ਪਿਆਰੇ ਦੋਸਤੋ, ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਇਸ ਪੋਸਟ ਤੋਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਉੱਤਰ ਪੜ੍ਹ ਸਕਦੇ ਹੋ ਜਿਸ ਨਾਲ ਤੁਹਾਡੀ ਤਿਆਰੀ ਬਹੁਤ ਹੀ ਵਧੀਆ ਹੋ ਜਾਵੇਗੀ। Punjab Gk Questions in Punjabi ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਪੜ੍ਹ ਸਕਦੇ ਹੋ, ਇਸਦੇ ਨਾਲ ਹੀ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਹੋਰ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਪੜ੍ਹ ਸਕਦੇ ਹੋ ਜੋ ਕਿ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਹਨ।
Punjab Gk Questions in Punjabi |
Punjab Gk Questions in Punjabi
ਪ੍ਰਸ਼ਨ 01 - ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਕਿੱਥੇ ਹੈ?
ਉੱਤਰ - ਬਠਿੰਡਾ
ਪ੍ਰਸ਼ਨ 02 - ਪੰਜਾਬੀ ਵਿੱਚ ਲਗਾਂ ਕਿੰਨੀਆਂ ਹਨ?
ਉੱਤਰ - 10
ਪ੍ਰਸ਼ਨ 03 - ਯੋਧਿਆਂ ਦੀ ਮਹਿਮਾਂ ਵਿੱਚ ਲਿਖੀ ਗਈ ਬਿਰਤਾਂਤਿਕ ਕਵਿਤਾ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਵਾਰ
ਪ੍ਰਸ਼ਨ 04 - ਸਤਲੁਜ ਦਰਿਆ ਨਾਲ ਪੰਜਾਬ ਦੇ ਕਿੰਨੇ ਜਿਲ੍ਹੇ ਲੱਗਦੇ ਹਨ?
ਉੱਤਰ - 09
ਪ੍ਰਸ਼ਨ 05 - ਕਰਤਾਰਪੁਰ ਸਾਹਿਬ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਜੀ ਨੇ ਕੀਤੀ?
ਉੱਤਰ - ਸ੍ਰੀ ਗੁਰੂ ਨਾਨਕ ਦੇਵ ਜੀ
ਪ੍ਰਸ਼ਨ 06 - ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਚੁਣੋ
A. ਦਪਹਿਰ
B. ਦੁਪਿਹਰ
C. ਦੁਪਹਿਰ
D. ਦੁਪੈਹਰ
ਉੱਤਰ - ਦੁਪਹਿਰ
ਪ੍ਰਸ਼ਨ 07 - ਹਰਨ ਹੋ ਜਾਣਾ ਮੁਹਾਵਰੇ ਦਾ ਸਹੀ ਅਰਥ ਕੀ ਹੈ?
ਉੱਤਰ - ਦੌੜ ਜਾਣਾ
ਪ੍ਰਸ਼ਨ 08 - ਸ੍ਰੀ ਗੁਰੂ ਅੰਗਦ ਦੇਵ ਜੀ ਕਿੱਥੇ ਜੋਤੀ ਜੋਤ ਸਮਾਏ?
ਉੱਤਰ - ਖਡੂਰ ਸਾਹਿਬ
ਪ੍ਰਸ਼ਨ 09 - ਪੰਜਾਬ ਵਿੱਚ ਮੌਜੂਦ ਬਰਨਾਲਾ ਜਿਲ੍ਹਾ ਕਿਸ ਜਿਲ੍ਹੇ ਵਿੱਚੋਂ ਬਣਾਇਆ ਗਿਆ?
