ਸ੍ਰੀ ਗੁਰੂ ਗੋਬਿੰਦ ਸਿੰਘ ਜੀ (Sri Guru Gobind Singh Ji)
ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਸਿੱਖ ਧਰਮ ਦੇ ਦਸਵੇਂ ਗੁਰੂ ਸਾਹਿਬਾਨ ਹੋਏ ਹਨ। ਆਪ ਜੀ ਨੂੰ ਦਸਮੇਸ਼ ਪਿਤਾ ਅਤੇ ਕਲਗੀਧਰ ਜੀ; ਨਾਵਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਆਪ ਜੀ ਨੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਤੋਂ ਬਾਅਦ ਗੁਰਗੱਦੀ ਦੀ ਕਮਾਨ ਸੰਭਾਲੀ ਅਤੇ ਆਪਣੀ ਕੌਮ ਨੂੰ ਇੱਕ ਨਵੀਂ ਦਿੱਖ ਅਤੇ ਪਹਿਚਾਣ ਦੇਣ ਲਈ ਰੂਹ ਫੂਕੀ ਜਿਸ ਦੇ ਫਲਸਰੂਪ ਖਾਲਸੇ ਦਾ ਜਨਮ ਹੋਇਆ, ਭਾਵ ਕਿ ਆਪ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਪੰਜ ਪਿਆਰੇ ਸਾਜ ਕੇ ਅਤੇ ਖੰਡੇ ਦੀ ਪਾਹੁਲ ਤਿਆਰ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਪੰਜ ਕਕਾਰ ਧਾਰਨ ਕਰਵਾਏ ਜਿਸ ਦੇ ਫਲਸਰੂਪ ਸਿੰਘ ਅਤੇ ਕੌਰ ਦਾ ਸੰਕਲਪ ਸਾਹਮਣੇ ਆਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਲਈ ਆਪਣਾ ਪਰਿਵਾਰ ਵਾਰ ਦਿੱਤਾ ਜਿਸ ਕਰਕੇ ਆਪ ਜੀ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਦਾਨੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ (Sri Guru Gobind Singh Ji MCQs)
- ਜੀਵਨ ਕਾਲ - 1666 ਈ. - 1708 ਈ.
- ਪਿਤਾ - ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ
- ਮਾਤਾ - ਮਾਤਾ ਗੁਜਰੀ ਜੀ (ਮਾਤਾ ਗੁਜਰ ਕੌਰ ਜੀ)
- ਵੱਡੇ ਸਾਹਿਬਜ਼ਾਦੇ - ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ
- ਛੋਟੇ ਸਾਹਿਬਜ਼ਾਦੇ - ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਨਾਲ ਸੰਬੰਧਿਤ ਪੰਕਤੀਆਂ -
ਜਨਮ ਗੁਰਾਂ ਦਾ ਪਟਨੇ ਸ਼ਹਿਰ ਦਾ
ਅਨੰਦਪੁਰ ਡੇਰੇ ਲਾਏ
ਪਿਤਾ ਗੁਰਾਂ ਦੇ ਤੇਗ ਬਹਾਦਰ
ਮਾਂ ਗੁਜਰੀ ਦੇ ਜਾਏ।
ਅੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਦਿੱਤੇ ਗਏ ਹਨ -
ਸ੍ਰੀ ਗੁਰੂ ਗੋਬਿੰਦ ਸਿੰਘ ਜੀ (Sri Guru Gobind Singh Ji) |
Sri Guru Gobind Singh Ji MCQs
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ?
A. 1699 ਈ.
B. 1665 ਈ.
C. 1666 ਈ.
D. 1606 ਈ.
ਉੱਤਰ - C. 1666 ਈ.
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ?
A. ਸ੍ਰੀ ਆਨੰਦਪੁਰ ਸਾਹਿਬ
B. ਸ੍ਰੀ ਪਾਉਂਟਾ ਸਾਹਿਬ
C. ਸ੍ਰੀ ਪਟਨਾ ਸਾਹਿਬ
D. ਸ੍ਰੀ ਮੁਕਤਸਰ ਸਾਹਿਬ
ਉੱਤਰ - C. ਸ੍ਰੀ ਪਟਨਾ ਸਾਹਿਬ
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿਹੜੇ ਸੂਬੇ ਵਿੱਚ ਹੋਇਆ?
A. ਪੰਜਾਬ
B. ਮਹਾਂਰਾਸ਼ਟਰ
C. ਲਾਹੌਰ
D. ਬਿਹਾਰ
ਉੱਤਰ - D. ਬਿਹਾਰ
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਕਿਨਵੇਂ ਗੁਰੂ ਸਨ?
