ਦੋਸਤੋ ਤੁਸੀਂ ਇਸ ਪੋਸਟ ਵਿੱਚ punjab gk for competitive exams ਨੂੰ ਪੜ੍ਹੋਗੇ, ਇਹ ਪ੍ਰਸ਼ਨ ਹਰ ਇਕ ਪੇਪਰ ਲਈ ਜਰੂਰੀ ਹਨ। ਤੁਸੀਂ ਹਰ ਇੱਕ ਪੇਪਰ ਲਈ ਸਾਡੀ ਇਸ ਵੈੱਬਸਾਈਟ ਤੋਂ ਵਧੀਆ ਤਿਆਰੀ ਕਰ ਸਕਦੇ ਹੋ। ਇਹ ਪ੍ਰਸ਼ਨ ਉਹਨਾਂ ਦੋਸਤਾਂ ਲਈ ਬਣਾਏ ਗਏ ਹਨ ਜੋ ਬਿਲਕੁਲ basic level ਤੋਂ Punjab Gk ਪੜ੍ਹਨਾ ਚਾਹੁੰਦੇ ਹਨ।
punjab gk for competitive exams |
Punjab Gk for Competitive Exams
ਪ੍ਰਸ਼ਨ - ਪੰਜਾਬ ਦਾ ਨਾਮ ਕਿਸ ਕਰਕੇ ਪੰਜਾਬ ਪਿਆ ਹੈ?
ਉੱਤਰ - ਪੰਜ ਦਰਿਆਵਾਂ ਕਰਕੇ
ਪ੍ਰਸ਼ਨ - ਅਜੋਕੇ ਪੰਜਾਬ ਦੇ ਨਕਸ਼ੇ ਦਾ ਆਕਾਰ ਕਿਹੋ ਜਿਹਾ ਹੈ?
ਉੱਤਰ - ਤਿਕੋਣਾ
ਪ੍ਰਸ਼ਨ - ਅਜੋਕੇ ਪੰਜਾਬ ਵਿੱਚ ਕਿੰਨੇ ਦਰਿਆ ਵਗਦੇ ਹਨ?
ਉੱਤਰ - ਤਿੰਨ ਦਰਿਆ
ਪ੍ਰਸ਼ਨ - ਅਜੋਕੇ ਪੰਜਾਬ ਵਿੱਚ ਕਿਹੜੇ ਤਿੰਨ ਦਰਿਆ ਵਗਦੇ ਹਨ?
ਉੱਤਰ - ਸਤਲੁਜ, ਬਿਆਸ, ਰਾਵੀ
ਪ੍ਰਸ਼ਨ - ਕਿਹੜੇ ਦਰਿਆ ਚੜ੍ਹਦੇ ਪੰਜਾਬ ਵਿੱਚ ਨਹੀਂ ਵਹਿੰਦੇ?
ਉੱਤਰ - ਜਿਹਲਮ ਅਤੇ ਚਨਾਬ
ਪ੍ਰਸ਼ਨ - ਅਜੋਕੇ ਪੰਜਾਬ ਦੀ ਵੰਡ ਕਦੋਂ ਹੋਈ?
ਉੱਤਰ - 01 ਨਵੰਬਰ, 1966
ਪ੍ਰਸ਼ਨ - ਪੰਜਾਬ ਵਿੱਚੋਂ 1966 ਵਿੱਚ ਕਿਹੜਾ ਰਾਜ ਬਣਿਆ?
ਉੱਤਰ - ਹਰਿਆਣਾ
ਪ੍ਰਸ਼ਨ - ਅੱਜ ਦੇ ਸਮੇਂ ਪੰਜਾਬ ਵਿੱਚ ਕੁੱਲ ਕਿੰਨੇ ਜਿਲ੍ਹੇ ਹਨ?
ਉੱਤਰ - 23 ਜਿਲ੍ਹੇ
ਪ੍ਰਸ਼ਨ - ਪੰਜਾਬ ਵਿੱਚ ਸਭ ਤੋਂ ਨਵਾਂ ਬਣਿਆ ਜਿਲ੍ਹਾ ਕਿਹੜਾ ਹੈ?
ਉੱਤਰ - ਮਲੇਰਕੋਟਲਾ
ਪ੍ਰਸ਼ਨ - ਪੰਜਾਬ ਦਾ ਨਵਾਂ ਜਿਲ੍ਹਾ ਮਲੇਰਕੋਟਲਾ ਕਿਸ ਜਿਲ੍ਹੇ ਤੋਂ ਬਣਿਆ ਹੈ?
ਉੱਤਰ - ਸੰਗਰੂਰ ਜਿਲ੍ਹੇ ਤੋਂ
ਪ੍ਰਸ਼ਨ - ਪੰਜਾਬ ਵਿੱਚ ਸਭ ਤੋਂ ਜਿਆਦਾ ਬੋਲੀ ਜਾਣ ਵਾਲੀ ਭਾਸ਼ਾ ਕਿਹੜੀ ਹੈ?