ਉੱਤਰ - ਸੰਗਰੂਰ
ਪ੍ਰਸ਼ਨ 10 - ਕਿਸ ਵਿਸ਼ੇਸ਼ਣ ਸ਼ਬਦ ਤੋਂ ਨਾਂਵ ਜਾਂ ਪੜਨਾਂਵ ਦੀ ਸੰਖਿਆ, ਭਾਰ, ਗਿਣਤੀ ਆਦਿ ਦਾ ਗਿਆਨ ਹੁੰਦਾ ਹੈ?
ਉੱਤਰ - ਸੰਖਿਆਵਾਚਕ ਵਿਸ਼ੇਸ਼ਣ
ਪ੍ਰਸ਼ਨ 11 - ਜਿਨ੍ਹਾਂ ਸ਼ਬਦਾਂ ਦੇ ਵੱਖ ਵੱਖ ਪ੍ਰਸੰਗਾਂ ਵਿੱਚ ਵੱਖ ਵੱਖ ਅਰਥ ਹੁੰਦੇ ਹਨ, ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਬਹੁ-ਅਰਥਕ ਸ਼ਬਦ
ਪ੍ਰਸ਼ਨ 12 - ਅੰਮ੍ਰਿਤਸਰ ਸ਼ਹਿਰ ਦੇ ਬਾਨੀ ਕਿਸ ਗੁਰੂ ਸਾਹਿਬਾਨ ਜੀ ਨੂੰ ਕਿਹਾ ਜਾਂਦਾ ਹੈ?
ਉੱਤਰ - ਸ੍ਰੀ ਗੁਰੂ ਰਾਮਦਾਸ ਜੀ
ਪ੍ਰਸ਼ਨ 13 - ਜੋ ਆਮ ਜਿਹਾ ਨਾ ਹੋਵੇ, ਖਾਸ ਹੋਵੇ; ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਵਿਲੱਖਣ
ਪ੍ਰਸ਼ਨ 14 - ਦੁਰਗਿਆਣਾ ਮੰਦਰ ਪੰਜਾਬ ਵਿੱਚ ਕਿੱਥੇ ਹੈ?
ਉੱਤਰ - ਅੰਮ੍ਰਿਤਸਰ
ਪ੍ਰਸ਼ਨ 15 - ਰਾਵੀ ਅਤੇ ਬਿਆਸ ਦੇ ਵਿਚਕਾਰਲੇ ਖੇਤਰ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?
ਉੱਤਰ - ਮਾਝਾ
ਪ੍ਰਸ਼ਨ 16 - ਗੰਢ ਭੇਜਣਾ ਮੁਹਾਵਰੇ ਦਾ ਸਹੀ ਅਰਥ ਕੀ ਹੈ?
ਉੱਤਰ - ਸੱਦਾ ਭੇਜਣਾ
ਪ੍ਰਸ਼ਨ 17 - ਸਤਲੁੱਤਰੀ ਕਿਸ ਦਰਿਆ ਦਾ ਪੁਰਾਣਾ ਨਾਮ ਸੀ?
ਉੱਤਰ - ਸਤਲੁਜ
ਪ੍ਰਸ਼ਨ 18 - ਮਸੰਦ ਪ੍ਰਥਾ ਕਿਸ ਗੁਰੂ ਸਾਹਿਬਾਨ ਜੀ ਨੇ ਸ਼ੁਰੂ ਕੀਤੀ?
ਉੱਤਰ - ਸ੍ਰੀ ਗੁਰੂ ਰਾਮਦਾਸ ਜੀ
ਪ੍ਰਸ਼ਨ 19 - ਆਚਾਰ ਸ਼ਬਦ ਦਾ ਵਿਰੋਧਾਰਥਕ ਸ਼ਬਦ ਕਿਹੜਾ ਹੈ?
ਉੱਤਰ - ਦੁਰਾਚਾਰ
ਪ੍ਰਸ਼ਨ 20 - ਖਿਆਲੀਂ ਪੁਲਾਅ ਪਕਾਉਣਾ ਮੁਹਾਵਰੇ ਦਾ ਸਹੀ ਅਰਥ ਕੀ ਹੈ?
