General Knowledge Questions in Punjabi - Very Important Questions
ਇਹ ਸਾਰੇ ਪ੍ਰਸ਼ਨ Punjab Police Constable ਅਤੇ PSSSB ਦੇ ਸਾਰੇ ਪੇਪਰਾਂ PSSSB Labour Inspector, PSSSB Punjab Patwari, PSSSB Clerk VDO ਦੇ ਪੇਪਰਾਂ ਲਈ ਬਹੁਤ ਹੀ ਮਹੱਤਵਪੂਰਨ ਹਨ।
G.k Questions in Punjabi
ਪ੍ਰਸ਼ਨ 01 - ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਾ ਪਹਿਲਾ ਪ੍ਰਾਪਤ ਕਰਤਾ ਕੌਣ ਸੀ?
A. ਵਿਸ਼ਵਨਾਥਨ ਆਨੰਦ
B. ਪੀਟੀ ਊਸ਼ਾ
C. ਕਲਪਨਾ ਚਾਵਲਾ
D. ਮਹਾਤਮਾ ਗਾਂਧੀ
ਉੱਤਰ - A. ਵਿਸ਼ਵਨਾਥਨ ਆਨੰਦ
ਪ੍ਰਸ਼ਨ 02 - 'ਚੰਡੀ ਦੀ ਵਾਰ' ਕਿਸ ਦੀ ਰਚਨਾ ਹੈ?
A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਅੰਗਦ ਦੇਵ ਜੀ
C. ਸ੍ਰੀ ਗੁਰੂ ਅਰਜਨ ਦੇਵ ਜੀ
D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਉੱਤਰ - D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਪ੍ਰਸ਼ਨ 03 - ਪੰਜਾਬ ਦਾ ਕਿਹੜਾ ਲੋਕ ਨਾਚ ਕੈਨੇਡਾ, ਯੂਕੇ ਅਤੇ ਅਮਰੀਕਾ ਦੇ ਪੱਛਮੀ ਜਗਤ ਵਿੱਚ ਬਹੁਤ ਮਸ਼ਹੂਰ ਹੋਇਆ ਹੈ?
A. ਭੰਗੜਾ
B. ਸੰਮੀ
C. ਗਤਕਾ
D. ਗਿੱਧਾ
ਉੱਤਰ - A. ਭੰਗੜਾ
Punjab Police Constable GK Questions
ਪ੍ਰਸ਼ਨ 04 - ਦਰਿਆ ਦਾ ਉਹ ਪਾਸਾ ਜਿੱਥੇ ਰੇਤ ਜਮਾ ਹੋ ਜਾਵੇ, ਉਸਨੂੰ ਕੀ ਕਹਿੰਦੇ ਹਨ?
A. ਪੋਣਾ
B. ਬੇਟ
C. ਘੱਗਰ
D. ਘਰਾਟ
ਉੱਤਰ - B. ਬੇਟ
ਪ੍ਰਸ਼ਨ 05 - ਪੰਜਾਬ ਦਾ ਨਵਾਂ ਬਣਿਆ ਜ਼ਿਲ੍ਹਾ ਕਿਹੜਾ ਹੈ?
A. ਬਰਨਾਲਾ
B. ਮਲੇਰਕੋਟਲਾ
C. ਫਾਜ਼ਿਲਕਾ
D. ਮਾਨਸਾ
ਉੱਤਰ - B. ਮਲੇਰਕੋਟਲਾ
ਪ੍ਰਸ਼ਨ 06 - ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜ ਵਿੱਚ ਦੋ-ਸਦਨੀ ਵਿਧਾਨ ਸਭਾ ਹੈ?
A. ਪੰਜਾਬ
B. ਹਰਿਆਣਾ
C. ਤੇਲੰਗਾਨਾ
D. ਹਿਮਾਚਲ ਪ੍ਰਦੇਸ਼
ਉੱਤਰ - C. ਤੇਲੰਗਾਨਾ
ਪ੍ਰਸ਼ਨ 07 - ਪੰਜਾਬ ਵਿੱਚ ਅਕਾਲੀ ਦਲ ਦੁਆਰਾ ਪੰਜਾਬੀ ਸੂਬਾ ਨਾਰਾ ਅੰਦੋਲਨ ਕਿਸ ਸਾਲ ਵਿੱਚ ਸ਼ੁਰੂ ਕੀਤਾ ਗਿਆ ਸੀ?
A. 1955
B. 1947
C. 1970
D. 1991
ਉੱਤਰ - A. 1955
ਪ੍ਰਸ਼ਨ 08 - ਪੰਜਾਬ ਦਾ ਕਿਹੜਾ ਜਿਲਾ ਸਰਹੱਦੀ ਜ਼ਿਲ੍ਹਾ ਨਹੀਂ ਹੈ?
