How to Prepare for Punjab Govt Exams
ਸਰਕਾਰੀ ਨੌਕਰੀ ਪ੍ਰਾਪਤ ਕਰਨਾ ਹਰ ਇੱਕ ਮਨੁੱਖ ਦਾ ਸੁਪਨਾ ਹੈ, ਕਿਉਕਿ ਕਾਮਯਾਬ ਹੋਣਾ ਹੈ ਕੋਈ ਚਾਹੁੰਦਾ ਹੈ।
ਸਰਕਾਰੀ ਨੌਕਰੀ ਪ੍ਰਾਪਤ ਕਰਨ ਨਾਲ ਜਿੱਥੇ ਸਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਆਉਂਦਾ ਹੈ ਉੱਥੇ ਹੀ ਇਸ ਨਾਲ ਅਸੀਂ ਇੱਕ ਰੁਤਬੇ ਦੇ ਧਾਰਨੀ ਵੀ ਬਣ ਜਾਂਦੇ ਹਾਂ ਅਤੇ ਸਮਾਜ ਵਿੱਚੋਂ ਇੱਕ ਵਧੀਆ ਪਹਿਚਾਣ ਬਣਾ ਲੈਂਦੇ ਹਾਂ। ਇਸ ਕਰਕੇ ਹੀ ਸਾਡੇ ਲਈ ਸਰਕਾਰੀ ਨੌਕਰੀ ਪ੍ਰਾਪਤ ਕਰਨ ਅਤਿ ਜਰੂਰੀ ਬਣ ਜਾਂਦਾ ਹੈ।
How to Prepare for Punjab Govt Exams |
ਨੌਕਰੀ ਪ੍ਰਾਪਤ ਕਰਨਾ ਸਾਡੇ ਲਈ ਹੋਰ ਵੀ ਆਸਾਨ ਬਣ ਜਾਂਦਾ ਹੈ ਜੇਕਰ ਸਾਡੇ ਅੰਦਰ ਇਸ ਨੂੰ ਪ੍ਰਾਪਤ ਕਰਨ ਦੀ ਜਗਿਆਸਾ ਅਤੇ ਇੱਕ ਜ਼ਨੂਨ ਹੋਵੇ। ਇਹ ਜਨੂੰਨ ਹੀ ਸਾਡੇ ਲਈ ਇਸ ਨੌਕਰੀ ਪ੍ਰਾਪਤ ਕਰਨ ਦੇ ਰਾਸਤੇ ਤੇ ਤੁਰਨ ਲਈ ਬਲ ਬਖਸ਼ਦਾ ਹੈ। ਇਹ ਜਨੂੰਨ ਹੀ ਸਾਨੂੰ ਦਿਨ ਰਾਤ ਦੀ ਮਿਹਨਤ ਕਰਦਿਆਂ ਵੀ ਥੱਕਣ ਨਹੀਂ ਦਿੰਦਾ।
ਨੌਕਰੀ ਦਾ ਟੀਚਾ
ਨੌਕਰੀ ਦੀ ਤਿਆਰੀ ਕਰਨ ਤੋਂ ਪਹਿਲਾਂ ਸਾਡਾ ਇੱਕ ਸੁਪਨਾ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਨੌਕਰੀ ਕਰਨੀ ਹੈ ਅਤੇ ਅਸੀ ਇਸ ਭਰਤੀ ਲਈ ਬਿਹਤਰ ਸੇਵਾ ਦੇ ਸਕਦੇ ਹਾਂ ਅਤੇ ਫਿਰ ਉਸ ਭਰਤੀ ਲਈ ਦਿਲ ਲਗਾ ਕੇ ਮਿਹਨਤ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਵਿੱਦਿਅਕ ਯੋਗਤਾ
ਸਭ ਤੋਂ ਪਹਿਲਾਂ ਜਿਸ ਵੀ ਨੌਕਰੀ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉਸ ਨੌਕਰੀ ਨਾਲ ਸੰਬੰਧਿਤ ਸਾਡੇ ਕੋਲ ਵਿੱਦਿਅਕ ਯੋਗਤਾ ਹੋਣਾ ਬਹੁਤ ਹੀ ਜ਼ਰੂਰੀ ਹੈ, ਤਾਂ ਹੀ ਅਸੀਂ ਉਸ ਭਰਤੀ ਦਾ ਪੇਪਰ ਦੇ ਸਕਦੇ ਹਾਂ ਅਤੇ ਤਾਂ ਹੀ ਅਸੀਂ ਉਸ ਭਰਤੀ ਦੀ ਤਿਆਰੀ ਕਰਨ ਵਾਲਿਆਂ ਵਿੱਚ ਸ਼ਾਮਿਲ ਹੋ ਸਕਦੇ ਹਾਂ।
