ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ
ਪਿਆਰੇ ਦੋਸਤੋ ਤੁਸੀਂ ਇਹਨਾਂ ਨੋਟਸਾਂ ਵਿੱਚ ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ ਪੜ ਸਕਦੇ ਹੋ ਜੋ ਕਿ ਹਰ ਇੱਕ ਪੇਪਰ ਅਤੇ ਪੰਜਾਬੀ ਕੁਆਲੀਫਾਈ ਪੇਪਰ ਵਿੱਚ ਪੁੱਛੇ ਜਾਂਦੇ ਹਨ। ਪੰਜਾਬ ਵਿੱਚ ਹਰ ਇੱਕ ਭਰਤੀ ਦੇ ਲਈ ਪੰਜਾਬੀ ਕੁਆਲੀਫਾਈ ਪੇਪਰ ਲਾਜ਼ਮੀ ਕਰ ਦਿੱਤਾ ਗਿਆ ਹੈ, ਉਸ ਪੇਪਰ ਵਿੱਚ ਅੰਕਾਂ ਦਾ ਸ਼ੁੱਧ ਪੰਜਾਬੀ ਰੂਪ ਅਤੇ ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ ਨਾਲ ਸੰਬੰਧਿਤ ਪ੍ਰਸ਼ਨ ਬਹੁਤਾਤ ਵਿੱਚ ਪੁੱਛੇ ਜਾਂਦੇ ਹਨ।
Here you can prepare for Punjabi Qualifying Paper and all other exams you can easily prepare for gk questions in punjabi.
Here you can prepare for Punjabi Qualifying Paper and all other exams you can easily prepare for gk questions in punjabi.
ਦੇਸੀ ਮਹੀਨੇ
ਪੇਪਰ ਵਿੱਚ ਇਹਨਾਂ ਮਹੀਨਿਆਂ ਦੇ ਨਾਮ ਪੁੱਛੇ ਜਾਂਦੇ ਹਨ, ਇਹਨਾਂ ਦੀ ਸਹੀ ਤਰਤੀਬ ਪੁੱਛੀ ਜਾ ਸਕਦੀ ਹੈ, ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਪ੍ਰਸ਼ਨ ਇਸ ਵਿੱਚੋਂ ਬਣ ਸਕਦੇ ਹਨ। ਇਸ ਤੋਂ ਨੀਚੇ ਸ਼ੁੱਧ ਮਹੀਨੇ, ਦਿਨਾਂ ਦੇ ਨਾਮ ਅਤੇ ਅੰਕਾਂ ਦਾ ਸ਼ੁੱਧ ਰੂਪ ਵੀ ਲਿਖਿਆ ਹੈ।
- ਚੇਤ - (ਮਾਰਚ - ਅਪ੍ਰੈਲ/ਅਪਰੈਲ)
- ਵਿਸਾਖ - (ਅਪ੍ਰੈਲ/ਅਪਰੈਲ - ਮਈ)
- ਜੇਠ - (ਮਈ - ਜੂਨ)
- ਹਾੜ੍ਹ - (ਜੂਨ - ਜੁਲਾਈ)
- ਸਾਉਣ - (ਜੁਲਾਈ - ਅਗਸਤ)
- ਭਾਦੋਂ / ਭਾਦਰੋਂ - (ਅਗਸਤ - ਸਤੰਬਰ)
- ਅੱਸੂ - (ਸਤੰਬਰ - ਅਕਤੂਬਰ)
- ਕੱਤਕ - (ਅਕਤੂਬਰ - ਨਵੰਬਰ)
- ਮੱਘਰ - (ਨਵੰਬਰ - ਦਸੰਬਰ)
- ਪੋਹ - (ਦਸੰਬਰ - ਜਨਵਰੀ)
- ਮਾਘ - (ਜਨਵਰੀ - ਫ਼ਰਵਰੀ)
- ਫੱਗਣ - (ਫ਼ਰਵਰੀ - ਮਾਰਚ)
ਦੇਸੀ ਮਹੀਨਿਆਂ ਬਾਰੇ ਰੌਚਕ ਤੱਥ
- ਕੁੱਲ ਦੇਸੀ ਮਹੀਨੇ ਬਾਰਾਂ ਹਨ।
- ਚੇਤ ਨੂੰ ਪਹਿਲਾ ਦੇਸੀ ਮਹੀਨਾ ਮੰਨਿਆ ਜਾਂਦਾ ਹੈ।
- ਫੱਗਣ ਆਖਰੀ ਦੇਸੀ ਮਹੀਨਾ ਹੁੰਦਾ ਹੈ।
- ਬਿਕਰਮੀ ਸੰਮਤ ਅਨੁਸਾਰ ਦੇਸੀ ਮਹੀਨਾ ਸੰਗਰਾਂਦ ਵਾਲੇ ਦਿਨ ਸ਼ੁਰੂ ਹੁੰਦਾ ਹੈ। ਸੰਗਰਾਂਦ ਨੂੰ ਪਹਿਲਾ ਦਿਨ ਮੰਨਿਆ ਜਾਂਦਾ ਹੈ।
- ਚੰਦ ਦੀ ਸਥਿਤੀ ਅਨੁਸਾਰ ਮਹੀਨੇ ਨੂੰ ਦੋ ਭਾਗਾਂ ਵਿੱਚ ਵੰਡਿਆ ਹੁੰਦਾ ਹੈ। (ਏਕਮ ਤੋਂ ਮੱਸਿਆ) (ਏਕਮ ਤੋਂ ਪੂਰਨਮਾਸ਼ੀ)
- ਜੇਠ, ਹਾੜ ਵਿਚ ਸਭ ਤੋਂ ਜ਼ਿਆਦਾ ਗਰਮੀ ਹੁੰਦੀ ਹੈ ।
- ਪੋਹ ਅਤੇ ਮਾਘ ਵਿੱਚ ਸਭ ਤੋਂ ਜ਼ਿਆਦਾ ਠੰਡ ਹੁੰਦੀ ਹੈ।
Desi Months Question Answers
ਪ੍ਰਸ਼ਨ - ਪਹਿਲਾ ਦੇਸੀ ਮਹੀਨਾ ਕਿਹੜਾ ਹੈ?