ਉੱਤਰ - ਪੰਜਾਬੀ ਭਾਸ਼ਾ
ਪ੍ਰਸ਼ਨ - ਅੰਮ੍ਰਿਤਸਰ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ?
ਉੱਤਰ - ਮਾਝੀ ਉਪਭਾਸ਼ਾ
ਪ੍ਰਸ਼ਨ - ਬਠਿੰਡਾ ਜਿਲ੍ਹੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ?
ਉੱਤਰ - ਮਲਵਈ ਉਪਭਾਸ਼ਾ
ਪ੍ਰਸ਼ਨ - ਅਜੋਕੇ ਪੰਜਾਬ ਵਿੱਚ ਕਿੰਨੀਆਂ ਡਿਵੀਜ਼ਨਾਂ ਹਨ?
ਉੱਤਰ - 5 ਡਿਵੀਜ਼ਨਾਂ
ਪ੍ਰਸ਼ਨ - ਪੈਪਸੂ ਨੂੰ ਪੰਜਾਬ ਵਿੱਚ ਕਦੋਂ ਮਿਲਾਇਆ ਗਿਆ?
ਉੱਤਰ - 01 ਨਵੰਬਰ, 1956
ਪ੍ਰਸ਼ਨ - ਪੰਜਾਬ ਵਿੱਚ ਹੁਣ ਤੱਕ ਕਿੰਨੇ ਵਾਰ ਰਾਸ਼ਟਰਪਤੀ ਰਾਜ ਲੱਗਾ ਹੈ?
ਉੱਤਰ - 08 ਵਾਰ
ਪ੍ਰਸ਼ਨ - ਅਜੋਕੇ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ ਹਨ?
ਉੱਤਰ - 117 ਸੀਟਾਂ
ਪ੍ਰਸ਼ਨ - ਅਜੋਕੇ ਪੰਜਾਬ ਵਿੱਚ ਲੋਕ ਸਭਾ ਦੀਆਂ ਸੀਟਾਂ ਕਿੰਨੀਆਂ ਹਨ?
ਉੱਤਰ - 13 ਸੀਟਾਂ
ਪ੍ਰਸ਼ਨ - ਅਜੋਕੇ ਪੰਜਾਬ ਵਿੱਚ ਰਾਜ ਸਭਾ ਦੀਆਂ ਸੀਟਾਂ ਕਿੰਨੀਆਂ ਹਨ?
ਉੱਤਰ - 07 ਸੀਟਾਂ
ਪ੍ਰਸ਼ਨ - 2011 ਦੀ ਜਨਗਣਨਾ ਅਨੁਸਾਰ ਪੰਜਾਬ ਦਾ ਸਭ ਤੋਂ ਵੱਧ ਸਾਖਰਤਾ ਵਾਲਾ ਜ਼ਿਲ੍ਹਾ ਕਿਹੜਾ ਹੈ?
ਉੱਤਰ - ਹੁਸ਼ਿਆਰਪੁਰ (84.6%)
ਪ੍ਰਸ਼ਨ - 2011 ਦੀ ਜਨਗਣਨਾ ਅਨੁਸਾਰ ਪੰਜਾਬ ਦਾ ਸਭ ਤੋਂ ਘੱਟ ਸਾਖਰਤਾ ਵਾਲਾ ਜ਼ਿਲ੍ਹਾ ਕਿਹੜਾ ਹੈ?
ਉੱਤਰ - ਮਾਨਸਾ (61.8%)
ਤਿਆਰੀ ਕਰਨ ਲਈ ਇਹ ਜ਼ਰੂਰ ਪੜ੍ਹੋ
ਸੋ ਦੋਸਤੋ ਤੁਹਾਨੂੰ ਸਾਡੀ ਇਹ punjab gk for copetitive exams ਦੀ ਪੋਸਟ ਕਿਸ ਤਰ੍ਹਾਂ ਦੀ ਲੱਗੀ, ਸਾਨੂੰ ਜਰੂਰ ਦੱਸੋ ਜੀ। ਅਸੀਂ ਤੁਹਾਡੇ ਲਈ ਹੋਰ ਵੀ ਮਹੱਤਵਪੂਰਨ ਪ੍ਰਸ਼ਨ ਤਿਆਰ ਕਰ ਰਹੇ ਹਾਂ, ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਇਸ ਤੋਂ ਇਲਾਵਾ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਬਾਕੀ ਹੋਰ ਵਿਸ਼ਿਆਂ ਨੂੰ ਵੀ ਪੜ੍ਹ ਸਕਦੇ ਹੋ।
Post a Comment
0 Comments