ਇਹ ਪ੍ਰਸ਼ਨ ਉੱਤਰ ਸਿੱਖ ਇਤਿਹਾਸ ਨਾਲ ਸੰਬੰਧਿਤ ਹਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਇਸ ਪੋਸਟ ਵਿੱਚ ਦਿੱਤੇ ਗਏ ਹਨ, ਇਹਨਾਂ ਪ੍ਰਸ਼ਨਾਂ ਦਾ ਉੱਤਰ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਸ਼ਹਾਦਤਾਂ ਸਾਡੀ ਜਿੰਦਗੀ ਵਿੱਚ ਆਪਣਾ ਅਹਿਮ ਸਥਾਨ ਰੱਖਦੀਆਂ ਹਨ। ਆਪਣੇ ਬੱਚਿਆਂ ਨੂੰ ਇਹ ਪ੍ਰਸ਼ਨ ਜਰੂਰ ਪੁੱਛੋ ਅਤੇ ਉਹਨਾਂ ਨੂੰ ਯਾਦ ਕਰਵਾਓ। chaar sahibzaade question answer in punjabi ਪੜ੍ਹੋ।
ਸਾਹਿਬਜ਼ਾਦਿਆਂ ਨਾਲ ਸਬੰਧਤ ਪ੍ਰਸ਼ਨ ਉੱਤਰ
ਪ੍ਰਸ਼ਨ - ਸਾਹਿਬਜ਼ਾਦਿਆਂ ਦਾ ਬਹੁਤਾ ਸਮਾਂ ਨਿਵਾਸ ਕਿਹੜੇ ਨਗਰ ਰਿਹਾ?
A. ਚਮਕੌਰ ਸਾਹਿਬ
B. ਸ੍ਰੀ ਆਨੰਦਪੁਰ ਸਾਹਿਬ
C. ਪਟਨਾ ਸਾਹਿਬ
D. ਮੋਰਿੰਡਾ
ਉੱਤਰ - B. ਸ੍ਰੀ ਆਨੰਦਪੁਰ ਸਾਹਿਬ
ਪ੍ਰਸ਼ਨ - 6 ਪੋਹ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਕਿਹੜਾ ਕਿਲਾ ਛੱਡਿਆ?
A. ਪਟਿਆਲਾ
B. ਸ੍ਰੀ ਆਨੰਦਪੁਰ ਸਾਹਿਬ
C. ਲੋਹਗੜ੍ਹ ਸਾਹਿਬ
D. ਸਰਹਿੰਦ
ਉੱਤਰ - B. ਸ੍ਰੀ ਆਨੰਦਪੁਰ ਸਾਹਿਬ
ਪ੍ਰਸ਼ਨ - ਕਿਹੜੀ ਨਦੀ ਤੇ ਪਰਿਵਾਰ ਵਿਛੋੜਾ ਹੋਇਆ ਸੀ?
A. ਸਤਲੁਜ
B. ਸਰਸਾ ਨਦੀ
C. ਯਮੁਨਾ
D. ਗੰਗਾ ਨਦੀ
ਉੱਤਰ - B. ਸਰਸਾ ਨਦੀ
ਪ੍ਰਸ਼ਨ - ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਕੌਣ ਸੀ?
A. ਸ੍ਰੀ ਗੁਰੂ ਗੋਬਿੰਦ ਸਿੰਘ ਜੀ
B. ਵੱਡੇ ਸਾਹਿਬਜ਼ਾਦੇ
C. ਮਾਤਾ ਗੁਜਰੀ ਜੀ
D. ਸ੍ਰੀ ਗੁਰੂ ਤੇਗ ਬਹਾਦਰ ਜੀ
ਉੱਤਰ - C. ਮਾਤਾ ਗੁਜਰੀ ਜੀ
ਪ੍ਰਸ਼ਨ - 7 ਪੋਹ ਦੀ ਰਾਤ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਕਿਸ ਦੀ ਝੋਂਪੜੀ ਵਿੱਚ ਰਹੇ?
A. ਗੰਗੂ ਬ੍ਰਾਹਮਣ
B. ਕੁੰਮਾ ਮਾਸ਼ਕੀ
C. ਮੋਤੀ ਲਾਲ ਮਹਿਰਾ
D. ਨੰਦ ਲਾਲ
ਉੱਤਰ - B. ਕੁੰਮਾ ਮਾਸ਼ਕੀ
ਪ੍ਰਸ਼ਨ - ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਸਮੇਂ ਉਮਰ ਕਿੰਨੀ ਸੀ?
