TOP 50+ General knowledge Questions in Punjabi
ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ Punjab GK ਜਰੂਰ ਪੜ੍ਹਨੀ ਪਵੇਗੀ। ਤੁਸੀਂ ਸਾਡੀ ਇਸ ਵੈੱਬਸਾਈਟ ਤੇ General knowledge Questions in Punjabi ਪੜ੍ਹ ਸਕਦੇ ਹੋ ਅਤੇ ਇਸਦੇ ਨਾਲ ਨਾਲ ਬਾਕੀ ਸਾਰੇ ਹੀ ਵਿਸ਼ਿਆਂ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਵੀ ਤੁਹਾਨੂੰ ਸਾਡੀ ਇਸ ਵੈੱਬਸਾਈਟ ਉੱਤੇ ਮਿਲ ਜਾਣਗੇ।
General Knowledge Questions in Punjabi
ਪ੍ਰਸ਼ਨ - ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ?
ਉੱਤਰ - ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ. ਹੋਇਆ।
ਪ੍ਰਸ਼ਨ - ਸਿੱਖ ਧਰਮ ਦੇ ਮੋਢੀ ਕਿਸ ਗੁਰੂ ਸਾਹਿਬਾਨ ਜੀ ਨੂੰ ਮੰਨਿਆ ਜਾਂਦਾ ਹੈ?
ਉੱਤਰ - ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਿਆ ਜਾਂਦਾ ਹੈ।
ਪ੍ਰਸ਼ਨ - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਸ਼ਹਿਰ ਦੀ ਸਥਾਪਨਾ ਕੀਤੀ?
ਉੱਤਰ - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਕਰਤਾਰਪੁਰ (ਅੱਜਕਲ ਪਾਕਿਸਤਾਨ ਦੇ ਲਾਹੌਰ ਵਿੱਚ ਹੈ) ਸ਼ਹਿਰ ਦੀ ਸਥਾਪਨਾ ਕੀਤੀ।
ਪ੍ਰਸ਼ਨ - ਸ੍ਰੀ ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤਿ ਸਮਾਏ?
ਉੱਤਰ - ਸ੍ਰੀ ਗੁਰੂ ਨਾਨਕ ਦੇਵ ਜੀ 1539 ਈ ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤਿ ਸਮਾਏ।
ਪ੍ਰਸ਼ਨ - ਮੰਜੀ ਪ੍ਰਥਾ ਦੀ ਸ਼ੁਰੂਆਤ ਕਿਸ ਗੁਰੂ ਸਾਹਿਬ ਜੀ ਨੇ ਕੀਤੀ?
ਉੱਤਰ - ਮੰਜੀ ਪ੍ਰਥਾ ਦੀ ਸ਼ੁਰੂਆਤ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤੀ।
ਪ੍ਰਸ਼ਨ - ਆਨੰਦ ਸਾਹਿਬ ਕਿਸ ਗੁਰੂ ਸਾਹਿਬ ਜੀ ਦੀ ਰਚਨਾ ਹੈ?
ਉੱਤਰ - ਆਨੰਦ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ।
ਪ੍ਰਸ਼ਨ - ਅਜੋਕੇ ਪੰਜਾਬ ਦੀ ਉਤਪੱਤੀ ਕਦੋਂ ਹੋਈ?
ਉੱਤਰ - ਅਜੋਕੇ ਪੰਜਾਬ ਦੀ ਉਤਪੱਤੀ 1 ਨਵੰਬਰ 1966 ਈ. ਨੂੰ ਹੋਈ।
ਪ੍ਰਸ਼ਨ - ਅਜੋਕੇ ਪੰਜਾਬ ਦੀ ਰਾਜਧਾਨੀ ਕਿਹੜੀ ਹੈ?
ਉੱਤਰ - ਅਜੋਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ।
ਪ੍ਰਸ਼ਨ - ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਕਿਸ ਸੂਬੇ ਨਾਲ ਸਾਂਝੀ ਹੈ?
ਉੱਤਰ - ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹਰਿਆਣਾ ਸੂਬੇ ਨਾਲ ਸਾਂਝੀ ਹੈ।
ਪ੍ਰਸ਼ਨ - ਪੰਜਾਬ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕਿੱਥੇ ਹੈ?
ਉੱਤਰ - ਪੰਜਾਬ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿੱਚ ਹੈ।
ਪ੍ਰਸ਼ਨ - ਪੰਜਾਬ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਕਿੱਥੇ ਹੈ?
ਉੱਤਰ - ਪੰਜਾਬ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਵਿੱਚ ਹੈ।
ਪ੍ਰਸ਼ਨ - ਪੰਜਾਬ ਦੇ ਮਾਝੇ ਖੇਤਰ ਵਿੱਚ ਕਿੰਨੇ ਜਿਲ੍ਹੇ ਹਨ?
ਉੱਤਰ - ਪੰਜਾਬ ਦੇ ਮਾਝੇ ਖੇਤਰ ਵਿੱਚ 04 ਜਿਲ੍ਹੇ ਹਨ।
ਪ੍ਰਸ਼ਨ - ਪੰਜਾਬ ਦਾ 18ਵਾਂ ਜਿਲ੍ਹਾ ਮੋਹਾਲੀ ਕਦੋਂ ਬਣਿਆ?
ਉੱਤਰ - ਪੰਜਾਬ ਦਾ 18ਵਾਂ ਜਿਲ੍ਹਾ ਮੋਹਾਲੀ 2006 ਵਿੱਚ ਬਣਿਆ।
ਪ੍ਰਸ਼ਨ - ਮੋਹਾਲੀ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ?
ਉੱਤਰ - ਮੋਹਾਲੀ ਨੂੰ ਹੋਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਮ ਨਾਲ ਜਾਣਿਆ ਜਾਂਦਾ ਹੈ।
ਪ੍ਰਸ਼ਨ - ਪੰਜਾਬ ਦੀ ਪ੍ਰਮੁੱਖ ਫ਼ਸਲ ਕਿਹੜੀ ਹੈ?
ਉੱਤਰ - ਪੰਜਾਬ ਦੀ ਪ੍ਰਮੁੱਖ ਫ਼ਸਲ ਕਣਕ ਹੈ।
ਪ੍ਰਸ਼ਨ - ਮਾਘੀ ਦਾ ਮੇਲਾ ਕਿੱਥੇ ਲੱਗਦਾ ਹੈ?
ਉੱਤਰ - ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਦਾ ਹੈ।
ਪ੍ਰਸ਼ਨ - ਰੌਸ਼ਨੀ ਦਾ ਮੇਲਾ ਕਿੱਥੇ ਲੱਗਦਾ ਹੈ?
ਉੱਤਰ - ਰੌਸ਼ਨੀ ਦਾ ਮੇਲਾ ਜਗਰਾਓਂ (ਲੁਧਿਆਣਾ) ਵਿਖੇ ਲੱਗਦਾ ਹੈ।
ਪ੍ਰਸ਼ਨ - ਛਪਾਰ ਦਾ ਮੇਲਾ ਕਿੱਥੇ ਲੱਗਦਾ ਹੈ?
ਉੱਤਰ - ਛਪਾਰ ਦਾ ਮੇਲਾ ਲੁਧਿਆਣਾ ਵਿਖੇ ਲੱਗਦਾ ਹੈ।
ਪ੍ਰਸ਼ਨ - ਲੋਹੜੀ ਦਾ ਤਿਓਹਾਰ ਕਿਸ ਦੇਸੀ ਮਹੀਨੇ ਦੇ ਅਖੀਰ ਵਿੱਚ ਹੁੰਦਾ ਹੈ?
ਉੱਤਰ - ਲੋਹੜੀ ਦਾ ਤਿਓਹਾਰ ਦੇਸੀ ਮਹੀਨੇ ਪੋਹ ਦੇ ਅਖੀਰ ਵਿੱਚ ਹੁੰਦਾ ਹੈ।
ਪ੍ਰਸ਼ਨ - ਪਠਾਨਕੋਟ ਜਿਲ੍ਹਾ ਪੰਜਾਬ ਦੇ ਕਿਸ ਖੇਤਰ ਵਿਚ ਪੈਂਦਾ ਹੈ?
ਉੱਤਰ - ਪਠਾਨਕੋਟ ਜਿਲ੍ਹਾ ਪੰਜਾਬ ਦੇ ਮਾਝਾ ਖੇਤਰ ਵਿਚ ਪੈਂਦਾ ਹੈ।
ਪ੍ਰਸ਼ਨ - ਬਰਨਾਲਾ ਜਿਲ੍ਹਾ ਪੰਜਾਬ ਦੇ ਕਿਸ ਖੇਤਰ ਵਿਚ ਪੈਂਦਾ ਹੈ?
ਉੱਤਰ - ਬਰਨਾਲਾ ਜਿਲ੍ਹਾ ਪੰਜਾਬ ਦੇ ਮਾਲਵਾ ਖੇਤਰ ਵਿਚ ਪੈਂਦਾ ਹੈ।
ਪ੍ਰਸ਼ਨ - ਪੰਜਾਬ ਵਿੱਚ ਕੇਂਦਰੀ ਯੂਨੀਵਰਸਿਟੀ ਕਿੱਥੇ ਹੈ?
ਉੱਤਰ - ਪੰਜਾਬ ਵਿੱਚ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿੱਚ ਹੈ।
ਪ੍ਰਸ਼ਨ - ਮਸੰਦ ਪ੍ਰਥਾ ਕਿਸ ਸਿੱਖ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ?
ਉੱਤਰ - ਮਸੰਦ ਪ੍ਰਥਾ ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ।
ਪ੍ਰਸ਼ਨ - ਹਿੰਦ ਦੀ ਚਾਦਰ ਕਿਸ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ?
ਉੱਤਰ - ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ।
ਪ੍ਰਸ਼ਨ - ਭੰਗਾਣੀ ਦਾ ਯੁੱਧ ਕਦੋਂ ਹੋਇਆ?
ਉੱਤਰ - ਭੰਗਾਣੀ ਦਾ ਯੁੱਧ 1688 ਈ. ਵਿਚ ਹੋਇਆ।
ਪ੍ਰਸ਼ਨ - ਜ਼ਫ਼ਰਨਾਮਾ ਕਿਸ ਭਾਸ਼ਾ ਦਾ ਸ਼ਬਦ ਹੈ?
ਉੱਤਰ - ਜ਼ਫ਼ਰਨਾਮਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ।
ਪ੍ਰਸ਼ਨ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸ ਲਿਪੀ ਵਿਚ ਲਿਖਿਆ ਗਿਆ ਹੈ?
ਉੱਤਰ - ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਮੁਖੀ ਲਿਪੀ ਵਿਚ ਲਿਖਿਆ ਗਿਆ ਹੈ।
ਪ੍ਰਸ਼ਨ - ਸ਼ੇਖ ਫਰੀਦ ਦਾ ਮੇਲਾ ਕਿੱਥੇ ਲੱਗਦਾ ਹੈ?
ਉੱਤਰ - ਸ਼ੇਖ ਫਰੀਦ ਦਾ ਮੇਲਾ ਫਰੀਦਕੋਟ ਲੱਗਦਾ ਹੈ।
ਪ੍ਰਸ਼ਨ - ਪਠਾਨਕੋਟ ਜਿਲ੍ਹੇ ਦੀ ਹੱਦ ਹੇਠ ਲਿਖਿਆਂ ਵਿਚੋਂ ਕਿਹੜੇ ਜਿਲ੍ਹੇ ਨਾਲ ਲੱਗਦੀ ਹੈ?
A. ਅੰਮ੍ਰਿਤਸਰ
B. ਗੁਰਦਾਸਪੁਰ
C. ਤਰਨਤਾਰਨ
D. ਕਪੂਰਥਲਾ
ਉੱਤਰ - ਪਠਾਨਕੋਟ ਜਿਲ੍ਹੇ ਦੀ ਹੱਦ ਗੁਰਦਾਸਪੁਰ ਜਿਲ੍ਹੇ ਨਾਲ ਲੱਗਦੀ ਹੈ।
ਪ੍ਰਸ਼ਨ - ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਹਨ?
ਉੱਤਰ - ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹਨ।
ਪ੍ਰਸ਼ਨ - ਸ਼ਹੀਦ ਊਧਮ ਸਿੰਘ ਦਾ ਜਨਮ ਕਿੱਥੇ ਹੋਇਆ?