A. ਛੇਵੇਂ ਗੁਰੂ
B. ਨੌਵੇਂ ਗੁਰੂ
C. ਪੰਜਵੇਂ ਗੁਰੂ
D. ਸੱਤਵੇਂ ਗੁਰੂ
ਉੱਤਰ - B. ਨੌਵੇਂ ਗੁਰੂ
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਕਿਨਵੇਂ ਗੁਰੂ ਹੋਏ ਹਨ?
A. ਛੇਵੇਂ ਗੁਰੂ
B. ਦਸਵੇਂ ਗੁਰੂ
C. ਪੰਜਵੇਂ ਗੁਰੂ
D. ਸੱਤਵੇਂ ਗੁਰੂ
ਉੱਤਰ - B. ਦਸਵੇਂ ਗੁਰੂ
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਜੋਤੀ ਜੋਤ ਸਮਾਏ?
A. ਸ੍ਰੀ ਆਨੰਦਪੁਰ ਸਾਹਿਬ
B. ਸ੍ਰੀ ਪਾਉਂਟਾ ਸਾਹਿਬ
C. ਸ੍ਰੀ ਨਾਂਦੇੜ ਸਾਹਿਬ
D. ਸ੍ਰੀ ਮੁਕਤਸਰ ਸਾਹਿਬ
ਉੱਤਰ - C. ਸ੍ਰੀ ਨਾਂਦੇੜ ਸਾਹਿਬ
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸਾਹਿਬਾਨ ਦਾ ਕੀ ਨਾਮ ਸੀ?
A. ਸ੍ਰੀ ਗੁਰੂ ਹਰਗੋਬਿੰਦ ਜੀ
B. ਸ੍ਰੀ ਗੁਰੂ ਹਰਿਰਾਏ ਜੀ
C. ਸ੍ਰੀ ਗੁਰੂ ਅਰਜਨ ਦੇਵ ਜੀ
D. ਸ੍ਰੀ ਗੁਰੂ ਤੇਗ ਬਹਾਦਰ ਜੀ
ਉੱਤਰ - D. ਸ੍ਰੀ ਗੁਰੂ ਤੇਗ ਬਹਾਦਰ ਜੀ
Sikh Quiz with answers in Punjabi
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ?
A. ਮਾਤਾ ਤ੍ਰਿਪਤਾ ਜੀ
B. ਬੀਬੀ ਭਾਨੀ ਜੀ
C. ਮਾਤਾ ਗੁਜਰੀ ਜੀ
D. ਮਾਤਾ ਸੁਲੱਖਣੀ ਜੀ
ਉੱਤਰ - C. ਮਾਤਾ ਗੁਜਰੀ ਜੀ
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਦਾ ਨਾਮ ਕੀ ਸੀ?
A. ਗੋਬਿੰਦ ਰਾਏ ਜੀ
B. ਭਾਈ ਲਹਿਣਾ ਜੀ
C. ਭਾਈ ਜੈਤਾ ਜੀ
D. ਭਾਈ ਜੇਠਾ ਜੀ
ਉੱਤਰ - A. ਗੋਬਿੰਦ ਰਾਏ ਜੀ
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਗੱਦੀ ਨਾਲ ਸੰਬੰਧਿਤ ਵਿਕਲਪ ਚੁਣੋ।
A. 1675 ਈ. - 1708 ਈ.
B. 1660 ਈ. - 1708 ਈ.
C. 1699 ਈ. - 1708 ਈ.
D. 1690 ਈ. - 1704 ਈ.
ਉੱਤਰ - A. 1675 ਈ. - 1708 ਈ.
ਪ੍ਰਸ਼ਨ - ਮਸੰਦ ਪ੍ਰਥਾ ਨੂੰ ਕਿਸ ਗੁਰੂ ਸਾਹਿਬਾਨ ਜੀ ਨੇ ਖਤਮ ਕੀਤਾ?
A. ਸ੍ਰੀ ਗੁਰੂ ਅਰਜਨ ਦੇਵ ਜੀ
B. ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
C. ਸ੍ਰੀ ਗੁਰੂ ਹਰਿ ਰਾਏ ਜੀ
D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਉੱਤਰ - D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਪ੍ਰਸ਼ਨ - ਮਸੰਦ ਪ੍ਰਥਾ ਨੂੰ ਕਿਸ ਗੁਰੂ ਸਾਹਿਬਾਨ ਜੀ ਨੇ ਸ਼ੁਰੂ ਕੀਤਾ?
