ਦੋਸਤੋ ਜੇਕਰ ਤੁਸੀਂ ਕਿਸੇ ਵੀ ਭਰਤੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ General Awareness in Punjabi ਦੇ Very Important Questions ਇਸ ਪੋਸਟ ਵਿੱਚੋਂ ਪੜ੍ਹ ਸਕਦੇ ਹੋ। ਇਹ ਪ੍ਰਸ਼ਨ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਗਏ ਹਨ।
General Awareness in Punjabi
ਪ੍ਰਸ਼ਨ 01 - ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਮਲਾਰ ਦੀ ਵਾਰ ਕਿਸ ਗੁਰੂ ਸਾਹਿਬਾਨ ਜੀ ਦੀ ਰਚਨਾ ਹੈ?A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਅਮਰਦਾਸ ਜੀ
C. ਸ੍ਰੀ ਗੁਰੂ ਰਾਮਦਾਸ ਜੀ
D. ਸ੍ਰੀ ਗੁਰੂ ਅਰਜਨ ਦੇਵ ਜੀ
ਪ੍ਰਸ਼ਨ 02 - ਮੇਰੇ ਪਿਤਾ ਜੀ ਅੱਜ ਪਿੰਡ ਗਏ ਹਨ, ਵਾਕ ਵਿੱਚ ਉਦੇਸ਼ ਕੀ ਹੈ?
A. ਮੇਰੇ ਪਿਤਾ ਜੀ
B. ਪਿੰਡ
C. ਅੱਜ
D. ਹਨ
ਪ੍ਰਸ਼ਨ 03 - ਦੁਰਬਲ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
A. ਮੋਟਾ
B. ਤਕੜਾ
C. ਕਮਜ਼ੋਰ
D. ਭਾਰਾ
ਪ੍ਰਸ਼ਨ 04 - ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ?
A. ਤਲਵੰਡੀ ਸਾਬੋ
B. ਬਾਸਰਕੇ
C. ਸ੍ਰੀ ਅਨੰਦਪੁਰ ਸਾਹਿਬ
D. ਚਾਂਦਨੀ ਚੌਕ ਦਿੱਲੀ
ਪ੍ਰਸ਼ਨ 05 - ਕਿਹੜਾ ਜਿਲ੍ਹਾ ਪੰਜਾਬ ਦੇ ਮਾਲਵੇ ਖੇਤਰ ਨਾਲ ਸੰਬੰਧਿਤ ਨਹੀਂ ਹੈ?
A. ਸੰਗਰੂਰ
B. ਲੁਧਿਆਣਾ
C. ਤਰਨਤਾਰਨ
D. ਬਰਨਾਲਾ
ਪ੍ਰਸ਼ਨ 06 - ਪਰਿਕਰਮਾ ਸ਼ਬਦ ਵਿੱਚ ਅਗੇਤਰ ਕੀ ਹੈ?
A. ਪਰਿ
B. ਪਰ
C. ਪ
D. ਪਾਰ
ਪ੍ਰਸ਼ਨ 07 - ਗੁਰਬਾਣੀ ਦੀ ਕੁੰਜੀ ਕਿਸ ਦੀਆਂ ਵਾਰਾਂ ਨੂੰ ਕਿਹਾ ਜਾਂਦਾ ਹੈ?
A. ਸ੍ਰੀ ਗੁਰੂ ਨਾਨਕ ਦੇਵ ਜੀ
B. ਭਾਈ ਗੁਰਦਾਸ ਜੀ
C. ਸੱਤਾ ਤੇ ਬਲਵੰਡ
D. ਸ੍ਰੀ ਗੁਰੂ ਅਰਜਨ ਦੇਵ ਜੀ
ਪ੍ਰਸ਼ਨ 08 - ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦਾ ਹੁੰਦਾ ਹੈ?
