ਦੋਸਤੋ ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਤੋਂ ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਆਪਣੀ ਵਧੀਆ ਤਿਆਰੀ ਕਰ ਸਕਦੇ ਹੋ ਅਤੇ ਆਪਣਾ ਸਰਕਾਰੀ ਨੌਕਰੀ ਲੱਗਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਇਹ ਸਾਰੇ ਹੀ ਪ੍ਰਸ਼ਨ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਗਏ ਹਨ।
General Knowledge Questions in Punjabi
ਪ੍ਰਸ਼ਨ 01 - ਗ਼ਦਰ ਪਾਰਟੀ ਦਾ ਪਹਿਲਾ ਮੁਖੀ ਕੌਣ ਸੀ?A. ਸ਼ਹੀਦ ਭਗਤ ਸਿੰਘ
B. ਬਾਬਾ ਸੋਹਣ ਸਿੰਘ ਭਕਨਾ
C. ਗੁਰਦਿਆਲ ਸਿੰਘ
D. ਬਾਬਾ ਰਾਮ ਸਿੰਘ
ਪ੍ਰਸ਼ਨ 02 - ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਿੰਨੀਆਂ ਵਾਰਾਂ ਦਰਜ ਹਨ?
A. 3 ਵਾਰਾਂ
B. 4 ਵਾਰਾਂ
C. 2 ਵਾਰਾਂ
D. 8 ਵਾਰਾਂ
ਪ੍ਰਸ਼ਨ 03 - ਪੰਜਾਬ ਦਾ ਕਿਹੜਾ ਜਿਲ੍ਹਾ ਰੇਤਲੀ ਮਿੱਟੀ ਨਾਲ ਸੰਬੰਧਿਤ ਹੈ?
A. ਕਪੂਰਥਲਾ
B. ਲੁਧਿਆਣਾ
C. ਜਲੰਧਰ
D. ਬਠਿੰਡਾ
ਪ੍ਰਸ਼ਨ 04 - ਜੋ ਥਾਂ ਸਭ ਦੀ ਸਾਂਝੀ ਹੋਵੇ ਉਸ ਨੂੰ ਕੀ ਕਹਿੰਦੇ ਹਨ?
A. ਵਿਰਾਸਤ
B. ਭੂਮੀ
C. ਨਿੱਜੀ
D. ਸ਼ਾਮਲਾਟ
ਪ੍ਰਸ਼ਨ 05 - 'ਜਪੁਜੀ ਸਾਹਿਬ' ਵਿੱਚ ਪਉੜੀਆਂ ਦੀ ਕੁੱਲ ਗਿਣਤੀ ਕਿੰਨੀ ਹੈ?
A. 38 ਪਉੜੀਆਂ
B. 28 ਪਉੜੀਆਂ
C. 32 ਪਉੜੀਆਂ
D. 35 ਪਉੜੀਆਂ
ਪ੍ਰਸ਼ਨ 06 - 2011 ਦੀ ਜਨਗਣਨਾ ਅਨੁਸਾਰ ਪੰਜਾਬ ਦਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਕਿਹੜਾ ਹੈ?
A. ਪਟਿਆਲਾ
B. ਗੁਰਦਾਸਪੁਰ
C. ਜਲੰਧਰ
D. ਲੁਧਿਆਣਾ
- ਲੁਧਿਆਣਾ - 34.99 ਲੱਖ
- ਬਰਨਾਲਾ - 5.96 ਲੱਖ
ਪ੍ਰਸ਼ਨ 07 - ਗੁਰਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਕਿੱਥੇ ਹੈ?
A. ਅੰਮ੍ਰਿਤਸਰ
B. ਪਠਾਨਕੋਟ
C. ਸ੍ਰੀ ਅਨੰਦਪੁਰ ਸਾਹਿਬ
D. ਤਰਨਤਾਰਨ
ਪ੍ਰਸ਼ਨ 08 - ਰਾਜੀਵ ਲੌਂਗੋਵਾਲ ਸਮਝੌਤਾ ਕਦੋਂ ਹੋਇਆ?
