ਦੋਸਤੋ ਜਿਵੇਂ ਕਿ ਪੰਜਾਬ ਦੀ ਹਰ ਇੱਕ ਭਰਤੀ ਲਈ Punjabi Qualifying Paper ਜ਼ਰੂਰੀ ਕਰ ਦਿੱਤਾ ਗਿਆ ਹੈ, ਇਸ ਪੇਪਰ ਵਿੱਚ ਪੰਜਾਬੀ ਭਾਸ਼ਾ ਨਾਲ ਸੰਬੰਧਿਤ, ਗੁਰੂ ਸਾਹਿਬਾਨਾਂ ਨਾਲ ਸੰਬੰਧਿਤ, ਵਿਆਕਰਨ ਨਾਲ ਸੰਬੰਧਿਤ ਅਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪੁੱਛੇ ਜਾਂਦੇ ਹਨ, ਸੋ ਤੁਸੀਂ ਇਸ ਪੇਪਰ ਦੀ ਤਿਆਰੀ ਕਰਨ ਲਈ ਸਾਡੀ ਇਸ ਵੈੱਬਸਾਈਟ ਤੋਂ ਪੜ੍ਹ ਸਕਦੇ ਹੋ, ਤੁਹਾਨੂੰ ਇਸ ਪੇਪਰ ਨਾਲ ਸੰਬੰਧਿਤ ਪ੍ਰਸ਼ਨ ਇੱਥੋਂ ਮਿਲ ਜਾਣਗੇ।
Punjabi Qualifying Paper
ਪ੍ਰਸ਼ਨ 01 - ਮੁੱਖ ਤੌਰ 'ਤੇ ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹਨ?ਉੱਤਰ - ਚਾਰ
ਪ੍ਰਸ਼ਨ 02 - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌਣ ਸਨ?
ਉੱਤਰ - ਬਾਬਰ
ਪ੍ਰਸ਼ਨ 03 - ਸੰਵਿਧਾਨ ਦੀਆਂ ਸੂਚੀਆਂ ਦੇ ਤਹਿਤ ਸੰਘ ਅਤੇ ਰਾਜਾਂ ਦੀਆਂ ਸ਼ਕਤੀਆਂ ਦੀ ਵੰਡ ਕਿਸ ਅਨੁਸੂਚੀ ਵਿੱਚ ਕੀਤੀ ਗਈ ਹੈ?
ਉੱਤਰ - ਅਨੁਸੂਚੀ 07
ਪ੍ਰਸ਼ਨ 04 - ਪੰਜਾਬੀ ਵਿੱਚ ਲਗਾਖਰ ਕਿੰਨੇ ਹਨ?
ਉੱਤਰ - ਤਿੰਨ
ਪ੍ਰਸ਼ਨ 05 - ਗੀਤਾ ਸਿਆਣੀ ਕੁੜੀ ਹੈ, ਇਸ ਵਾਕ ਵਿੱਚ 'ਸਿਆਣੀ' ਕੀ ਹੈ?
ਉੱਤਰ - ਵਿਸ਼ੇਸ਼ਣ
ਪ੍ਰਸ਼ਨ - 06 - 6 ਤੋਂ 14 ਸਾਲ ਦੇ ਬੱਚਿਆਂ ਨੂੰ ਮੁਫ਼ਤ ਅਤੇ ਲਾਜ਼ਮੀ ਸਿੱਖ ਦਾ ਅਧਿਕਾਰ (Right to Education) ਕਿਸ ਆਰਟੀਕਲ ਦੇ ਅਧੀਨ ਦਿੱਤਾ ਗਿਆ ਹੈ?
ਉੱਤਰ - ਆਰਟੀਕਲ 21A
ਪ੍ਰਸ਼ਨ 07 - ਪੁਰਖ ਵਾਚਕ ਪੜਨਾਂਵ ਕਿੰਨੇ ਪ੍ਰਕਾਰ ਦਾ ਹੁੰਦਾ ਹੈ?
ਉੱਤਰ - ਤਿੰਨ ਪ੍ਰਕਾਰ ਦਾ
ਪ੍ਰਸ਼ਨ 08 - ਸੰਵਿਧਾਨ ਦੀਆਂ ਭਾਸ਼ਾਵਾਂ ਨਾਲ ਸੰਬੰਧਿਤ ਕਿਹੜੀ ਅਨੁਸੂਚੀ ਹੈ?
ਉੱਤਰ - ਅਨੁਸੂਚੀ 08
ਪ੍ਰਸ਼ਨ 09 - ਪੰਜਾਬ ਵਿੱਚ ਸਿੱਖ ਧਰਮ ਦੇ ਕਿੰਨੇ ਤਖ਼ਤ ਹਨ?
ਉੱਤਰ - ਤਿੰਨ
ਪ੍ਰਸ਼ਨ 10 - ਕਿਸ ਚਿੰਨ੍ਹ ਦੀ ਵਰਤੋਂ ਕਿਸੇ ਦੇ ਮਨ ਦੇ ਭਾਵ, ਖੁਸ਼ੀ, ਗ਼ਮੀਂ ਜਾਂ ਹੈਰਾਨੀ ਆਦਿ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਦੇ ਪਿੱਛੇ ਵਰਤਿਆ ਜਾਂਦਾ ਹੈ?
ਉੱਤਰ - ਵਿਸਮਿਕ ਚਿੰਨ੍ਹ
ਪ੍ਰਸ਼ਨ 11 - ਕਿਲ੍ਹਾ ਰਾਏਪੁਰ ਦਾ ਮੇਲਾ ਕਿਸ ਜਿਲ੍ਹੇ ਨਾਲ ਸੰਬੰਧਿਤ ਹੈ?
ਉੱਤਰ - ਲੁਧਿਆਣਾ
ਪ੍ਰਸ਼ਨ 12 - ਠਰ੍ਹੰਮਾ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
ਉੱਤਰ - ਧੀਰਜ
ਪ੍ਰਸ਼ਨ 13 - ਸ਼ਹੀਦਾਂ ਦੇ ਸਿਰਤਾਜ ਕਿਸ ਗੁਰੂ ਸਾਹਿਬਾਨ ਜੀ ਨੂੰ ਕਿਹਾ ਜਾਂਦਾ ਹੈ?
A. ਸ੍ਰੀ ਗੁਰੂ ਗੋਬਿੰਦ ਸਿੰਘ ਜੀ
B. ਸ੍ਰੀ ਗੁਰੂ ਅਰਜਨ ਦੇਵ ਜੀ
C. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
D. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਉੱਤਰ - ਸ੍ਰੀ ਗੁਰੂ ਅਰਜਨ ਦੇਵ ਜੀ
ਪ੍ਰਸ਼ਨ 14 - ਸੋਨਾ, ਚਾਂਦੀ, ਤੇਲ ਅਤੇ ਕੱਪੜਾ ਕਿਸ ਪ੍ਰਕਾਰ ਦਾ ਨਾਂਵ ਹੈ?
ਉੱਤਰ - ਵਸਤੂ ਵਾਚਕ ਨਾਂਵ
ਪ੍ਰਸ਼ਨ 15 - ਡੰਡੀ, ਕਾਮਾ, ਬਿੰਦੀ ਅਤੇ ਪ੍ਰਸ਼ਨ ਚਿੰਨ੍ਹ ਕਿਸ ਦੇ ਪ੍ਰਕਾਰ ਹਨ?
ਉੱਤਰ - ਵਿਸਰਾਮ ਚਿੰਨ੍ਹ
Post a Comment
0 Comments