A. 14 ਸਾਲ
B. 18 ਸਾਲ
C. 09 ਸਾਲ
D. 11 ਸਾਲ
ਉੱਤਰ - B. 18 ਸਾਲ
ਪ੍ਰਸ਼ਨ - ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਸਮੇਂ ਉਮਰ ਕਿੰਨੀ ਸੀ?
A. 14 ਸਾਲ
B. 18 ਸਾਲ
C. 09 ਸਾਲ
D. 11 ਸਾਲ
ਉੱਤਰ - A. 14 ਸਾਲ
ਪ੍ਰਸ਼ਨ - ਚਮਕੌਰ ਸਾਹਿਬ ਦੀ ਜੰਗ ਵਿੱਚ ਮੁਗਲ ਫੌਜਾਂ ਦੇ ਮੁਕਾਬਲੇ ਵਿੱਚ ਸਿੰਘਾਂ ਦੀ ਫੌਜ ਦੀ ਕਿੰਨੀ ਗਿਣਤੀ ਸੀ?
A. 10
B. 40
C. 30
D. 20
ਉੱਤਰ - B. 40
ਪ੍ਰਸ਼ਨ - ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਿੰਨੀ ਪੋਹ ਨੂੰ ਹੋਈ?
A. 06 ਪੋਹ
B. 07 ਪੋਹ
C. 08 ਪੋਹ
D. 09 ਪੋਹ
ਉੱਤਰ - C. 08 ਪੋਹ
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਕਿਸ ਨੇ ਗ੍ਰਿਫਤਾਰ ਕਰਵਾਇਆ?
A. ਨਵੀ ਖਾਂ
B. ਮਲੇਰਕੋਟਲਾ ਨਵਾਬ
C. ਗੰਗੂ ਬ੍ਰਾਹਮਣ
D. ਮੋਤੀ ਖਾਂ
ਉੱਤਰ - C. ਗੰਗੂ ਬ੍ਰਾਹਮਣ
ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਾਹਿਬਜ਼ਾਦੇ ਸਨ?
A. ਪੰਜ
B. ਤਿੰਨ
C. ਦੋ
D. ਚਾਰ
ਉੱਤਰ - D. ਚਾਰ
ਪ੍ਰਸ਼ਨ - ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਕੀ ਨਾਮ ਸੀ?
A. ਬਾਬਾ ਅਜੀਤ ਸਿੰਘ ਜੀ
B. ਬਾਬਾ ਜੁਝਾਰ ਸਿੰਘ ਜੀ
C. ਬਾਬਾ ਜ਼ੋਰਾਵਰ ਸਿੰਘ ਜੀ
D. ਬਾਬਾ ਫਤਿਹ ਸਿੰਘ ਜੀ
ਉੱਤਰ - D. ਬਾਬਾ ਫਤਿਹ ਸਿੰਘ ਜੀ
ਪ੍ਰਸ਼ਨ - ਗੰਗੂ ਬ੍ਰਾਹਮਣ ਦਾ ਪਿੰਡ ਕਿਹੜਾ ਸੀ?
A. ਸਰਹਿੰਦ
B. ਚਮਕੌਰ ਸਾਹਿਬ
C. ਖੇੜੀ
D. ਅਨੰਦਪੁਰ ਸਾਹਿਬ
ਉੱਤਰ - C. ਖੇੜੀ
ਪ੍ਰਸ਼ਨ - ਰਾਤ ਨੂੰ ਗੰਗੂ ਨੇ ਕੀ ਚੋਰੀ ਕਰ ਲਿਆ ਸੀ?
A. ਮੋਹਰਾਂ
B. ਪੈਸੇ
C. ਸਿੱਕੇ
D. ਖ਼ਜ਼ਾਨਾ
ਉੱਤਰ - A. ਮੋਹਰਾਂ
ਪ੍ਰਸ਼ਨ - ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕਿਹੜੇ ਬੁਰਜ ਵਿੱਚ ਰੱਖਿਆ ਗਿਆ?
A. ਠੰਡੇ ਬੁਰਜ
B. ਲਾਲ ਬੁਰਜ
C. ਗਰਮ ਬੁਰਜ
D. ਸੁਨਹਿਰੇ ਬੁਰਜ
ਉੱਤਰ - A. ਠੰਡੇ ਬੁਰਜ
ਪ੍ਰਸ਼ਨ - ਸਰਹੰਦ ਦਾ ਸੂਬੇਦਾਰ ਕੌਣ ਸੀ?