A. 1950
B. 1985
C. 1966
D. 1999
ਪ੍ਰਸ਼ਨ 09 - ਪੰਜਾਬ ਦੀਆਂ ਡਿਵੀਜ਼ਨਾਂ ਚੁਣੋ।
A. ਫਰੀਦਕੋਟ, ਪਟਿਆਲਾ, ਜਲੰਧਰ, ਫਿਰੋਜ਼ਪੁਰ, ਰੂਪਨਗਰ
B. ਫਰੀਦਕੋਟ, ਪਟਿਆਲਾ, ਲੁਧਿਆਣਾ, ਫਿਰੋਜ਼ਪੁਰ, ਰੂਪਨਗਰ
C. ਫਰੀਦਕੋਟ, ਪਟਿਆਲਾ, ਜਲੰਧਰ, ਸੰਗਰੂਰ, ਰੂਪਨਗਰ
D. ਫਰੀਦਕੋਟ, ਪਟਿਆਲਾ, ਜਲੰਧਰ, ਫਿਰੋਜ਼ਪੁਰ, ਮਾਨਸਾ
ਪ੍ਰਸ਼ਨ 10 - ਮਲੇਰਕੋਟਲਾ ਜਿਲ੍ਹਾ ਬਣਨ ਤੋਂ ਪਹਿਲਾਂ ਕਿਸ ਜਿਲ੍ਹੇ ਦਾ ਹਿੱਸਾ ਸੀ?
A. ਬਠਿੰਡਾ
B. ਸੰਗਰੂਰ
C. ਬਰਨਾਲਾ
D. ਪਟਿਆਲਾ
ਪ੍ਰਸ਼ਨ 11 - ਪੰਜਾਬੀ ਵਰਨਮਾਲਾ ਵਿੱਚ ਨਾਸਿਕੀ ਵਿਅੰਜਨ ਕਿੰਨੇ ਹਨ?
A. 5
B. 7
C. 8
D. 10
General Knowledge Questions in Punjabi |
ਪ੍ਰਸ਼ਨ 12 - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀ?
A. 7 ਸਾਲ
B. 9 ਸਾਲ
C. 15 ਸਾਲ
D. 5 ਸਾਲ
ਪ੍ਰਸ਼ਨ 13 - ਹਿੱਕ ਉੱਤੇ ਸੱਪ ਲੇਟਣਾ ਮੁਹਾਵਰੇ ਦਾ ਸਹੀ ਅਰਥ ਕੀ ਹੈ?
A. ਈਰਖਾ ਕਰਨੀ
B. ਭੁੱਖ ਲੱਗਣੀ
C. ਮਰ ਜਾਣਾ
D. ਜਿੱਤ ਲੈਣਾ
ਪ੍ਰਸ਼ਨ 14 - ਹੋਲਾ ਮਹੱਲਾ ਤਿਉਹਾਰ ਕਿਸ ਦੇਸੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ?
A. ਮੱਘਰ
B. ਫੱਗਣ
C. ਮਾਘ
D. ਵਿਸਾਖ
ਪ੍ਰਸ਼ਨ 15 - ਪੰਜਾਬ ਪੁਲਿਸ ਅਕੈਡਮੀ ਕਿੱਥੇ ਹੈ?
A. ਪਟਿਆਲਾ
B. ਬਟਾਲਾ
C. ਫਿਲੌਰ
D. ਸਮਾਣਾ
ਸੋ ਦੋਸਤੋ ਇਸ ਪੋਸਟ ਵਿੱਚ ਦਿੱਤੇ ਸਾਰੇ ਹੀ ਪ੍ਰਸ਼ਨ ਤੁਹਾਨੂੰ ਪਸੰਦ ਆਏ ਹੋਣਗੇ, ਅਸੀਂ ਉਮੀਦ ਕਰਦੇ ਹਾਂ ਕਿ ਇਹ ਪੋਸਟ ਤੁਹਾਡੇ ਲਈ ਬਹੁਤ ਹੀ ਸਹਾਈ ਰਹੀ ਹੋਏਗੀ। ਇਸ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ।
RRB railway
ReplyDelete