ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ - Punjabi Qualifying Paper
Dear Candidate here you can prepare for Punjabi Qualifying Paper and all other exams you can easily prepare for gk questions in punjabi.
ਦੇਸੀ ਅਤੇ ਅੰਗਰੇਜ਼ੀ ਮਹੀਨੇ
ਨੀਚੇ ਸ਼ੁੱਧ ਪੰਜਾਬੀ ਵਿੱਚ ਮਹੀਨਿਆਂ ਦੇ ਨਾਂ ਦਿੱਤੇ ਗਏ ਹਨ, ਪੇਪਰ ਵਿੱਚ ਇਹਨਾਂ ਮਹੀਨਿਆਂ ਦੇ ਨਾਮ ਪੁੱਛੇ ਜਾਂਦੇ ਹਨ, ਇਹਨਾਂ ਦੀ ਸਹੀ ਤਰਤੀਬ ਪੁੱਛੀ ਜਾ ਸਕਦੀ ਹੈ, ਇਹਨਾਂ ਦੇ ਬਾਰੇ ਇਹ ਪੁੱਛਿਆ ਜਾ ਸਕਦਾ ਹੈ ਕਿ ਕਿਸ ਮਹੀਨੇ ਦੇ ਵਿੱਚ ਕਿਹੜਾ ਦੇਸੀ ਮਹੀਨਾ ਆਉਂਦਾ ਹੈ, ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਪ੍ਰਸ਼ਨ ਇਸ ਵਿੱਚੋਂ ਬਣ ਸਕਦੇ ਹਨ। ਇਸ ਤੋਂ ਨੀਚੇ ਸ਼ੁੱਧ ਮਹੀਨੇ, ਦਿਨਾਂ ਦੇ ਨਾਮ ਅਤੇ ਅੰਕਾਂ ਦਾ ਸ਼ੁੱਧ ਰੂਪ ਵੀ ਲਿਖਿਆ ਹੈ।
- ਚੇਤ - (ਮਾਰਚ - ਅਪ੍ਰੈਲ/ਅਪਰੈਲ)
- ਵਿਸਾਖ - (ਅਪ੍ਰੈਲ/ਅਪਰੈਲ - ਮਈ)
- ਜੇਠ - (ਮਈ - ਜੂਨ)
- ਹਾੜ੍ਹ - (ਜੂਨ - ਜੁਲਾਈ)
- ਸਾਉਣ - (ਜੁਲਾਈ - ਅਗਸਤ)
- ਭਾਦੋਂ / ਭਾਦਰੋਂ - (ਅਗਸਤ - ਸਤੰਬਰ)
- ਅੱਸੂ - (ਸਤੰਬਰ - ਅਕਤੂਬਰ)
- ਕੱਤਕ - (ਅਕਤੂਬਰ - ਨਵੰਬਰ)
- ਮੱਘਰ - (ਨਵੰਬਰ - ਦਸੰਬਰ)
- ਪੋਹ - (ਦਸੰਬਰ - ਜਨਵਰੀ)
- ਮਾਘ - (ਜਨਵਰੀ - ਫ਼ਰਵਰੀ)
- ਫੱਗਣ - (ਫ਼ਰਵਰੀ - ਮਾਰਚ)
ਦੇਸੀ ਮਹੀਨਿਆਂ ਬਾਰੇ ਰੌਚਕ ਤੱਥ
- ਕੁੱਲ ਦੇਸੀ ਮਹੀਨੇ ਬਾਰਾਂ ਹਨ।
- ਚੇਤ ਨੂੰ ਪਹਿਲਾ ਦੇਸੀ ਮਹੀਨਾ ਮੰਨਿਆ ਜਾਂਦਾ ਹੈ।
- ਫੱਗਣ ਆਖਰੀ ਦੇਸੀ ਮਹੀਨਾ ਹੈ।
- ਬਿਕਰਮੀ ਸੰਮਤ ਅਨੁਸਾਰ ਦੇਸੀ ਮਹੀਨਾ ਸੰਗਰਾਂਦ ਵਾਲੇ ਦਿਨ ਸ਼ੁਰੂ ਹੁੰਦਾ ਹੈ। ਸੰਗਰਾਂਦ ਨੂੰ ਪਹਿਲਾ ਦਿਨ ਮੰਨਿਆ ਜਾਂਦਾ ਹੈ।
- ਚੰਦ ਦੀ ਸਥਿਤੀ ਅਨੁਸਾਰ ਮਹੀਨੇ ਨੂੰ ਦੋ ਭਾਗਾਂ ਵਿੱਚ ਵੰਡਿਆ ਹੁੰਦਾ ਹੈ। (ਏਕਮ ਤੋਂ ਮੱਸਿਆ) (ਏਕਮ ਤੋਂ ਪੂਰਨਮਾਸ਼ੀ)
- ਜੇਠ,ਹਾੜ ਵਿਚ ਸਭ ਤੋਂ ਜ਼ਿਆਦਾ ਗਰਮੀ ਹੁੰਦੀ ਹੈ ।
- ਪੋਹ ਅਤੇ ਮਾਘ ਵਿੱਚ ਸਭ ਤੋਂ ਜ਼ਿਆਦਾ ਠੰਡ ਹੁੰਦੀ ਹੈ।
ਅੰਗਰੇਜ਼ੀ ਮਹੀਨਿਆਂ ਬਾਰੇ ਰੌਚਕ ਤੱਥ
- ਪਹਿਲਾ ਮਹੀਨਾ - ਜਨਵਰੀ
- ਆਖਰੀ ਮਹੀਨਾ - ਦਸੰਬਰ
- ਕੁੱਲ ਮਹੀਨੇ-12
- ਸਧਾਰਨ ਸਾਲ ਵਿੱਚ 365 ਦਿਨ, ਲੀਪ ਦੇ ਸਾਲ ਵਿੱਚ 366 ਦਿਨ ਹੁੰਦੇ ਹਨ ।
- 30 ਦਿਨਾਂ ਵਾਲੇ ਮਹੀਨੇ- ਅਪ੍ਰੈਲ,ਜੂਨ, ਸਤੰਬਰ,ਨਵੰਬਰ
- 31 ਦਿਨਾਂ ਵਾਲੇ ਮਹੀਨੇ- ਜਨਵਰੀ,ਮਾਰਚ,ਮਈ,ਜੁਲਾਈ,ਅਗਸਤ,ਅਕਤੂਬਰ,ਦਸੰਬਰ
