ਪੰਜਾਬ ਵਿੱਚ ਸੰਘਣੀ ਧੁੰਦ ਦਾ ਅਲਰਟ
25 ਦਸੰਬਰ, 2023
ਪੰਜਾਬ ਵਿੱਚ ਅਗਲੇ ਦੋ ਦਿਨਾਂ ਦੇ ਦੌਰਾਨ ਸੰਘਣੀ ਧੁੰਦ ਬਣੀ ਰਹਿਣ ਦੀ ਕਿਆਸ ਲਗਾਈ ਜਾ ਰਹੀ ਹੈ। ਮੌਸਮ ਵਿੱਚ ਇਹ ਤਬਦੀਲੀ ਇਕਦਮ ਦੇਖਣ ਨੂੰ ਆਈ ਹੈ, ਇਸ ਤੋਂ ਪਹਿਲਾਂ ਦਸੰਬਰ ਦਾ ਸਾਰਾ ਮਹੀਨਾ ਬਿਨਾਂ ਧੁੰਦ ਤੋਂ ਸਾਫ਼ ਮੌਸਮ ਬਣਿਆ ਰਿਹਾ ਹੈ।
ਪੰਜਾਬ ਵਿੱਚ ਸੰਘਣੀ ਧੁੰਦ ਦਾ ਅਲਰਟ |
Punjab Weather Today
25 ਦਸੰਬਰ ਦੀ ਸਵੇਰ ਧੁੰਦ ਦੇ ਨਾਲ ਹੀ ਸ਼ੁਰੂ ਹੋਵੇਗੀ ਅਤੇ ਇਸ ਤੋਂ ਬਾਅਦ ਦਿਨ ਵਿੱਚ ਮਿੱਠੀ ਧੁੱਪ ਦੇਖਣ ਨੂੰ ਮਿਲੇਗੀ। ਇਸਦੇ ਨਾਲ ਹੀ ਸਵੇਰ ਅਤੇ ਸ਼ਾਮ ਦੀ ਠੰਡ ਇਸੇ ਤਰ੍ਹਾਂ ਬਰਕਰਾਰ ਰਹੇਗੀ। ਇਸ ਤੋਂ ਬਾਅਦ ਅਗਲੇ ਦਿਨਾਂ ਵਿੱਚ ਵੀ ਇਹੀ ਸਿਲਸਿਲਾ ਬਣਿਆ ਰਹੇਗਾ ਅਤੇ ਇਸਦੇ ਨਾਲ ਹੀ ਬੱਦਲਵਾਈ ਬਣੀ ਰਹੇਗੀ।
ਸਾਵਧਾਨੀਆਂ ਵਰਤਣ ਦੀ ਜ਼ਰੂਰਤ
ਅਗਲੇ ਦਿਨਾਂ ਵਿੱਚ ਸਾਨੂੰ ਸੰਘਣੀ ਧੁੰਦ ਦੇਖਣ ਨੂੰ ਮਿਲਣੀ ਹੈ ਜਿਸ ਕਰਕੇ ਸਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਸਵੇਰ ਸਮੇਂ ਸੰਘਣੀ ਧੁੰਦ ਹੋਣ ਕਰਕੇ ਸਾਨੂੰ ਆਪਣੇ ਵਾਹਨ ਬੜੇ ਹੀ ਸਾਵਧਾਨੀ ਨਾਲ ਚਲਾਉਣੇ ਚਾਹੀਦੇ ਹਨ ਅਤੇ ਨਾਲ ਹੀ ਸਾਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਸਾਡੀ ਇਸ ਵੈੱਬਸਾਈਟ ਤੋਂ ਤੁਸੀਂ ਹਰ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਵੀ ਭਰਤੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ Study Notes ਵਾਲੇ ਸੈਕਸ਼ਨ ਵਿੱਚ ਜਾ ਕੇ ਪੜ੍ਹ ਸਕਦੇ ਹੋ।
Post a Comment
0 Comments