Thought of The Day in Punjabi : Punjabi Thought of The Day you can read here daily. If you want to read Thought of the day in Punjabi then you can come here. We will provide you punjabi thought of the day.
Thought of The Day In Punjabi
In this article you can read Today Thought in Punjabi and we will provide you Thought of the day Punjabi.
ਕਹਿੰਦੇ ਹਨ ਕਿ ਵਿਚਾਰ ਸਾਡੀ ਜਿੰਦਗੀ ਦਾ ਅਧਾਰ ਹਨ, ਅਸੀਂ ਕੀ ਹਾਂ, ਉਹ ਸਭ ਸਾਡੇ ਵਿਚਾਰਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ 'ਤੇ ਇਹ ਵਿਚਾਰ ਅਸੀਂ ਕਿਤੋਂ ਨਾ ਕਿਤੋਂ ਗ੍ਰਹਿਣ ਵੀ ਕੀਤੇ ਹੁੰਦੇ ਹਨ ਤੇ ਕੁਝ ਸਦੀਆਂ ਆਪਣੀਆਂ ਧਾਰਨਾਵਾਂ ਹੁੰਦੀਆਂ ਹਨ। ਇਹੋ ਵਿਚਾਰ ਹੀ ਸਾਡੀ ਜ਼ਿੰਦਗੀ ਨੂੰ ਅੱਗੇ ਤੋਰਨ, ਰੁਕ ਜਾਣ ਜਾਂ ਫਿਰ ਤੇਜੀ ਨਾਲ ਅੱਗੇ ਵਧਣ ਵੱਲ ਤੋਰਦੇ ਹਨ। ਦੋਸਤੋ ਜੇਕਰ ਤੁਸੀਂ ਵਿਚਾਰ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ।
Thought of The Day in Punjabi |
ਵਹਾਇਆ ਪਸੀਨਾ
ਸਾਡੇ ਸਾਰੇ ਦੁੱਖਾਂ ਨੂੰ
- ਜੇ ਪੈਸਾ ਹੀ ਸਭ ਕੁਝ ਖਰੀਦ ਸਕਦਾ ਹੁੰਦਾ, ਤਾਂ ਧਾਰਮਿਕ ਸਥਾਨਾਂ ਅੱਗੇ ਭੀੜਾਂ ਨਾ ਲੱਗਦੀਆਂ।
- ਕਈ ਵਾਰ ਹਾਰ ਜਾਣਾ ਵੀ ਜਿੱਤਣ ਨਾਲੋਂ ਵਧ ਕੇ ਹੁੰਦਾ ਹੈ।
- ਹੱਸਣ ਦਾ ਇੱਕ ਹੋਰ ਵੀ ਫਾਇਦਾ ਹੈ ਕਿ ਸਾਡਾ ਰੋਣਾ ਲੁਕ ਜਾਂਦਾ ਹੈ।
- ਆਪਣੇ ਰਸਤੇ ਆਪ ਬਣਾਓ, ਜੇਕਰ ਲੋਕਾਂ ਦੇ ਬਣਾਏ ਹੋਏ ਰਸਤਿਆਂ ਉੱਤੋਂ ਦੀ ਚੱਲੋਂਗੇ ਤਾਂ ਉਹ ਰਾਸਤੇ ਜਾਂ ਤਾਂ ਬਹੁਤੀ ਦੂਰ ਨਹੀਂ ਜਾ ਸਕਣਗੇ ਜਾਂ ਫਿਰ ਉਹਨਾਂ ਰਸਤਿਆਂ ਦਾ ਪਹਿਲਾਂ ਹੀ ਕੋਈ ਹੱਕਦਾਰ ਹੋਵੇਗਾ।
- ਦਿਲ ਦੀ ਗੱਲ ਸਿਰਫ ਤੇ ਸਿਰਫ ਵਿਅਕਤੀ ਆਪ ਹੀ ਜਾਣਦਾ ਹੁੰਦਾ ਹੈ, ਬਾਕੀ ਸਭ ਕਹਿਣ ਦੀਆਂ ਗੱਲਾਂ ਹਨ।
- ਹਰ ਇੱਕ ਰਾਸਤਾ ਮੰਜ਼ਿਲ ਵੱਲ ਨਹੀਂ ਜਾਂਦਾ, ਕੁਝ ਰਾਸਤੇ ਵਾਪਿਸ ਪਰਤਣ ਦੇ ਵੀ ਹੁੰਦੇ ਹਨ।
- ਦੁਨੀਆਂ ਹਮੇਸ਼ਾ ਉਹੀ ਦੇਖਦੀ ਹੈ ਜੋ ਉਹ ਦੇਖਣਾ ਚਾਹੁੰਦੀ ਹੈ।
- ਮਾਪਿਆਂ ਦੀ ਘੂਰ ਬੇਗਾਨੇ ਦੇ ਪਿਆਰ ਤੋਂ ਵੀ ਵਧ ਕੇ ਹੁੰਦੀ ਹੈ।
ਕੋਈ ਨਾ ਕੋਈ ਉਦੇਸ਼ ਹੋਣਾ ਹੀ,
ਜਿੰਦਗੀ ਨੂੰ
ਸੁਆਦਲਾ ਬਣਾਉਂਦਾ ਹੈ।
ਜਿਵੇਂ ਸਿਆਣੇ ਕਹਿੰਦੇ ਹਨ ਕਿ ਚੱਲਦੇ ਰਹਿਣਾ ਹੀ ਜ਼ਿੰਦਗੀ ਹੈ, ਰੁਕ ਜਾਣ ਨਾਲ ਤਾਂ ਪਾਣੀ ਵੀ ਬੁੜਬੂ ਮਾਰਨ ਲੱਗ ਜਾਂਦਾ ਹੈ। ਇਸੇ ਤਰ੍ਹਾਂ ਸਾਡੀ ਜਿੰਦਗੀ ਦਾ ਨਿਰੰਤਰ ਚਲਦੇ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਸਾਡੀ ਜਿੰਦਗੀ ਦੇ ਕੋਈ ਉਦੇਸ਼ ਹੋਣਗੇ, ਨਹੀਂ ਤਾਂ ਸਾਨੂੰ ਕਿਸੇ ਚੀਜ ਦੀ ਚੱਸ ਹੀ ਨਹੀਂ ਰਹੇਗੀ ਤਾਂ ਜਿੰਦਗੀ ਦੌੜੇਗੀ ਕਿਵੇਂ?
Thought of The Day In Punjabi |
ਛਿਪਣ ਤੋਂ ਬਾਅਦ,
ਦਿਨ ਚੜ੍ਹਦਾ ਜ਼ਰੂਰ ਹੈ।
ਸਾਨੂੰ ਕੁਝ ਗੁਆ ਦੇਣ ਤੋਂ ਬਾਅਦ ਕਦੇ ਵੀ ਨਰਾਜ਼ ਨਹੀਂ ਹੋਣਾ ਚਾਹੀਦਾ, ਇਸ ਤੋਂ ਬਾਅਦ ਅਸੀਂ ਉਸ ਤੋਂ ਵੀ ਵਧੀਆ ਕੁਝ ਪ੍ਰਪਾਤ ਕਰ ਸਕਦੇ ਹਾਂ।
Punjabi thought of the day |
ਸਿਰਫ ਘਰੋਂ ਤੁਰਨ ਨਾਲੋਂ,
ਸਹੀ ਰਾਸਤੇ,
ਸਹੀ ਦਿਸ਼ਾ ਵੱਲ ਨੂੰ ਤੁਰਨਾ ਚਾਹੀਦਾ ਹੈ।
ਸਿਰਫ ਘਰੋਂ ਤੁਰ ਪੈਣਾ ਹੀ ਤੁਹਾਨੂੰ ਮੰਜਿਲ ਵੱਲ ਨਹੀਂ ਲੈ ਜਾਂਦਾ, ਇਸਦੇ ਲਈ ਤੁਹਾਨੂੰ ਸਹੀ ਰਸਤਾ ਵੀ ਚੁਣਨਾ ਪੈਂਦਾ ਹੈ।
Thought of The Day In Punjabi |
ਦਿਲ ਤੋਂ ਕੀਤੀ ਅਰਦਾਸ
ਜ਼ਰੂਰ ਪੂਰੀ ਹੁੰਦੀ ਹੈ,
ਕਦੇ ਸੱਚੇ ਦਿਲ ਤੋਂ
ਹੱਥ ਜੋੜ ਕੇ ਤਾਂ ਦੇਖ।
Dear Friends if you want to read Punjabi Thoughts and Motivational thought of the day in Punjabi then you are at right place because here you can read daily thoughts in punjabi.
ਬੁਰੇ ਵਕਤ ਵਿੱਚ ਕੀਤੀ ਮਿਹਨਤ ਅਤੇ ਸਬਰ,
ਬੰਦੇ ਨੂੰ ਚੰਗਾ ਵਕਤ ਜਰੂਰ ਦਿਖਾਉਂਦੇ ਹਨ।
ਤੁਸੀਂ ਜਿੰਦਗੀ ਦੇ ਚਾਹੇ ਕਿਸੇ ਵੀ ਪੜਾਅ ਤੇ ਪਹੁੰਚ ਜਾਓ ਪਰ ਆਪਣੀ ਮਿਹਨਤ ਨੂੰ ਕਦੇ ਵੀ ਨਾ ਛੱਡੋ ਅਤੇ ਉਸ ਪ੍ਰਮਾਤਮਾਂ ਤੇ ਭਰੋਸਾ ਜਰੂਰ ਬਣਾ ਕੇ ਰੱਖੋ ਅਤੇ ਆਪਣਾ ਸਬਰ ਕਾਇਮ ਰੱਖਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਇੱਕ ਦਿਨ ਸਫਲਤਾ ਜਰੂਰ ਮਿਲੇਗੀ ਅਤੇ ਇਹ ਅਸਮਾਨ ਵਿੱਚ ਓਨਾ ਹੀ ਜਿਆਦਾ ਸ਼ੋਰ ਮਚਾਵੇਗੀ ਜਿੰਨਾ ਤੁਸੀਂ ਸਬਰ ਕੀਤਾ ਹੋਵੇਗਾ।
today thought in punjabi |
ਜ਼ਿੰਦਗੀ ਦਾ ਵੱਡਾ ਸਫ਼ਰ
ਇੱਕ ਪਹਿਲੇ ਕਦਮ ਤੋਂ ਸ਼ੁਰੂ ਹੁੰਦਾ ਹੈ,
ਅਤੇ ਜੇ ਉਹ ਪਹਿਲਾ ਕਦਮ
ਅੱਜ ਹੀ ਪੁੱਟ ਲਿਆ ਤਾਂ
ਹਰ ਕਦਮ ਤੁਹਾਡਾ ਹਾਣੀ ਹੋਵੇਗਾ
ਨਹੀਂ ਤਾਂ ਹਾਣੀ ਅੱਗੇ ਲੰਘ ਜਾਣਗੇ।
ਬੰਦਾ ਚਾਹੇ ਤਾਂ
ਪੂਰੀ ਦੁਨੀਆਂ ਨੂੰ ਜਿੱਤ ਸਕਦਾ ਹੈ,
ਪਰ
ਜੇ ਆਪਣੇ ਆਪ ਨੂੰ ਜਿੱਤ ਲਵੇ।
ਜਿਸ ਦਿਨ ਤੁਸੀਂ ਆਪਣੇ ਆਪ ਨੂੰ ਜਿੱਤ ਲਿਆ, ਉਸ ਦਿਨ ਪੂਰੀ ਹੀ ਦੁਨੀਆਂ ਤੁਹਾਡੇ ਕਦਮਾਂ ਵਿੱਚ ਹੋਵੇਗੀ।
ਮੰਜ਼ਿਲ ਦਾ ਰਸਤਾ ਸੱਚਮੁੱਚ ਹੀ ਕਠਿਨਾਈਆਂ ਭਰਿਆ ਹੁੰਦਾ ਹੈ, ਪਰ ਜੇ ਅਸੀਂ ਇਸ ਰਸਤੇ ਨੂੰ ਪਾਰ ਕਰ ਗਏ ਤਾਂ ਅੱਗੇ ਮੰਜ਼ਿਲ ਸਾਡੀ ਉਡੀਕ ਕਰ ਰਹੀ ਹੁੰਦੀ ਹੈ। ਇਸ ਕਠਿਨਾਈ ਭਰੇ ਰਸਤੇ ਦੀ ਖ਼ਾਸ਼ੀਅਤ ਵੀ ਇਹ ਹੈ ਕਿ ਜੇਕਰ ਇਹ ਰਸਤਾ ਸੁਹਾਣਾ ਹੁੰਦਾ ਤਾਂ ਅਸੀਂ ਇਸ ਰਸਤੇ ਨੂੰ ਹੀ ਮੰਜ਼ਿਲ ਸਮਝ ਲੈਣਾ ਸੀ।
ਖੁਦ ਤੇ ਭਰੋਸਾ ਕਰਨਾ ਸਿੱਖ ਲਵੋ,
ਕਦੇ ਦੂਜਿਆਂ ਤੋਂ ਸਲਾਹ ਲੈਣ ਦੀ
ਜਰੂਰਤ ਨਹੀਂ ਪਵੇਗੀ।
- ਜ਼ਜ਼ਬਾ ਹਰ ਪਲ ਜਿੱਤਣ ਦਾ ਹੋਣਾ ਚਾਹੀਦਾ ਹੈ ਅਤੇ ਇਹ ਕਿਸਮਤ ਨੂੰ ਨਾ ਸਹੀ ਵਕਤ ਨੂੰ ਜ਼ਰੂਰ ਬਦਲ ਦਿੰਦਾ ਹੈ।
- ਮਿਹਨਤ ਕਰਨ ਵਾਲਿਆਂ ਦੇ ਹੱਥ ਕਦੇ ਵੀ ਖਾਲੀ ਨਹੀਂ ਰਹਿੰਦੇ।
- ਜਿਸ ਗੱਲ ਨੂੰ ਤੁਸੀਂ ਮਨ ਵਿੱਚ ਧਾਰ ਲੈਂਦੇ ਹੋ, ਉਸ ਤੋਂ ਬਹੁਤਾ ਚਿਰ ਦੂਰ ਨਹੀਂ ਰਹਿੰਦੇ।
ਜੋ ਤੁਸੀਂ ਸੱਚਮੁੱਚ ਹੋ,
ਓਹੀ ਬਣ ਕੇ
ਜਿਉਣ ਦੀ ਕੋਸ਼ਿਸ਼ ਕਰੋ,
ਫਾਲਤੂ ਦਿਖਾਵੇ ਵੀ
ਜ਼ਿੰਦਗੀ ਦੀ
ਅਸਲੀ ਚਮਕ ਨੂੰ
ਖੋਹ ਲੈਂਦੇ ਹਨ।
ਆਪਣੀ ਜ਼ਿੰਦਗੀ ਨੂੰ
ਕਿਸਮਤ 'ਤੇ ਨਾ ਛੱਡੋ
ਜ਼ਿੰਦਗੀ ਨੂੰ ਖ਼ੁਦਾ ਬਣਾਓ
ਕਿਸਮਤ ਤੁਹਾਡੀ ਦਾਸੀ ਬਣ ਜਾਵੇਗੀ
ਜਵਾਨੀ ਵਿੱਚ ਕੀਤੀ ਮਿਹਨਤ,
ਬੁਢਾਪਾ ਨਹੀਂ ਰੁਲਣ ਦਿੰਦੀ।
ਗਿਆਨ ਦਾ ਦੀਵਾ
ਜਦੋਂ ਜਗਣ ਲੱਗਦਾ ਹੈ ਤਾਂ
ਝੂਠ ਅਤੇ ਅਗਿਆਨਤਾ ਦੀ ਹਨੇਰੀ
ਚਾਹ ਕੇ ਵੀ
ਉਸਨੂੰ ਬੁਝਾ ਨਹੀਂ ਸਕਦੀ।
ਬੀਤੇ ਵਕਤ ਦਾ ਅਨੁਭਵ
ਬੰਦੇ ਨੂੰ
ਸਾਰੀ ਉਮਰ ਨਹੀਂ ਡਿੱਗਣ ਦਿੰਦਾ।
ਕਦਰ ਕਰਨੀ ਸਿੱਖੋ,
ਤੁਹਾਨੂੰ ਸਭ ਕੁਝ
ਵਧ ਕੇ ਹੀ ਮਿਲੇਗਾ,
ਅਤੇ ਜੋ ਹੁਣ ਕੋਲ ਹੈ
ਉਸਦੀ ਵੀ
ਖੁੱਸਣ ਦੀ ਗੁੰਜ਼ਾਇਸ਼
ਘਟ ਜਾਵੇਗੀ।
- ਜ਼ਿੰਦਗੀ ਵਿੱਚ ਆਈਆਂ ਔਕੜਾਂ ਸਾਡੀਆਂ ਅਸਲ ਅਧਿਆਪਕ ਹਨ, ਕਿਉਂਕਿ ਜੋ ਕੁਝ ਸਾਨੂੰ ਇਹ ਸਿਖਾ ਸਕਦੀਆਂ ਹਨ ਹੋਰ ਕੋਈ ਨਹੀਂ ਸਿੱਖ ਸਕਦਾ।
- ਪਰਮਾਤਮਾਂ ਦਾ ਦਿੱਤਾ ਕੋਈ ਨਹੀਂ ਖੋਹ ਸਕਦਾ।
- ਮਿਹਨਤ ਕਰਨ ਵਿੱਚ ਵਹਾਇਆ ਪਸੀਨਾ ਸਾਡੇ ਸਾਰੇ ਦੁੱਖਾਂ ਨੂੰ ਧੋ ਦਿੰਦਾ ਹੈ।
- ਕਈ ਵਾਰ ਜ਼ਿੰਦਗੀ ਸਾਨੂੰ ਉਹ ਕੁਝ ਬੇਹਤਰੀਨ ਦੇ ਦਿੰਦੀ ਹੈ ਜੋ ਕੁਝ ਅਸੀਂ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਹੁੰਦਾ, ਇਹੀ ਸਾਡੇ ਸਬਰ ਦਾ ਫਲ ਹੁੰਦਾ ਹੈ।
