Punjabi Pedagogy for Pstet | Pstet Punjabi Study Notes
ਪਿਆਰੇ ਵਿਦਿਆਰਥੀ ਦੋਸਤੋ ਤੁਸੀ ਇਸ ਪੋਸਟ ਵਿੱਚ Punjabi Pedagogy ਨੂੰ ਪੜ ਸਕਦੇ ਹੋ। ਇਹ Punjabi Pedagogy Pdf ਦੇ ਤੌਰ ਤੇ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਤੁਸੀ ਇਥੋਂ ਬਾਕੀ ਵਿਸ਼ਿਆਂ ਦੇ Study Notes ਵੀ ਪ੍ਰਾਪਤ ਕਰ ਸਕਦੇ ਹੋ।
Punjabi Pedagogy
ਭਾਸ਼ਾ ਕੌਸ਼ਲ (Language Skills) ਮੁੱਖ ਤੌਰ ਤੇ ਚਾਰ ਹਨ । ਇਨ੍ਹਾਂ ਦੀ ਸਹੀ ਤਰਤੀਬ ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ ਹੈ । ਇਨ੍ਹਾਂ ਦੀ ਵਿਆਖਿਆ ਹੇਠ ਦਿੱਤੇ ਅਨੁਸਾਰ ਹੈ -
- ਸੁਣਨ/ਸਮਝਣ ਕੌਸ਼ਲ (Listening Skill ) - (Semantic Aspect ) (ਅਰਥ ਸਮਝਣਾ)
- ਬੋਲਣ/ਬੋਲਚਾਲ/ਮੌਖਿਕ ਕੌਸ਼ਲ (Speaking skill) - (Phonetic Aspect) (ਧੁਨੀਆਂ ਉਚਾਰਨ )
- ਪੜ੍ਹਨ/ਵਾਚਨ ਕੌਸ਼ਲ (Reading Skills) - (Phonetic+graphic aspect ) ( ਲਿਪੀਬੱਧ ਧੁਨੀਆਂ ਦਾ ਉਚਾਰਨ)
- ਲਿਖਣ ਕੌਸ਼ਲ ( Writing Skills) - (graphic) (script) (ਲਿਪੀ ਬੱਧ ਕਰਨਾ ,ਲਿਖਣਾ)
Punjabi Pedagogy Notes |
ਹੁਣ ਅਸੀਂ ਪੜ੍ਹਨ ਜਾਂ ਵਾਚਨ ਕੌਸ਼ਲ ਅਤੇ ਲਿਖਣ ਕੌਸ਼ਲ ਬਾਰੇ ਪੜ੍ਹਾਂਗੇ।
ਪੜ੍ਹਨ/ਵਾਚਨ ਕੌਸ਼ਲ (Reading Skills) (Receptive skill )
- ਲਿਪੀ ਬੱਧ ਅੱਖਰਾਂ ਦਾ ਜ਼ਬਾਨੀ ਪ੍ਰਗਟਾਅ ਜਾਂ ਉਚਾਰਨ।
- ਲਿਪੀ ਬੱਧ ਅੱਖਰਾਂ ਨੂੰ ਪੜ੍ਹ ਕੇ ਅਰਥ ਸਮਝਣਾ।
- ਅੱਖਰਾਂ ਨੂੰ ਪੜ੍ਹ ਕੇ ਅਰਥ ਸਮਝਣ ਦੇ ਗੁਣ ਕਰਕੇ ਹੀ ਇਹ ਵਾਚਨ ਅਖਵਾਉਂਦਾ ਹੈ।
ਵਾਚਨ ਦਾ ਮਹੱਤਵ (Importance of reading skills)
- ਮਨੋਵਿਗਿਆਨਕ ਲੋੜ
- ਸਮਾਜਿਕ ਲੋੜ
- ਸਿੱਖਿਆ ਪ੍ਰਾਪਤੀ ਵਿੱਚ ਸਹਾਇਕ
- ਮਨੋਰੰਜਨ ਦਾ ਸਾਧਨ
- ਪੜ੍ਹਾਈ ਲਿਖਾਈ ਪਹਿਚਾਣ ਬਣਾਉਂਦੀ ਹੈ।
- ਕਿੱਤੇ ਵਿੱਚ ਸਹਾਇਕ
- ਸਖਸ਼ੀਅਤ ਵਿਕਾਸ ਲਈ
ਉਦੇਸ਼ (Objective of reading skills)
- ਧੁਨੀਆਂ ਦਾ ਗਿਆਨ ਕਰਾਉਣਾ
- ਆਵਾਜ਼ ਦਾ ਉਤਰਾਅ-ਚੜਾਅ ਸਮਝਾਉਣਾ
- ਵਿਸ਼ਰਾਮਾਂ ਬਾਰੇ ਦੱਸਣਾ
- ਸ਼ਬਦ-ਜੋੜ ਸਮਝਾਉਣਾ
- ਸਰੀਰਕ ਮੁਦਰਾ ਦਾ ਮਹੱਤਵ
ਵਾਚਨ ਦੀਆਂ ਕਿਸਮਾਂ (Types of reading skills) -
- ਉੱਚੀ ਪੜ੍ਹਨਾ (Loud Reading) – ( ਸ਼ੁਰੂਆਤ ਵਿੱਚ ਸਹਾਇਕ, ਉਚਾਰਨ ਚ ਸੁਧਾਰ ਕਰਨ ਸਹਾਇਕ, ਵਿਅਕਤੀਗਤ ਅਤੇ ਸਮੂਹਿਕ ਪਾਠ, ਚੰਗੀ ਤਰਾਂ ਯਾਦ ਰਹਿੰਦਾ ਹੈ ,ਅਵਾਜ਼ ਵਿੱਚ ਮਿਠਾਸ ਚਾਹੀਦੀ ਹੈ )
- ਮੌਨ/ਹੌਲੀ ਵਾਚਨ (Silent Reading)-( ਬੁੱਲਾਂ ਨੂੰ ਬਿਨਾਂ ਹਿਲਾਏ ਮਨ ਵਿਚ ਉਚਾਰਨ ਕਰਕੇ ਅਰਥਾਂ ਨੂੰ ਸਮਝਣਾ ) (ਤੇਜ਼ ਵਾਚਨ, Fast) (ਇਕਾਗਰਤਾ, Concentration)
- ਸੂਖਮ ਵਾਚਨ ( Intensive Reading ) – ( ਵਿਦਿਆਰਥੀ ਪਾਠਕ੍ਰਮ ਅਨੁਸਾਰ ਪਾਠ ਨੂੰ ਪੜ੍ਹਦਾ ਹੈ ਤਾਂ ਜੋ ਬਾਅਦ ਵਿੱਚ ਉਸ ਦੇ ਸਵਾਲਾਂ ਨੂੰ ਹੱਲ ਕਰ ਸਕੇ ) ( ਬਰੀਕੀ ਨਾ ਪੜ੍ਹਨਾ ) (ਸਕੈਨਿੰਗ) (ਸੂਚਨਾ ਲੱਭਣ ਲਈ ਪੜ੍ਹਨਾ)
- ਸਥੂਲ ਵਾਚਨ (Extensive Reading) – ( ਸਿਲੇਬਸ ਤੋਂ ਬਾਹਰ ਦੀਆ ਕਿਤਾਬਾਂ ਪੜ੍ਹਨਾ ਭਾਵੇਂ ਪੇਪਰ ਨਹੀਂ ਦੇਣਾ) ( ਇੱਛਾ ਅਧਾਰਿਤ ਵਾਚਨ ) ( ਤੇਜ਼ ਵਾਚਨ ) (ਪੰਛੀ ਝਾਤ ਵਾਚਨ, skimming) ( ਸੁਸਤ ਸ਼ਬਦ ਭੰਡਾਰ )
