ਪਿਆਰੇ ਦੋਸਤੋ ਅਸੀਂ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਉੱਤਰ ਇਸ ਪੋਸਟ ਵਿੱਚ ਲਿਖੇ ਹਨ, ਜਿਨ੍ਹਾਂ ਨੂੰ ਤੁਸੀਂ ਪੜ੍ਹ ਕੇ ਹਰ ਇੱਕ ਪੇਪਰ ਦੀ ਤਿਆਰੀ ਕਰ ਸਕਦੇ ਹੋ। ਇਸ ਪੋਸਟ ਵਿੱਚ General Awareness Question and Answers ਦਿੱਤੇ ਗਏ ਹਨ, ਜੋ ਕਿ ਹਰ ਇੱਕ ਪੇਪਰ ਲਈ ਬਹੁਤ ਹੀ ਮਹੱਤਵਪੂਰਨ ਹਨ।
General Awareness Question and Answers |
General Awareness Question and Answers
ਪ੍ਰਸ਼ਨ - 01 - ਪੈਪਸੂ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ?
A. ਗੋਪੀ ਚੰਦ ਭਾਰਗਵ
B. ਗਿਆਨ ਸਿੰਘ ਰਾੜੇਵਾਲਾ
C. ਪ੍ਰਕਾਸ਼ ਸਿੰਘ ਬਾਦਲ
D. ਗੁਰਮੁਖ ਸਿੰਘ ਮੁਸਾਫ਼ਿਰ
ਉੱਤਰ - ਗਿਆਨ ਸਿੰਘ ਰਾੜੇਵਾਲਾ
ਪ੍ਰਸ਼ਨ 02 - ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਬਦਸੂਰਤ ਦਾ ਸਮਾਨਾਰਥੀ ਨਹੀਂ ਹੈ?
A. ਕੋਝਾ
B. ਕਰੂਪ
C. ਅਰੂਪ
D. ਬਦਸ਼ਕਲ
ਉੱਤਰ - ਅਰੂਪ
ਪ੍ਰਸ਼ਨ 03 - ਭਾਰਤ ਵਿੱਚ ਪੰਜਵੀਂ ਪੰਜ ਸਾਲਾ ਯੋਜਨਾ ਦਾ ਮੁੱਖ ਉਦੇਸ਼ _______ ਸੀ।
A. ਪੂੰਜੀ ਵਸਤੂਆਂ ਦੇ ਉਦਯੋਗਾਂ ਦੀ ਸਥਾਪਨਾ
B. ਗਰੀਬੀ ਨੂੰ ਦੂਰ ਕਰਨਾ
C. ਅਨਾਜ ਦੇ ਉਤਪਾਦਨ ਨੂੰ ਵਧਾਉਣਾ
D. ਨਿਰਯਾਤ-ਮੁਖੀ ਉਦਯੋਗਾਂ ਨੂੰ ਵਿਕਸਤ ਕਰਨਾ
ਉੱਤਰ - ਗਰੀਬੀ ਨੂੰ ਦੂਰ ਕਰਨਾ
ਪ੍ਰਸ਼ਨ 04 - ਹੇਠ ਲਿਖੀਆਂ ਵਿੱਚੋਂ ਕਿਹੜੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ?
A. ਜਪੁਜੀ ਸਾਹਿਬ
B. ਸਿੱਧ ਗੋਸਟਿ
C. ਆਸਾ ਦੀ ਵਾਰ
D. ਅਨੰਦ ਸਾਹਿਬ
ਉੱਤਰ - ਅਨੰਦ ਸਾਹਿਬ
ਪ੍ਰਸ਼ਨ 05 - ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਕਿੱਥੇ ਹੈ?
ਉੱਤਰ - ਪਟਿਆਲਾ
ਪ੍ਰਸ਼ਨ 06 - ਛਿੰਝ ਪਾਉਣੀ ਮੁਹਾਵਰੇ ਦਾ ਸਹੀ ਅਰਥ ਕੀ ਹੈ?
ਉੱਤਰ - ਝਗੜਾ ਪਾਉਣਾ
ਪ੍ਰਸ਼ਨ 07 - ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।। ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ?
A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਗੋਬਿੰਦ ਸਿੰਘ ਜੀ
C. ਸ੍ਰੀ ਗੁਰੂ ਅਮਰਦਾਸ ਜੀ
D. ਸ੍ਰੀ ਗੁਰੂ ਅਰਜਨ ਦੇਵ ਜੀ
ਉੱਤਰ - ਸ੍ਰੀ ਗੁਰੂ ਨਾਨਕ ਦੇਵ ਜੀ
ਪ੍ਰਸ਼ਨ 08 - ਇੱਕ ਕਮਲੀ, ਦੂਜੀ ਪੈ ਗਈ ਸਿਵਿਆਂ ਦੇ ਰਾਹ ਅਖਾਣ ਦਾ ਭਾਵ ਕੀ ਹੈ?
A. ਕਿਸੇ ਦੀ ਚਤੁਰਾਈ ਨੂੰ ਵਧਾ ਕੇ ਦੱਸਣਾ
B. ਕਿਸੇ ਦੀ ਮੂਰਖਤਾ ਨੂੰ ਵਧਾ ਕੇ ਦੱਸਣਾ
C. ਕਿਸੇ ਦੀ ਸਿਆਣਪ ਨੂੰ ਵਧਾ ਕੇ ਦੱਸਣਾ
D. ਕਿਸੇ ਦੇ ਨਾਲ ਵਾਧੂ ਦੀ ਲੜਾਈ ਲੈਣੀ
ਉੱਤਰ - ਕਿਸੇ ਦੀ ਮੂਰਖਤਾ ਨੂੰ ਵਧਾ ਕੇ ਦੱਸਣਾ
ਪ੍ਰਸ਼ਨ 09 - ਪੰਜਾਬ ਦਾ ਆਖ਼ਰੀ ਸਿੱਖ ਸ਼ਾਸਕ ਕੌਣ ਸੀ?
A. ਮਹਾਰਾਜਾ ਰਣਜੀਤ ਸਿੰਘ ਜੀ
B. ਖੜਕ ਸਿੰਘ
C. ਦਲੀਪ ਸਿੰਘ
D. ਨੌਨਿਹਾਲ ਸਿੰਘ
ਉੱਤਰ - ਦਲੀਪ ਸਿੰਘ
ਪ੍ਰਸ਼ਨ 10 - ਜਿੱਤ ਦੇ ਪ੍ਰਗਟਾਵੇ ਲਈ ਕਿਹੜਾ ਨਾਚ ਹੈ ਜਿਹੜਾ ਮਰਦਾਂ ਦੁਆਰਾ ਕੀਤਾ ਜਾਂਦਾ ਹੈ?
ਉੱਤਰ - ਲੁੱਡੀ ਜਿੱਤ ਦੇ ਪ੍ਰਗਟਾਵੇ ਦਾ ਨਾਚ ਹੈ।
ਪ੍ਰਸ਼ਨ 11 - 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਵਸੋਂ ਘਣਤਾ ਕਿੰਨੀ ਹੈ?
ਉੱਤਰ - 551 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
ਪ੍ਰਸ਼ਨ 12 - ਦੇਸੀ ਮਹੀਨਿਆਂ ਦਾ ਸਹੀ ਕ੍ਰਮ ਕਿਹੜਾ ਹੈ?
A. ਚੇਤ, ਫੱਗਣ, ਵਿਸਾਖ, ਹਾੜ੍ਹ
B. ਚੇਤ, ਵਿਸਾਖ, ਜੇਠ, ਹਾੜ੍ਹ
C. ਜੇਠ, ਹਾੜ੍ਹ, ਪੋਹ, ਵਿਸਾਖ
D. ਵਿਸਾਖ, ਚੇਤ, ਜੇਠ, ਹਾੜ੍ਹ
ਉੱਤਰ - ਚੇਤ, ਵਿਸਾਖ, ਜੇਠ, ਹਾੜ੍ਹ
ਪ੍ਰਸ਼ਨ 13 - ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਕਿੰਨਵੇਂ ਗੁਰੂ ਸਨ?
ਉੱਤਰ - ਛੇਵੇਂ ਗੁਰੂ
ਪ੍ਰਸ਼ਨ 14 - ਪੰਜਾਬ ਦੇ ਸਭ ਤੋਂ ਜਿਆਦਾ ਮੁੱਖ ਮੰਤਰੀ ਕੌਣ ਰਹੇ?
ਉੱਤਰ - ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ।
ਪ੍ਰਸ਼ਨ 15 - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਹੈ?
ਉੱਤਰ - ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ 15 ਰਾਗਾਂ ਵਿੱਚ ਦਰਜ ਹੈ।
ਪ੍ਰਸ਼ਨ 16 - ਹੇਠ ਲਿਖਿਆਂ ਵਿੱਚ ਅਗੇਤਰ ਯੁਕਤ ਸ਼ਬਦ ਹੈ:-
A. ਕਾਰ
B. ਤੰਦਰੁਸਤ
C. ਪਰਦੇਸ
D. ਬਰਾਬਰ
ਉੱਤਰ - ਪਰਦੇਸ
ਪ੍ਰਸ਼ਨ 17 - 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਸਾਖਰਤਾ ਦਰ ਕਿੰਨੀ ਹੈ?
ਉੱਤਰ - 75.84%
ਪ੍ਰਸ਼ਨ 18 - ‘ਸਬਰ ਨਾਲ ਕੀਤਾ ਕੰਮ ਜ਼ਰੂਰ ਪੂਰਾ ਹੁੰਦਾ ਹੈ’ ਲਈ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ:-
A. ਸਹਿਜ ਪੱਕੇ ਸੋ ਮੀਠਾ ਹੋਏ।
B. ਸਾਈਆਂ ਕਿਤੇ, ਵਧਾਈਆਂ ਕਿਤੇ।
C. ਕਰ ਮਜੂਰੀ ਤੇ ਖਾਹ ਚੂਰੀ।
D. ਹੋਣੀ ਹਾਰ ਮਿਟਾਵੇ ਕੌਣ ।
ਉੱਤਰ - ਸਹਿਜ ਪੱਕੇ ਸੋ ਮੀਠਾ ਹੋਏ
ਪ੍ਰਸ਼ਨ 19 - 2021 ਤੱਕ ਦੀ ਜਾਣਕਾਰੀ ਅਨੁਸਾਰ, ਗਰਮੀਆਂ ਦੀ ਓਪਲੰਪਿਕਸ ਵਿੱਚ ਵਿਅਕਤੀਗਤ ਤੌਰ 'ਤੇ ਸੋਨੇ ਦਾ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਕੌਣ ਹੈ?
ਉੱਤਰ - ਨੀਰਜ ਚੋਪੜਾ
ਪ੍ਰਸ਼ਨ 20 - ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਕਿੱਥੇ ਹੋਇਆ?
ਉੱਤਰ - ਗੁਜਰਾਂਵਾਲਾ ਵਿਖੇ 1780 ਈ ਵਿੱਚ ਹੋਇਆ।
ਸੋ ਦੋਸਤੋ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਪੋਸਟ ਬਹੁਤ ਹੀ ਵਧੀਆ ਲੱਗੀ ਹੋਵੇਗੀ। Gk Questions in Punjabi Language ਪੜ੍ਹਨ ਲਈ ਤੁਸੀਂ ਸਾਡੇ ਨਾਲ ਜੁੜੇ ਰਹਿ ਸਕਦੇ ਹੋ।
Thnku g
ReplyDeleteThanku sir
ReplyDelete