14 ਪੋਹ ਦਾ ਇਤਿਹਾਸ (14 Poh Da Itihas)
ਸਫ਼ਰ ਏ ਸ਼ਹਾਦਤ
13 ਪੋਹ ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਾਹਦਤ ਤੋਂ ਬਾਅਦ 14 ਪੋਹ ਦਾ ਦਿਨ ਚੜ੍ਹਦਾ ਹੈ ਅਤੇ ਦੀਵਾਨ ਟੋਡਰ ਮੱਲ ਜੀ ਸੂਬੇ ਸਰਹਿੰਦ ਕੋਲ ਜਾ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਪਾਵਨ ਸਰੀਰਾਂ ਦੀ ਮੰਗ ਕਰਦਾ ਹੈ ਅਤੇ ਪਾਵਨ ਸਰੀਰਾਂ ਦਾ ਸਸਕਾਰ ਕਰਨਾ ਚਾਹੁੰਦਾ ਹੈ ਪਰ ਸੂਬੇ ਵੱਲੋਂ ਸਸਕਾਰ ਕਰਨ ਲਈ ਜ਼ਮੀਨ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਜੇਕਰ ਸਸਕਾਰ ਕਰਨ ਲਈ ਜ਼ਮੀਨ ਚਾਹੀਦੀ ਹੈ ਤਾਂ ਤੁਹਾਨੂੰ ਸੋਨੇ ਦੀਆਂ ਮੋਹਰਾਂ ਨਾਲ ਖੁਦ ਖਰੀਦਣੀ ਪਵੇਗੀ।
14 ਪੋਹ ਦਾ ਇਤਿਹਾਸ (14 Poh Da Itihas) |
ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ
ਸੂਬੇ ਵੱਲੋਂ ਕਿਹਾ ਜਾਂਦਾ ਹੈ ਕਿ ਸਸਕਾਰ ਕਰਨ ਲਈ ਜਿਹੜੀ ਜ਼ਮੀਨ ਤੁਸੀਂ ਖਰੀਦਣੀ ਹੈ ਉਸ ਉੱਤੇ ਸੋਨੇ ਦੀਆਂ ਮੋਹਰਾਂ ਨੂੰ ਵਿਛਾਉਣਾ ਪਵੇਗਾ ਅਤੇ ਮੋਹਰਾਂ ਨੂੰ ਖੜਵੀਆਂ ਕਰਕੇ ਰੱਖਣਾ ਹੋਵੇਗਾ। ਦੀਵਾਨ ਟੋਡਰ ਮੱਲ ਜੀ ਦੁਆਰਾ ਇਹ ਮੰਗ ਨੂੰ ਪੂਰੀ ਕਰਨ ਲਈ ਆਪਣਾ ਸਭ ਕੁਝ ਵੇਚ ਕੇ ਇਹ ਜ਼ਮੀਨ ਉੱਤੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਜਾਂਦੀਆਂ ਹਨ।
ਦੀਵਾਨ ਟੋਡਰ ਮੱਲ ਜੀ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਇਹ ਜ਼ਮੀਨ 78000 ਸੋਨੇ ਦੀਆਂ ਮੋਹਰਾਂ (ਸਿੱਕੇ) ਵਿਛਾ ਕੇ ਖਰੀਦੀ ਸੀ। ਜਿਸ ਦੀ ਕੀਮਤ 2 ਅਰਬ 50 ਕਰੋੜ ਬਣਦੀ ਹੈ ਅਤੇ ਵਜ਼ਨ ਦੇ ਪੱਖੋਂ 7.80 ਕੁਇੰਟਲ ਸੋਨਾ ਬਣਦਾ ਹੈ। ਇਸ ਤਰ੍ਹਾਂ ਇਹ ਜ਼ਮੀਨ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਬਣਦੀ ਹੈ।
ਦੀਵਾਨ ਟੋਡਰ ਮੱਲ ਜੀ ਦੁਆਰਾ ਇਹ ਜ਼ਮੀਨ ਖਰੀਦ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਜਾਦਾ ਹੈ। ਇਹ ਜ਼ਮੀਨ ਸਰਹਿੰਦ ਵਿੱਚ ਮੌਜੂਦ ਹੈ ਅਤੇ ਇੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਮੌਜੂਦ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜ੍ਹੋ
ਦੀਵਾਨ ਟੋਡਰ ਮੱਲ ਜੀ ਦੀ ਸ਼ਹਾਦਤ
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਪਾਵਨ ਸਰੀਰਾਂ ਦਾ ਸਸਕਾਰ ਕਰਨ ਤੋਂ ਬਾਅਦ ਸੂਬੇ ਸਰਹਿੰਦ ਦੁਆਰਾ ਇਸ ਕਾਰਜ ਲਈ ਦੀਵਾਨ ਟੋਡਰ ਮੱਲ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸਿੱਖ ਇਤਿਹਾਸ ਵਿੱਚ ਦੀਵਾਨ ਟੋਡਰ ਮੱਲ ਜੀ ਦਾ ਨਾਮ ਬੜੇ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ।
ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ
ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਢੇ ਬੁਰਜ ਵਿੱਚ ਦੁੱਧ ਛਕਾਉਣ ਅਤੇ ਦੀਵਾਨ ਟੋਡਰ ਮੱਲ ਜੀ ਦਾ ਸਾਥ ਦੇਣ ਕਰਕੇ ਮੋਤੀ ਰਾਮ ਮਹਿਰਾ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਅਤੇ ਨਾਲ ਸਾਥ ਦੇਣ ਵਾਲੇ ਹੋਰ ਸਿੰਘਾਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹਨਾਂ ਸ਼ਹਾਦਤਾਂ ਨੂੰ ਸਿੱਖ ਧਰਮ ਵਿੱਚ ਅਹਿਮ ਸਥਾਨ ਦਿੱਤਾ ਗਿਆ ਹੈ। ਇਹਨਾਂ ਕੁਰਬਾਨੀਆਂ ਬਾਰੇ ਸਾਨੂੰ ਅਗਲੀਆਂ ਪੀੜ੍ਹੀਆਂ ਨੂੰ ਜਰੂਰ ਦੱਸਣਾ ਚਾਹੀਦਾ ਹੈ।
14 Poh Sikh Itihas
ਇਸ ਤਰ੍ਹਾਂ 14 ਪੋਹ ਦੇ ਦਿਨ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਪਾਵਨ ਸਰੀਰਾਂ ਦਾ ਸਸਕਾਰ ਕੀਤਾ ਜਾਂਦਾ ਹੈ।
ਹੋਰ ਪੜ੍ਹੋ -
Post a Comment
0 Comments