- ਫ਼ਰਵਰੀ ਵਿੱਚ 28 ਜਾਂ 29 ਦਿਨ ਹੁੰਦੇ ਹਨ ।
ਹਫ਼ਤੇ ਦੇ ਦਿਨ (ਸ਼ੁੱਧ ਪੰਜਾਬੀ ਵਿੱਚ ਦਿਨਾਂ ਦੇ ਨਾਂ)
ਹਫ਼ਤੇ ਦੇ ਦਿਨਾਂ ਬਾਰੇ ਪ੍ਰਸ਼ਨਾਂ ਵਿੱਚੋਂ ਵੀ ਬਹੁਤ ਪ੍ਰਸ਼ਨ ਪੁੱਛੇ ਜਾ ਰਹੇ ਹਨ, ਜਿਵੇਂ ਕਿ ਦਿਨਾਂ ਦੇ ਨਾਮ ਸ਼ੁੱਧ ਰੂਪ ਵਿੱਚ ਲਿਖੇ ਹੋਏ ਦੱਸਣਾ, ਕਿਸ ਦਿਨ ਤੋਂ ਬਾਅਦ ਕਿਹੜਾ ਦਿਨ ਆਉਂਦਾ ਹੈ ਆਦਿ। ਜਿਆਦਾ ਪ੍ਰਸ਼ਨ ਸ਼ੁੱਧ ਰੂਪ ਵਿੱਚ ਲਿਖਣ ਲਈ ਬਣ ਰਹੇ ਹਨ।
ਸੋਮਵਾਰ - Monday
ਮੰਗਲਵਾਰ - Tuesday
ਬੁੱਧਵਾਰ - Wednesday
ਵੀਰਵਾਰ - Thursday
ਸ਼ੁੱਕਰਵਾਰ (ਜੁੰਮਾ) - Friday
ਸ਼ਨੀਵਾਰ (ਸ਼ਨਿੱਚਰਵਾਰ) - Saturday
ਐਤਵਾਰ – Sunday
Punjabi Qualifying Paper Playlist
ਅੰਕਾਂ ਦਾ ਸ਼ੁੱਧ ਪੰਜਾਬੀ ਰੂਪ
ਅੰਕ ( 1 ਤੋਂ 100 ) (ਗੁਰਮੁਖੀ ਵਿੱਚ)
- ਇੱਕ, 1, One
- ਦੋ, 2, Two
- ਤਿੰਨ, 3, Three
- ਚਾਰ, 4, Four
- ਪੰਜ, 5, Five
- ਛੇ, 6, Six
- ਸੱਤ, 7, Seven
- ਅੱਠ, 8 ,Eight
- ਨੌਂ, 9 ,Nine
- ਦਸ, 10, Ten
- ਗਿਆਰਾਂ ,11 ,Eleven
- ਬਾਰਾਂ, 12 ,Twelve
- ਤੇਰਾਂ ,13 ,Thirteen
- ਚੌਦਾਂ, 14, Fourteen
- ਪੰਦਰਾਂ ,15 ,Fifteen
- ਸੋਲ਼ਾਂ ,16 ,Sixteen
- ਸਤਾਰਾਂ ,17 ,Seventeen
- ਅਠਾਰਾਂ ,18 ,Eighteen
- ਉੱਨੀ ,19 ,Nineteen
- ਵੀਹ, 20 ,Twenty
- ਇੱਕੀ ,21 ,Twenty One
- ਬਾਈ ,22 ,Twenty Two
- ਤੇਈ, 23, Twenty Three
- ਚੌਵੀ ,24 ,Twenty Four
- ਪੱਚੀ, 25, Twenty Five
- ਛੱਬੀ, 26, Twenty Six
- ਸਤਾਈ, 27, Twenty Seven
- ਅਠਾਈ, 28, Twenty Eight
- ਉਣੱਤੀ , 29, Twenty Nine
- ਤੀਹ, 30, Thirty
- ਇਕੱਤੀ, 31, Thirty One
- ਬੱਤੀ, 32, Thirty Two
- ਤੇਤੀ, 33, Thirty Three
- ਚੌਂਤੀ, 34, Thirty Four
- ਪੈਂਤੀ, 35, Thirty Five
- ਛੱਤੀ, 36, Thirty Six
- ਸੈਂਤੀ ,37, Thirty Seven
- ਅਠੱਤੀ ,38 ,Thirty Eight
- ਉਣਤਾਲੀ , 39 ,Thirty Nine
- ਚਾਲ਼ੀ, 40, Forty
- ਇਕਤਾਲ਼ੀ, 41 Forty One
- ਬਿਆਲ਼ੀ, 42 Forty Two
- ਤਰਤਾਲ਼ੀ, 43, Forty Three
- ਚੁਤਾਲ਼ੀ, 44, Forty Four
- ਪੰਤਾਲ਼ੀ, 45, Forty Five
- ਛਿਆਲ਼ੀ, 46, Forty Six
- ਸੰਤਾਲ਼ੀ, 47, Forty Seven