ਉੱਤਰ - ਸ਼ਹੀਦ ਊਧਮ ਸਿੰਘ ਦਾ ਜਨਮ ਸੁਨਾਮ (ਜਿਲ੍ਹਾ ਸੰਗਰੂਰ) ਵਿਖੇ ਹੋਇਆ।
ਪ੍ਰਸ਼ਨ - ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਮ ਦਿੱਤਾ?
ਉੱਤਰ - ਯੂਨਾਨੀਆਂ ਨੇ ਪੰਜਾਬ ਨੂੰ ਪੈਂਨਟੋਪੋਟੈਮੀਆਂ ਨਾਮ ਦਿੱਤਾ।
ਪ੍ਰਸ਼ਨ - ਸਰਸਵਤੀ ਨਦੀ ਦਾ ਪੁਰਾਣਾ ਨਾਮ ਦੱਸੋ?
ਉੱਤਰ - ਸਰਸਵਤੀ ਨਦੀ ਦਾ ਪੁਰਾਣਾ ਨਾਮ ਸਰੁਸਤੀ ਸੀ।
ਪ੍ਰਸ਼ਨ - 'ਇੱਕ ਮਿਆਨ ਦੋ ਤਲਵਾਰਾਂ' ਨਾਵਲ ਕਿਸ ਦੀ ਰਚਨਾ ਹੈ?
ਉੱਤਰ - 'ਇੱਕ ਮਿਆਨ ਦੋ ਤਲਵਾਰਾਂ' ਨਾਵਲ ਨਾਨਕ ਸਿੰਘ ਨਾਵਲਕਾਰ ਦੀ ਰਚਨਾ ਹੈ
ਪ੍ਰਸ਼ਨ - ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਿੱਥੇ ਹੈ?
ਉੱਤਰ - ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿੱਚ ਹੈ।
ਪ੍ਰਸ਼ਨ - ਮਾਨਸਾ ਜ਼ਿਲ੍ਹਾ ਕਦੋਂ ਬਣਿਆ?
ਉੱਤਰ - ਮਾਨਸਾ ਜ਼ਿਲ੍ਹਾ 1992 ਈ ਵਿੱਚ ਬਣਿਆ।
ਮਾਨਸਾ ਜ਼ਿਲ੍ਹਾ 13 ਅਪ੍ਰੈਲ 1992 ਈ ਨੂੰ ਬਠਿੰਡਾ ਜਿਲ੍ਹੇ ਵਿੱਚੋਂ ਬਣਾਇਆ ਗਿਆ।
General knowledge Questions in Punjabi |
Gk Questions in Punjabi
ਪ੍ਰਸ਼ਨ - ਪੈਪਸੂ ਦੀ ਰਾਜਧਾਨੀ ਦਾ ਨਾਮ ਦੱਸੋ।
ਉੱਤਰ - ਪੈਪਸੂ ਦੀ ਰਾਜਧਾਨੀ ਪਟਿਆਲਾ ਸੀ।
ਪ੍ਰਸ਼ਨ - ਪੰਜਾਬ ਦੀ ਪ੍ਰਮੁੱਖ ਫ਼ਸਲ ਕਿਹੜੀ ਹੈ?
ਉੱਤਰ - ਪੰਜਾਬ ਦੀ ਪ੍ਰਮੁੱਖ ਫ਼ਸਲ ਕਣਕ ਹੈ।
ਪ੍ਰਸ਼ਨ - ਗੁਰਦੁਆਰਾ ਕੰਧ ਸਾਹਿਬ ਕਿੱਥੇ ਸਥਿਤ ਹੈ?
ਉੱਤਰ - ਗੁਰਦੁਆਰਾ ਕੰਧ ਸਾਹਿਬ ਬਟਾਲਾ ਵਿਖੇ ਸਥਿਤ ਹੈ।
ਪ੍ਰਸ਼ਨ - ਗੁਰਦੁਆਰਾ ਕੰਧ ਸਾਹਿਬ ਕਿਸ ਗੁਰੂ ਸਾਹਿਬ ਨਾਲ ਸੰਬੰਧਿਤ ਹੈ?
ਉੱਤਰ - ਗੁਰਦੁਆਰਾ ਕੰਧ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ।
ਪ੍ਰਸ਼ਨ - ਲੁੱਡੀ ਕਿਸ ਦਾ ਨਾਚ ਹੈ?
