ਪਿਆਰੇ ਦੋਸਤੋ, ਜੇਕਰ ਤੁਸੀਂ ਕਿਸੇ ਵੀ ਭਰਤੀ ਦੀ ਤਿਆਰੀ ਕਰ ਰਹੇ ਹੋ ਅਤੇ General Awareness Questions in Punjabi ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਪੜ੍ਹ ਸਕਦੇ ਹੋ, ਅਸੀਂ ਤੁਹਾਡੇ ਲਈ ਸਾਰੇ ਹੀ ਮਹੱਤਵਪੂਰਨ ਪ੍ਰਸ਼ਨ ਇਸ ਪੋਸਟ ਵਿੱਚ ਸ਼ਾਮਿਲ ਕੀਤੇ ਹਨ, ਅਤੇ ਇਸ ਤੋਂ ਇਲਾਵਾ ਤੁਸੀਂ ਸਾਡੀਆਂ ਹੋਰ ਪੋਸਟਾਂ ਤੋਂ ਵੀ ਮਹੱਤਵਪੂਰਨ ਪ੍ਰਸ਼ਨ ਪੜ੍ਹ ਸਕਦੇ ਹੋ।
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਭਰਤੀ ਵਿੱਚ Current Affairs ਦੇ ਪ੍ਰਸ਼ਨ ਪੁੱਛੇ ਜਾਂਦੇ ਹਨ, ਤਾਂ ਇਸ ਨੂੰ ਪੜ੍ਹਨਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ General Awareness in Punjabi ਦੇ ਇਲਾਵਾ ਹੋਰ ਵੀ ਸਾਰੇ ਹੀ ਵਿਸ਼ਿਆਂ ਦੇ ਮਹੱਤਵਪੂਰਨ ਪ੍ਰਸ਼ਨ ਪੰਜਾਬੀ ਭਾਸ਼ਾ ਵਿੱਚ ਪੜ੍ਹ ਸਕਦੇ ਹੋ।
ਪ੍ਰਸ਼ਨ - 01 - ਭਾਰਤ ਵਿੱਚ ਪੰਜਵੀਂ ਪੰਜ ਸਾਲਾ ਯੋਜਨਾ ਦਾ ਮੁੱਖ ਉਦੇਸ਼ _______ ਸੀ।
A. ਪੂੰਜੀ ਵਸਤੂਆਂ ਦੇ ਉਦਯੋਗਾਂ ਦੀ ਸਥਾਪਨਾ
B. ਗਰੀਬੀ ਨੂੰ ਦੂਰ ਕਰਨਾ
C. ਅਨਾਜ ਦੇ ਉਤਪਾਦਨ ਨੂੰ ਵਧਾਉਣਾ
D. ਨਿਰਯਾਤ-ਮੁਖੀ ਉਦਯੋਗਾਂ ਨੂੰ ਵਿਕਸਤ ਕਰਨਾ
ਉੱਤਰ - B
ਪ੍ਰਸ਼ਨ - 02 - ਹੇਠ ਲਿਖਿਆਂ ਵਿੱਚੋਂ ਪੈਪਸੂ ਦਾ ਆਖਰੀ ਮੁੱਖ ਮੰਤਰੀ ਕੌਣ ਸੀ?
A. ਗਿਆਨ ਸਿੰਘ ਰਾੜੇਵਾਲਾ
B. ਬ੍ਰਿਸ਼ ਭਾਨ
C. ਰਘਵੀਰ ਸਿੰਘ
C. ਭੀਮ ਚੰਦ ਸੱਚਰ
ਉੱਤਰ - B
ਪ੍ਰਸ਼ਨ - 03 - 19ਵੀਂ ਸਦੀ ਦੇ ਸ਼ੁਰੂ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਨੇ ‘ਫਰਾਇਜ਼ੀ ਲਹਿਰ’ ਸ਼ੁਰੂ ਕੀਤੀ ਸੀ?
A. ਸਰ ਸਯਦ ਅਹਿਮਦ ਖਾਨ
B. ਮਿਰਜ਼ਾ ਗੁਲਾਮ ਅਹਿਮਦ
C. ਹਾਜੀ ਸ਼ਰੀਅਤਉੱਲਾ
D. ਸੱਯਦ ਅਹਿਮਦ ਬਰੇਲਵੀ
ਉੱਤਰ - C
ਪ੍ਰਸ਼ਨ - 04 - ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰਗੱਦੀ ਦੇ ਉੱਤਰਾਧਿਕਾਰੀ ਕਿਹੜੇ ਗੁਰੂ ਸਾਹਿਬਾਨ ਬਣੇ?
