ਪੰਜਾਬ ਵਿੱਚ ਹਰ ਸਾਲ ਨਵੀਆਂ ਤੋਂ ਨਵੀਆਂ ਭਰਤੀਆਂ ਦੇਖਣ ਨੂੰ ਮਿਲ ਰਹੀਆਂ ਹਨ, ਅਤੇ ਇਹ ਭਰਤੀਆਂ ਇੱਕ ਵੱਡੀ ਗਿਣਤੀ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਉਸ ਤੋਂ ਵੀ ਕਈ ਗੁਣਾਂ ਜ਼ਿਆਦਾ ਇਹਨਾਂ ਨੌਕਰੀਆਂ ਨੂੰ ਪ੍ਰਾਪਤ ਕਰਨ ਦੇ ਚਾਹਵਾਨ ਹਨ, ਇੰਝ ਕਹਿ ਸਕਦੇ ਹਾਂ ਕਿ ਅੱਜ ਦੇ ਸਮੇਂ ਨੌਕਰੀਆਂ ਪ੍ਰਾਪਤ ਕਰਨ ਲਈ ਇੱਕ ਵੱਡੀ ਗਿਣਤੀ ਵਿੱਚ ਨੌਜਵਾਨ ਆਪਣੀ ਤਿਆਰੀ ਕਰ ਰਹੇ ਹਨ। ਇੰਨਾ ਜਿਆਦਾ ਨੌਕਰੀਆਂ ਦਾ ਰੁਝਾਨ ਹੋਣ ਕਰਕੇ ਨੌਕਰੀਆਂ ਪ੍ਰਾਪਤ ਕਰਨ ਲਈ ਓਨੀ ਹੀ ਜਿਆਦਾ ਮਿਹਨਤ ਕਰਨ ਦੀ ਵੀ ਜਰੂਰਤ ਹੈ।
How to Prepare for Punjab Govt Exams
ਜਿੱਥੇ ਅੱਜ ਦੇ ਸਮੇਂ ਨੌਕਰੀਆਂ ਪ੍ਰਾਪਤ ਕਰਨ ਲਈ ਜਿਆਦਾ ਮਿਹਨਤ ਕਰਨ ਦੀ ਜਰੂਰਤ ਹੈ ਉਸ ਤੋਂ ਵੀ ਜਿਆਦਾ ਜਰੂਰਤ ਹੈ ਕਿ ਉਹ ਮਿਹਨਤ ਸਹੀ ਤਰੀਕੇ ਨਾਲ ਕੀਤੀ ਜਾਵੇ। ਇਸ ਮਿਹਨਤ ਨੂੰ ਇੱਕ ਸਹੀ ਰਸਤਾ ਚੁਣ ਕੇ ਹੀ ਅਜਮਾਇਆ ਜਾਵੇ। ਇਸ ਪੋਸਟ ਵਿੱਚ ਅਸੀਂ ਇਹੀ ਗੱਲ ਕਰਾਂਗੇ ਕਿ ਨੌਕਰੀ ਦੇ ਪੇਪਰ ਦੀ ਤਿਆਰੀ ਕਰਨ ਲਈ ਇਹ ਮਿਹਨਤ ਕਿਸ ਤਰ੍ਹਾਂ ਕੀਤੀ ਜਾਵੇ ਤਾਂ ਕਿ ਅਸੀਂ ਹੋਰ ਭੀੜ ਨਾਲੋਂ ਅਲੱਗ ਖੜ੍ਹੇ ਨਜ਼ਰ ਆਈਏ।
How to Prepare for Punjab Govt Exams |
ਸੁਪਨੇ ਦੇਖਣੇ ਸ਼ੁਰੂ ਕਰੋ
ਕਹਿੰਦੇ ਹਨ ਕਿ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਉਸ ਕੰਮ ਦਾ ਵਿਚਾਰ ਸਾਢੇ ਦਿਲੋ ਦਿਮਾਗ ਵਿੱਚ ਆਉਂਦਾ ਹੈ, ਫਿਰ ਉਸ ਕੰਮ ਲਈ ਅਭਿਆਸ ਹੁੰਦਾ ਹੈ ਅਤੇ ਫਿਰ ਉਹ ਕੰਮ ਆਪਣੇ ਅਸਲੀ ਰੂਪ ਤੱਕ ਪਹੁੰਚਦਾ ਹੈ। ਇਸੇ ਤਰ੍ਹਾਂ ਹੀ ਸਾਨੂੰ ਕਿਸੇ ਵੀ ਖੇਤਰ ਵਿੱਚ ਨੌਕਰੀ ਕਰਨ ਦਾ ਕੋਈ ਵੀ ਸੁਪਨਾ ਬੁਣ ਲੈਣਾ ਚਾਹੀਦਾ ਹੈ, ਉਹ ਸੁਪਨਾ ਸਾਨੂੰ ਇੱਕ ਮੰਜਿਲ ਮਿੱਥ ਕੇ ਦੇ ਦਵੇਗਾ, ਫਿਰ ਇਸ ਤੋਂ ਅਗਲਾ ਕੰਮ ਹੋਵੇਗਾ ਇਸ ਮੰਜ਼ਿਲ ਤੱਕ ਪਹੁੰਚਣਾ, ਇਸ ਦਾ ਰਸਤਾ ਆਪਣੇ ਆਪ ਅਖਤਿਆਰ ਕਰ ਲਵਾਂਗੇ।
ਨਿਸ਼ਚਾ ਕਰੋ
ਕਿਸੇ ਵੀ ਕੰਮ ਦਾ ਸੁਪਨਾ ਦੇਖਣ ਤੋ ਬਾਅਦ ਉਸ ਕੰਮ ਨੂੰ ਕਰਨ ਲਈ ਸਾਡੇ ਅੰਦਰ ਉਸ ਕੰਮ ਨੂੰ ਕਰਨ ਦੀ ਧਰਨਾ ਬਣੀ ਹੋਣੀ ਬੜੀ ਹੀ ਜਰੂਰੀ ਹੈ, ਇਹ ਧਾਰਨਾ ਜਿੰਨੀ ਹੀ ਸਖ਼ਤ ਹੋਵੇਗੀ, ਸਾਨੂੰ ਓਨਾ ਹੀ ਆਪਣੇ ਕੰਮ ਉੱਤੇ ਡਟੇ ਰਹਿਣ ਲਈ ਸਮਰੱਥਾ ਮਿਲੇਗੀ। ਇਸੇ ਤਰ੍ਹਾਂ ਨੌਕਰੀ ਦੇ ਪੇਪਰ ਦੀ ਤਿਆਰੀ ਕਰਨ ਲਈ ਇੱਕ ਪੱਕੀ ਧਾਰਨਾ ਬਣਾ ਲਵੋ। ਇਹ ਧਾਰਨਾ ਸਾਨੂੰ ਥੱਕਣ ਨਹੀਂ ਦਵੇਗੀ।
ਪੜਾਈ ਲਈ ਟਾਈਮ ਟੇਬਲ ਬਣਾਓ
ਨੌਕਰੀ ਦੇ ਪੇਪਰ ਦੀ ਤਿਆਰੀ ਇੱਕ ਹੀ ਦਿਨ ਜਾਂ ਮਹੀਨੇ ਵਿੱਚ ਨਹੀਂ ਹੋ ਜਾਂਦੀ, ਇਸ ਦੇ ਲਈ ਸਾਨੂੰ ਕੁਝ ਸਮਾਂ ਲਗਾਤਾਰ ਪੜਾਈ ਕਰਨ ਦੀ ਜਰੂਰਤ ਹੈ। ਇਸ ਲਈ ਇੱਕ ਟਾਈਮ ਟੇਬਲ ਬਣਾ ਲੈਣਾ ਚਾਹੀਦਾ ਹੈ, ਜਿਸ ਨਾਲ ਅਸੀਂ ਰੋਜ਼ਾਨਾ ਹੀ ਇੱਕ ਵਧੀਆ ਸਮਾਂ ਆਪਣੇ ਪੇਪਰ ਲਈ ਦੇ ਸਕੀਏ। ਸਾਰੇ ਹੀ ਵਿਸ਼ਿਆਂ ਲਈ ਵੱਖਰਾ ਵੱਖਰਾ ਸਮਾਂ ਦਿਓ।
ਆਪਣੀ ਕਮਜ਼ੋਰੀ ਲੱਭੋ
ਸਭ ਤੋਂ ਪਹਿਲਾਂ ਆਪਣੀ ਤਿਆਰੀ ਚੈੱਕ ਕਰਨ ਲਈ ਇਹ ਜਾਂਚ ਕਰਨ ਦੀ ਵੀ ਜਰੂਰਤ ਹੈ ਕਿ ਸਾਡੀ ਕਮਜੋਰੀ ਕਿਸ ਵਿਸ਼ੇ ਵਿੱਚ ਹੈ, ਤਾਂ ਉਸ ਵਿਸ਼ੇ ਨੂੰ ਜਿਆਦਾ ਸਮਾਂ ਦਿੱਤਾ ਜਾ ਸਕਦਾ ਹੈ। ਇਸ ਤਰ੍ਹਾਂ ਕਰਕੇ ਅਸੀਂ ਇਸ ਨੂੰ ਆਪਣੇ ਟਾਈਮ ਟੇਬਲ ਵਿੱਚ ਇੱਕ ਅਲੱਗ ਸਮੇਂ ਵਜੋਂ ਵੀ ਸ਼ਾਮਿਲ ਕਰ ਸਕਦੇ ਹਾਂ।