A. ਸ੍ਰੀ ਗੁਰੂ ਅਰਜਨ ਦੇਵ ਜੀ
B. ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
C. ਸ੍ਰੀ ਗੁਰੂ ਰਾਮਦਾਸ ਜੀ
D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਉੱਤਰ - C. ਸ੍ਰੀ ਗੁਰੂ ਰਾਮਦਾਸ ਜੀ
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਮੁਕਲ ਬਾਦਸ਼ਾਹ ਸੁਣੋ।
A. ਅਕਬਰ
B. ਔਰੰਗਜ਼ੇਬ
C. ਬਾਬਰ
D. ਬਹਿਲੋਲ ਲੋਧੀ
ਉੱਤਰ - B. ਔਰੰਗਜ਼ੇਬ
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਦੋਂ ਕੀਤੀ?
A. 1699 ਈ.
B. 1665 ਈ.
C. 1666 ਈ.
D. 1606 ਈ.
ਉੱਤਰ - A. 1699 ਈ.
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਿੱਥੇ ਕੀਤੀ?
A. ਸ੍ਰੀ ਆਨੰਦਪੁਰ ਸਾਹਿਬ
B. ਸ੍ਰੀ ਪਾਉਂਟਾ ਸਾਹਿਬ
C. ਸ੍ਰੀ ਪਟਨਾ ਸਾਹਿਬ
D. ਸ੍ਰੀ ਮੁਕਤਸਰ ਸਾਹਿਬ
ਉੱਤਰ - A. ਸ੍ਰੀ ਅਨੰਦਪੁਰ ਸਾਹਿਬ ਵਿਖੇ
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਕਿੰਨੇ ਕਕਾਰ ਧਾਰਨ ਕਰਵਾਏ?
A. ਪੰਜ
B. ਚਾਰ
C. ਸੱਤ
D. ਛੇ
ਉੱਤਰ - A. ਪੰਜ
ਪੰਜ ਕਕਾਰ - ਕੰਘਾ, ਕੜਾ, ਕੇਸ, ਕਿਰਪਾਨ, ਕਛਹਿਰਾ
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਸਮੇਂ ਕਿੰਨੇ ਪਿਆਰੇ ਸਾਜੇ?
A. ਚਾਰ
B. ਸੱਤ
C. ਪੰਜ
D. ਛੇ
ਉੱਤਰ - C. ਪੰਜ ਪਿਆਰੇ
ਪੰਜ ਪਿਆਰੇ ਸਜਾਏ - ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ।
ਪ੍ਰਸ਼ਨ - ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਿੱਖ ਧਰਮ ਦਾ ਕਿਹੜਾ ਤਖਤ ਹੈ?
A. ਤਖਤ ਸ਼੍ਰੀ ਦਮਦਮਾ ਸਾਹਿਬ
B. ਤਖਤ ਸ੍ਰੀ ਕੇਸਗੜ੍ਹ ਸਾਹਿਬ
C. ਤਖਤ ਸ਼੍ਰੀ ਹਜੂਰ ਸਾਹਿਬ
D. ਅਕਾਲ ਤਖਤ ਸਾਹਿਬ
ਉੱਤਰ - B. ਤਖਤ ਸ੍ਰੀ ਕੇਸਗੜ੍ਹ ਸਾਹਿਬ
ਪ੍ਰਸ਼ਨ - ਖਾਲਸੇ ਦੀ ਜਨਮ ਭੂਮੀ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ?
A. ਸ੍ਰੀ ਆਨੰਦਪੁਰ ਸਾਹਿਬ
B. ਸ੍ਰੀ ਪਾਉਂਟਾ ਸਾਹਿਬ
C. ਸ੍ਰੀ ਪਟਨਾ ਸਾਹਿਬ
D. ਸ੍ਰੀ ਮੁਕਤਸਰ ਸਾਹਿਬ
ਉੱਤਰ - A. ਸ੍ਰੀ ਅਨੰਦਪੁਰ ਸਾਹਿਬ ਨੂੰ
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ ਨਗਾਰਾ ਤਿਆਰ ਕਰਵਾਇਆ?
A. ਖ਼ਾਲਸਾ ਨਗਾਰਾ
B. ਪ੍ਰਭਾਤ ਨਗਾਰਾ
C. ਰਣਜੀਤ ਨਗਾਰਾ
D. ਨਾਨਕ ਨਗਾਰਾ
ਉੱਤਰ - C. ਰਣਜੀਤ ਨਗਾਰਾ
ਪ੍ਰਸ਼ਨ - ਦੱਖਣ ਵੱਲ ਯਾਤਰਾ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਕਿਸ ਨਾਲ ਹੋਈ?