A. ਸ੍ਰੀ ਗੁਰੂ ਅਮਰਦਾਸ ਜੀ
B. ਸ੍ਰੀ ਗੁਰੂ ਅੰਗਦ ਦੇਵ ਜੀ
C. ਸ੍ਰੀ ਗੁਰੂ ਰਾਮਦਾਸ ਜੀ
D. ਸ੍ਰੀ ਗੁਰੂ ਅਰਜਨ ਦੇਵ ਜੀ
ਉੱਤਰ - B
ਪ੍ਰਸ਼ਨ - 05 - ਵਾਤਾਵਰਣ ਦੁਆਰਾ ਹੇਠਾਂ ਦਿੱਤੇ ਕਾਰਜਾਂ ਵਿੱਚੋਂ ਕਿਹੜਾ ਕੰਮ ਕੀਤਾ ਜਾਂਦਾ ਹੈ?
i. ਇਹ ਸਰੋਤਾਂ ਦੀ ਪੂਰਤੀ ਕਰਦਾ ਹੈ।
ii. ਇਹ ਰਹਿੰਦ-ਖੂੰਹਦ ਨੂੰ ਸਮਾ ਲੈਂਦਾ ਹੈ।
iii. ਇਹ ਅਨੁਵੰਸ਼ਿਕ ਅਤੇ ਜੈਵਿਕ ਵਿਭਿੰਨਤਾ ਪ੍ਰਦਾਨ ਕਰਕੇ ਜੀਵਨ ਨੂੰ ਕਾਇਮ ਰੱਖਦਾ ਹੈ।
iv. ਇਹ ਕੁਦਰਤੀ ਦ੍ਰਿਸ਼ ਵਰਗੀਆਂ ਸੁਹਜਾਤਮਕ ਸੇਵਾਵਾਂ ਪ੍ਰਦਾਨ ਕਰਦਾ ਹੈ।।
A. ਸਿਰਫ਼ (i), (ii) ਅਤੇ (iii)
B. ਸਿਰਫ਼ (i)
C. (i), (ii), (iii) ਅਤੇ (iv)
D. ਸਿਰਫ਼ (i) ਅਤੇ (iii)
ਉੱਤਰ - C
ਪ੍ਰਸ਼ਨ - 06 - ਭਾਰਤੀ ਸੰਵਿਧਾਨ ਦੇ ਅਨੁਛੇਦ 170 ਦੇ ਅਨੁਸਾਰ, ਹਰੇਕ ਰਾਜ ਦੀ ਵਿਧਾਨ ਸਭਾ ਵਿੱਚ ਪੰਜ ਸੌ ਤੋਂ ਵੱਧ ਅਤੇ________ ਤੋਂ ਘੱਟ ਮੈਂਬਰ ਨਹੀਂ ਹੋਣਗੇ।
A. 60
B. 55
C. 70
D. 65
ਉੱਤਰ - A
ਪ੍ਰਸ਼ਨ - 07 - ਮਜ਼ਾਰ ਪੀਰ ਬਾਬਾ ਹਾਜ਼ੀ ਰਤਨ ਕਿੱਥੇ ਹੈ?
A. ਪਟਿਆਲਾ
B. ਬਠਿੰਡਾ
C. ਮਾਨਸਾ
D. ਮੋਗਾ
ਉੱਤਰ - B
ਪ੍ਰਸ਼ਨ - 08 - ਭਾਰਤੀ ਸੰਵਿਧਾਨ ਦਾ ਅਨੁਛੇਦ 198 ਪ੍ਰਦਾਨ ਕਰਦਾ ਹੈ ਕਿ ਇੱਕ _______ ਨੂੰ ਇਕ ਵਿਧਾਨ ਪਰਿਸ਼ਦ ਵਿੱਚ ਪੇਸ਼ ਨਹੀਂ ਕੀਤਾ ਜਾਵੇਗਾ।
A. ਸੰਵਿਧਾਨ ਸੰਸ਼ੋਧਨ ਬਿੱਲ
B. ਆਮ ਬਿੱਲ
C. ਆਰਡੀਨੈਂਸ ਰਿਪਲੇਸਿੰਗ ਬਿੱਲ
D. ਮਨੀ ਬਿੱਲ
ਉੱਤਰ - D
ਪ੍ਰਸ਼ਨ - 09 - 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਪੁਰਸ਼ ਸਾਖਰਤਾ ਦਰ ਕਿੰਨੀ ਹੈ?
