ਪੰਜਾਬੀ ਕਹਾਣੀਕਾਰ ਅਜੀਤ ਕੌਰ (Ajit Kaur) |
ਪੰਜਾਬੀ ਕਹਾਣੀਕਾਰ ਅਜੀਤ ਕੌਰ (Ajit Kaur)
ਪ੍ਰਸ਼ਨ - ਪੰਜਾਬੀ ਕਹਾਣੀਕਾਰ ਅਜੀਤ ਕੌਰ ਦਾ ਜਨਮ ਕਿੱਥੇ ਹੋਇਆ।
ਉੱਤਰ - ਲਾਹੌਰ ਵਿੱਚ
ਪ੍ਰਸ਼ਨ - ਅਜੀਤ ਕੌਰ ਦੇ ਮਾਤਾ ਪਿਤਾ ਦਾ ਨਾਮ ਦੱਸੋ।
ਉੱਤਰ - ਪਿਤਾ ਸ. ਮੱਖਣ ਸਿੰਘ ਬਜਾਜ ਅਤੇ ਮਾਤਾ ਜਸਵੰਤ ਕੌਰ
ਪ੍ਰਸ਼ਨ - ਪੰਜਾਬੀ ਕਹਾਣੀਕਾਰ ਅਜੀਤ ਕੌਰ ਦਾ ਵਿਆਹ ਕਦੋਂ ਅਤੇ ਕਿਸ ਨਾਲ ਹੋਇਆ?
ਉੱਤਰ - ਅਜੀਤ ਕੌਰ ਦਾ ਵਿਆਹ ਡਾ. ਰਾਜਿੰਦਰ ਸਿੰਘ ਨਾਲ 1952 ਈ. ਵਿੱਚ ਹੋਇਆ।
ਪ੍ਰਸ਼ਨ - ਪੰਜਾਬੀ ਕਹਾਣੀਕਾਰ ਅਜੀਤ ਕੌਰ ਆਪਣੀਆਂ ਕਹਾਣੀਆਂ ਵਿੱਚ ਕਿਸ ਭਾਸ਼ਾ ਦੀ ਵਰਤੋਂ ਕਰਦੀ ਹੈ?
ਉੱਤਰ - ਅਜੀਤ ਕੌਰ ਨੇ ਆਪਣੀਆਂ ਕਹਾਣੀਆਂ ਵਿੱਚ ਕੇਂਦਰੀ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਹੈ ਅਤੇ ਉਹ ਕਿਤੇ ਕਿਤੇ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਵੀ ਕਰਦੀ ਹੈ।
ਪ੍ਰਸ਼ਨ - ਪੰਜਾਬੀ ਕਹਾਣੀਕਾਰ ਅਜੀਤ ਕੌਰ ਨੇ ਆਪਣੀ ਕਹਾਣੀ ਦਾ ਅਧਾਰ ਕਿਸ ਨੂੰ ਬਣਾਇਆ ਹੈ?
ਉੱਤਰ - ਅਜੀਤ ਕੌਰ ਨੇ ਔਰਤ ਦੀ ਸਮਾਜਿਕ ਸਥਿਤੀ ਅਤੇ ਦੱਬੇ ਕੁਚਲੇ ਅਰਮਾਨਾਂ ਨੂੰ ਆਪਣੀ ਕਹਾਣੀ ਦਾ ਅਧਾਰ ਬਣਾਇਆ ਹੈ।
ਪ੍ਰਸ਼ਨ - ਅਜੀਤ ਕੌਰ ਦੀਆਂ ਜਿਆਦਾਤਰ ਕਹਾਣੀਆਂ ਕਿਸ ਦੇ ਰਿਸ਼ਤੇ ਨਾਲ ਸੰਬੰਧਿਤ ਹਨ?
ਉੱਤਰ - ਜਿਆਦਾਤਰ ਕਹਾਣੀਆਂ ਮਰਦ ਅਤੇ ਔਰਤ ਦੇ ਰਿਸ਼ਤੇ ਨਾਲ ਸੰਬੰਧਿਤ ਹਨ।
ਪ੍ਰਸ਼ਨ - ਅਜੀਤ ਕੌਰ ਕਹਾਣੀਕਾਰ ਔਰਤ ਦੇ ਕਿਸ ਤਰ੍ਹਾਂ ਦੇ ਰੂਪਾਂ ਨੂੰ ਚਿਤਰਦੀ ਹੈ?
ਉੱਤਰ - ਔਰਤ ਦੇ ਪਰੰਪਰਾਗਤ ਰੂਪਾਂ ਦੀ ਥਾਂ ਨਵੇਂ ਰੂਪਾਂ ਦਾ ਚਿਤਰਨ ਕਰਦੀ ਹੈ।
ਪ੍ਰਸ਼ਨ - ਅਜੀਤ ਕੌਰ ਨੇ ਆਪਣੀ ਪਹਿਲੀ ਕਹਾਣੀ ਕਦੋਂ ਲਿਖੀ ਸੀ?
ਉੱਤਰ - ਅਜੀਤ ਕੌਰ ਦੀ ਪਹਿਲੀ ਕਹਾਣੀ ਇੱਕ ਮੁਲਾਕਾਤ ਸੀ।
ਪ੍ਰਸ਼ਨ - ਅਜੀਤ ਕੌਰ ਨੇ ਆਪਣੀ ਪਹਿਲੀ ਕਹਾਣੀ ਇੱਕ ਮੁਲਾਕਾਤ ਕਦੋਂ ਲਿਖੀ?
ਉੱਤਰ - 1948 ਈ. ਵਿੱਚ।
ਹੋਰ ਪੜ੍ਹੋ -
ਪ੍ਰਸ਼ਨ - ਅਜੀਤ ਕੌਰ ਦਾ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਸੀ?
ਉੱਤਰ - ਅਜੀਤ ਕੌਰ ਦਾ ਪਹਿਲਾ ਕਹਾਣੀ ਸੰਗ੍ਰਹਿ ਗੁਲਬਾਨੋ ਸੀ।
ਪ੍ਰਸ਼ਨ - ਅਜੀਤ ਕੌਰ ਦਾ ਪਹਿਲਾ ਕਹਾਣੀ ਸੰਗ੍ਰਹਿ ਗੁਲਬਾਨੋ ਕਦੋਂ ਛਪਿਆ ਸੀ?
ਉੱਤਰ - ਗਲਬਾਨੋ 1963 ਈ ਵਿੱਚ ਛਪਿਆ।
ਪ੍ਰਸ਼ਨ - ਅਜੀਤ ਕੌਰ ਦੀ ਸਵੈ ਜੀਵਨੀ ਦਾ ਨਾਮ ਦੱਸੋ?
ਪ੍ਰਸ਼ਨ - ਅਜੀਤ ਕੌਰ ਦੀ ਸਵੈ ਜੀਵਨੀ ਦਾ ਨਾਮ ਦੱਸੋ?
ਉੱਤਰ - ਖ਼ਾਨਾਬਦੋਸ਼
ਪ੍ਰਸ਼ਨ - ਅਜੀਤ ਕੌਰ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਐਵਾਰਡ ਮਿਲਿਆ?
ਉੱਤਰ - ਖ਼ਾਨਾਬਦੋਸ਼ ਸਵੈ ਜੀਵਨੀ ਲਈ ਸਾਹਿਤ ਅਕਾਦਮੀ ਐਵਾਰਡ ਦਿੱਲੀ ਮਿਲਿਆ।
ਉੱਤਰ - ਖ਼ਾਨਾਬਦੋਸ਼ ਸਵੈ ਜੀਵਨੀ ਲਈ ਸਾਹਿਤ ਅਕਾਦਮੀ ਐਵਾਰਡ ਦਿੱਲੀ ਮਿਲਿਆ।
ਪ੍ਰਸ਼ਨ - ਅਜੀਤ ਕੌਰ ਨੂੰ ਸਾਹਿਤ ਅਕਾਦਮੀ ਐਵਾਰਡ ਕਦੋਂ ਮਿਲਿਆ?
ਉੱਤਰ - 1985 ਈ. ਵਿੱਚ।
ਪ੍ਰਸ਼ਨ - ਅਜੀਤ ਕੌਰ ਦਾ ਕਹਾਣੀ ਸੰਗ੍ਰਹਿ ਬੁੱਤ ਸ਼ਿਕਨ ਕਦੋਂ ਛਪਿਆ?
ਉੱਤਰ - ਬੁੱਤ ਸ਼ਿਕਨ 1966 ਵਿੱਚ ਛਪਿਆ।
ਪ੍ਰਸ਼ਨ - ਅਜੀਤ ਕੌਰ ਦਾ ਕਹਾਣੀ ਸੰਗ੍ਰਹਿ ਬੁੱਤ ਸ਼ਿਕਨ ਕਦੋਂ ਛਪਿਆ?
