੀ ਰਚਨਾ ਕੀਤੀ।
ਪ੍ਰਸ਼ਨ 20 - ਬਿਰਹਾ ਦਾ ਸੁਲਤਾਨ ਕਿਸ ਕਵੀ ਨੂੰ ਕਿਹਾ ਜਾਂਦਾ ਹੈ?
A. ਸੁਰਜੀਤ ਪਾਤਰ
B. ਸੰਤ ਰਾਮ ਉਦਾਸੀ
C. ਅਵਤਾਰ ਸਿੰਘ ਪਾਸ਼
D. ਸ਼ਿਵ ਕੁਮਾਰ ਬਟਾਲਵੀ
ਉੱਤਰ - D. ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਹੈ।
Punjabi Litrature Master Cadre Preparation - Top 20 Questions |
ਦੋਸਤੋ ਤੁਹਾਨੂੰ ਸਾਡੀ ਇਹ ਕੋਸ਼ਿਸ਼ ਕਿਵੇਂ ਲੱਗੀ ਸਾਨੂੰ ਜਰੂਰ ਦੱਸਿਓ ਜੀ। ਅਸੀ ਤੁਹਾਡੇ ਲਈ ਇਸ ਤਰਾਂ ਹੀ Study Material Provide ਕਰਵਾਉਂਦੇ ਰਹਾਂਗੇ। ਤੁਸੀ ਸਾਡੀ ਪੂਰੀ ਸਪੋਟ ਕਰਦੇ ਰਹਿਣਾ ਜੀ।
Post a Comment
0 Comments