A. ਮਹਾਰਾਜਾ ਰਣਜੀਤ ਸਿੰਘ ਜੀ
B. ਮਾਧੋਦਾਸ ਬੈਰਾਗੀ
C. ਭਗਤ ਕਬੀਰ ਜੀ
D. ਭਗਤ ਰਵਿਦਾਸ ਜੀ
ਉੱਤਰ - B. ਮਾਧੋਦਾਸ ਬੈਰਾਗੀ
ਬਾਬਾ ਬੰਦਾ ਸਿੰਘ ਬਹਾਦੁਰ ਜੀ ਦਾ ਮੁੱਢਲਾ ਨਾਮ ਮਾਧੋ ਦਾਸ ਬੈਰਾਗੀ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੰਜ ਤੀਰ ਦੇ ਕੇ ਮਾਧੋ ਦਾਸ ਬੈਰਾਗੀ ਨੂੰ ਸਿੰਘ ਬਣਾ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਪੰਜਾਬ ਵੱਲ ਭੇਜਿਆ।
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਭੰਗਾਣੀ ਦੀ ਲੜਾਈ ਕਦੋਂ ਲੜੀ ਗਈ?
A. 1666 ਈ.
B. 1690 ਈ.
C. 1688 ਈ.
D. 1701 ਈ.
ਉੱਤਰ - C. 1688 ਈ.
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਨਦੌਣ ਦੀ ਲੜਾਈ ਕਦੋਂ ਲੜੀ ਗਈ?
A. 1666 ਈ.
B. 1690 ਈ.
C. 1688 ਈ.
D. 1701 ਈ.
ਉੱਤਰ - B. 1690 ਈ.
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਮਕੌਰ ਸਾਹਿਬ ਦੀ ਲੜਾਈ ਕਦੋਂ ਲੜੀ ਗਈ?
A. 1666 ਈ.
B. 1690 ਈ.
C. 1688 ਈ.
D. 1704 ਈ.
ਉੱਤਰ - D. 1704 ਈ.
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ?
A. 32 ਕਵੀ
B. 52 ਕਵੀ
C. 39 ਕਵੀ
D. 19 ਕਵੀ
ਉੱਤਰ - 52 ਕਵੀ
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਦੋਂ ਜੋਤੀ ਜੋਤ ਸਮਾਏ?
A. 1709 ਈ.
B. 1699 ਈ.
C. 1708 ਈ.
D. 1704 ਈ.
ਉੱਤਰ - C. 1708 ਈ.
ਹੋਰ ਪੜ੍ਹੋ -
chaar sahibzaade question answer in punjabi
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਇਸ ਪੋਸਟ ਵਿੱਚ ਲਿਖੇ ਗਏ ਹਨ, ਇਹ ਪ੍ਰਸ਼ਨ ਸਾਰੇ ਹੀ ਪੇਪਰਾਂ ਲਈ ਬਹੁਤ ਹੀ ਮਹੱਤਵਪੂਰਨ ਹਨ। ਸਾਰੇ ਹੀ ਪੇਪਰਾਂ ਵਿੱਚ ਇਹ ਪ੍ਰਸ਼ਨ ਵਾਰ ਵਾਰ ਪੁੱਛੇ ਜਾਂਦੇ ਹਨ। ਇਸ ਤੋਂ ਇਲਾਵਾ ਤੁਸੀਂ ਸਾਡੀ ਇਸ ਵੈੱਬਸਾਈਟ ਤੇ ਆਉਣ ਵਾਲੀਆਂ ਸਾਰੀਆਂ ਹੀ ਭਰਤੀਆਂ ਦੀ ਤਿਆਰੀ ਕਰ ਸਕਦੇ ਹੋ। ਅਸੀਂ ਸਾਰੇ ਹੀ ਵਿਸ਼ਿਆਂ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਉਪਲਬਧ ਕਰਵਾ ਦਿੱਤੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜ੍ਹੋ
ਤੁਹਾਨੂੰ ਸਾਡੀ ਇਹ ਕੋਸ਼ਿਸ਼ ਕਿਸ ਤਰ੍ਹਾਂ ਦੀ ਲੱਗੀ; ਆਪਣਾ ਕੀਮਤੀ ਸੁਝਾਅ ਸਾਡੇ ਨਾਲ ਜਰੂਰ ਸਾਂਝਾ ਕਰਨਾ ਜੀ।
Lajabab
ReplyDelete