ਸਾਹਿਤ ਅਕਾਦਮੀ ਪੁਰਸਕਾਰ 2023 - ਮਨ ਦੀ ਚਿੱਪ ਸਵਰਨਜੀਤ ਸਵੀ
20 ਦਸੰਬਰ 2023, ਨਵੀਂ ਦਿੱਲੀਭਾਰਤੀ ਸਾਹਿਤ ਅਕਾਦਮੀ ਦੁਆਰਾ ਪੰਜਾਬੀ ਭਾਸ਼ਾ ਲਈ ਲੇਖਕ ਸਵਰਨਜੀਤ ਸਵੀ ਦੀ ਪੁਸਤਕ ‘ਮਨ ਦੀ ਚਿੱਪ’ ਨੂੰ ਸਾਲ 2023 ਦਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬੀ ਭਾਸ਼ਾ ਤੋਂ ਇਲਾਵਾ ਭਾਰਤੀ ਸਾਹਿਤ ਅਕਾਦਮੀ ਦੁਆਰਾ ਹਿੰਦੀ ਭਾਸ਼ਾ ਲਈ ਸੰਜੀਵ, ਅੰਗਰੇਜ਼ੀ ਭਾਸ਼ਾ ਦੇ ਲਈ ਨੀਲਮ ਸ਼ਰਨ ਗੌੜ ਨੂੰ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਲੇਖਕ ਸਵਰਨਜੀਤ ਸਵੀ
ਸਵਰਨਜੀਤ ਸਵੀ ਲੇਖਕ, ਕਵੀ, ਅਨੁਵਾਦਕ, ਮੂਰਤੀਕਾਰ, ਚਿੱਤਰਕਾਰ, ਫ਼ੋਟੋਗ੍ਰਾਫਰ ਅਤੇ ਪ੍ਰਕਾਸ਼ਕ ਭਾਵ ਕਿ ਬਹੁਪੱਖੀ ਸ਼ਖ਼ਸੀਅਤ ਹਨ। ਉਹਨਾਂ ਦੀਆਂ ਦਰਜਨਾਂ ਕਾਵਿ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸਵਰਨਜੀਤ ਸਵੀ ਨੂੰ ਮਨ ਦੀ ਚਿੱਪ ਪੁਸਤਕ ਲਈ 2023 ਵਿੱਚ ਸਾਹਿਤ ਅਕਾਦਮੀ ਐਵਾਰਡ ਮਿਲਿਆ ਹੈ।
Sawarnjit Savi ਸਵਰਨਜੀਤ ਸਵੀ
Swaranjit Savi | Bio |
---|---|
ਨਾਮ | ਸਵਰਨਜੀਤ ਸਵੀ |
ਜਨਮ | 20 ਅਕਤੂਬਰ, 1958 |
ਪਿੰਡ (ਪਤਾ) | ਜਗਰਾਉਂ, ਲੁਧਿਆਣਾ ਜ਼ਿਲ੍ਹਾ, ਭਾਰਤੀ ਪੰਜਾਬ |
ਕਿੱਤਾ | ਕਵੀ, ਚਿੱਤਰਕਾਰ, ਅਨੁਵਾਦਕ |
ਵਿੱਦਿਆ | Post Graduate (English & Fine Arts) |
ਸਾਹਿਤ ਅਕਾਦਮੀ ਐਵਾਰਡ 2023 | ਮਨ ਦੀ ਚਿੱਪ (ਸਵਰਨਜੀਤ ਸਵੀ) |
Sahit Academy Award 2023 Sawarnjit Savi |
ਸਵਰਨਜੀਤ ਸਵੀ ਦੀਆਂ ਰਚਨਾਵਾਂ
- ਦਾਇਰਿਆਂ ਦੀ ਕਬਰ ਚੋਂ (1985)
- ਅਵੱਗਿਆ (1987, 1998, 2012)
- ਦਰਦ ਪਿਆਦੇ ਹੋਣ ਦਾ (1990,1998, 2012)
- ਦੇਹੀ ਨਾਦ (1994, 1998, 2012)
- ਕਾਲਾ ਹਾਸੀਆ ਤੇ ਸੂਹਾ ਗੁਲਾਬ (1998)
- ਕਾਮੇਸ਼ਵਰੀ (1998,2012)
- ਆਸ਼ਰਮ (2005, 2012)
- ਮਾਂ (2008, 2012)
- ਅਵੱਗਿਆ ਤੋਂ ਮਾਂ ਤੱਕ (9 ਕਿਤਾਬਾਂ ਦਾ ਸੈੱਟ, 2013)
- ਤੇ ਮੈਂ ਆਇਆ ਬੱਸ (2013)
- ਮਨ ਦੀ ਚਿੱਪ (2017) (Sahit Academy Award 2023)
Sahit Academy Award 2023
ਭਾਰਤੀ ਸਾਹਿਤ ਅਕਾਦਮੀ ਵੱਲੋਂ ਸਵਰਨਜੀਤ ਸਵੀ ਦੀ ਪੁਸਤਕ ‘ਮਨ ਦੀ ਚਿੱਪ’ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ 2023 ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਕਈ ਸਨਮਾਨ ਪ੍ਰਾਪਤ ਹਨ ਜਿਨ੍ਹਾਂ ਵਿੱਚੋਂ 2009 ਸਾਹਿਤ ਅਕੈਡਮੀ, ਲੁਧਿਆਣਾ ਪੁਰਸਕਾਰ ਆਦਿ ਸ਼ਾਮਿਲ ਹਨ। ਸਵਰਨਜੀਤ ਸਵੀ ਬਹੁਪੱਖੀ ਸ਼ਖ਼ਸੀਅਤ ਹਨ ਅਤੇ ਸਾਰੇ ਹੀ ਖੇਤਰਾਂ ਵਿੱਚ ਕਿਰਿਆਸ਼ੀਲ ਹਨ।
Thank you
ReplyDelete