- ਬੰਦੇ ਨੂੰ ਆਪਣੀ ਜ਼ਿੰਦਗੀ ਦੇ ਸੰਘਰਸ਼ ਨੂੰ ਜਿੱਤਣ ਲਈ, ਬਹੁਤ ਵਾਰ ਹਾਰਨਾ ਪੈਂਦਾ ਹੈ।
- ਜ਼ਿੰਦਗੀ ਦਾ ਦੂਜਾ ਨਾਮ ਹੀ ਸੰਘਰਸ਼ ਹੈ।
- ਵਾਹਿਗੁਰੂ ਤੋਂ ਮੰਗ ਬੰਦਿਆ, ਜੇ ਮੰਗਣ ਹੀ ਲੱਗਾ ਏਂ।
This article was related to thought of the day in punjabi and Punjabi thought of the day. If you are interested to read more today thought in punjabi then you can read from our this website.
ਸੋ ਦੋਸਤੋ ਤੁਹਾਨੂੰ ਸਾਡੀ ਇਹ ਪੋਸਟ ਕਿਸ ਤਰ੍ਹਾਂ ਦੀ ਲੱਗੀ ਤਾਂ ਆਪਣੀ ਰਾਇ ਜਰੂਰ ਦੇਣਾ ਜੀ, ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਪੋਸਟਾਂ ਤਿਆਰ ਕਰਦੇ ਰਹਾਂਗੇ, ਤੁਸੀਂ ਸਾਡੇ ਨਾਲ ਹੀ ਜੁੜੇ ਰਹੋ। ਇਸ ਪੋਸਟ ਨੂੰ ਆਪਣੇ ਸਾਰੇ ਹੀ ਦੋਸਤਾਂ ਤੱਕ ਜਰੂਰ ਪੁੱਜਦਾ ਕਰ ਦੇਣਾ ਜੀ, ਅਸੀਂ ਤੁਹਾਡੇ ਬਹੁਤ ਹੀ ਧੰਨਵਾਦੀ ਹੋਵਾਂਗੇ।
Dear Candidate if you are preparing for any exam for government jobs then you can easily prepare form our this website.
Good Sir
ReplyDeleteThank you sir for this motivation
ReplyDeleteVery Interesting Sir
ReplyDeletevery nice
ReplyDeleteLove you sir
ReplyDeletewhat a punjabi thought
ReplyDeleteGood Thoughts of today
ReplyDeleteThank You So much sir
ReplyDeleteThought of the day,, thank you sir
ReplyDelete