13 ਪੋਹ ਦਾ ਇਤਿਹਾਸ (13 Poh Da Itihas) ਸਾਕਾ ਸਰਹਿੰਦ
ਸਾਕਾ ਸਰਹਿੰਦ
12 ਪੋਹ ਦੀ ਰਾਤ ਗੁਜਰਨ ਤੋਂ ਬਾਅਦ 13 ਪੋਹ ਦੀ ਸਵੇਰ ਹੁੰਦੀ ਹੈ ਅਤੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੁਆਰਾ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ। ਦਿਨ ਚੜ੍ਹਦੇ ਹੀ ਸੂਬੇ ਦੇ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਲਈ ਆਉਂਦੇ ਹਨ। ਅੱਲ੍ਹਾ ਯਾਰ ਖਾਂ ਜੋਗੀ ਲਿਖਦੇ ਹਨ ਕਿ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਅਪਣੇ ਹੱਥੀ ਤਿਆਰ ਕੀਤਾ, ਸੁੰਦਰ ਪੁਸ਼ਾਕਾਂ ਪਵਾ ਕੇ, ਸੀਸ ‘ਤੇ ਕਲਗੀਆਂ ਸਜਾ ਕੇ ਸੂਬੇ ਦੀ ਕਚਹਿਰੀ ਵੱਲ ਤੋਰ ਦਿੱਤਾ।
13 ਪੋਹ ਦਾ ਦਿਨ
ਅੱਜ ਫਿਰ ਸਾਹਿਬਜ਼ਾਦਿਆਂ ਨੂੰ ਬਹੁਤ ਲਾਲਚ ਦਿੱਤੇ ਗਏ। ਇਸਲਾਮ ਕਬੂਲਣ ਲਈ ਕਿਹਾ ਗਿਆ ਅਤੇ ਸਾਹਿਬਜ਼ਾਦੇ ਆਪਣੇ ਅਕੀਦੇ ਉੱਤੇ ਕਾਇਮ ਰਹੇ।
ਨੀਹਾਂ ਵਿੱਚ ਚਿਣਵਾ ਦਿੱਤਾ ਗਿਆ
ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਨੀਹਾਂ ਦੀ ਚਿਣਾਈ ਕਰਨ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਨੀਹਾਂ ਵਿੱਚ ਚਿਣਨ ਲਈ ਕਿਹਾ ਜਾਂਦਾ ਹੈ, ਸਾਹਿਬਜ਼ਾਦਿਆਂ ਦੀ ਜੋੜੀ ਅਡੋਲ ਰਹਿੰਦੀ ਹੈ। ਇੱਟਾਂ ਦੀ ਚਿਣਾਈ ਛਾਤੀ ਤੱਕ ਆਉਣ ਉਪਰੰਤ ਸਾਹਿਬਜ਼ਾਦੇ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਜਲਾਦ ਸ਼ਾਂਸਲ ਬੇਗ ਤੇ ਬਾਸ਼ਲ ਬੇਗ ਨੇ ਸਾਹ ਨਲੀ ਕੱਟ ਕੇ ਸ਼ਹੀਦ ਕਰ ਦਿੱਤਾ। ਬਾਬਾ ਜ਼ੋਰਾਵਰ ਸਿੰਘ ਜੀ ਇਸ ਉਪਰੰਤ ਸ਼ਹੀਦ ਹੋ ਜਾਂਦੇ ਹਨ ਅਤੇ ਬਾਬਾ ਫਤਹਿ ਸਿੰਘ ਜੀ ਕੁਝ ਸਮਾਂ ਜਿਉਂਦੇ ਰਹਿੰਦੇ ਹਨ। ਇਸ ਤੋਂ ਬਾਅਦ ਬਾਬਾ ਫਤਹਿ ਸਿੰਘ ਜੀ ਵੀ ਸ਼ਹੀਦ ਹੋ ਜਾਂਦੇ ਹਨ।
ਕੁਝ ਇਤਿਹਾਸਕਾਰਾਂ ਅਨੁਸਾਰ
ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਸਾਹਿਬਜ਼ਾਦਿਆਂ ਨੂੰ ਛਮਕਾਂ ਵੀ ਮਾਰੀਆਂ ਗਈਆਂ ਅਤੇ ਗੁਲੇਲਿਆਂ ਨਾਲ ਰੋੜੇ ਮਾਰੇ ਗਏ ਜਿਸ ਨਾਲ ਬਾਬਾ ਫਤਹਿ ਸਿੰਘ ਜੀ ਦੀ ਇੱਕ ਅੱਖ ਵੀ ਜ਼ਖਮੀ ਹੋ ਜਾਂਦੀ ਹੈ ਅਤੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਪਰ ਸਾਹਿਬਜ਼ਾਦੇ ਅਡੋਲ ਰਹੇ।
13 ਪੋਹ ਦਾ ਇਤਿਹਾਸ (13 Poh Da Itihas) ਸਾਕਾ ਸਰਹਿੰਦ |
10 ਪੋਹ ਦਾ ਇਤਿਹਾਸ ਪੜ੍ਹੋ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜ੍ਹੋ
ਮਾਤਾ ਗੁਜਰੀ ਜੀ ਦੀ ਸ਼ਹਾਦਤ
ਠੰਡੇ ਬੁਰਜ ਵਿੱਚ ਮਾਂ ਗੁਜਰੀ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪਤਾ ਲੱਗਦਾ ਹੈ ਤਾਂ ਮਾਤਾ ਜੀ ਨੇ ਆਪਣਾ ਧਿਆਨ ਧਰਿਆ ਅਤੇ ਆਪਣੇ ਸਰੀਰ ਨੂੰ ਤਿਆਗ ਦਿੱਤਾ। ਇਸ ਤਰ੍ਹਾਂ ਸਾਹਿਬਜ਼ਾਦਿਆਂ ਦੇ ਨਾਲ ਹੀ ਮਾਤਾ ਗੁਜਰੀ ਜੀ ਵੀ ਸ਼ਹਾਦਤ ਪ੍ਰਾਪਤ ਕਰ ਲੈਂਦੇ ਹਨ। ਫਿਰ ਪਾਵਨ ਦੇਹਾਂ ਦੀ ਬੇਅਦਬੀ ਕਰਨ ਲਈ ਹੰਸਲਾ ਨਦੀ ਵਿਚ ਸੁੱਟਵਾ ਦਿੱਤਾ ਗਿਆ।
13 Poh Sikh Itihas
ਇਸ ਤਰ੍ਹਾਂ 13 ਪੋਹ ਦੇ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ।
ਹੋਰ ਪੜ੍ਹੋ -
Post a Comment
0 Comments