PSTET News Today - PSTET Exam Date 2023
PSTET Exam ਜੋ ਕਿ 12 ਮਾਰਚ 2023 ਨੂੰ ਲਿਆ ਗਿਆ ਸੀ, ਇਸ ਵਿੱਚ ਕਾਫੀ ਸਾਰੀਆਂ ਕਮੀਆਂ ਨੂੰ ਦੇਖਦੇ ਹੋਏ ਫਿਲਹਾਲ ਦੇ ਲਈ Cancel ਕਰ ਦਿੱਤਾ ਗਿਆ ਹੈ।
ਇਸ ਪੇਪਰ ਵਿਚ ਬਹੁਤ ਸਾਰੀਆਂ ਕਮੀਆਂ ਨਜ਼ਰ ਆਈਆਂ ਜਿਵੇਂ ਕਿ ਪੇਪਰ ਵਿੱਚ ਉੱਤਰਾਂ ਨੂੰ ਪਹਿਲਾਂ ਤੋਂ ਹੀ ਮਾਰਕ ਕੀਤੇ ਹੋਣਾ, Misprint, ਕਈ ਵਿਦਿਆਰਥੀਆਂ ਨੂੰ ਪੇਪਰ ਵੀ ਬਹੁਤ ਦੇਰੀ ਨਾਲ ਮਿਲਿਆ ਤੇ ਕਈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੇਪਰ ਵਿੱਚ ਪੰਨੇ ਸਾਫ ਹੀ ਆ ਗਏ ਸੀ ਜਿਨ੍ਹਾਂ ਉੱਤੇ ਪ੍ਰਸ਼ਨ ਹੀ ਨਹੀਂ ਸਨ ਲਿਖੇ ਹੋਏ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫਿਲਹਾਲ ਦੀ ਘੜੀ ਇਹ ਪੇਪਰ ਨੂੰ ਰੱਦ ਕਰ ਦਿੱਤਾ ਹੈ। ਹੁਣ ਇਹ ਪੇਪਰ ਇੱਕ ਵਾਰ ਦੁਬਾਰਾ ਤੋਂ ਲਿਆ ਜਾਣਾ ਹੈ। ਇਸ ਪੇਪਰ ਨੂੰ ਦੁਬਾਰਾ ਤੋਂ ਦੇਣ ਦੇ ਲਈ ਵਿਦਿਆਰਥੀਆਂ ਤੋਂ ਕਿਸੇ ਵੀ ਕਿਸਮ ਦੀ ਕੋਈ ਫੀਸ ਨਹੀਂ ਲਈ ਜਾਣੀ।
PSTET News Today
ਮਾਨਯੋਗ ਸਿੱਖਿਆ ਮੰਤਰੀ ਜੀ ਨੇ ਆਪਣੇ ਟਵੀਟ ਦੇ ਜਰੀਏ ਦੱਸਿਆ ਹੈ ਕਿ PSTET EXAM 2023 ਦੁਬਾਰਾ ਤੋਂ ਲਿਆ ਜਾਵੇਗਾ ਅਤੇ ਇਸ ਦੀ ਅਲੱਗ ਤੋਂ ਕੋਈ ਵੀ ਫੀਸ ਨਹੀਂ ਲਈ ਜਾਣੀ।
Post a Comment
0 Comments