Type Here to Get Search Results !

ਸਮਾਸੀ ਸ਼ਬਦ Samasi Shabad in Punjabi

 ਪਿਆਰੇ ਦੋਸਤੋ ਜੇਕਰ ਤੁਸੀਂ punjabi grammar ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਪੜ੍ਹ ਸਕਦੇ ਹੋ ਅਤੇ ਤੁਹਾਨੂੰ ਪੰਜਾਬੀ ਵਿਆਕਰਨ ਦੇ ਸਾਰੇ ਨੋਟਸ ਸਾਡੀ ਇਸ ਵੈੱਬਸਾਈਟ ਉੱਤੇ ਮਿਲ ਜਾਣਗੇ। ਤੁਸੀਂ samasi shabad in punjabi ਇਸ ਪੋਸਟ ਵਿੱਚ ਪੜ੍ਹ ਸਕਦੇ ਹੋ। ਇਹ samasi shabad in punjabi class 10 ਵਿੱਚ ਵੀ ਦਿੱਤੇ ਗਏ ਹਨ ਅਤੇ ਇਹਨਾਂ ਨੂੰ ਪੜ੍ਹ ਕੇ ਤੁਸੀਂ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।

Samasi Shabad in Punjabi
Samasi Shabad in Punjabi


Samasi Shabad in Punjabi - Punjabi Grammar

ਸ਼ਬਦ ਰਚਨਾ - ਸ਼ਬਦ ਰਚਨਾ ਅਨੁਸਾਰ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ ।

1. ਮੂਲ ਸ਼ਬਦ - ( ਲਿਖ, ਬੈਠ, ਤੁਰ, ਕਰ, ਖੜ੍ਹ)

2. ਰਚਿਤ ਸ਼ਬਦ - ਰਚਿਤ ਸ਼ਬਦ ਨੂੰ ਅੱਗੇ ਦੋ ਤਰੀਕੇ ਨਾਲ ਵੰਡਿਆ ਜਾਂਦਾ ਹੈ - ਸਮਾਸੀ ਸ਼ਬਦ ਅਤੇ ਉਤਪੰਨ ਸ਼ਬਦ


ਸਮਾਸੀ ਸ਼ਬਦ 

ਸਮਾਸ ਦਾ ਅਰਥ ਹੈ ਜੋੜਨਾ ਜਾਂ ਸੰਖੇਪ ਕਰਨਾ । ਜਦੋਂ ਦੋ ਜਾਂ ਤਿੰਨ ਸ਼ਬਦ ਜੋੜ ਕੇ ਉਨ੍ਹਾਂ ਦਾ ਸੰਖੇਪ ਰੂਪ ਇਸ ਪ੍ਰਕਾਰ ਬਣਾਇਆ ਜਾਵੇ ਕਿ ਇੱਕ ਨਵਾਂ ਅਰਥ ਦੇਣ ਵਾਲਾ ਸ਼ਬਦ ਬਣ ਜਾਵੇ ਉਸਨੂੰ ਸਮਾਸੀ ਸ਼ਬਦ ਆਖਦੇ ਹਨ। 

(ਜ਼ਿਆਦਾਤਰ ਸਮਾਸੀ ਸ਼ਬਦਾਂ ਵਿਚ ਜੋੜਨੀ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ) 

ਉਦਾਹਰਨ ਵਜੋਂ:

  • ਹੱਥ ਨੂੰ ਲੱਗਣ ਵਾਲੀ ਕੜੀ = ਹੱਥ-ਕੜੀ
  • ਲੋਕਾਂ ਦਾ ਰਾਜ = ਲੋਕ-ਰਾਜ 
  • ਰਾਸ਼ਟਰ ਦਾ ਪਤੀ = ਰਾਸ਼ਟਰਪਤੀ
  • ਆਪ ਨਾਲ ਬੀਤੀ = ਆਪਬੀਤੀ
  • ਸਵੈ ਦੀ ਜੀਵਨੀ = ਸਵੈ-ਜੀਵਨੀ
  • ਖ਼ੂਨ ਦਾਨ ਕਰਨਾ = ਖ਼ੂਨਦਾਨ
  • ਖੇਡ ਦਾ ਮੈਦਾਨ = ਖੇਡ-ਮੈਦਾਨ