A. 80.44%
B. 70.73%
C. 75.84%
D. 90.88%
ਉੱਤਰ - A
ਪ੍ਰਸ਼ਨ - 10 - ਭਾਰਤ ਦੇ ਪੁਲਾੜ ਪ੍ਰੋਗਰਾਮ ਦਾ ਪਿਤਾਮਾ ਕੌਣ ਹੈ?
A. ਵਿਕਰਮ ਸਾਰਾਭਾਈ
B. ਸਤੀਸ਼ ਧਵਨ
C. ਡਾ.ਏਪੀਜੇ ਅਬਦੁਲ ਕਲਾਮ
D. ਕੇ. ਕਸਤੂਰੀਰੰਗਨ
ਉੱਤਰ - A
ਪ੍ਰਸ਼ਨ - 11 - ਭਾਦੋਂ ਦੀ ਪੂਰਨਮਾਸ਼ੀ ਨਾਲ ਸੰਬੰਧਿਤ ਕਿਹੜਾ ਤਿਉਹਾਰ ਹੈ?
A. ਲੋਹੜੀ
B. ਬਸੰਤ ਪੰਚਮੀ
C. ਰੱਖੜੀ
D. ਦੀਵਾਲੀ
ਉੱਤਰ - C
ਪ੍ਰਸ਼ਨ - 12 - ਹੇਠ ਦਿੱਤਿਆਂ ਵਿੱਚੋਂ ਕਿਸ ਨੇ ਲੰਡਨ ਵਿੱਚ 1866 ਵਿੱਚ ਈਸਟ ਇੰਡੀਆ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ?
A. ਜਸਟਿਸ ਰਾਨਾਡੇ
B. ਸੁਰੇਂਦਰ ਨਾਥ ਬੈਨਰਜੀ
C. ਰਾਜਾ ਰਾਮ ਮੋਹਨ ਰਾਏ
D. ਦਾਦਾ ਭਾਈ ਨੌਰੋਜੀ
ਉੱਤਰ - D
ਪ੍ਰਸ਼ਨ - 13 - 1947 ਦੀ ਵੰਡ ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ?
A. ਗੋਪੀ ਚੰਦ ਭਾਰਗਵ
B. ਗੁਰਮੁਖ ਸਿੰਘ ਮੁਸਾਫ਼ਿਰ
C. ਜਸਟਿਸ ਗੁਰਨਾਮ ਸਿੰਘ
D. ਗਿਆਨੀ ਜੈਲ ਸਿੰਘ
ਉੱਤਰ - A
ਪ੍ਰਸ਼ਨ - 14 - ਤਮਿਲਨਾਡੂ ਦੀ ਇੱਕ 14 ਸਾਲਾਂ ਲੜਕੀ ਵਿਨਿਸ਼ਾ ਉਮਾਸ਼ੰਕਰ ਕਿਹੜੇ ਕਾਰਨਾਂ ਨਾਲ ਹਾਲ ਹੀ ਵਿੱਚ ਖਬਰਾਂ ਵਿੱਚ ਰਹੀ ਅਤੇ ਪ੍ਰਤਿਸ਼ਠਾਵਾਨ ਵਾਤਾਵਰਣ ਪੁਰਸਕਾਰ 'ਅਰਥਸ਼ਾਟ ਪੁਰਸਕਾਰ 2021' ਲਈ ਮਨੋਨੀਤ ਹੋਈ ?