A. ਚੇਤ
B. ਵਿਸਾਖ
C. ਹਾੜ੍ਹ
D. ਜੇਠ
ਪ੍ਰਸ਼ਨ - ਦੇਸੀ ਮਹੀਨੇ ਕੁੱਲ ਕਿੰਨੇ ਹਨ?
A. 10
B. 12
C. 11
D. 18
ਪ੍ਰਸ਼ਨ - ਚੇਤ ਤੋਂ ਬਾਅਦ ਕਿਹੜਾ ਦੇਸੀ ਮਹੀਨਾ ਆਉਂਦਾ ਹੈ?
A. ਹਾੜ੍ਹ
B. ਵਿਸਾਖ
C. ਪੋਹ
D. ਮਾਘ
ਪ੍ਰਸ਼ਨ - ਗਰਮੀਂ ਵਾਲਾ ਦੇਸੀ ਮਹੀਨਾ ਕਿਹੜਾ ਹੈ?
A. ਪੋਹ
B. ਮੱਘਰ
C. ਕੱਤਕ
D. ਹਾੜ੍ਹ
ਪ੍ਰਸ਼ਨ - ਲੋਹੜੀ ਤੋਂ ਅਗਲੇ ਦਿਨ ਕਿਹੜਾ ਦੇਸੀ ਮਹੀਨਾ ਸ਼ੁਰੂ ਹੁੰਦਾ ਹੈ?
A. ਪੋਹ
B. ਮਾਘ
C. ਫੱਗਣ
D. ਚੇਤ
ਪ੍ਰਸ਼ਨ - ਆਖ਼ਰੀ ਦੇਸੀ ਮਹੀਨਾ ਕਿਹੜਾ ਹੈ?
A. ਮਾਘ
B. ਚੇਤ
C. ਫੱਗਣ
D. ਜੇਠ
ਪ੍ਰਸ਼ਨ - ਜਿਆਦਾ ਠੰਡ ਵਾਲਾ ਦੇਸੀ ਮਹੀਨਾ ਕਿਹੜਾ ਹੈ?
A. ਜੇਠ
B. ਹਾੜ੍ਹ
C. ਸਾਉਣ
D. ਪੋਹ
ਪ੍ਰਸ਼ਨ - ਲੋਹੜੀ ਦਾ ਤਿਓਹਾਰ ਕਿਸ ਦੇਸੀ ਮਹੀਨੇ ਵਿੱਚ ਆਉਂਦਾ ਹੈ?
A. ਮਾਘ
B. ਪੋਹ
C. ਸਾਉਣ
D. ਮੱਘਰ
ਪ੍ਰਸ਼ਨ - ਦੇਸੀ ਮਹੀਨਿਆਂ ਦਾ ਸਹੀ ਕ੍ਰਮ ਚੁਣੋ।
A. ਚੇਤ, ਫੱਗਣ, ਮਾਘ, ਪੋਹ
B. ਪੋਹ, ਮਾਘ, ਫੱਗਣ, ਮੱਘਰ
C. ਜੇਠ, ਹਾੜ੍ਹ, ਸਾਉਣ, ਭਾਦੋਂ
D. ਚੇਤ, ਸਾਉਣ, ਵਿਸਾਖ, ਪੋਹ
ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਪੋਸਟ ਬਹੁਤ ਵੀ ਵਧੀਆ ਲੱਗੀ ਹੋਵੇਗੀ ਅਤੇ ਇਹ ਤੁਹਾਡੇ ਲਈ ਬਹੁਤ ਹੀ ਸਹਾਈ ਹੋਵੇਗੀ। ਇਸ ਪੋਸਟ ਵਿੱਚ ਦਿੱਤੇ ਗਏ ਸਾਰੇ ਹੀ ਦੇਸੀ ਮਹੀਨੇ ਤੁਹਾਨੂੰ ਪੇਪਰਾਂ ਵਿੱਚ ਪੁੱਛੇ ਜਾਣਗੇ ਅਤੇ ਤੁਸੀਂ ਆਮ ਜਾਣਕਾਰੀ ਲਈ ਵੀ ਇਸ ਪੋਸਟ ਨੂੰ ਪੜ੍ਹ ਸਕਦੇ ਹੋ। ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ Desi Months ਨੂੰ ਤੁਸੀਂ ਆਪਣੀ ਆਮ ਜਾਣਕਾਰੀ ਲਈ ਵੀ ਪੜ੍ਹ ਸਕਦੇ ਹੋ।
Post a Comment
0 Comments