• Sub skills of reading- Preview, Predictive, scanning, skimming
ਵਾਚਨ ਅਸ਼ੁੱਧੀਆਂ ਦੇ ਕਾਰਨ –
- ਦ੍ਰਿਸ਼ਟੀ ਦੋਸ਼,
- ਆਵਾਜ਼ ਦੋਸ਼
- ਪਾਠ ਸਮੱਗਰੀ : ਅਸਪੱਸ਼ਟ, ਔਖੀ , ਨੀਰਸ
- ਤਨਾਓ ਭਰਿਆ ਵਾਤਾਵਰਨ
ਲਿਖਣ ਕੌਸ਼ਲ (Writing Skills)
- ਧੁਨੀਆਂ ਨੂੰ ਲਿਖਤੀ ਰੂਪ ਦੇਣਾ,
- ਅੱਖਾਂ ਤੇ ਹੱਥਾਂ ਦੀ ਵਰਤੋਂ ਕਰਕੇ ਕੁਝ ਵਿਸ਼ੇਸ਼ ਚਿੰਨ੍ਹ ਬਣਾਉਣਾ/ਉਕੇਰਨਾ ( Scribbling )
- (Brainstorming, idea, organise, draft, edit , publish )
- ਅੱਖਰ ਲਿਖਣ ਅਭਿਆਸ- ( ਮਾਟੇਂਸਰੀ ਵਿਧੀ - ਲੱਕੜ ਜਾਂ ਗੱਤੇ ਦੇ ਬਣੇ ਹੋਏ ਅੱਖਰਾਂ ਉਪਰ ਉਂਗਲ ਫੇਰਨਾ ) ( ਪੂਰਨਿਆਂ ਉੱਤੇ ਲਿਖਣਾ ) ( ਬਿੰਦੂ ਮਿਲਾਉਣਾ ) (ਅੱਖਰ/ਲਗਾਂ ਬਣਾਵਟ )
- ਸ਼ਬਦ ਰਚਨਾ, ਵਾਕ ਰਚਨਾ, ਪੈਰਾ ਰਚਨਾ, ਲੇਖ ਰਚਨਾ
- ਕੌਸ਼ਲ ਅਭਿਆਸ- ਵੇਖੋ ਤੇ ਕਹੋ ਵਿਧੀ, ਮਾਟੇਂਸਰੀ ਵਿਧੀ, ਬੋਲ ਲਿਖਤ ( Dictation )
- ਇਹ ਕੌਸ਼ਲ ਸ਼ੁੱਧਤਾ, ਸਪਸ਼ਟਤਾ ਦੀ ਮੰਗ ਕਰਦੀ ਹੈ। (Accuracy)
- ਪ੍ਰਗਟਾਅ ਕੌਸ਼ਲ ( Productive, active, expressive skill )
- ਇਸ ਕੌਂਸਲ ਸਮੇਂ ਕੰਨ, ਹੱਥ , ਦਿਮਾਗ਼ ਆਦਿ Fine Moter Skills ਸ਼ਾਮਲ ਹਨ।
ਅਭਿਆਸ ਲਈ ਕੁਝ ਬਹੁਵਿਕਲਪੀ ਪ੍ਰਸ਼ਨ (Practice MCQ)
ਪ੍ਰਸ਼ਨ - ਬੱਚੇ ਵਿਚ ਸਭ ਤੋਂ ਪਹਿਲਾਂ ਕਿਹੜੀ ਕੌਂਸਲ ਪ੍ਰਫੁੱਲਤ ਹੁੰਦੀ ਹੈ ?
A. ਸੁਣਨ ਕੌਸ਼ਲ
B. ਪੜ੍ਹਨ ਕੌਸ਼ਲ
C. ਬੋਲਣ ਕੌਸ਼ਲ
C. ਤੁਰਨ ਕੌਸ਼ਲ
ਪ੍ਰਸ਼ਨ - ਹੇਠ ਦਿੱਤਿਆ ਵਿੱਚੋਂ ਮੁੱਢਲੀਆਂ ਕੌਸ਼ਲ ਚੁਣੋ ?
