Dear Candidate if you are preparing for punjab police constable and all other exams then you can prepare from here.
ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਇਹ ਪ੍ਰਸ਼ਨ ਬਹੁਤ ਹੀ ਜਰੂਰੀ ਹਨ, ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਪੜ੍ਹ ਕੇ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।
Punjab Police Constable Mock Test |
General Awareness Punjab Police Constable
ਪਿਆਰੇ ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਜਾਂ ਕਿਸੇ ਹੋਰ ਵੀ ਪੇਪਰ ਦੀ ਤਿਆਰੀ ਕਰ ਰਹੇ ਤੋਂ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਬਹੁਤ ਹੀ ਵਧੀਆ ਤਿਆਰੀ ਕਰ ਸਕਦੇ ਹੋ।
ਇਸ ਪੋਸਟ ਵਿੱਚ Punjab Police Constable Mock Test ਦਿੱਤਾ ਗਿਆ ਹੈ। ਇਸ ਵਿੱਚ ਪੰਦਰਾਂ ਪ੍ਰਸ਼ਨ ਦਿੱਤੇ ਗਏ ਹਨ ਜਿਨ੍ਹਾਂ ਦਾ ਉੱਤਰ ਦੇ ਕੇ ਤੁਸੀਂ ਆਪਣੀ ਤਿਆਰੀ ਚੈੱਕ ਕਰ ਸਕਦੇ ਹੋ ਅਤੇ ਨਾਲ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।
Very Important Questions
ਪ੍ਰਸ਼ਨ - 01 - ਅਕਤੂਬਰ 2021 ਵਿੱਚ ਆਯੋਜਿਤ 74ਵੀਂ ਸੀਨੀਅਰ ਨੈਸ਼ਨਲ ਐਕੁਏਟਿਕ ਚੈਂਪੀਅਨਸ਼ਿਪ ਵਿੱਚ 50 ਮੀਟਰ ਫਰੀਸਟਾਇਲ ਈਵੈਂਟ ਵਿੱਚ ਸੋਨ ਤਮਗਾ ਜਿੱਤ ਕੇ, ਸਭ ਤੋਂ ਤੇਜ ਭਾਰਤੀ ਤੈਰਾਕ ਹੋਣ ਦਾ ਖਿਤਾਬ ਕਿਸਨੇ ਆਪਣੇ ਨਾਮ ਕੀਤਾ?
A. ਹੀਰ ਸ਼ਾਹ
B. ਅਨੀਸ਼ ਗੌੜਾ
C. ਮਿਹਿਰ ਆਂਬਰੇ
D. ਸੰਭਵ ਆਰ
ਉੱਤਰ - D
ਪ੍ਰਸ਼ਨ - 02 - ਹੇਠ ਲਿਖਿਆਂ ਵਿੱਚੋਂ ਕਿਸ ਰਾਜ ਵਿੱਚ ਦੋ-ਸਦਨੀ ਵਿਧਾਨ ਮੰਡਲ ਹੈ?
A. ਪੰਜਾਬ
B. ਹਰਿਆਣਾ
C. ਗੋਆ
D. ਬਿਹਾਰ
ਉੱਤਰ - D
ਪ੍ਰਸ਼ਨ - 03 - 71ਵੀਂ ਸੋਧ ਐਕਟ, 1992 ਦੁਆਰਾ ਹੇਠ ਲਿਖੀਆਂ ਵਿੱਚੋਂ ਕਿਹੜੀਆਂ ਤਿੰਨ ਭਾਸ਼ਾਵਾਂ ਨੂੰ ਭਾਸ਼ਾਵਾਂ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ?
A. ਸਿੰਧੀ, ਬੋਡੋ, ਡੋਗਰੀ
B. ਕੋਂਕਣੀ, ਮਨੀਪੁਰੀ, ਨੇਪਾਲੀ
C. ਡੋਗਰੀ, ਪੰਜਾਬੀ, ਕੋਂਕਣੀ
D. ਮੈਥਿਲੀ, ਨੇਪਾਲੀ, ਸਿੰਧੀ
ਉੱਤਰ - B
ਪ੍ਰਸ਼ਨ - 04 - 1947 ਦੀ ਵੰਡ ਤੋਂ ਪਹਿਲਾਂ ਅਣਵੰਡੇ ਪੰਜਾਬ ਵਿੱਚ ਜਿਲ੍ਹਿਆਂ ਦੀ ਗਿਣਤੀ ਕਿੰਨੀ ਸੀ?
A. 13
B. 29
C. 33
D. 39
ਉੱਤਰ - B
ਪ੍ਰਸ਼ਨ - 05 - ਅੰਸ਼ੀ ਰਾਸ਼ਟਰੀ ਪਾਰਕ ਕਿੱਥੇ ਹੈ?
A. ਗੋਆ
B. ਕਰਨਾਟਕ
C. ਰਾਜਸਥਾਨ
D. ਪੰਜਾਬ
ਉੱਤਰ - B
ਪ੍ਰਸ਼ਨ - 06 - ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕਿਹੜੀ ਸਾਜ਼ਸ਼ ਦੇ ਮਾਮਲੇ ਵਿੱਚ ਮੁਕੱਦਮਾ ਚਲਾਉਣ ਤੋਂ ਬਾਅਦ ਫਾਂਸੀ ਦਿੱਤੀ ਗਈ?
A. ਅੰਮ੍ਰਿਤਸਰ ਸਾਜਿਸ਼
B. ਲਾਹੌਰ ਸਾਜ਼ਿਸ਼
C. ਮੇਰਠ ਸਾਜਿਸ਼
D. ਕੋਈ ਨਹੀਂ
ਉੱਤਰ - B
ਪ੍ਰਸ਼ਨ - 07 - ਕਿਹੜਾ ਦੇਸ਼ 2025 ਏਸ਼ੀਅਨ ਯੂਥ ਪੈਰਾ ਖੇਡਾਂ ਦੀ ਮੇਜ਼ਬਾਨੀ ਕਰੇਗਾ?
A. ਭਾਰਤ
B. ਬਹਿਰੀਨ
C. ਇੰਡੋਨੇਸ਼ੀਆ
D. ਉਜ਼ਬੇਕਿਸਤਾਨ
ਉੱਤਰ - D
ਪ੍ਰਸ਼ਨ - 08 - ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਪੀਰ ਪੰਜਾਲ ਦੀ ਪਹਾੜੀ ਦੀ ਤਲਹਟੀ ਵਿੱਚ ਵੇਰੀਨਾਗ ਵਿੱਚੋਂ ਨਿਕਲਦੀ ਹੈ?
A. ਜਿਹਲਮ
B. ਸਿੰਧ
C. ਗੰਗਾ
D. ਚਨਾਬ
ਉੱਤਰ - A
ਪ੍ਰਸ਼ਨ - 09 - ਸੁਪਰੀਮ ਕੋਰਟ ਦਾ ਜੱਜ ਉਦੋਂ ਤੱਕ ਅਹੁਦਾ ਸੰਭਾਲਦਾ ਹੈ ਜਦੋਂ ਤੱਕ ਉਹ _________ ਸਾਲ ਦੀ ਉਮਰ ਦਾ ਨਹੀਂ ਹੋ ਜਾਂਦਾ ਹੈ।
A. 60
B. 50
C. 75
D. 65
ਉੱਤਰ - D
ਪ੍ਰਸ਼ਨ - 10 - ਭਾਰਤ ਵਿੱਚ ਸਿੱਖਿਆ ਖੇਤਰ ਦੇਸੰਦਰਭ ਵਿੱਚ, NCERT ਦਾ ਕੀ ਅਰਥ ਹੈ?
A. National Corporation of Educational Research and Teaching
B. National Council of Educational Research and Teaching
C. National Commission of Educational Research and Training
D. National Council of Educational Research and Training
ਉੱਤਰ - D
ਪ੍ਰਸ਼ਨ - 11 - ਪੰਜਾਬ ਦੀ ਕਿਹੜੀ ਤਹਿਸੀਲ ਵਿੱਚ ਸ਼ਹਿਰੀ ਆਬਾਦੀ ਨਹੀਂ ਹੈ?
A. ਪੱਟੀ
B. ਖਡੂਰ ਸਾਹਿਬ
C. ਸੁਲਤਾਨਪੁਰ ਲੋਧੀ
D. ਬਟਾਲਾ
ਉੱਤਰ - B
ਪ੍ਰਸ਼ਨ - 12 - ਇਹਨਾਂ ਵਿੱਚੋਂ ਕਿਹੜਾ ਦੇਸ਼ ਦੇ ਅੰਦਰ ਵਸਤੂਆਂ ਅਤੇ ਸੇਵਾਵਾਂ ਪੈਦਾ ਕਰਨ ਦੀ ਸਮਰੱਥਾ ਵਿੱਚ ਵਾਧੇ ਨੂੰ ਦਰਸਾਉਂਦਾ ਹੈ।
A. ਇਕੁਇਟੀ
B. ਵਿਕਾਸ
C. ਉਦਾਰੀਕਰਨ
D. ਆਧੁਨਿਕੀਕਰਨ
ਉੱਤਰ - B
ਪ੍ਰਸ਼ਨ - 13 - ਕਿਸ ਖੇਤਰ ਵਿੱਚ ਝੂਮਰ ਨਾਚ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ?
A. ਬਲੋਚਿਸਤਾਨ
B. ਲਾਹੌਰ
C. ਕਰਾਚੀ
D. ਅਮਲੋਹ
ਉੱਤਰ - A
ਪ੍ਰਸ਼ਨ - 14 - ਹੇਠ ਲਿਖਿਆਂ ਵਿੱਚੋਂ ਕਿਸ ਨੇਤਾ ਨੇ ਸੁਭਾਸ਼ ਚੰਦਰ ਬੋਸ ਨੂੰ 'ਦੇਸ਼ ਭਗਤਾਂ ਦਾ ਰਾਜਕੁਮਾਰ' ਕਿਹਾ ਸੀ?
A. ਬਾਲ ਗੰਗਾਧਰ ਤਿਲਕ
B. ਜਵਾਹਰ ਲਾਲ ਨਹਿਰੂ
C. ਰਵਿੰਦਰ ਨਾਥ ਟੈਗੋਰ
D. ਮਹਾਤਮਾ ਗਾਂਧੀ
ਉੱਤਰ - D
ਪ੍ਰਸ਼ਨ - 15 - ਪੰਜਾਬ ਦੇ ਕਿਸ ਜਿਲ੍ਹੇ ਦੀ ਹੱਦ ਰਾਜਸਥਾਨ ਨਾਲ ਲੱਗਦੀ ਹੈ?
A. ਫਿਰੋਜ਼ਪੁਰ
B. ਫਾਜ਼ਿਲਕਾ
C. ਫਰੀਦਕੋਟ
D. ਮਾਨਸਾ
ਉੱਤਰ - B
ਹੋਰ ਪ੍ਰਸ਼ਨ ਪੜ੍ਹੋ -
ਹਾਂਜੀ ਦੋਸਤੋ, ਤੁਹਾਡੇ ਪੰਦਰਾਂ ਪ੍ਰਸ਼ਨਾਂ ਵਿੱਚੋਂ ਕਿੰਨੇ ਪ੍ਰਸ਼ਨ ਸਹੀ ਹਨ ਤਾਂ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ।
Post a Comment
0 Comments