ਇਸ ਪੋਸਟ ਵਿੱਚ PSSSB Mock Test ਵਜੋਂ ਕੁਝ ਪ੍ਰਸ਼ਨ ਦਿੱਤੇ ਗਏ ਹਨ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਆਪਣੀ ਤਿਆਰੀ ਨੂੰ ਜਾਂਚ ਸਕਦੇ ਹੋ ਅਤੇ ਨਾਲ ਨਾਲ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਤਰ੍ਹਾਂ ਦੇ ਹੋਰ PSSSB Mock Test ਪੜ੍ਹ ਸਕਦੇ ਹੋ
PSSSB Mock Test
ਪ੍ਰਸ਼ਨ - 01 - ਅੰਗਰੇਜ਼ਾਂ ਨੇ ਪੰਜਾਬ ਨੂੰ ਬਰਤਾਨਵੀ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ?
ਉੱਤਰ - 1849 ਈ ਵਿੱਚ
ਪ੍ਰਸ਼ਨ - 02 - ਹੇਠ ਲਿਖਿਆਂ ਵਿੱਚੋਂ ਛੁੱਟ ਮਰੋੜੀ ਦਾ ਚਿੰਨ੍ਹ ਕਿਹੜਾ ਹੈ?
A. '
B. " "
C. :
D. l
ਉੱਤਰ - A
ਪ੍ਰਸ਼ਨ - 03 - ਹੇਠ ਲਿਖਿਆਂ ਵਿੱਚੋਂ ਕਿਹੜਾ ਤਿਉਹਾਰ ਕੱਤਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ?
ਉੱਤਰ - ਦੀਵਾਲੀ
ਪ੍ਰਸ਼ਨ - 04 - ਬਿਆਸ ਅਤੇ ਸਤਲੁਜ ਦੇ ਵਿਚਕਾਰ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ?
ਉੱਤਰ - ਦੁਆਬੀ
ਪ੍ਰਸ਼ਨ - 05 - ਮਲਵਈ ਉਪਭਾਸ਼ਾ ਨਾਲ ਸੰਬੰਧਿਤ ਜਿਲ੍ਹਾ ਚੁਣੋ?
ਉੱਤਰ - ਬਰਨਾਲਾ
ਪ੍ਰਸ਼ਨ - 06 - ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ?
ਉੱਤਰ - 06
ਪ੍ਰਸ਼ਨ - 07 - ਜਰਗ ਦਾ ਮੇਲਾ ਕਿਸ ਦੀ ਸਮ੍ਰਿਤੀ ਵਿੱਚ ਵਿੱਚ ਮਨਾਇਆ ਜਾਂਦਾ ਹੈ?
ਉੱਤਰ - ਸ਼ੀਤਲਾ ਮਾਤਾ
PSSSB Mock Test |
ਪ੍ਰਸ਼ਨ - 08 - ਗੁਰਮੁਖੀ ਲਿਪੀ ਵਿੱਚ ਦੁੱਤ ਅੱਖਰ ਕਿਹੜੇ ਹਨ?
ਉੱਤਰ - ਹ, ਰ, ਵ
ਪ੍ਰਸ਼ਨ - 09 - ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ?
ਉੱਤਰ - 30 ਰਾਗ
ਪ੍ਰਸ਼ਨ - 10 - ਸ਼ੁੱਧ ਵਾਕ ਚੁਣੋ।
A. ਮੱਝ ਦਾ ਦੁੱਧ ਮਿਠਾ ਹੁੰਦਾ ਹੈ।
B. ਮੱਝ ਦਾ ਦਧ ਮਿੱਠਾ ਹੁੰਦਾ ਹੈ।
C. ਮੱਝ ਦਾ ਦੁੱਧ ਮਿਠਾ ਹੰਦਾ ਹੈ।
D. ਮੱਝ ਦਾ ਦੁੱਧ ਮਿੱਠਾ ਹੁੰਦਾ ਹੈ।
ਉੱਤਰ - D
ਪ੍ਰਸ਼ਨ - 11 - ਭਾਈ ਲਹਿਣਾ ਜੀ ਕਿਸ ਗੁਰੂ ਸਾਹਿਬਾਨ ਜੀ ਦਾ ਮੁੱਢਲਾ ਨਾਮ ਸੀ?