A. ਲਿਖਣਾ,ਪੜ੍ਹਨਾ
B. ਸੁਣਨਾ, ਲਿਖਣਾ
C. ਸੁਣਨਾ,ਪੜ੍ਹਨਾ
D. ਸੁਣਨਾ, ਬੋਲਣਾ
ਪ੍ਰਸ਼ਨ - ਭਾਸ਼ਾ ਵਿੱਚ ਨਿਪੁੰਨ ਬਣਨ ਲਈ ਜਰੂਰੀ ਹੈ ?
A. ਭਾਸ਼ਾ ਗ੍ਰਹਿਣ ਕਰਨਾ
B. ਭਾਸ਼ਾ ਦਾ ਪ੍ਰਗਟਾਵਾ
C. ਉਪਰੋਕਤ ਦੋਵੇਂ
D. ਭਾਸ਼ਾ ਅਧਿਆਪਕ
ਪ੍ਰਸ਼ਨ - ਧੁਨੀਆਂ ਨੂੰ ਗ੍ਰਹਿਣ ਕਰਕੇ ਅਰਥ ਸਮਝਣਾ ਕਿਸ ਕੌਸ਼ਲ ਦਾ ਹਿੱਸਾ ਹੈ ?
A. ਸੁਣਨ ਕੌਸ਼ਲ
B. ਪੜ੍ਹਨ ਕੌਸ਼ਲ
C. ਬੋਲਣ ਕੌਸ਼ਲ
D. ਤੁਰਨ ਕੌਸ਼ਲ
ਪ੍ਰਸ਼ਨ - ਭਾਸ਼ਾ ਕੁਸ਼ਲਤਾਵਾਂ ਦੀ ਸਹੀ ਤਰਤੀਬ ਕੀ ਹੈ ?
1-ਲਿਖਣ 2-ਸੁਣਨ 3-ਵਾਚਨ 4-ਮੌਖਿਕ
A. 4213
B. 3214
C. 2341
D. 2431
ਪ੍ਰਸ਼ਨ - ਇੱਕੋ ਪ੍ਰਾਇਮਰੀ ਅਧਿਆਪਕ ਵਾਚਨ ਕੌਸ਼ਲ ਦੇ ਅਧਿਆਪਨ ਨੂੰ ਸ਼ੁਰੂ ਕਰੇਗਾ ?
A. ਵਿਆਕਰਨ ਤੋਂ
B. ਸਿਰਫ਼ ਪਾਠ ਪੁਸਤਕ ਤੋਂ
C. ਕਹਾਣੀ ਤੋਂ
D. ਤਸਵੀਰ ਕਹਾਣੀ ਤੋ (ਵੇਖੋ ਤੇ ਕਹੋ ਵਿਧੀ)
ਪ੍ਰਸ਼ਨ - ‘ਸੁਣਨਾ’ ਹੈ –
A. ਪ੍ਰਗਟਾਅ ਕੌਸ਼ਲ
B. ਮੌਖਿਕ ਕੌਸ਼ਲ
C. ਗ੍ਰਹਿਣ ਕੌਸ਼ਲ
D. ਉਪਰੋਕਤ ਕੋਈ ਨਹੀਂ
ਪ੍ਰਸ਼ਨ - ਸ਼ਬਦ ਸਕੈਨਿੰਗ ਅਤੇ ਪੰਛੀ-ਝਾਤ ਕਿਸ ਕੌਸ਼ਲ ਵਿਚ ਸ਼ਾਮਲ ਹੈ ?
A. ਲਿਖਣ
B. ਸੁਣਨ
C. ਵਾਚਨ
D. ਮੌਖਿਕ
ਪ੍ਰਸ਼ਨ - ਉਕੇਰਨਾ (Scribbling), ਖਰੜਾ (Draft), ਸੰਪਾਦਨ ( edit) ਕਿਸ ਕੌਸ਼ਲ ਦਾ ਹਿੱਸਾ ਹਨ।
A. ਲਿਖਣ
B. ਸੁਣਨ
C. ਵਾਚਨ
D. ਮੌਖਿਕ
Post a Comment
0 Comments