Dear Candidate if you are preparing for punjab police constable and all other exams then you can prepare from here.
ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਇਹ ਪ੍ਰਸ਼ਨ ਬਹੁਤ ਹੀ ਜਰੂਰੀ ਹਨ, ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਪੜ੍ਹ ਕੇ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।
Punjab Police Constable Mock Test |
General Awareness Punjab Police Constable
ਪਿਆਰੇ ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਜਾਂ ਕਿਸੇ ਹੋਰ ਵੀ ਪੇਪਰ ਦੀ ਤਿਆਰੀ ਕਰ ਰਹੇ ਤੋਂ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਬਹੁਤ ਹੀ ਵਧੀਆ ਤਿਆਰੀ ਕਰ ਸਕਦੇ ਹੋ।
ਇਸ ਪੋਸਟ ਵਿੱਚ Punjab Police Constable Mock Test ਦਿੱਤਾ ਗਿਆ ਹੈ। ਇਸ ਵਿੱਚ ਪੰਦਰਾਂ ਪ੍ਰਸ਼ਨ ਦਿੱਤੇ ਗਏ ਹਨ ਜਿਨ੍ਹਾਂ ਦਾ ਉੱਤਰ ਦੇ ਕੇ ਤੁਸੀਂ ਆਪਣੀ ਤਿਆਰੀ ਚੈੱਕ ਕਰ ਸਕਦੇ ਹੋ ਅਤੇ ਨਾਲ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।
ਪ੍ਰਸ਼ਨ - 01 - ਭਾਰਤ ਵਿੱਚ ਪੰਜਵੀਂ ਪੰਜ ਸਾਲਾ ਯੋਜਨਾ ਦਾ ਮੁੱਖ ਉਦੇਸ਼ ਕੀ ਸੀ?
A. ਪੂੰਜੀ ਵਸਤੂਆਂ ਦੇ ਉਦਯੋਗਾਂ ਦੀ ਸਥਾਪਨਾ
B. ਗਰੀਬੀ ਨੂੰ ਦੂਰ ਕਰਨਾ
C. ਅਨਾਜ ਦੇ ਉਤਪਾਦਨ ਨੂੰ ਵਧਾਉਣਾ
D. ਨਿਰਯਾਤ-ਮੁਖੀ ਉਦਯੋਗਾਂ ਨੂੰ ਵਿਕਸਤ ਕਰਨਾ
ਉੱਤਰ - B
ਪ੍ਰਸ਼ਨ - 02 - ਹੇਠਾਂ ਦਿੱਤਿਆਂ ਵਿੱਚੋਂ ਕਿਸ ਨੂੰ ਕਨਿਸ਼ਕ ਦੀ ਦੂਜੀ ਰਾਜਧਾਨੀ ਮੰਨਿਆ ਜਾਂਦਾ ਸੀ?
A. ਵਾਰਾਣਸੀ
B. ਮਥੁਰਾ
C. ਕਸ਼ਮੀਰ
D. ਕਾਬੁਲ
ਉੱਤਰ - B
ਪ੍ਰਸ਼ਨ - 03 - ਪੈਪਸੂ ਨੂੰ ਪੰਜਾਬ ਰਾਜ ਵਿੱਚ ਕਿਹੜੇ ਸਾਲ ਮਿਲਾ ਦਿੱਤਾ ਗਿਆ?
A. 1966
B. 1947
C. 1956
D. 1961
ਉੱਤਰ - C
ਪ੍ਰਸ਼ਨ - 04 - ਭਾਰਤ ਸਰਕਾਰ ਦੁਆਰਾ ਨੈਸ਼ਨਲ ਸਮਾਰਟ ਸਿਟੀਜ਼ ਮਿਸ਼ਨ ਕਿਸ ਸਾਲ ਸ਼ੁਰੂ ਕੀਤਾ ਗਿਆ ਸੀ?
A. 2014
B. 2015
C. 2017
D. 2016
ਉੱਤਰ - B
ਪ੍ਰਸ਼ਨ - 05 - 2021 ਤੱਕ ਦੀ ਜਾਣਕਾਰੀ ਅਨੁਸਾਰ, ਗਰਮੀਆਂ ਦੀ ਓਪਲੰਪਿਕਸ ਵਿੱਚ ਵਿਅਕਤੀਗਤ ਤੌਰ 'ਤੇ ਸੋਨੇ ਦਾ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਕੌਣ ਹੈ?
A. ਅਭਿਨਵ ਬਿੰਦਰਾ
B. ਬਜਰੰਗ ਪੁਨੀਆ
C. ਪੀਵੀ ਸਿੰਧੂ
D. ਨੀਰਜ ਚੋਪੜਾ
ਉੱਤਰ - D
ਪ੍ਰਸ਼ਨ - 06 - ਆਨੰਦ ਸਾਹਿਬ ਦੀ ਰਚਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ?
A. ਗੁਰੂ ਨਾਨਕ ਦੇਵ ਜੀ
B. ਗੁਰੂ ਗੋਬਿੰਦ ਸਿੰਘ ਜੀ
C. ਗੁਰੂ ਅਮਰਦਾਸ ਜੀ
D. ਗੁਰੂ ਰਾਮਦਾਸ ਜੀ
ਉੱਤਰ - C
ਪ੍ਰਸ਼ਨ - 07 - ਭਾਰਤ ਦੇ ਪੁਲਾੜ ਪ੍ਰੋਗਰਾਮ ਦਾ ਪਿਤਾਮਾ ਕੌਣ ਹੈ?