A. ਚੱਲ ਰਹੇ ਜਲਵਾਯੂ ਸੰਕਟਾਂ ਬਾਰੇ ਉਸਦੇ ਮੁਹਿੰਮ
B. ਤਮਿਲਨਾਡੂ ਵਿੱਚ ਲਗਭਗ 5000 ਰੁੱਖ ਲਗਾਉਣ ਅਤੇ ਜੰਗਲ ਬਣਾਉਣ ਲਈ
C. ਇੱਕ ਅਜਿਹੀ ਐਪਲੀਕੇਸ਼ਨ ਬਣਾਉਣ ਲਈ ਜਿਹੜੀ ਕਿ ਭਾਰਤ ਵਿੱਚ ਨਦੀਆਂ ਦੀ ਸਿਹਤ ਨੂੰ ਟਰੈਕ ਕਰੇਗੀ
D. ਉਸਦੀ ਵਿਲੱਖਣ ਕਾਢ ਸੂਰਜੀ ਊਰਜਾ ਵਾਲੇ ਆਇਰਨਿੰਗ ਕਾਰਟ ਲਈ
ਉੱਤਰ - D
ਪ੍ਰਸ਼ਨ - 15 - ਹਰੀ ਕ੍ਰਾਂਤੀ ਦੇ ਪਹਿਲੇ ਪੜਾਅ ਦੌਰਾਨ, ਦੇਸ਼ ਦਾ ਦਾਇਰਾ ਭਾਰਤ ਦੇ ________ ਅਤੇ ____________ ਉਗਾਉਣ ਵਾਲੇ ਖੇਤਰਾਂ ਤੱਕ ਹੀ ਸੀਮਤ ਸੀ।
A. ਮੱਕੀ; ਕਪਾਹ
B. ਮੱਕੀ; ਚੌਲ
C. ਕਣਕ; ਚੌਲ
D. ਕਣਕ; ਮੱਕੀ
ਉੱਤਰ - C
ਪ੍ਰਸ਼ਨ - 16 - ਹਰ ਸਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕਿਹੜਾ ਮੇਲਾ ਲੱਗਦਾ ਹੈ ਜੋ ਸੂਬੇ ਭਰ ਵਿੱਚ ਮਸ਼ਹੂਰ ਹੈ?
A. ਲੋਹੜੀ ਦਾ
B. ਮਾਘੀ ਦਾ
C. ਬਸੰਤ ਪੰਚਮੀ
D. ਦਸਵੀਂ
ਉੱਤਰ - B
ਪ੍ਰਸ਼ਨ - 17 - ਚਨਾਬ ਨਦੀ, ਹੇਠ ਲਿਖਿਆਂ ਵਿੱਚੋਂ ਕਿਹੜੇ ਵਿੱਚੋਂ ਨਿਕਲਦੀ ਹੈ?
A. ਨਾਥੂਲਾ
B. ਖਰਦੁੰਗ ਲਾ
C. ਬਰਾਲਾਚਾ ਪਾਸ
D. ਰੋਹਤਾਂਗ ਪਾਸ
ਉੱਤਰ - C
ਪ੍ਰਸ਼ਨ - 18 - ਪੰਜਾਬ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕਿਲ੍ਹਾ ਰਾਵੀ ਦਰਿਆ ਦੇ ਕੰਢੇ ਤੇ ਸਥਿਤ ਹੈ?
A. ਸ਼ਾਹਪੁਰ ਕੰਡੀ ਕਿਲ੍ਹਾ
B. ਕਿਲ੍ਹਾ ਮੁਬਾਰਕ
C. ਬਹਾਦਰਗੜ੍ਹ ਕਿਲ੍ਹਾ
D. ਗੋਬਿੰਦਗੜ੍ਹ ਕਿਲ੍ਹਾ
ਉੱਤਰ - A
ਪ੍ਰਸ਼ਨ - 19 - ਗੁੱਗੇ ਪੀਰ ਨਾਲ ਸੰਬੰਧਿਤ ਮੇਲਾ ਕਿਹੜਾ ਹੈ?
A. ਛਪਾਰ ਦਾ ਮੇਲਾ
B. ਗੁੱਗਾ ਨੌਮੀ
C. ਦੋਨੋਂ
D. ਕੋਈ ਨਹੀਂ
ਉੱਤਰ - C
ਪ੍ਰਸ਼ਨ - 20 - ਪਠਾਨਕੋਟ ਵਿੱਚ ਕਿਹੜੀ ਬੋਲੀ ਬੋਲੀ ਜਾਂਦੀ ਹੈ?
A. ਮਾਝੀ
B. ਦੁਆਬੀ
C. ਮਲਵਈ
D. ਝਾਂਗੀ
ਉੱਤਰ - A
General Awareness Questions in Punjabi |
ਸੋ ਦੋਸਤੋ ਤੁਹਾਨੂੰ ਸਾਡੀ ਇਹ General Awareness in Punjabi ਦੀ ਪੋਸਟ ਕਿਸ ਤਰ੍ਹਾਂ ਦੀ ਲੱਗੀ, ਸਾਨੂੰ ਆਪਣਾ ਸੁਝਾਅ ਜਰੂਰ ਦੇਣਾ ਜੀ, ਅਸੀਂ ਤੁਹਾਡੇ ਲਈ ਹੋਰ ਵੀ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਮੁਹਈਆ ਕਰਵਾ ਰਹੇ ਹਾਂ। ਸਾਰੀਆਂ ਹੀ ਭਰਤੀਆਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ।
Post a Comment
0 Comments