ਪੰਜਾਬ ਵਿੱਚ ਖੋਲ੍ਹੇ ਜਾਣਗੇ UPSC Coaching Centre Punjab
ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ UPSC ਦੀ ਤਿਆਰੀ ਲਈ ਪੂਰੇ ਪੰਜਾਬ ਵਿੱਚ ਅੱਠ ਕੋਚਿੰਗ ਸੈਂਟਰ ਖੋਲ੍ਹੇ ਜਾਣਗੇ, ਜਿਨ੍ਹਾਂ ਵਿੱਚ ਵਿਦਿਆਰਥੀ IAS, IPS ਦੀ ਤਿਆਰੀ ਬਿਲਕੁਲ ਮੁਫ਼ਤ ਵਿੱਚ ਕਰ ਸਕਣਗੇ।
Punjab upsc coaching centre |
UPSC Coaching Centre Punjab
ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ UPSC ਦੀ ਤਿਆਰੀ ਕਰਨ ਲਈ ਅੱਠ ਕੋਚਿੰਗ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਉਮੀਦਵਾਰ ਬਿਨ੍ਹਾਂ ਕਿਸੇ ਵੀ ਫ਼ੀਸ ਤੋਂ IAS ਅਤੇ IPS ਦੀ ਤਿਆਰੀ ਕਰ ਸਕਣਗੇ।
Free UPSC Coaching
ਇਹਨਾਂ ਕੋਚਿੰਗ ਸੈਂਟਰਾਂ ਵਿੱਚ ਬਿਲਕੁਲ ਹੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ, ਕਿਸੇ ਵੀ ਪ੍ਰਕਾਰ ਦੀ ਕੋਈ ਫੀਸ ਨਹੀਂ ਲਈ ਜਾਵੇਗੀ। ਇਹਨਾਂ ਸੈਂਟਰਾਂ ਵਿੱਚ ਕੋਚਿੰਗ ਲੈਣ ਵਾਲੇ ਵਿਦਿਆਰਥੀਆਂ ਦੇ ਰਹਿਣ ਲਈ ਹੋਸਟਲਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲਾਇਬ੍ਰੇਰੀਆਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਇਹਨਾਂ ਸੈਂਟਰਾਂ ਵਿੱਚ ਤਿਆਰੀ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਕੋਟਾ ਨਹੀਂ ਬਣਾਇਆ ਜਾਵੇਗਾ, ਮਤਲਬ ਕਿ ਸਾਰੇ ਹੀ ਉਮੀਦਵਾਰਾਂ ਨੂੰ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ।
ਪੰਜਾਬ ਸਰਕਾਰ ਦੁਆਰਾ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿ UPSC ਦੀ ਤਿਆਰੀ ਕਰਨ ਲਈ ਫ਼ੀਸਾਂ ਜਿਆਦਾ ਹੋਣ ਕਾਰਨ ਜਾਂ ਨਜ਼ਦੀਕ ਕੋਈ ਵਧੀਆ ਕੋਚਿੰਗ ਸੈਂਟਰ ਨਾ ਹੋਣ ਕਾਰਨ ਉਮੀਦਵਾਰ ਇਸਦੀ ਕੋਚਿੰਗ ਲੈਣ ਤੋਂ ਵਾਂਝੇ ਰਹਿ ਜਾਂਦੇ ਸਨ। ਇਸ ਤੋਂ ਇਲਾਵਾ ਸੈਂਟਰ ਦੂਰ ਹੋਣ ਕਾਰਨ ਵਿਦਿਆਰਥੀਆਂ ਦੇ ਰਹਿਣ ਦਾ ਖਰਚ ਹੋਰ ਵੀ ਜਿਆਦਾ ਹੋ ਜਾਂਦਾ ਸੀ, ਜਿਸ ਕਾਰਨ ਵਿਦਿਆਰਥੀਆਂ ਦਾ UPSC ਦੀ ਤਿਆਰੀ ਕਰਨ ਦਾ ਸੁਪਨਾ ਇਕ ਸੁਪਨਾ ਬਣ ਕੇ ਹੀ ਰਹਿ ਜਾਂਦਾ ਸੀ, ਸੋ ਹੁਣ ਇਸ ਫੈਸਲੇ ਤੋਂ ਬਾਅਦ ਹੁਣ ਸੈਂਟਰ ਨਜ਼ਦੀਕ ਹੋਣ ਨਾਲ ਵਿਦਿਆਰਥੀ ਆਪਣੇ ਇਹਨਾਂ ਸੁਪਨਿਆਂ ਨੂੰ ਪੂਰੇ ਕਰ ਸਕਣਗੇ।
Post a Comment
0 Comments