A. ਅੰਮ੍ਰਿਤਸਰ
B. ਤਰਨਤਾਰਨ
C. ਫਿਰੋਜ਼ਪੁਰ
D. ਲੁਧਿਆਣਾ
ਉੱਤਰ - D. ਲੁਧਿਆਣਾ
ਪ੍ਰਸ਼ਨ 09 - ਕਿਸ ਗੁਰੂ ਸਾਹਿਬਾਨ ਜੀ ਨੇ ਸਭ ਤੋਂ ਵੱਧ ਵਾਰਾਂ ਦੀ ਰਚਨਾ ਕੀਤੀ?
A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਅਮਰਦਾਸ ਜੀ
C. ਸ੍ਰੀ ਗੁਰੂ ਅਰਜਨ ਦੇਵ ਜੀ
D. ਸ੍ਰੀ ਗੁਰੂ ਰਾਮਦਾਸ ਜੀ
ਉੱਤਰ - D. ਸ੍ਰੀ ਗੁਰੂ ਰਾਮਦਾਸ ਜੀ
ਪ੍ਰਸ਼ਨ 10 - ਚੰਡੀਗੜ੍ਹ ਦਾ ਨੀਹ ਪੱਥਰ ਕਿਸ ਸਾਲ ਰੱਖਿਆ ਗਿਆ ਸੀ?
A. 1947
B. 1952
C. 1948
D. 1965
ਉੱਤਰ - B. 1952
Gk Questions in Punjabi
ਪ੍ਰਸ਼ਨ 11 - ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਚਾਰ ਉੱਤਰਾਧਿਕਾਰੀ ਗੁਰੂ ਸਾਹਿਬਾਨਾਂ ਅਤੇ ਹੋਰ ਧਾਰਮਿਕ ਕਵੀਆਂ ਦੀ ਬਾਣੀ ਦਾ ਸੰਕਲਨ ਕਿਸ ਗੁਰੂ ਸਾਹਿਬਾਨ ਨੇ ਕੀਤਾ?
A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਅੰਗਦ ਦੇਵ ਜੀ
C. ਸ੍ਰੀ ਗੁਰੂ ਅਰਜਨ ਦੇਵ ਜੀ
D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਉੱਤਰ - C. ਸ੍ਰੀ ਗੁਰੂ ਅਰਜਨ ਦੇਵ ਜੀ
ਪ੍ਰਸ਼ਨ 12 - ਟੋਕੀਓ 2020 ਓਲੰਪਿਕ ਖੇਡਾਂ ਵਿੱਚ ਭਾਰਤ ਨੇ ਕਿੰਨੇ ਤਗਮੇ ਜਿੱਤੇ ਸਨ?
A. 07
B. 09
C. 06
D. 04
ਉੱਤਰ - A. 07
ਪ੍ਰਸ਼ਨ 13 - ਪੰਜਾਬ ਬ੍ਰਿਟਿਸ਼ ਭਾਰਤ ਦਾ ਇੱਕ ਸੂਬਾ ਕਦੋਂ ਤੱਕ ਰਿਹਾ?
A. 1947
B. 1948
C. 1849
D. 1919
ਉੱਤਰ - A. 1947
ਪ੍ਰਸ਼ਨ 14 - He will be unable to help you;
ਵਾਕ ਦਾ ਪੰਜਾਬੀ ਅਨੁਵਾਦ ਚੁਣੋ:
A. ਉਹ ਤੁਹਾਡੀ ਮਦਦ ਨਹੀਂ ਕਰੇਗਾ;
B. ਉਹ ਤੁਹਾਡੀ ਮਦਦ ਕਰਨ ਦੇ ਯੋਗ ਨਹੀਂ ਹੈ;
C. ਉਹ ਤੁਹਾਡੀ ਮਦਦ ਕਰਨ ਦੇ ਯੋਗ ਨਹੀਂ ਹੋਵੇਗਾ;
D. ਉਹ ਮੇਰੀ ਮਦਦ ਕਰਨ ਦੇ ਯੋਗ ਨਹੀਂ ਹੋਵੇਗਾ;
ਉੱਤਰ - C. ਉਹ ਤੁਹਾਡੀ ਮਦਦ ਕਰਨ ਦੇ ਯੋਗ ਨਹੀਂ ਹੋਵੇਗਾ;
ਪ੍ਰਸ਼ਨ 15 - 'ਤਰ' ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਹੈ?
A. ਗਾੜ੍ਹਾ
B. ਪਤਲਾ
C. ਹਰਾ
D. ਖੁਸ਼ਕ
ਉੱਤਰ - D. ਖੁਸ਼ਕ
Punjab Police Constable GK Questions |
ਪ੍ਰਸ਼ਨ 16 - 'ਮੇਰੇ ਕੋਲ ਸੌ ਰੁਪਏ ਘੱਟ ਗਏ।' ਵਾਕ ਵਿੱਚ ਕਿਰਿਆ ਵਿਸ਼ੇਸ਼ਣ ਦੀ ਕਿਸਮ ