ਪੰਜਾਬ ਅਤੇ ਹਰਿਆਣਾ ਵਿੱਚ ਸੰਘਣੀ ਧੁੰਦ ਦਾ ਕਹਿਰ
26 ਦਸੰਬਰ, ਪੰਜਾਬ
ਪੰਜਾਬ ਅਤੇ ਹਰਿਆਣਾ ਵਿੱਚ ਸੰਘਣੀ ਧੁੰਦ ਕਰਕੇ ਬਹੁਤ ਸਾਰੇ ਸੜਕ ਹਾਦਸੇ ਹੋ ਰਹੇ ਹਨ, ਇਸ ਕਰਕੇ ਸਾਨੂੰ ਇਹਨਾਂ ਤੋ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਜਿੰਨਾ ਹੋ ਸਕੇ ਸੰਘਣੀ ਧੁੰਦ ਵਿੱਚ ਆਵਾਜਾਈ ਤੋਂ ਪਰਹੇਜ ਕਰਨਾ ਚਾਹੀਦਾ ਹੈ।
ਬਿਆਸ ਪੁਲ ਤੇ ਟੱਕਰ
ਬਿਆਸ ਦੇ ਪੁਲ ਤੇ ਕਈ ਗੱਡੀਆਂ ਆਪਸ ਵਿੱਚ ਟਕਰਾਉਣ ਦੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਦੱਸੀ ਜਾ ਰਹੀ ਹੈ।
ਮੋਟਰਸਾਈਕਲ ਅਤੇ ਟੈਂਪੂ ਵਿਚਕਾਰ ਹੋਈ ਟੱਕਰ
ਮਲੇਰਕੋਟਲਾ ਵਿੱਚ ਮੋਟਰਸਾਈਕਲ ਅਤੇ ਟੈਂਪੂ ਵਿਚਕਾਰ ਟੱਕਰ ਹੋਣ ਕਾਰਨ ਇੱਕ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ।
ਟਰਾਲੇ ਤੇ ਪਿਕਅਪ ਗੱਡੀ ਵਿਚਕਾਰ ਹੋਈ ਟੱਕਰ
ਮੋਗਾ ਵਿੱਚ ਇੱਕ ਟਰਾਲੇ ਅਤੇ ਪਿਕਅਪ ਵਿੱਚ ਟੱਕਰ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਨਾਲ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਟਰੱਕ ਅਤੇ ਬੱਸ ਦੀ ਟੱਕਰ
ਹਰਿਆਣਾ ਦੇ ਜੀਂਦ ਵਿੱਚ ਇੱਕ ਬੱਸ ਦੇ ਟਰੱਕ ਨਾਲ ਟਕਰਾਉਣ ਦੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਕਈ ਲੋਕ ਜ਼ਖਮੀਂ ਹੋ ਗਏ ਹਨ।
ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ |
ਇਸੇ ਤਰ੍ਹਾਂ ਦੀ Updates ਲਈ ਸਾਡੇ ਨਾਲ ਬਣੇ ਰਹੋ।
Post a Comment
0 Comments