ਚਾਰ ਸਾਹਿਬਜ਼ਾਦੇ - Char Sahibzade
ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਨੂੰ ਚਾਰ ਸਾਹਿਬਜ਼ਾਦੇ ਕਿਹਾ ਜਾਂਦਾ ਹੈ। ਚਾਰ ਸਾਹਿਬਜ਼ਾਦਿਆਂ ਦੇ ਨਾਮ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਹਨ।
ਵੱਡੇ ਸਾਹਿਬਜ਼ਾਦੇ -
- ਬਾਬਾ ਅਜੀਤ ਸਿੰਘ ਜੀ
- ਬਾਬਾ ਜੁਝਾਰ ਸਿੰਘ ਜੀ
ਛੋਟੇ ਸਾਹਿਬਜ਼ਾਦੇ -
- ਬਾਬਾ ਜ਼ੋਰਾਵਰ ਸਿੰਘ ਜੀ
- ਬਾਬਾ ਫਤਿਹ ਸਿੰਘ ਜੀ
ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ
ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਝੂਠੀਆਂ ਕਸਮਾਂ ਖਾਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨੇੜੇ ਦੁਸ਼ਮਣ ਫੌਜਾਂ ਨਾਲ ਭਾਰੀ ਯੁੱਧ ਹੋਇਆ, ਸਰਸਾ ਨਦੀ ਵਿੱਚ ਹੜ੍ਹ ਆਏ ਹੋਣ ਕਰਕੇ ਪਰਿਵਾਰ ਨੂੰ ਅਲੱਗ ਅਲੱਗ ਹੋਣਾ ਪਿਆ ਜਿਸ ਕਰਕੇ ਵੱਡੇ ਸਾਹਿਬਜ਼ਾਦੇ ਅਤੇ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਚਮਕੌਰ ਸਾਹਿਬ ਵੱਲ ਚਲੇ ਗਏ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਸਰਹਿੰਦ ਵਾਲੇ ਪਾਸੇ ਚਲੇ ਗਏ।
ਚਮਕੌਰ ਸਾਹਿਬ ਦੀ ਲੜਾਈ
ਚਮਕੌਰ ਸਾਹਿਬ ਪਹੁੰਚਣ ਤੋਂ ਬਾਅਦ ਦੁਸ਼ਮਣ ਫੌਜਾਂ ਨੇ ਚਮਕੌਰ ਸਾਹਿਬ ਦੀ ਗੜ੍ਹੀ ਦੀ ਘੇਰਾਬੰਦੀ ਕੀਤੀ ਅਤੇ ਓਥੇ ਪੂਰਾ ਦਿਨ ਘਸਮਾਨ ਦਾ ਯੁੱਧ ਹੋਇਆ ਜਿਸ ਵਿੱਚ 40 ਸਿੰਘਾਂ ਨੇ 10 ਲੱਖ ਦੁਸ਼ਮਣਾਂ ਨਾਲ ਟੱਕਰ ਲਈ, ਇਸ ਜੰਗ ਵਿੱਚ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੀ ਸ਼ਹਾਦਤ ਹੋਈ ਅਤੇ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਵੱਲ ਚਲੇ ਗਏ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ
ਦੂਜੇ ਪਾਸੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪਰਿਵਾਰ ਤੋਂ ਵਿਛੜ ਗਏ ਸਨ। ਜਿਨ੍ਹਾਂ ਨੂੰ ਗੰਗੂ ਰਸੋਈਆ ਆਪਣੇ ਨਾਲ ਆਪਣੇ ਪਿੰਡ ਖੇੜੀ ਲੈ ਗਿਆ ਅਤੇ ਬਾਅਦ ਵਿੱਚ ਲਾਲਚ ਵਿੱਚ ਆ ਕੇ ਥਾਣੇ ਵਿੱਚ ਸ਼ਿਕਾਇਤ ਕਰ ਦਿੱਤੀ।
ਇਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਅਤੇ ਮੁਗਲ ਹਕੂਮਤ ਵੱਲੋਂ ਬਹੁਤ ਡਰਾਇਆ ਧਮਕਾਇਆ ਗਿਆ, ਪਿਆਰ ਅਤੇ ਲਾਲਚ ਨਾਲ ਆਪਣਾ ਧਰਮ ਛੱਡਣ ਲਈ ਕਿਹਾ, ਪਰ ਜਦ ਆਪਣੇ ਵੱਡੇ ਵੀਰਾਂ ਅਤੇ ਆਪਣੇ ਦਾਦਾ ਜੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਵਾਂਗ ਸਿਧਾਂਤ ’ਤੇ ਪਹਿਰਾ ਦਿੰਦਿਆਂ ਸਾਹਿਬਜ਼ਾਦੇ ਨਾ ਮੰਨੇ ਤਾਂ ਵਜ਼ੀਰ ਖਾਨ ਦੇ ਹੁਕਮ ਨਾਲ ਉਨ੍ਹਾਂ ਨੂੰ ਸਰਹਿੰਦ ਦੀ ਧਰਤੀ ’ਤੇ ਜਿਊਂਦਿਆਂ ਨੂੰ ਹੀ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ।
ਲਾਸਾਨੀ ਸ਼ਹਾਦਤ
ਇਸ ਤਰ੍ਹਾਂ ਸਾਡੇ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇੱਕ ਲਾਸਾਨੀ ਸ਼ਹਾਦਤ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ, ਇਹਨਾਂ ਛੋਟੀਆਂ ਉਮਰਾਂ ਵਿੱਚ ਵੱਡੇ ਸਾਕੇ ਕਰ ਕੇ ਚਾਰੋਂ ਸਾਹਿਬਜ਼ਾਦੇ ਲੋਕ ਮਨਾਂ ਵਿੱਚ ਹਮੇਸ਼ਾਂ ਲਈ ਅਮਰ ਹੋ ਗਏ, ਕਿਉਂਕਿ ਉਹਨਾਂ ਆਪਣੇ ਧਰਮ ਵਿੱਚ ਪੱਕਿਆਂ ਰਹਿ ਕੇ, ਮਨੁੱਖੀ ਹੱਕਾਂ ਅਤੇ ਹੱਕ ਸੱਚ ਦੀ ਲੜਾਈ ਵਿੱਚ ਆਪਣੀ ਜਾਨ ਦੀ ਬਾਜ਼ੀ ਲਗਾਉਣ ਦੀ ਪਰਵਾਹ ਨਹੀਂ ਕੀਤੀ ਅਤੇ ਹੱਕਾਂ ਲਈ ਡੱਟ ਕੇ ਖੜ੍ਹੇ ਰਹੇ।
Char Sahibzade (ਚਾਰ ਸਾਹਿਬਜ਼ਾਦੇ) |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜ੍ਹੋ
ਸਾਨੂੰ ਵੀ ਆਪਣੇ ਇਸ ਇਤਿਹਾਸ ਤੋਂ ਸੇਧ ਲੈਕੇ ਸੱਚ ਦੇ ਰਾਸਤੇ ਅਤੇ ਮਨੁੱਖੀ ਹੱਕਾਂ ਦੇ ਲਈ ਡਟ ਕੇ ਖੜ੍ਹਨਾ ਚਾਹੀਦਾ ਹੈ। ਇਸ ਦੇ ਨਾਲ ਨਾਲ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਸ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।
5 ਪੋਅ ਦਾ ਇਤਿਹਾਸ
ReplyDeleteGoog
ReplyDeleteGood
ReplyDelete