ਪੁਰਾਣੇ ਪੇਪਰ ਦੇਖੋ
ਜਿਸ ਵੀ ਭਰਤੀ ਲਈ ਤੁਸੀਂ ਤਿਆਰੀ ਕਰਨਾ ਸ਼ੁਰੂ ਕਰ ਦਿੰਦੇ ਹੋ, ਉਸ ਭਰਤੀ ਨਾਲ ਸੰਬੰਧਿਤ ਪੁਰਾਣੇ ਸਾਰੇ ਹੀ ਪੇਪਰ ਤੁਹਾਨੂੰ ਦੇਖ ਲੈਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਇੱਕ ਅੰਦਾਜ਼ਾ ਲੱਗ ਜਾਵੇਗਾ ਕਿ ਪੇਪਰ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾ ਰਹੇ ਹਨ। ਇਸ ਤਰ੍ਹਾਂ ਹੀ ਤੁਸੀਂ ਆਪਣੀ ਅੱਗੇ ਦੀ ਤਿਆਰੀ ਕਰ ਸਕੋਗੇ।
ਸਿਲੇਬਸ ਅਨੁਸਾਰ ਪੜਾਈ ਕਰੋ
ਪੇਪਰ ਦੀ ਤਿਆਰੀ ਕਰਨ ਲਈ ਸਾਨੂੰ ਸਿਲੇਬਸ ਦਾ ਵੀ ਪਤਾ ਹੋਣਾ ਬਹੁਤ ਹੀ ਜਰੂਰੀ ਹੈ ਕਿਉਕਿ ਇਹ ਇੱਕ ਪੂਰਨੇ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਦੇ ਅਨੁਸਾਰ ਤੁਰ ਕੇ ਅਸੀਂ ਆਪਣੀ ਮੰਜਿਲ ਤੱਕ ਪਹੁੰਚ ਸਕਦੇ ਹਾਂ। ਇਸ ਵਿੱਚ ਦਿੱਤੇ ਗਏ ਸਾਰੇ ਹੀ ਟੋਪਿਕ ਪੜ੍ਹ ਲੈਣੇ ਅਤਿ ਜਰੂਰੀ ਹੁੰਦੇ ਹਨ।
ਪੜਾਈ ਲਈ ਸਹੀ ਸਮੱਗਰੀ
ਜਦੋਂ ਵੀ ਤੁਸੀਂ ਸਿਲੇਬਸ ਤੋਂ ਸਾਰੇ ਪੇਪਰ ਵਿੱਚ ਆਉਣ ਵਾਲੇ ਟੋਪਿਕ ਦੇਖ ਲੈਂਦੇ ਹੋ ਤਾਂ ਉਸ ਤੋਂ ਬਾਅਦ ਅਗਲਾ ਕੰਮ ਹੁੰਦਾ ਹੈ ਕਿ ਉਹਨਾਂ ਵਿਸ਼ਿਆਂ ਨੂੰ ਕਿੱਥੋਂ ਪੜ੍ਹਿਆ ਜਾਵੇ। ਤਾਂ ਇਹਨਾਂ ਸਾਰੇ ਹੀ ਵਿਸ਼ਿਆਂ ਨੂੰ ਪੜਨ ਲਈ ਤੁਹਾਨੂੰ ਸਹੀ ਸਮੱਗਰੀ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਤੁਹਾਨੂੰ ਸਹੀ ਸਮੱਗਰੀ ਨਹੀਂ ਮਿਲਦੀ ਤਾਂ ਤੁਸੀਂ ਸਹੀ ਪੜਾਈ ਵੀ ਨਹੀਂ ਕਰ ਸਕੋਗੇ। ਕਈ ਵਾਰ ਸਾਡੇ ਵੱਲੋਂ ਸਹਾਇਤਾ ਲਈ ਵਰਤੀ ਗਈ ਸਮੱਗਰੀ ਜਾਂ ਕਿਤਾਬਾਂ ਵਿੱਚ ਵੀ ਗਲਤ ਅੰਕੜੇ ਦਿਤੇ ਗਏ ਹੁੰਦੇ ਹਨ, ਤਾਂ ਇਹਨਾਂ ਸਭ ਦੀ ਜਾਂਚ ਕਰਨ ਤੋਂ ਬਾਅਦ ਹੀ ਸਿੱਖਿਆ ਸਮਗ਼ਰੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਨੋਟਸ ਬਣਾਉਂਦੇ ਰਹੋ
ਜਿਸ ਤਰ੍ਹਾਂ ਤੁਸੀ ਸਿਲੇਬਸ ਦੇ ਅਨੁਸਾਰ ਆਪਣੀ ਪੜਾਈ ਕਰਨੀ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਉਸ ਨਾਲ ਸੰਬੰਧਿਤ ਸਾਰੇ ਹੀ ਵਿਸ਼ਿਆਂ ਦੇ ਨੋਟਸ ਬਣਾਉਣੇ ਚਾਹੀਦੇ ਹਨ ਕਿਉਂਕਿ ਇਸ ਤੋਂ ਤੁਸੀਂ ਆਪਣੀ ਇਕ ਵਧੀਆ ਤਿਆਰੀ ਦਾ ਰਸਤਾ ਬਣਾ ਰਹੇ ਹੁੰਦੇ ਹੋ ਅਤੇ ਤੁਹਾਡੀ ਦੁਹਰਾਈ ਲਈ ਵਧੀਆ ਸਮੱਗਰੀ ਤਿਆਰ ਹੋ ਜਾਵੇਗੀ।
ਦੁਹਰਾਈ ਕਰੋ
ਸਾਰੇ ਹੀ ਸਿਲੇਬਸ ਨੂੰ ਸਿਰਫ ਪੜ੍ਹ ਲੈਣਾ ਜਾਂ ਨੋਟ ਕਰ ਲੈਣਾ ਹੀ ਜਰੂਰੀ ਨਹੀਂ ਇਸ ਤੋਂ ਵੀ ਜਿਆਦਾ ਜਰੂਰੀ ਹੈ ਕਿ ਜਿੰਨਾ ਤੁਸੀਂ ਪਹਿਲਾਂ ਪੜ੍ਹ ਚੁੱਕੇ ਹੋ ਜਾਂ ਫਿਰ ਨੋਟ ਕਰ ਚੁੱਕੇ ਹੋ ਉਸ ਦੀ ਦੁਹਰਾਈ ਕਰ ਲੈਣੀ ਚਾਹੀਦੀ ਹੈ, ਕਿਉਕਿ ਇਸ ਤਰ੍ਹਾਂ ਕਰਨ ਨਾਲ ਇਹ ਸਭ ਕੁਝ ਪੜ੍ਹਿਆ ਹੋਇਆ ਗਿਆਨ ਸਾਡੇ ਚੇਤੇ ਦੇ ਵਿੱਚ ਸਥਾਈ ਹੋ ਜਾਂਦਾ ਹੈ।
Mock Test ਹੱਲ ਕਰੋ
ਦੁਹਰਾਈ ਦੇ ਨਾਲ ਨਾਲ ਆਪਣੀ ਤਿਆਰੀ ਨੂੰ ਪਰਖਣ ਅਤੇ ਹੋਰ ਬਿਹਤਰ ਬਣਾਉਣ ਦੇ ਲਈ ਸਾਨੂੰ Mock Test ਵੀ ਹੱਲ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਸਾਨੂੰ ਪੇਪਰ ਵਿੱਚ ਪ੍ਰਸ਼ਨ ਹੱਲ ਕਰਨ ਦੀ ਸੂਝ ਵੀ ਆਉਂਦੀ ਹੈ ਅਤੇ ਇੱਕ ਵਧੀਆ ਪ੍ਰੈਕਟਿਸ ਵੀ ਹੁੰਦੀ ਰਹਿੰਦੀ ਹੈ।