ਉੱਤਰ - ਸ੍ਰੀ ਗੁਰੂ ਅੰਗਦ ਦੇਵ ਜੀ
ਪ੍ਰਸ਼ਨ - 12 - ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ?
ਉੱਤਰ - ਖਡੂਰ ਸਾਹਿਬ
- Read More - GK Questions in Punjabi
ਪ੍ਰਸ਼ਨ - 13 - ਕਿਸੇ ਬੋਲੀ ਨੂੰ ਲਿਖਣ ਲਈ ਜਿਹੜੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਲਿਪੀ
ਪ੍ਰਸ਼ਨ - 14 - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ?
ਉੱਤਰ - 52
ਪ੍ਰਸ਼ਨ - 15 - ਇਕੱਠ ਵਾਚਕ ਨਾਂਵ ਚੁਣੋ।
ਉੱਤਰ - ਫ਼ੌਜ, ਸਭਾ, ਇੱਜੜ
ਪ੍ਰਸ਼ਨ - 16 - ਜਿਹੜੀ ਭਾਸ਼ਾ ਵੱਖ ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੀ ਹੈ, ਉਸਨੂੰ ਕੀ ਕਹਿੰਦੇ ਹਨ?
ਉੱਤਰ - ਅੰਤਰ ਰਾਸ਼ਟਰੀ ਭਾਸ਼ਾ
ਪ੍ਰਸ਼ਨ - 17 - ਹੇਠ ਲਿਖਿਆਂ ਵਿੱਚੋਂ ਵਿਸਮਿਕ ਚਿੰਨ੍ਹ ਕਿਹੜਾ ਹੈ?
A. ?
B. ।
C. ,
D. !
ਉੱਤਰ - D
ਪ੍ਰਸ਼ਨ - 18 - ਸੁਖਮਨੀ ਸਾਹਿਬ ਵਿੱਚ ਕੁੱਲ ਕਿੰਨੀਆਂ ਅਸ਼ਟਪਦੀਆਂ ਹਨ?
ਉੱਤਰ - 24
ਪ੍ਰਸ਼ਨ - 19 - ਫ਼ਾਰਸੀ ਦੇ ਪ੍ਰਭਾਵ ਅਧੀਨ ਗੁਰਮੁਖੀ ਦੇ ਕਿਨਾਂ ਅੱਖਰਾਂ ਦੇ ਪੈਰ ਵਿੱਚ ਬਿੰਦੀ ਲਗਾਈ ਗਈ?
A. ਸ, ਜ, ਫ, ਗ
B. ਕ, ਲ, ਜ, ਰ
C. ਖ, ਗ, ਸ, ਹ
D. ਕ, ਖ, ਗ, ਜ
ਉੱਤਰ - A
ਪ੍ਰਸ਼ਨ - 20 - ਮਾਛੀਵਾੜੇ ਦਾ ਸੰਬੰਧ ਕਿਸ ਗੁਰੂ ਸਾਹਿਬਾਨ ਜੀ ਨਾਲ ਹੈ?
ਉੱਤਰ - ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸੋ ਦੋਸਤੋ ਤੁਹਾਨੂੰ ਸਾਡਾ ਇਹ psssb mock test ਕਿਵੇਂ ਲੱਗਾ, ਜ਼ਰੂਰ ਵਧੀਆ ਹੀ ਲੱਗਿਆ ਹੋਵੇਗਾ। ਸੋ ਦੋਸਤੋ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਹੋਰ ਵੀ ਇਸ ਤਰ੍ਹਾਂ ਦੇ ਹੀ mock test ਪੜ੍ਹ ਸਕਦੇ ਹੋ।
Sajan
ReplyDelete