ਉੱਤਰ - ਬੁੱਤ ਸ਼ਿਕਨ 1966 ਵਿੱਚ ਛਪਿਆ।
ਪ੍ਰਸ਼ਨ - ਅਜੀਤ ਕੌਰ ਦੇ ਕਹਾਣੀ ਸੰਗ੍ਰਹਿ ਫਾਲਤੂ ਔਰਤ (1974) ਦਾ ਮੁੱਖ ਵਿਸ਼ਾ ਕੀ ਹੈ?
ਉੱਤਰ - ਇਸ ਰਾਹੀਂ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਮਨ ਵਿੱਚ ਉਪਜੀ ਉਦਾਸੀ, ਉਪਰਾਮਤਾ, ਇਕੱਲਾਪਨ ਅਤੇ ਬੇਗਾਨੇਪਣ ਨੂੰ ਚਿਤਰਦੀ ਹੈ।
ਪ੍ਰਸ਼ਨ - ਅਜੀਤ ਕੌਰ ਦੇ ਮਹੱਤਵਪੂਰਨ ਕਹਾਣੀ ਸੰਗ੍ਰਹਿ ਕਿਹੜੇ ਹਨ?
ਉੱਤਰ - ਮੌਤ ਅਲੀ ਬਾਬੇ ਦੀ (1985), ਸਾਂਵੀਆਂ ਚਿੜੀਆਂ (1981), ਨਾ ਮਾਰੋ (1990), ਆਪਣੇ ਆਪਣੇ ਜੰਗਲ (1995), ਕਾਲੇ ਖੂਹ, ਨਵੰਬਰ 84 (1996) ਆਦਿ।
ਪ੍ਰਸ਼ਨ - ਅਜੀਤ ਕੌਰ ਦੇ ਮਹੱਤਵਪੂਰਨ ਨਾਵਲ ਦੱਸੋ।
ਪ੍ਰਸ਼ਨ - ਅਜੀਤ ਕੌਰ ਦੇ ਮਹੱਤਵਪੂਰਨ ਨਾਵਲ ਦੱਸੋ।
ਉੱਤਰ - ਧੁੱਪ ਵਾਲਾ ਸ਼ਹਿਰ, ਧੂੰਆਂ ਧੂੰਆਂ ਅਸਮਾਨ, ਪੋਸਟ ਮਾਰਟਮ, ਮੋਰੀ, ਟੁੱਟੇ ਤ੍ਰਿਕੋਣ ਆਦਿ।
ਪ੍ਰਸ਼ਨ - ਅਜੀਤ ਕੌਰ ਦੀ ਕਹਾਣੀ ਸੂਲੀ ਉੱਤੇ ਲਟਕੇ ਪਲ ਦਾ ਵਿਸ਼ਾ ਕੀ ਹੈ?
ਇਹ ਕਹਾਣੀ ਆਰਥਿਕ ਤੌਰ ਤੇ ਸੰਪੰਨ ਆਧੁਨਿਕ ਔਰਤ ਵੱਲੋਂ ਆਪਣੀ ਸਵੈ ਪਹਿਚਾਣ ਤੇ ਹੱਕਾਂ ਲਈ ਲੜੀ ਜਾ ਰਹੀ ਲੜਾਈ ਪੇਸ਼ ਕਰਦੀ ਹੈ।
- Read More - ਸਾਹਿਤ ਅਕਾਦਮੀ ਪੁਰਸਕਾਰ 2023
ਸੋ ਦੋਸਤੋ ਤੁਹਾਨੂੰ ਸਾਡੀ ਇਹ ਕੋਸ਼ਿਸ਼ ਕਿਸ ਤਰ੍ਹਾਂ ਦੀ ਲੱਗੀ, ਆਪਣਾ ਸੁਝਾਅ ਜਰੂਰ ਦੇਣਾ ਜੀ, ਅਸੀਂ ਇਸ ਤਰ੍ਹਾਂ ਹੀ ਤੁਹਾਡੇ ਲਈ ਮਹੱਤਵਪੂਰਨ ਪ੍ਰਸ਼ਨ ਉੱਤਰ ਸ਼ਾਮਿਲ ਕਰਦੇ ਰਹਾਂਗੇ।
Amazing👍
ReplyDelete