A. ਨਵਾਬ ਉੱਲਾ ਖਾਨ
B. ਨਵਾਬ ਸ਼ੇਖ
C. ਨਵਾਬ ਵਜ਼ੀਰ ਖਾਂ
D. ਨਵਾਬ ਸੁਲਤਾਨ
ਉੱਤਰ - C. ਨਵਾਬ ਵਜ਼ੀਰ ਖਾਂ
ਪ੍ਰਸ਼ਨ - ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਸਮੇਂ ਉਮਰ ਕਿੰਨੀ ਸੀ?
A. 6 ਸਾਲ
B. 10 ਸਾਲ
C. 12 ਸਾਲ
D. 8 ਸਾਲ
ਉੱਤਰ - A. 6 ਸਾਲ
ਪ੍ਰਸ਼ਨ - ਬਾਬਾ ਜੋਰਾਵਰ ਸਿੰਘ ਜੀ ਦੀ ਸ਼ਹੀਦੀ ਸਮੇਂ ਉਮਰ ਕਿੰਨੀ ਸੀ?
A. 10 ਸਾਲ
B. 5 ਸਾਲ
C. 15 ਸਾਲ
D. 8 ਸਾਲ
ਉੱਤਰ - D. 8 ਸਾਲ
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਪਾਰ ਕਰਕੇ ਕਿੱਥੇ ਪਹੁੰਚੇ?
A. ਚਮਕੌਰ ਸਾਹਿਬ
B. ਮੋਰਿੰਡਾ
C. ਪਟਿਆਲਾ
D. ਸਰਹਿੰਦ
ਉੱਤਰ - A. ਚਮਕੌਰ ਸਾਹਿਬ
ਪ੍ਰਸ਼ਨ - ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਕੀ ਨਾਮ ਸੀ?
A. ਬਾਬਾ ਫਤਿਹ ਸਿੰਘ ਜੀ
B. ਬਾਬਾ ਜੋਰਾਵਰ ਸਿੰਘ ਜੀ
C. ਬਾਬਾ ਅਜੀਤ ਸਿੰਘ ਜੀ
D. ਬਾਬਾ ਜੁਝਾਰ ਸਿੰਘ ਜੀ
ਉੱਤਰ - C. ਬਾਬਾ ਅਜੀਤ ਸਿੰਘ ਜੀ
ਪ੍ਰਸ਼ਨ - ਚਮਕੌਰ ਦੀ ਗੜੀ ਵਿੱਚ ਕਿੰਨੀ ਮੁਗਲ ਫੌਜ ਨੇ ਗੁਰੂ ਜੀ ਨੂੰ ਘੇਰਾ ਪਾ ਲਿਆ?
A. 5 ਲੱਖ
B. 10 ਲੱਖ
C. 15 ਲੱਖ
D. 8 ਲੱਖ
ਉੱਤਰ - B. 10 ਲੱਖ
ਪ੍ਰਸ਼ਨ - ਚਮਕੌਰ ਦੀ ਗੜੀ ਵਿੱਚ ਕਿਹੜੇ ਸਾਹਿਬਜ਼ਾਦੇ ਸ਼ਹੀਦ ਹੋਏ?
A. ਕੋਈ ਨਹੀਂ
B. ਛੋਟੇ ਸਾਹਿਬਜ਼ਾਦੇ
C. ਵੱਡੇ ਸਾਹਿਬਜ਼ਾਦੇ
D. ਸਾਰੇ ਸਾਹਿਬਜ਼ਾਦੇ
ਉੱਤਰ - C. ਵੱਡੇ ਸਾਹਿਬਜ਼ਾਦੇ
Chaar Sahibzaade question answer in punjabi
ਪ੍ਰਸ਼ਨ - ਹਾਅ ਦਾ ਨਾਅਰਾ ਕਿਸ ਨੇ ਮਾਰਿਆ ਸੀ?
A. ਨਵਾਬ ਸਰਹਿੰਦ
B. ਨਵਾਬ ਮੋਰਿੰਡਾ
C. ਨਵਾਬ ਵਜ਼ੀਰ ਖਾਂ
D. ਨਵਾਬ ਮਲੇਰਕੋਟਲਾ ਸਾਹਿਬ
ਉੱਤਰ - D. ਨਵਾਬ ਮਲੇਰਕੋਟਲਾ ਸਾਹਿਬ
ਪ੍ਰਸ਼ਨ - ਗੁਰੂ ਜੀ ਦੇ ਬੱਚਿਆਂ ਵਾਸਤੇ 'ਸੱਪ ਦੇ ਬੱਚੇ' ਸ਼ਬਦ ਕਿਸ ਨੇ ਵਰਤਿਆ?