A. 08
B. 02
C. 07
D. 10
ਪ੍ਰਸ਼ਨ 09 - ਲੁਟੇਰਾ ਸ਼ਬਦ ਦਾ ਇਸਤਰੀ ਲਿੰਗ ਕੀ ਹੋਵੇਗਾ?
A. ਲੁਟੇਰਨ
B. ਲੁਟੇਰੀ
C. ਲੁਟੇਰੇ
D. ਲੁਟੇਰੀਆ
General Awareness in Punjabi |
ਪ੍ਰਸ਼ਨ 10 - ਦੋਜ਼ਖ਼ ਦੀ ਅੱਗ ਵਿੱਚ ਸੜਨਾ ਮੁਹਾਵਰੇ ਦਾ ਸਹੀ ਅਰਥ ਕੀ ਹੈ?
A. ਅੰਤਾਂ ਦਾ ਮਾਨਸਿਕ ਕਸ਼ਟ ਭੋਗਣਾ
B. ਬੁਰੀ ਤਰ੍ਹਾਂ ਹਾਰ ਜਾਣਾ
C. ਅੰਤਾਂ ਦੀ ਭੁੱਖ ਲੱਗਣਾ
D. ਅੱਗ ਲੱਗ ਜਾਣਾ
ਪ੍ਰਸ਼ਨ 11 - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ?
A. 03
B. 31
C. 52
D. 21
ਪ੍ਰਸ਼ਨ 12 - ਕਿਹੜੇ ਸ਼ਬਦ ਦਾ ਕੇਵਲ ਇੱਕ ਰੂਪ ਹੀ ਮਿਲਦਾ ਹੈ?
A. ਮਾਮਾ
B. ਚਾਚਾ
C. ਮਾਸੜ
D. ਭੂਆ
ਪ੍ਰਸ਼ਨ 13 - ਮੂਸੇ ਦੀ ਵਾਰ ਦੀ ਧੁਨੀ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਸ ਵਾਰ ਨਾਲ ਹੈ?
A. ਕਾਨੜੇ ਦੀ ਵਾਰ
B. ਆਸਾ ਦੀ ਵਾਰ
C. ਮਲਾਰ ਦੀ ਵਾਰ
D. ਵਡਹੰਸ ਦੀ ਵਾਰ
ਪ੍ਰਸ਼ਨ 14 - ਹਾਥੀਆਂ ਦੇ ਰੱਖਣ ਦੀ ਜਗਾਂ ਨੂੰ ਕੀ ਕਿਹਾ ਜਾਂਦਾ ਹੈ?
A. ਫ਼ੀਲਖ਼ਾਨਾ
B. ਤਬੇਲਾ
C. ਜੀਵਖਾਨਾ
D. ਹਾਥੀਗੜ
ਪ੍ਰਸ਼ਨ 15 - ਗੋਂਗਲੂਆਂ ਤੋਂ ਮਿੱਟੀ ਝਾੜਨਾ ਮੁਹਾਵਰੇ ਦਾ ਸਹੀ ਅਰਥ ਕੀ ਹੈ?
A. ਕੇਵਲ ਦਿਖਾਵੇ ਲਈ ਕੰਮ ਕਰਨਾ
B. ਬਹੁਤ ਹੀ ਉਦਾਸ ਹੋ ਕੇ ਕੰਮ ਕਰਨਾ
C. ਦੂਜੇ ਉੱਤੇ ਦੋਸ਼ ਲਗਾਉਣਾ
D. ਆਪ ਮੁਹਾਰੇ ਹੋਣਾ
ਸੋ ਦੋਸਤੋ ਤੁਹਾਨੂੰ ਸਾਡੀ ਇਹ Punjabi Qualifying Paper ਦੀ ਤਿਆਰੀ ਲਈ ਲਿਖੀ ਗਈ ਪੋਸਟ ਵਧੀਆ ਲੱਗੀ ਹੋਵੇਗੀ ਕਿਉਂਕਿ ਇਸ ਵਿੱਚ Punjab Gk Important Questions ਦਿੱਤੇ ਹਨ।
Post a Comment
0 Comments