ਕੁਝ ਸਮਾਸੀ ਸ਼ਬਦਾਂ ਦੀਆ ਉਦਾਹਰਨਾਂ  ਇਸ ਪ੍ਰਕਾਰ ਹਨ 

  • ਬਾਲ-ਵਿਧਵਾ
  • ਕੰਮ-ਚੋਰ
  • ਅੰਮ੍ਰਿਤ-ਧਾਰਾ
  • ਦੂਰ-ਦਰਸ਼ਨ
  • ਜੱਗ-ਬੀਤੀ
  • ਹੱਦ-ਬੰਦੀ
  • ਅਖੰਡ-ਪਾਠ
  • ਬੁੱਢ-ਸੁਹਾਗਣ
  • ਸਰਬ- ਸ਼ਕਤੀਮਾਨ
  • ਦੇਸ਼-ਭਗਤ
  • ਪਸ਼ੂ-ਪੰਛੀ
  • ਸੱਜ-ਵਿਆਹੀ
  • ਪਗਡੰਡੀ
  • ਚਿੜੀਆਘਰ
  • ਆਤਮਘਾਤ
  • ਇੱਧਰ-ਉੱਧਰ
  • ਘੋੜ-ਸਵਾਰ
  • ਕੰਮ - ਧੰਦਾ
  • ਵਿਆਹ-ਸ਼ਾਦੀ
  • ਭੰਨ-ਤੋੜ
  • ਸਾਕ-ਸੰਬੰਧੀ
  • ਜੋੜ-ਮੇਲਾ
  • ਸ਼ਰਾਬੀ-ਕਬਾਬੀ
  • ਵੇਲਾ-ਕੁਵੇਲਾ
  • ਪਾਣੀ-ਧਾਣੀ,
  • ਰੋਟੀ-ਰਾਟੀ,
  • ਚਾਹ-ਚੂਹ,
  • ਭੀੜ-ਭੜੱਕਾ 


ਕੁਝ ਸਮਸੀ ਸ਼ਬਦ ਇੱਕੋ ਜਿਹੇ ਸ਼ਬਦਾਂ ਤੋਂ ਮਿਲ ਕੇ ਬਣਦੇ ਹਨ -

  • ਹੌਲੀ-ਹੌਲੀ,
  • ਵੱਖ-ਵੱਖ,
  • ਭਿੰਨ-ਭਿੰਨ,
  • ਵਾਰ-ਵਾਰ,
  • ਹੱਸ-ਹੱਸ,
  • ਉੱਚੀ-ਉੱਚੀ 
  • ਉੱਪਰ-ਹੇਠਾਂ, 

ਕੁਝ ਸਮਾਸੀ ਸ਼ਬਦ ਉਲਟ ਭਾਵੀ ਸ਼ਬਦਾਂ ਤੋਂ ਮਿਲ ਕੇ ਬਣਦੇ ਹਨ -

  • ਅੰਦਰ-ਬਾਹਰ,
  • ਦਿਨ-ਰਾਤ,
  • ਅੱਗੇ-ਪਿੱਛੇ,
  • ਔਖਾ-ਸੌਖਾ,
  • ਜਿੱਤ-ਹਾਰ
Read More

ਉਤਪੰਨ ਸ਼ਬਦ

ਜਦੋਂ ਮੂਲ ਸ਼ਬਦਾਂ ਦੇ ਅੱਗੇ ਜਾਂ ਪਿਛੇ ,ਅਗੇਤਰ ਜਾਂ ਪਿਛੇਤਰ ਲਗਾਇਆ ਜਾਂਦਾ ਹੈ ਇਸ ਤਰ੍ਹਾਂ ਬਣੇ ਸ਼ਬਦ ਨੂੰ ਉਤਪੰਨ ਸ਼ਬਦ ਆਖਦੇ ਹਨ।

ਸੋ ਦੋਸਤੋ ਤੁਹਾਨੂੰ ਸਾਡਾ ਇਹ ਉਪਰਾਲਾ ਕਿਸ ਤਰ੍ਹਾਂ ਦਾ ਲੱਗਿਆ, ਜ਼ਰੂਰ ਦੱਸਣਾ ਜੀ। ਅਸੀਂ ਤੁਹਾਡੇ ਲਈ ਇਸ ਤਰ੍ਹਾਂ ਹੀ ਹੋਰ ਵੀ ਸਾਰੇ ਹੀ ਵਿਸ਼ਿਆਂ ਦਾ Study Material ਉਪਲੱਬਧ ਕਰਵਾਉਂਦੇ ਰਹਾਂਗੇ। ਜੇਕਰ ਤੁਸੀਂ ਇਸ ਨਾਲ ਸੰਬੰਧਿਤ ਕੋਈ ਵੀ ਸੁਝਾਅ ਸਾਨੂੰ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਂਝਾ ਕਰੋ।

Post a Comment

2 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom