Punjabi Pedagogy for PSTET - Punjabi Pedagogy Pdf
PSTET Punjabi Study Notes
ਪਿਆਰੇ ਵਿਦਿਆਰਥੀ ਦੋਸਤੋ ਇਹ ਪੋਸਟ Punjabi Pedagogy for PSTET ਲਈ ਬਣਾਈ ਗਈ ਹੈ।
Dear Students this article is as a study material for PSTET exam. You can easily prepare for your PSTET Exam by reading these notes. In this article you can read Punjabi Pedagogy and Punjabi Pedagogy Pdf.
ਭਾਸ਼ਾ ਕੌਸ਼ਲ (Language Skills)
- ਸੁਣਨ/ਸਮਝਣ ਕੌਸ਼ਲ ( Listening)
- ਬੋਲਣ/ਬੋਲਚਾਲ/ਮੌਖਿਕ ਕੌਸ਼ਲ (Speaking)
- ਪੜ੍ਹਨ/ਵਾਚਨ ਕੌਸ਼ਲ (Reading Skills)
- ਲਿਖਣ ਕੌਸ਼ਲ (Writing Skills)
- ਚਾਰੋਂ ਕੌਸ਼ਲਾਂ ਆਪਸ ਵਿੱਚ ਸਬੰਧਤ ਹਨ ਤੇ ਇਕ ਦੂਜੇ ਦੀ ਸਹਾਇਤਾ ਕਰਦੀਆਂ ਹਨ।
- ‘ਭਾਸ਼ਾ ਸਿੱਖਿਆ’ ਦਾ ਅਸਲੀ ਮਕਸਦ ਇਨ੍ਹਾਂ ਦਾ ਵਿਕਾਸ ਕਰਨਾ ਹੈ ।
- ਭਾਸ਼ਾ ਅਧਿਆਪਕ ਦੀ ਪੂਰੀ ਜ਼ਿੰਮੇਵਾਰੀ ਹੈ।
- ਸਾਰੀਆਂ ਕੌਸ਼ਲਾਂ ਦਾ ਸਮਾਨ ਵਿਕਾਸ ਹੋਣ ਤੇ ਹੀ ਭਾਸ਼ਾ ਵਿਚ ਪਕੜ/ਨਿਪੁੰਨਤਾ/ਮਾਹਿਰਤਾ/ਪ੍ਰਬੀਨਤਾ ਬਣੇਗੀ।
1. ਸੁਣਨ/ਸਮਝਣ ਕੌਸ਼ਲ (Listening)
(ਪਹਿਲੀ / ਮੁੱਢਲੀ ਕੌਸ਼ਲ)
- ਭਾਸ਼ਾ ਸਿੱਖਿਆ ਦਾ ਪਹਿਲਾ ਪੜਾਅ ਸੁਣ ਕੇ ਸਮਝਣਾ ਹੈ ਇਸ ਨੂੰ ਸੁਣਨ/ਸਮਝਣ ਕੌਸ਼ਲ ਕਿਹਾ ਜਾਂਦਾ ਹੈ l
- ਕਿਸੇ ਦੁਆਰਾ ਉਚਾਰੀਆਂ ਗਈਆਂ ਧੁਨੀਆਂ ਸ਼ਬਦਾਂ ਅਤੇ ਵਿਚਾਰਾਂ ਨੂੰ ਕੰਨਾਂ ਨਾਲ ਗ੍ਰਹਿਣ ਕਰਨਾ ਤੇ ਅਰਥ ਸਮਝਣ ਦੀ ਕੋਸ਼ਿਸ਼ ਕਰਨਾ।
- ਵਕਤਾ ਦੁਆਰਾ ਬੋਲੇ ਗਏ ਸ਼ਬਦਾਂ ਨੂੰ ਉਨ੍ਹਾਂ ਅਰਥਾਂ ਵਿੱਚ ਹੀ ਸਮਝਣਾ ਅਸਲੀ ਕੌਸ਼ਲ ਹੈ।
- ਇਹ ਕੌਸ਼ਲ ਬਾਕੀ ਕੌਸ਼ਲਾਂ ਦਾ ਆਧਾਰ ਹੈ।
- ਅਵਾਜ਼ ਦਾ ਉਤਰਾਅ-ਚੜਾਅ ਸਮਝਣਾ ਇਸ ਵਿੱਚ ਸ਼ਾਮਲ ਹੁੰਦਾ ਹੈ।
- ਇਸ ਕੌਂਸਲ ਦੇ ਲਈ ਅਰੋਗ ਕੰਨ, ਰੌਚਿਕ ਸਮੱਗਰੀ, ਰੌਚਿਕ ਆਵਾਜ਼ (ਤਾੜੀ) ਕੰਮ ਆਉਂਦੀ ਹੈ।
- ਜੇਕਰ ਸੁਣਨ ਨੂੰ ਨਾ ਮਿਲੇ ਤਾਂ ਉਸ ਦੀ ਬੋਲਣ ਕੌਸ਼ਲ ਵੀ ਵਿਕਸਤ ਨਹੀਂ ਹੋਵੇਗੀ। (ਬੱਚੇ ਦੀਆਂ ਉਦਾਹਰਨਾਂ)
ਸੁਣਨ-ਸਮਝਣ ਕੌਸ਼ਲ ਦੀ ਭਾਸ਼ਾ ਸਿੱਖਿਆ ਵਿੱਚ ਮਹੱਤਤਾ
- ਅਧਿਆਪਕ ਨੂੰ ਸੁਣਨਾ ਤੇ ਸਮਝਣਾ
- ਅਨੁਕਰਨ ਕਰਕੇ ਸ਼ਬਦ-ਭੰਡਾਰ ਬਣਨਾ
- ਕਵਿਤਾ ਦਾ ਰਸ ਅਤੇ ਕਹਾਣੀ ਦਾ ਅਨੰਦ
- ਬਾਕੀ ਕੌਸ਼ਲਾਂ ਦਾ ਆਧਾਰ ਬਣਦਾ ਹੈ
- ਅਧਿਆਪਨ ਵਿਧੀਆ ਦਾ ਲਾਹਾ
- ਨਵੇਂ ਗਿਆਨ ਦੀ ਪ੍ਰਾਪਤੀ ਲਈ ਸੰਮੇਲਨ ਵਿਚਾਰ-ਗੋਸ਼ਟੀ ਸੈਮੀਨਾਰ ਵਿੱਚ ਭਾਗ ਲੈਣਾ।
ਸੁਣਨ ਅਤੇ ਸਮਝਣ ਕੌਂਸਲ ਦੇ ਉਦੇਸ਼
- ਸੁਣ ਕੇ ਸਮਝਣਾ
- ਸੁਣਨ ਪ੍ਰਤੀ ਰੁਚੀ ਪੈਦਾ ਕਰਨਾ
- ਅਰਥ ਗ੍ਰਹਿਣ ਕਰਾਉਣਾ
- ਉਚਾਰਨ ਸੁਣ ਕੇ, ਸ਼ੁੱਧ ਕਰਾਉਣਾ (ਬੋਲਣ ਵਾਲੇ ਖਿਡੌਣੇ )
- ਵਕਤਾ ਦੇ ਭਾਵ ਨੂੰ ਸਮਝਣਾ ( ਸੇਰ – ਸ਼ੇਰ )
- ਆਵਾਜ਼ ਦੇ ਉਤਰਾਅ-ਚੜ੍ਹਾਅ ਨੂੰ ਸਮਝਾਉਣਾ ( ਸੁਰ – ਸੂਰ, ਸੁਖੀ-ਸੁੱਖੀ )
- ਸਾਹਿਤਕ ਰੁਚੀਆਂ ਵਧਾਉਣੀਆਂ
- ਬੌਧਿਕ ਵਿਕਾਸ ।
ਸੁਣਨ ਅਤੇ ਸਮਝਣ ਕੌਸ਼ਲ ਦੇ ਅਭਿਆਸ
- ਆਪਸੀ ਗੱਲਬਾਤ
- ਵਾਦ-ਵਿਵਾਦ