A. ਦੀਵਾਨ ਸੁੱਚਾ ਨੰਦ
B. ਗੰਗੂ ਬ੍ਰਾਹਮਣ
C. ਵਜ਼ੀਰ ਖਾਂ
D. ਪਹਾੜੀ ਰਾਜੇ
ਉੱਤਰ - A. ਦੀਵਾਨ ਸੁੱਚਾ ਨੰਦ
ਪ੍ਰਸ਼ਨ - ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਰਾਤ ਸਮੇਂ ਦੁੱਧ ਕੌਣ ਪਿਲਾਉਂਦਾ ਸੀ?
A. ਭਾਈ ਨੰਦ ਲਾਲਾ
B. ਗੰਗੂ
C. ਸੁੱਚਾ ਨੰਦ
D. ਭਾਈ ਮੋਤੀ ਲਾਲ ਮਹਿਰਾ ਜੀ
ਉੱਤਰ - D. ਭਾਈ ਮੋਤੀ ਲਾਲ ਮਹਿਰਾ ਜੀ
ਪ੍ਰਸ਼ਨ - ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਕਰਨ ਵਾਸਤੇ ਮੋਹਰਾਂ ਕਿਸ ਨੇ ਦਿੱਤੀਆਂ?
A. ਦੀਵਾਨ ਟੋਡਰ ਮੱਲ ਜੀ
B. ਨਵਾਬ ਮਲੇਰਕੋਟਲਾ
C. ਨਵੀ ਖਾਂ
D. ਗਨੀ ਖਾਂ
ਉੱਤਰ - A. ਦੀਵਾਨ ਟੋਡਰ ਮੱਲ ਜੀ
ਪ੍ਰਸ਼ਨ - ਸਾਹਿਬਜ਼ਾਦਿਆਂ ਦੇ ਦਾਦਾ ਜੀ ਦਾ ਕੀ ਨਾਮ ਸੀ?
A. ਸ੍ਰੀ ਗੁਰੂ ਗੋਬਿੰਦ ਸਿੰਘ ਜੀ
B. ਸ੍ਰੀ ਗੁਰੂ ਤੇਗ ਬਹਾਦਰ ਜੀ
C. ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
D. ਸ੍ਰੀ ਗੁਰੂ ਹਰਿ ਰਾਏ ਜੀ
ਉੱਤਰ - B. ਸ੍ਰੀ ਗੁਰੂ ਤੇਗ ਬਹਾਦਰ ਜੀ
Sikh quiz with answers in punjabi
ਪ੍ਰਸ਼ਨ - ਸਾਹਿਬਜ਼ਾਦਿਆਂ ਦੇ ਦਾਦਾ ਜੀ ਦਾ ਕੀ ਨਾਮ ਸੀ?
A. ਮਾਤਾ ਗੁਜਰੀ ਜੀ
B. ਮਾਤਾ ਸਾਹਿਬ ਕੌਰ ਜੀ
C. ਬੀਬੀ ਭਾਨੀ ਜੀ
D. ਮਾਤਾ ਸੁੰਦਰੀ ਜੀ
ਉੱਤਰ - A. ਮਾਤਾ ਗੁਜਰੀ ਜੀ
Click Here - ਚਾਰ ਸਾਹਿਬਜ਼ਾਦੇ (ਚਾਰ ਸਾਹਿਬਜ਼ਾਦੇ)
Sahibzade Mcqs |
ਹੋਰ ਪੜ੍ਹੋ -
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜ੍ਹੋ
ਇਹਨਾਂ ਉੱਪਰ ਦਿੱਤੇ ਪ੍ਰਸ਼ਨਾਂ ਵਿੱਚੋਂ ਤੁਹਾਡੇ ਕਿੰਨੇ ਪ੍ਰਸ਼ਨਾਂ ਦੇ ਉੱਤਰ ਸਹੀ ਹਨ, ਸਾਨੂੰ ਨੀਚੇ Comment ਕਰਕੇ ਜ਼ਰੂਰ ਦੱਸੋ। ਇਹ ਪੋਸਟ ਆਪਣੇ ਸਾਰੇ ਹੀ ਦੋਸਤਾਂ ਦੇ ਨਾਲ ਸਾਂਝੀ ਕਰੋ ਤਾਂ ਕਿ ਸਭ ਨੂੰ ਆਪਣੇ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਹੋ ਸਕੇ।
ਵਾਹਿਗੁਰੂ ਜੀ ਕਾ ਖਾਲਸਾ
ReplyDeleteKaran
Delete