ਉੱਤਰ - ਕੇਵਲ ਸੁਪਨੇ ਵੇਖਣਾ
ਪ੍ਰਸ਼ਨ 21 - ਤਖ਼ਤ ਸ੍ਰੀ ਹਜ਼ੂਰ ਸਾਹਿਬ ਕਿੱਥੇ ਹੈ?
ਉੱਤਰ - ਨਾਂਦੇੜ ਸਾਹਿਬ
ਪ੍ਰਸ਼ਨ 22 - ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਕਦੋਂ ਹੋਇਆ?
ਉੱਤਰ - 1780 ਈ
ਪ੍ਰਸ਼ਨ 23 - ਅਦਭੁਤ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
ਉੱਤਰ - ਅਲੌਕਿਕ
ਪ੍ਰਸ਼ਨ 24 - ਪੰਜਾਬੀ ਵਿੱਚ ਕਿੰਨੇ ਦੁੱਤ ਅੱਖਰ ਹਨ?
ਉੱਤਰ - ਤਿੰਨ (ਹ, ਰ, ਵ)
ਪ੍ਰਸ਼ਨ 25 - ਪੰਜਾਬ ਦਾ ਆਖਰੀ ਸਿੱਖ ਰਾਜਾ ਕੌਣ ਹੋਇਆ ਹੈ?
ਉੱਤਰ - ਮਹਾਰਾਜਾ ਦਲੀਪ ਸਿੰਘ
ਪ੍ਰਸ਼ਨ 26 - ਪੈਪਸੂ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ?
ਉੱਤਰ - ਗਿਆਨ ਸਿੰਘ ਰਾੜੇਵਾਲਾ
ਪ੍ਰਸ਼ਨ 27 - ਪੰਜਾਬੀ ਦੀਆਂ ਕੁੱਲ ਕਿੰਨੀਆਂ ਸ੍ਵਰ ਧੁਨੀਆਂ ਹਨ?
ਉੱਤਰ - 10
ਪ੍ਰਸ਼ਨ 28 - ਪੜਨਾਂਵ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
ਉੱਤਰ - 06
ਪ੍ਰਸ਼ਨ 29 - ਗੁੱਗਾ ਪੀਰ ਨਾਲ ਸੰਬੰਧਿਤ ਮੇਲਾ ਕਿਹੜਾ ਹੈ?
ਉੱਤਰ - ਛਪਾਰ ਦਾ ਮੇਲਾ
ਪ੍ਰਸ਼ਨ 30 - ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ ਕਿਸ ਉਪਭਾਸ਼ਾ ਨਾਲ ਸੰਬੰਧਿਤ ਜਿਲ੍ਹੇ ਹਨ?
ਉੱਤਰ - ਮਲਵਈ
ਸੋ ਦੋਸਤੋ ਤੁਹਾਨੂੰ ਸਾਡੀ ਇਹ Punjab Gk Questions in Punjabi Language ਕਿਸ ਤਰ੍ਹਾਂ ਦੀ ਲੱਗੀ ਸਾਨੂੰ ਜਰੂਰ ਦੱਸੋ ਜੀ, ਅਸੀਂ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਇਸੇ ਤਰ੍ਹਾਂ ਮੁਹੱਈਆ ਕਰਵਾਉਂਦੇ ਰਹਾਂਗੇ। ਤੁਸੀਂ ਸਾਡੇ ਨਾਲ ਆਪਣਾ ਸੁਝਾਅ ਕੂਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ। ਸਾਰੀਆਂ ਹੀ ਸਰਕਾਰੀ ਨੌਕਰੀਆਂ ਦੇ ਲਈ ਲਏ ਜਾਂਦੇ ਪੇਪਰਾਂ ਦੀ ਤਿਆਰੀ ਤੁਸੀਂ ਮੁਫ਼ਤ ਕਰ ਸਕਦੇ ਹੋ।
Post a Comment
0 Comments