ਪੇਪਰ ਤੋਂ ਪਹਿਲਾ
ਪੇਪਰ ਹੋਣ ਤੋਂ ਪਹਿਲਾਂ ਪਹਿਲਾਂ ਹੀ ਤੁਹਾਨੂੰ ਸਾਰਾ ਸਿਲੇਬਸ ਪੂਰਾ ਕਰ ਲੈਣਾ ਚਾਹੀਦਾ ਹੈ, ਇਸ ਤੋਂ ਬਾਅਦ ਸਿਰਫ ਦੁਹਰਾਈ ਹੀ ਕਰਦੇ ਰਹੋ। ਪੇਪਰ ਦੇ ਨਜ਼ਦੀਕ ਆਉਣ ਤੇ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ ਅਤੇ ਨਕਾਰਾਤਮਕ ਵਿਚਾਰਾਂ ਤੋਂ ਆਪਣਾ ਬਚਾਅ ਰੱਖੋ।
ਪੇਪਰ ਦਾ ਸਮਾਂ
ਪੇਪਰ ਦਾ ਸਮਾਂ ਆਉਣ ਤੇ ਆਪਣੇ ਦੁਆਰਾ ਹੁਣ ਤੱਕ ਕੀਤੀ ਸਾਰੀ ਮਿਹਨਤ ਦਾ ਰੰਗ ਦਿਖਾਉਣਾ ਹੁੰਦਾ ਹੈ, ਹੁਣ ਤੱਕ ਕਈ ਮਹੀਨਿਆਂ ਵਿੱਚ ਕੀਤੀ ਮਿਹਨਤ ਦਾ ਸਬੂਤ ਸਾਨੂੰ ਇੱਕ ਦਿਨ ਦੇ ਕੁਝ ਹੀ ਘੰਟਿਆਂ ਵਿੱਚ ਦੇਣਾ ਹੁੰਦਾ ਹੈ ਇਸ ਲਈ ਸਾਨੂੰ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ ਤਾਂ ਹੀ ਅਸੀਂ ਆਪਣਾ ਵਧੀਆ ਪ੍ਰਭਾਵ ਦਿਖਾ ਸਕਾਂਗੇ।
ਇਸ ਤਰ੍ਹਾਂ ਅਸੀਂ ਇਹ ਉੱਪਰ ਦਿੱਤੇ ਸਾਰੇ ਹੀ ਤਰੀਕੇ ਵਰਤ ਕੇ ਆਪਣੀ ਇੱਕ ਵਧੀਆ ਤਿਆਰੀ ਕਰ ਸਕਦੇ ਹਾਂ। ਜੇਕਰ ਤੁਸੀਂ ਕਿਸ ਵੀ ਭਰਤੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਸਾਡੀ ਇਸ ਵੈੱਬਸਾਈਟ ਤੋਂ ਮੁਫ਼ਤ ਸਿੱਖਿਆ ਸਮੱਗਰੀ ਪ੍ਰਾਪਤ ਕਰ ਸਕਦੇ ਹੋ।
How can I prepare for government exams at home?
you can easily prepare for government exams at home by reading books and by attending online classes.
Post a Comment
0 Comments