A. ਡਾ ਵਿਕਰਮ ਸਾਰਾਭਾਈ
B. ਸਤੀਸ਼ ਧਵਨ
C. ਡਾ. ਏ ਪੀ ਜੇ ਅਬਦੁਲ ਕਲਾਮ
D. ਕੇ. ਕਸਤੂਰੀਰੰਜ਼ਨ
ਉੱਤਰ - A
ਪ੍ਰਸ਼ਨ - 08 - ਹੇਠ ਦਿੱਤਿਆਂ ਵਿੱਚੋਂ ਕਿਸ ਨੇ ਲੰਡਨ ਵਿੱਚ 1866 ਵਿੱਚ ਈਸਟ ਇੰਡੀਆ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ?
A. ਜਸਟਿਸ ਰਾਨਾਡੇ
B. ਸੁਰੇਂਦਰ ਨਾਥ ਬੈਨਰਜੀ
C. ਰਾਜਾ ਰਾਮ ਮੋਹਨ ਰਾਏ
D. ਦਾਦਾ ਭਾਈ ਨੌਰੋਜੀ
ਉੱਤਰ - D
ਪ੍ਰਸ਼ਨ - 09 - ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਦੋਂ ਹੋਈ?
A. 1920
B. 1930
C. 1926
D. 1921
ਉੱਤਰ - C
ਪ੍ਰਸ਼ਨ - 10 - ਅੰਗ ਮਹਾਜਨਪਦ ਦੀ ਰਾਜਧਾਨੀ ਕਿਹੜੀ ਸੀ?
A. ਤਕਸ਼ੀਲਾ
B. ਵਿਰਾਟਨਗਰ
C. ਕੌਸ਼ਾਂਬੀ
D. ਚੰਪਾ
ਉੱਤਰ - D
ਪ੍ਰਸ਼ਨ - 11 - ਲੋਹੜੀ ਤੋਂ ਅਗਲੇ ਦਿਨ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?
A. ਬਸੰਤ ਪੰਚਮੀ
B. ਮਾਘੀ
C. ਹੋਲੀ
D. ਹੋਲਾ ਮਹੱਲਾ
ਉੱਤਰ - B
ਪ੍ਰਸ਼ਨ - 12 - 1604 ਈ ਵਿੱਚ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਸ ਗੁਰੂ ਸਾਹਿਬ ਜੀ ਨੇ ਕੀਤਾ?
A. ਗੁਰੂ ਗੋਬਿੰਦ ਸਿੰਘ ਜੀ
B. ਗੁਰੂ ਅਮਰਦਾਸ ਜੀ
C. ਗੁਰੂ ਅਰਜਨ ਦੇਵ ਜੀ
D. ਗੁਰੂ ਨਾਨਕ ਦੇਵ ਜੀ
ਉੱਤਰ - C
ਪ੍ਰਸ਼ਨ - 13 - ਭਾਰਤ ਵਿੱਚ ਕਿੱਥੇ 13000 ਫੁੱਟ ਤੋਂ ਵੱਧ ਉਚਾਈ 'ਤੇ ਦੁਨੀਆਂ ਦੀ ਸਭ ਤੋਂ ਲੰਬੀ ਦੂਹਰੀ-ਲੇਨ ਵਾਲੀ ਸੜਕ ਸੁਰੰਗ 'ਸੇਲਾ ਸੁਰੰਗ' ਦਾ ਨਿਰਮਾਣ ਹੋਣਾ ਹੈ।
A. ਸਿਕਮ
B. ਅਸਮ
C. ਪੱਛਮੀ ਬੰਗਾਲ
D. ਅਰੁਣਾਚਲ ਪ੍ਰਦੇਸ਼
ਉੱਤਰ - D
ਪ੍ਰਸ਼ਨ - 14 - 2011 ਦੀ ਮਰਦਮਸ਼ੁਮਾਰੀ ਅਨੁਸਾਰ, ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਭਾਰਤੀ ਰਾਜ ਵਿੱਚ ਹਿੰਦੂ ਆਬਾਦੀ ਦਾ ਪ੍ਰਤੀਸ਼ਤ ਸਭ ਤੋਂ ਵੱਧ ਹੈ?
A. ਉੱਤਰ ਪ੍ਰਦੇਸ਼
B. ਮੱਧ ਪ੍ਰਦੇਸ਼
C. ਹਿਮਾਚਲ ਪ੍ਰਦੇਸ਼
D. ਅਸਮ
ਉੱਤਰ - C
ਪ੍ਰਸ਼ਨ - 15 - ਚੀਨ ਨੇ ਇੱਕ ਬੱਚੇ ਦੀ ਨੀਤੀ ਕਦੋਂ ਅਪਣਾਈ?
A. 2002
B. 1980
C. 1996
D. 1960
ਉੱਤਰ - B
ਹੋਰ ਪ੍ਰਸ਼ਨ ਪੜ੍ਹੋ -
Current Affairs Punjab Police Constable
ਹਾਂਜੀ ਦੋਸਤੋ, ਤੁਹਾਡੇ ਪੰਦਰਾਂ ਪ੍ਰਸ਼ਨਾਂ ਵਿੱਚੋਂ ਕਿੰਨੇ ਪ੍ਰਸ਼ਨ ਸਹੀ ਹਨ ਤਾਂ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ।
Post a Comment
0 Comments