ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 02/2023 ਵਿੱਚ ਮਾਲ ਪਟਵਾਰੀ ਦੀਆਂ 710 ਅਸਾਮੀਆਂ ਲਈ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਸੀ। ਇਹਨਾਂ ਭਰਤੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ ਜਿਲ੍ਹੇ ਦੀ ਵੰਡ/ ਅਲਾਟਮੈਂਟ ਕੀਤੀ ਜਾਣੀ ਹੈ ਜਿਸ ਨਾਲ ਸੰਬੰਧਿਤ ਪੂਰੀ ਜਾਣਕਾਰੀ ਨੀਚੇ ਲਿਖੀ ਗਈ ਹੈ।
Punjab Patwari District Allotment Dates |
Punjab Patwari District Allotment Dates
PSSSB ਵੱਲੋਂ 710 ਅਸਾਮੀਆਂ ਲਈ ਚੁਣੇ ਗਏ Punjab Patwari Recruitment ਦੇ ਉਮੀਦਵਾਰਾਂ ਦੀ ਕਾਉਂਸਲਿੰਗ ਦੇ ਪਹਿਲੇ ਚਰਣ ਵਿਚ, ਨਤੀਜੇ ਰਾਹੀਂ ਚੁਣੇ ਗਏ ਉਮੀਦਵਾਰਾਂ ਨੂੰ ਜਿਲ੍ਹੇ ਦੀ ਵੰਡ/ ਅਲਾਟਮੈਂਟ 05 ਸਤੰਬਰ 2023 ਅਤੇ 06 ਸਤੰਬਰ 2023 ਨੂੰ ਦਫਤਰ ਡਾਇਰੈਕਟਰ ਭੋਂ ਰਿਕਾਰਡ, ਪੰਜਾਬ ਕਪੂਰਥਲਾ ਰੋਡ, ਜਲੰਧਰ ਵਿਖੇ ਰੱਖੀ ਗਈ ਹੈ।
Punjab Patwari Candidate Lists
ਇਸ ਕਾਉਂਸਲਿੰਗ ਦਾ ਸ਼ਡਿਊਲ ਅਤੇ ਯੋਗ ਉਮੀਦਵਾਰਾਂ ਦੀ ਸੂਚੀ ਮਿਤੀ 02 ਸਤੰਬਰ 2023 ਨੂੰ ਸਵੇਰੇ 11 ਵਜੇ ਤੱਕ ਵਿਭਾਗ ਦੀ ਵੈੱਬਸਾਈਟ www.plrs.org.in ਅਤੇ www.revenue.punjab.gov.in ਤੇ ਪਾ ਦਿੱਤੀ ਜਾਵੇਗੀ। ਸਾਰੇ ਹੀ ਸੰਬੰਧਿਤ ਉਮੀਦਵਾਰਾਂ ਨੂੰ ਹਿਦਾਇਤ ਕੀਤੀ ਜਾਂਦੀ ਹੈ ਕਿ ਵੈੱਬਸਾਈਟਸ ਨੂੰ ਸਮੇਂ ਸਮੇਂ ਤੇ ਚੈੱਕ ਕਰਦੇ ਰਹਿਣ।
Punjab Patwari Counselling Date 2023
Punjab Patwari Counselling Date for District Allotment is 05 September 2023 and 05 September 2023.
Recruitment | Details |
---|---|
Recruitment | Punjab Patwari 2023 |
Advt. | 02/2023 |
Posts | 710 Posts |
Exam Date | 14 May 2023 |
District Allotment Dates | 05 ਅਤੇ 06 ਸਤੰਬਰ 2023 |
List Release Date | 02 ਸਤੰਬਰ 2023 (11AM) |
Official Websites Link
ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਨਾਲ ਜੁੜੇ ਰਹੋ ਜੀ।
Post a Comment
0 Comments