- ਪ੍ਰਸ਼ਨ ਉੱਤਰ ਵਿਧੀ
- ਕਹਾਣੀ ਸੁਣਨਾ ਤੇ ਸੁਣਾਉਣਾ
- ਬੋਲ ਲਿਖਤ
ਦੇਖਣ ਸੁਣਨ ਸਮੱਗਰੀ ਦਾ ਪ੍ਰਯੋਗ
- ਗ੍ਰਾਮੋਫੋਨ (ਸੁੰਦਰ ਗੀਤ,ਕਵਿਤਾ
- ਰੇਡੀਓ
- ਟੀਵੀ
- ਟੇਪ ਰਿਕਾਰਡਰ
- ਚਲਚਿੱਤਰ (ਸਿਨੇਮਾ) (ਦ੍ਰਿਸ਼ +ਆਵਾਜ਼)
- ਬਲੂਟੁੱਥ MP3
- ਲਿੰਗਵਾ ਫੋਨ
ਹੋਰ ਤਰੀਕੇ ( ਟੈਲੀਫੋਨ ਦੀ ਵਰਤੋਂ, ਬੋਲਦੇ ਖਿਡੌਣੇ, ਘਟਨਾਵਾਂ ਦੇ ਵੇਰਵੇ, ਨਿਰਦੇਸ਼, ਲਤੀਫੇ )
2. ਬੋਲਣ/ਬੋਲਚਾਲ/ਮੌਖਿਕ ਕੌਸ਼ਲ (Speaking Skills)
ਮੂੰਹੋਂ ਧੁਨੀਆਂ ਦਾ ਉਚਾਰਨ,ਮੌਖਿਕ ਪ੍ਰਗਟਾਵਾ, ਬੋਲਣਾ ਆਦਿ ਇਸ ਕੌਸ਼ਲ ਵਿੱਚ ਸ਼ਾਮਲ ਹਨ।
ਇਸ ਕੌਸ਼ਲ ਦੀਆਂ ਕੁੱਝ ਲੋੜਾਂ ਅਤੇ ਮਹੱਤਵ
- ਦੈਨਿਕ ਜੀਵਨ ਵਿਚ ਮਹੱਤਵ
- ਸਿੱਖਿਆ ਵਿੱਚ ਮਹੱਤਵ
- ਕਿੱਤੇ ਵਿੱਚ ਸਹਾਇਕ
- ਹੋਰ ਕੌਸ਼ਲਾਂ ਵਿੱਚ ਸਹਾਈ
- ਸਖਸ਼ੀਅਤ ਦਾ ਵਿਕਾਸ
- ਮਨ ਦੇ ਵਲਵਲਿਆਂ ਨੂੰ ਪੇਸ਼ ਕਰਨ ਦਾ ਭਾਸ਼ਾ ਦਾ ਅਸਲੀ ਰੂਪ।
- ਮੌਖਿਕ ਪ੍ਰਗਟਾਵਾ ਸਰਲ, ਸਪੱਸ਼ਟ ਅਤੇ ਸੌਖਾ ਹੋਣ ਕਰਕੇ ਵਿਚਾਰਾਂ ਦਾ ਆਦਾਨ ਪ੍ਰਦਾਨ ਅਸਾਨ ਹੋ ਜਾਂਦਾ ਹੈ ।
- ਰਾਜਨੀਤਿਕ ਤੌਰ ਤੇ ਲਾਹਾ ਲੈਣਾ ( ਭਗਵੰਤ ਮਾਨ, ਨਰਿੰਦਰ ਮੋਦੀ)
- ਸਵੈ ਵਿਸ਼ਵਾਸ ਵਿਚ ਵਾਧਾ
- ਸਵੈ ਪ੍ਰਗਟਾਅ ਦੀ ਯੋਗਤਾ ਵਿਚ ਵਾਧਾ
- ਸਿਰਜਣਾ, ਮੌਲਿਕਤਾ, ਸ਼ਬਦ-ਭੰਡਾਰ, ਪ੍ਰੇਰਨਾ ਵਿੱਚ ਵਾਧਾ ।
ਮੌਖਿਕ ਪ੍ਰਗਟਾਅ ਦੇ ਉਦੇਸ਼
- ਸਰਲ, ਸ਼ੁੱਧ, ਸਪੱਸ਼ਟ ਸ਼ਬਦਾਂ ਵਿੱਚ ਵਿਚਾਰ ਪ੍ਰਗਟਾਉਣੇ
- ਪ੍ਰਭਾਵਸ਼ਾਲੀ ਵਿਚਾਰ ਬਣਾਉਣੇ
- ਤਰਕ ਨਾਲ ਵਿਰੋਧ ਅਤੇ ਹਾਮੀ ਭਰਨਾ