- ਅਠਤਾਲ਼ੀ, 48, Forty Eight
- ਉਣੰਜਾ , 49, Forty Nine
- ਪੰਜਾਹ, 50, Fifty
- ਇਕਵੰਜਾ, 51, Fifty One
- ਬਵੰਜਾ, 52, Fifty Two
- ਤਰਵੰਜਾ, 53, Fifty Three
- ਚੁਰੰਜਾ, 54, Fifty Four
- ਪਚਵੰਜਾ, 55, Fifty Five
- ਛਪੰਜਾ, 56, Fifty Six
- ਸਤਵੰਜਾ, 57, Fifty Seven
- ਅਠਵੰਜਾ, 58, Fifty Eight
- ਉਣਾਹਠ, 59, Fifty Nine
- ਸੱਠ, 60, Sixty
- ਇਕਾਹਠ, 61, Sixty One
- ਬਾਹਠ, 62, Sixty Two
- ਤ੍ਰੇਹਠ, 63, Sixty Three
- ਚੌਂਹਠ, 64, Sixty Four
- ਪੈਂਹਠ, 65, Sixty Five
- ਛਿਆਹਠ, 66, Sixty Six
- ਸਤਾਹਠ, 67, Sixty Seven
- ਅਠਾਹਠ, 68, Sixty Eight
- ਉਣੱਤਰ, 69, Sixty Nine
- ਸੱਤਰ,70, Seventy
- ਇਕੱਤਰ, 71, Seventy One
- ਬਹੱਤਰ, 72, Seventy Two
- ਤਿਹੱਤਰ, 73, Seventy Three
- ਚੁਹੱਤਰ, 74, Seventy Four
- ਪੰਝੱਤਰ, 75, Seventy Five
- ਛਿਹੱਤਰ, 76, Seventy Six
- ਸਤੱਤਰ, 77, Seventy Seven
- ਅਠੱਤਰ, 78, Seventy Eight
- ਉਣਾਸੀ, 79, Seventy Nine
- ਅੱਸੀ, 80, Eighty
- ਇਕਾਸੀ, 81, Eighty One
- ਬਿਆਸੀ, 82, Eighty Two
- ਤਰਾਸੀ, 83, Eighty Three
- ਚੁਰਾਸੀ, 84, Eighty Four
- ਪਚਾਸੀ, 85, Eighty Five
- ਛਿਆਸੀ, 86, Eighty Six
- ਸਤਾਸੀ, 87, Eighty Seven
- ਅਠਾਸੀ, 88, Eighty Eight
- ਉਣਾਨਵੇਂ, 89, Eighty Nine
- ਨੱਬੇ, 90, Ninety
- ਇਕਾਨਵੇਂ, 91, Ninety One
- ਬਾਨਵੇਂ, 92, Ninety Two
- ਤਰਾਨਵੇਂ, 93, Ninety Three
- ਚੁਰਾਨਵੇਂ, 94, Ninety Four
- ਪਚਾਨਵੇਂ, 95, Ninety Five
- ਛਿਆਨਵੇਂ, 96, Ninety Six
- ਸਤਾਨਵੇਂ,97, Ninety Seven
- ਅਠਾਨਵੇਂ, 98, Ninety Eight
- ਨੜਿੰਨਵੇਂ, 99, Ninety Nine
- ਸੌ, 100, One Hundred
Very Informative Notes
ReplyDeleteThank you sir for providing this
ReplyDeleteThank you ji
ReplyDeletevery helpful
ReplyDeleteSir print kidn niklu esda
ReplyDeletety so much sir
ReplyDeleteThank you sir
ReplyDeleteThanks you sir
ReplyDeleteThanks you sir
ReplyDelete