ਉੱਤਰ - ਲੁੱਡੀ ਮਰਦਾਂ ਦਾ ਨਾਚ ਹੈ।
ਪ੍ਰਸ਼ਨ - ਚੰਡੀ ਦੀ ਵਾਰ ਕਿਸ ਗੁਰੂ ਸਾਹਿਬਾਨ ਜੀ ਦੀ ਰਚਨਾ ਹੈ?
ਉੱਤਰ - ਚੰਡੀ ਦੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ।
- ਸੋ ਦੋਸਤੋ ਤੁਹਾਨੂੰ ਸਾਡੀ ਇਹ ਪੋਸਟ ਕਿਸ ਤਰ੍ਹਾਂ ਦੀ ਲੱਗੀ, ਸਾਨੂੰ ਕੁਮੈਂਟਸ ਕਰਕੇ ਜਰੂਰ ਦੱਸਿਓ ਜੀ। ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਹੋਰ ਵੀ ਸਾਰੇ ਹੀ ਵਿਸ਼ਿਆਂ ਦੇ ਪ੍ਰਸ਼ਨ ਉੱਤਰ ਪੜ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਥਿਊਰੀ ਦੇ ਰੂਪ ਵਿਚ ਵੀ ਸਾਰੇ Subjects ਨੂੰ ਪੜ੍ਹ ਸਕਦੇ ਹੋ।
- ਅਸੀਂ ਇਸ ਪੋਸਟ ਵਿੱਚ ਸਾਰੇ ਹੀ ਪੇਪਰਾਂ ਵਿਚ ਵਾਰ ਵਾਰ ਪੁੱਛੇ ਗਏ ਪ੍ਰਸ਼ਨਾਂ ਨੂੰ ਇਕੱਠਾ ਕੀਤਾ ਹੈ। ਤੁਸੀਂ ਇਸ ਤੋਂ ਇਲਾਵਾ ਬਾਕੀ ਪੋਸਟਾਂ ਵਿਚੋਂ ਵੀ ਹੋਰ ਮਹੱਤਵਪੂਰਨ ਪ੍ਰਸ਼ਨ ਪੜ ਸਕਦੇ ਹੋ। ਜੇਕਰ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਸਮਝਣਾ ਚਾਹੁੰਦੇ ਹੋ ਤੇ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ YouTube ਚੈਨਲ ਤੇ ਜਾ ਕੇ ਪੜ ਸਕਦੇ ਹੋ, ਜਿਸ ਵਿੱਚ ਤੁਹਾਨੂੰ Math ਤੋਂ ਲੈਕੇ ਸਾਰੇ ਹੀ ਵਿਸ਼ਿਆਂ ਦੀਆਂ ਕਲਾਸਾਂ ਬਿਲਕੁਲ ਮੁਫ਼ਤ ਵਿੱਚ ਦੇਖਣ ਨੂੰ ਮਿਲ ਜਾਣਗੀਆਂ।
- ਅਸੀਂ ਤੁਹਾਡੀ ਤਿਆਰੀ ਨੂੰ ਹੋਰ ਬਿਹਤਰ ਬਣਾਉਣ ਲਈ ਵਧੀਆ ਤੋਂ ਵਧੀਆ Study Material Provide ਕਰਵਾ ਰਹੇ ਹਾਂ। ਕ੍ਰਿਪਾ ਕਰਕੇ ਤੁਸੀਂ ਇਸੇ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਰਹੋ ਅਤੇ ਆਪਣੇ ਸਾਰੇ ਹੀ ਦੋਸਤਾਂ ਨੂੰ ਇਹ ਪੋਸਟ ਜਰੂਰ ਸਾਂਝੀ ਕਰ ਦਿਓ ਜੀ ਤੇ ਲਾਸਟ ਵਿੱਚ ਇੱਕ ਪਿਆਰਾ ਜਿਹਾ ਕੁਮੈਂਟ ਜਰੂਰ ਕਰ ਦੇਣਾ ਜੀ।
5024610728
ReplyDeleteThanku u so much sir 😊
ReplyDeleteThank you sir ji
ReplyDeleteThank you sir ji
ReplyDelete