ਪੜਾਈ ਕਿਸ ਤਰ੍ਹਾਂ ਕਰੀਏ
ਜਿਸ ਪੇਪਰ ਦੀ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ, ਉਸ ਭਰਤੀ ਦੇ ਸਾਰੇ ਹੀ ਪੁਰਾਣੇ ਪੇਪਰ ਪੜ੍ਹ ਲਓ। ਜਿਸ ਨਾਲ ਤੁਹਾਨੂੰ ਇੱਕ ਅੰਦਾਜਾ ਹੋ ਜਾਵੇਗਾ ਕਿ ਉਸ ਪੇਪਰ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਹਨ ਅਤੇ ਤੁਸੀਂ ਉਸ ਪੇਪਰ ਦਾ ਇੱਕ ਮਿਆਰ ਦੇਖ ਸਕਦੇ ਹੋ।
ਸਿਲੇਬਸ ਅਨੁਸਾਰ ਪੜ੍ਹੋ
ਉਸ ਤੋਂ ਬਾਅਦ ਉਸ ਪੇਪਰ ਨਾਲ ਸੰਬੰਧਿਤ ਸਿਲੇਬਸ ਨੂੰ ਦੇਖੋ। ਉਸ ਸਿਲੇਬਸ ਦੇ ਅਨੁਸਾਰ ਹੀ ਆਪਣੀ ਤਿਆਰੀ ਨੂੰ ਸ਼ੁਰੂ ਕਰ ਦਿਓ।
ਰੋਜਾਨਾ ਪੜਾਈ ਕਰੋ
ਆਪਣੇ ਪੇਪਰ ਨਾਲ ਸੰਬੰਧਿਤ ਸਿਲੇਬਸ ਅਨੁਸਾਰ ਰੋਜਾਨਾ ਹੀ ਪੜਾਈ ਕਰਨੀ ਸ਼ੁਰੂ ਕਰ ਦਿਓ। ਪੂਰੀ ਤਰ੍ਹਾਂ ਸਾਫ਼ ਸਾਫ਼ ਲਿਖਾਈ ਵਿੱਚ ਨੋਟਸ ਤਿਆਰ ਕਰੋ ਤਾਂ ਜ਼ੋ ਤੁਸੀ ਵਧੀਆ ਤਿਆਰੀ ਕਰ ਸਕੋ ਅਤੇ ਬਾਅਦ ਵਿੱਚ ਪੇਪਰ ਦੇ ਨਜ਼ਦੀਕ ਆਪਣੇ ਇਹਨਾਂ ਨੋਟਸਾਂ ਤੋਂ ਪੜ੍ਹ ਸਕੋਂ।
ਦੁਹਰਾਈ ਕਰਦੇ ਰਹੋ
ਰੋਜਾਨਾ ਤੁਸੀਂ ਜਿੰਨੀ ਵੀ ਪੜਾਈ ਕੀਤੀ ਹੈ, ਉਸ ਨੂੰ ਨੋਟਸ ਬਣਾ ਕੇ ਰੱਖੋ ਅਤੇ ਰੋਜ਼ਾਨਾ ਉਹਨਾਂ ਬਣਾਏ ਗਏ ਨੋਟਸਾਂ ਤੋਂ ਦੁਹਰਾਈ ਕਰਦੇ ਰਹੋ।
ਇਸ ਤਰ੍ਹਾਂ ਇਹ ਸਾਰੀ ਹੀ ਤਰਤੀਬ ਨੂੰ ਪੇਪਰ ਆਉਣ ਤੱਕ ਦੁਹਰਾਉਂਦੇ ਰਹੋ ਅਤੇ ਪੇਪਰ ਨਜ਼ਦੀਕ ਆਉਣ ਤੇ ਆਪਣੀ ਦੁਹਰਾਈ ਨੂੰ ਵਧਾ ਦਿਓ ਅਤੇ ਨਾਲ ਨਾਲ Mock Test ਪੜ੍ਹਨੇ ਸ਼ੁਰੂ ਕਰ ਦਿਓ ਤਾਂ ਜੋ ਪੜ੍ਹੇ ਹੋਏ ਦੀ ਪਰਖ ਹੋ ਸਕੇ ਅਤੇ ਤੁਹਾਡੀ ਤਿਆਰੀ ਹੋਰ ਜਿਆਦਾ ਬਿਹਤਰ ਹੋ ਸਕੇ।
ਸੋ ਇਸ ਤਰ੍ਹਾਂ ਤੁਸੀਂ ਸਰਕਾਰੀ ਨੌਕਰੀ ਲਈ ਭਰਤੀ ਦੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ।
Post a Comment
0 Comments