- ਸਹੀ ਅਤੇ ਢੁਕਵੀਂ ਸ਼ਬਦਾਵਲੀ
- ਝਾਕਾ ਖੋਲ੍ਹ ਦੇਣਾ
- ਅਨੁਕੂਲਤਾ ਅਨੁਸਾਰ ਆਪਣੀ ਗੱਲ ਕਹਿਣੀ
- ਆਪਣੀ ਯੋਗਤਾ ਦਾ ਪੂਰਨ ਪ੍ਰਗਟਾਵਾ
- ਉਚਾਰਨ ਨੂੰ ਸੁਧਾਰਨਾ
- ਸਫ਼ਲ ਬੁਲਾਰੇ ਪੈਦਾ ਕਰਨਾ
ਚੰਗੀ ਬੋਲਚਾਲ ਦੇ ਗੁਣ, ਫਾਇਦੇ, ਵਿਸ਼ੇਸ਼ਤਾਵਾਂ
- ਭਾਸ਼ਾ ਵਿੱਚ ਸ਼ੁੱਧਤਾ, ਸਪੱਸ਼ਟਤਾ, ਮਧੁਰਤਾ, ਮਿਠਾਸ, ਵਿਵਹਾਰਿਕਤਾ ਆਉਂਦੀ ਹੈ।
- ਸੁਣਨ ਵਾਲੇ ਤੇ ਅਸਰ ਹੁੰਦਾ ਹੈ ।
- ਇਹ ਸਰਬ ਮਾਨਤਾ ਪ੍ਰਾਪਤ ਹੁੰਦੀ ਹੈ।
ਅਸ਼ੁੱਧ ਉਚਾਰਨ ਦੇ ਕਾਰਨ
(ਮਤਲਬ-ਮਤਬਲ, ਚਾਕੂ-ਕਾਚੂ, ਚੂੜਲ- ਚੂਲੜ, ਅੰਮ੍ਰਿਤਸਰ-ਅੰਬਰਸਰ, ਬੂਟ-ਗੂਟ)
- ਵਿਅਕਤੀਗਤ ਕਾਰਨ
- ਰੀਸ ਅਤੇ ਆਦਤ, ਸਰੀਰਕ ਦੋਸ਼ (ਤੋਤਲਾਪਣ), ਕਾਹਲ਼ੀ ਕਾਹਲ਼ੀ ਬੋਲਣਾ ( ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ )
ਮਨੋਵਿਗਿਆਨਕ ਕਾਰਨ
- ਮਾਨਸਿਕ ਗੁੰਝਲ, ਉਲਝਣ, ਦੁਬਿਧਾ ਜਾਂ ਪਰੇਸ਼ਾਨੀ
- ਘਬਰਾਹਟ,ਡਰ, ਹੀਣ-ਭਾਵਨਾ
ਵਿੱਦਿਅਕ ਕਾਰਨ –
- ਅਧਿਆਪਕਾਂ ਦਾ ਗਲਤ ਉਚਾਰਨ
- ਵਿਆਕਰਨ ਦੀ ਅਧੂਰੀ ਜਾਣਕਾਰੀ
- ਮੌਖਿਕ ਅਭਿਆਸ ਦੀ ਕਮੀ
- ਬੱਚੇ ਦੀ ਅਗਿਆਨਤਾ
- ਹਮ ਜਮਾਤੀਆਂ ਦਾ ਪ੍ਰਭਾਵ
ਸਮਾਜਿਕ ਕਾਰਨ –
- ਮਾਪਿਆਂ ਦਾ ਗ਼ਲਤ ਉਚਾਰਨ,
- ਦੋਸਤਾਂ-ਮਿੱਤਰਾਂ ਦਾ ਗਲਤ ਉਚਾਰਨ
- ਮੀਡੀਏ ਦਾ ਅਸਰ
- ਘਟਿਆ ਸਮਾਜਿਕ ਪ੍ਰਬੰਧ
- ਮਾਪਿਆਂ ਦਾ ਲਾਡ ਪਿਆਰ
- ਗੁਆਂਢੀਆਂ ਦਾ ਪ੍ਰਭਾਵ
ਕੁੱਝ ਹੋਰ ਕਾਰਨ –
- ਖ਼ੁਰਾਕ ਸਹੀ ਨਾ ਮਿਲਣਾ
- ਖੇਤਰੀ ਭਾਸ਼ਾ ਦਾ ਪ੍ਰਭਾਵ ( ਲਹੂ – ਲਹੂਆ )
- ਜਲਵਾਯੂ
- ਲਹਿਜਾ
- ਸਹੀ ਇਲਾਜ ਨਾ ਹੋਣਾ
ਮੌਖਿਕ ਕੌਸ਼ਲ ਵਿੱਚ ਸੁਧਾਰ ਲਈ ਅਭਿਆਸ ਅਤੇ ਕਿਰਿਆਵਾਂ
- ਭਾਸ਼ਾ ਸੁਧਾਰ ਉਪਕਰਨਾਂ ਦੀ ਵਰਤੋਂ ( ਮਾਇਕਰੋਫੋਨ )
- ਸ਼ੁੱਧ ਉਚਾਰਨ ਦੇ ਨਮੂਨੇ ਮੁਹਈਆ ਕਰਵਾਉਣਾ
- ਅਧਿਆਪਕ ਦਾ ਸਹੀ ਉਚਾਰਨ
- ਮੌਖਿਕ ਪ੍ਰਗਟਾਅ ਦੀ ਅਭਿਆਸ ਤੇ ਜ਼ੋਰ
- ਵਿਗਿਆਨਿਕ ਅਧਿਆਪਨ ਵਿਧੀਆਂ ਵਰਤਣਾ
- ਵਾਰ-ਵਾਰ ਅਭਿਆਸ
- ਡਾਕਟਰੀ ਇਲਾਜ
- ਵਾਦ-ਵਿਵਾਦ
- ਵਾਰਤਾਲਾਪ
- ਭਾਸ਼ਣ
- ਪ੍ਰਸ਼ਨ - ਉੱਤਰ ਵਿਧੀ
- ਕਵਿਤਾ ਦਾ ਗਾਇਨ
- ਅੰਤਰਾਕਸ਼ੀ
- ਕਹਾਣੀ ਸੁਣਾਉਣ ਲਈ ਕਹਿਣਾ
- ਨਾਟਕ ਅਤੇ ਅਭਿਨੈ
- ਸੰਵਾਦ ਪਾਠ
- ਉੱਚੀ ਪਾਠ ( ਉੱਚੀ ਉੱਚੀ ਬੋਲ ਕੇ ਪਾਠ ਪੜ੍ਹਨਾ)
- ਡਿਕਟੇਸ਼ਨ
- ਸਮੂਹਿਕ ਚਰਚਾ
- ਸਿਮਪੋਜੀਅਮ – ( ਪੇਪਰ ਤਿਆਰ ਕਰਨ ਲਈ ਕਹਿਣਾ ਬਾਅਦ ਵਿੱਚ, ਉਸ ਵਿੱਚੋਂ ਸਵਾਲ-ਜਵਾਬ ਕਰਨਾ)
- ਵਿਚਾਰ ਪ੍ਰੀਸ਼ਦ ( ਸਮੱਸਿਆ ਚੁਣ ਕੇ ਉਸ ਦੇ ਵੱਖ-ਵੱਖ ਪੱਖਾਂ ਤੇ ਚਰਚਾ ਕਰਨੀ)
- ਬਹਿਸ / ਚਰਚਾ / ਗੋਸ਼ਟੀ
ਇਸ ਦਾ ਅਗਲਾ ਭਾਗ ਅਗਲੀ ਪੋਸਟ ਵਿੱਚ ਮਿਲ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਬਾਕੀ Subjects ਦੇ Study Notes ਵੀ ਪ੍ਰਾਪਤ ਕਰ ਸਕਦੇ ਹੋ।
Sir ਬੱਚਾ ਸਕੂਲ ਵਿੱਚੋਂ ਕਿਹੜੀ ਭਾਸ਼ਾ ਸਿੱਖਦਾ ਹੈ first, second ya third
ReplyDeletefirst
DeleteSir ਬੱਚਾ ਸਕੂਲ ਵਿੱਚੋਂ ਕਿਹੜੀ ਭਾਸ਼ਾ ਸਿੱਖਦਾ ਹੈ first, second ya third
ReplyDelete