ਦੋਸਤੋ ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਅਤੇ General Knowledge Questions in Punjabi ਅਤੇ Punjabi Vyakaran ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਪੜ੍ਹ ਸਕਦੇ ਹੋ, ਸਾਡੀ ਇਸ ਵੈੱਬਸਾਈਟ ਤੇ ਅਸੀਂ ਹਰ ਪ੍ਰਕਾਰ ਦੇ ਪ੍ਰਸ਼ਨ ਉੱਤਰ ਸ਼ਾਮਿਲ ਕਰ ਦਿੱਤੇ ਹਨ, ਜਿਨ੍ਹਾਂ ਨੂੰ ਤੁਸੀਂ ਸਾਡੀ ਇਸ ਪੋਸਟ ਵਿੱਚ ਵੀ ਪੜ੍ਹ ਸਕਦੇ ਹੋ।
General Knowledge Questions in Punjabi
ਪ੍ਰਸ਼ਨ 01 - ਸੁਖਮਨੀ ਸਾਹਿਬ ਦੀ ਰਚਨਾ ਕਿਸ ਗੁਰੂ ਸਾਹਿਬਾਨ ਜੀ ਦੁਆਰਾ ਕੀਤੀ ਗਈ?
ਉੱਤਰ - ਸ੍ਰੀ ਗੁਰੂ ਅਰਜਨ ਦੇਵ ਜੀ
ਪ੍ਰਸ਼ਨ 02 - ਪੰਜਾਬੀ ਦੀ ਸਭ ਤੋਂ ਉੱਤਮ ਬੀਰ ਰਸੀ ਵਾਰ ਕਿਹੜੀ ਹੈ?
ਉੱਤਰ - ਚੰਡੀ ਦੀ ਵਾਰ
ਪ੍ਰਸ਼ਨ 03 - ਮੂਲ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
ਉੱਤਰ - ਮੁੱਢ
ਪ੍ਰਸ਼ਨ 04 - ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ?
ਉੱਤਰ - ਮਹਾਂ ਸਿੰਘ
ਪ੍ਰਸ਼ਨ 05 - ਉਹ ਪੜਨਾਂਵ ਜੋ ਨਾਂਵ ਦੇ ਨਾਲ ਆ ਕੇ ਉਸ ਨਾਂਵ ਦੀ ਨਿੱਜਤਾ ਨੂੰ ਪ੍ਰਗਟਾਵੇ, ਕਿਸ ਕਿਸਮ ਦਾ ਪੜਨਾਂਵ ਹੈ?
ਉੱਤਰ - ਨਿੱਜਵਚਕ
ਪ੍ਰਸ਼ਨ 06 - ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ?
ਉੱਤਰ - ਰਾਜਿੰਦਰ ਕੌਰ ਭੱਠਲ
ਪ੍ਰਸ਼ਨ 07 - ਸ਼ੇਖ ਫਰੀਦ ਦਾ ਮੇਲਾ ਕਿੱਥੇ ਲੱਗਦਾ ਹੈ?
ਉੱਤਰ - ਫਰੀਦਕੋਟ
ਪ੍ਰਸ਼ਨ 08 - ਪੰਜਾਬ ਵਿੱਚ ਲੋਕ ਸਭਾ ਹਲਕੇ ਕਿੰਨੇ ਹਨ?
ਉੱਤਰ - 13 ਹਲਕੇ
ਪ੍ਰਸ਼ਨ 09 - ਗਵਾਲੀਅਰ ਦੇ ਕਿਲੇ ਵਿੱਚ ਕਿਸ ਗੁਰੂ ਸਾਹਿਬਾਨ ਜੀ ਨੂੰ ਬੰਦੀ ਬਣਾ ਕੇ ਰੱਖਿਆ ਗਿਆ?
ਉੱਤਰ - ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਪ੍ਰਸ਼ਨ 10 - ਨਿਰੰਕਾਰੀ ਲਹਿਰ ਦੀ ਸਥਾਪਨਾ ਕਿਸ ਨੇ ਕੀਤੀ?
ਉੱਤਰ - ਬਾਬਾ ਦਿਆਲ ਸਿੰਘ
ਪ੍ਰਸ਼ਨ 11 - ਜਿਹੜਾ ਕਿਸੇ ਵੀ ਧਿਰ ਨਾਲ ਪੱਖ ਪਾਤ ਨਾ ਕਰੇ, ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਨਿਰਪੱਖ
ਪ੍ਰਸ਼ਨ 12 - ਲੱਖੀ ਜੰਗਲ ਪੰਜਾਬ ਦੇ ਕਿਸ ਜਿਲ੍ਹੇ ਵਿੱਚ ਮੌਜ਼ੂਦ ਹੈ?
ਉੱਤਰ - ਬਠਿੰਡਾ
ਪ੍ਰਸ਼ਨ 13 - ਅਲਪ ਵਿਰਾਮ ਕਿਸ ਚਿੰਨ੍ਹ ਨੂੰ ਕਿਹਾ ਜਾਂਦਾ ਹੈ?
A. (,)
B. (!)
C. (?)
D. (।)
ਉੱਤਰ - ਕਾਮਾ
ਪ੍ਰਸ਼ਨ 14 - ਅੰਮ੍ਰਿਤਾ ਸ਼ੇਰਗਿੱਲ ਦੀ ਪ੍ਰਸਿੱਧੀ ਕਿਸ ਕਰਕੇ ਹੈ?
ਉੱਤਰ - ਚਿੱਤਰਕਾਰੀ
ਪ੍ਰਸ਼ਨ 15 - ਵਿਰਾਸਤ ਏ ਖਾਲਸਾ ਕਿੱਥੇ ਹੈ?
ਉੱਤਰ - ਸ੍ਰੀ ਅਨੰਦਪੁਰ ਸਾਹਿਬ
ਪ੍ਰਸ਼ਨ 16 - ਨੱਸ ਭੱਜ ਕਰਨਾ ਮੁਹਾਵਰੇ ਦਾ ਸਹੀ ਅਰਥ ਕੀ ਹੈ?
ਉੱਤਰ - ਯਤਨ ਕਰਨਾ
ਪ੍ਰਸ਼ਨ 17 - ਅਗਾੜੀ ਸ਼ਬਦ ਦਾ ਵਿਰੋਧੀ ਸ਼ਬਦ ਦੱਸੋ।
ਉੱਤਰ - ਪਿਛਾੜੀ
ਪ੍ਰਸ਼ਨ 18 - ਸ੍ਰਾਪ ਸ਼ਬਦ ਦਾ ਵਿਰੋਧੀ ਸ਼ਬਦ ਦੱਸੋ।
ਉੱਤਰ - ਵਰ
ਪ੍ਰਸ਼ਨ 19 - ਤਖ਼ਤ ਸ੍ਰੀ ਦਮਦਮਾ ਸਾਹਿਬ ਕਿੱਥੇ ਹੈ?
ਉੱਤਰ - ਤਲਵੰਡੀ ਸਾਬੋ
ਪ੍ਰਸ਼ਨ 20 - ਆਦਿ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਬਣੇ?
ਉੱਤਰ - ਬਾਬਾ ਬੁੱਢਾ ਜੀ
General Awareness Questions in Punjabi |
ਸੋ ਦੋਸਤੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਹੋਵੇਗੀ, ਸੋ ਦੋਸਤੋ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਹੋਰ ਵੀ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਉੱਤਰ ਪੜ੍ਹ ਸਕਦੇ ਹੋ। ਅਸੀਂ ਸਾਰੇ ਹੀ ਪੇਪਰਾਂ ਲਈ ਵੱਖ ਵੱਖ ਭਾਗ ਬਣਾ ਦਿੱਤੇ ਹਨ ਜਿਨ੍ਹਾਂ ਨੂੰ ਤੁਸੀਂ ਇੱਥੋਂ ਵੀ ਪੜ੍ਹ ਸਕਦੇ ਹੋ।
bolo ji
ReplyDelete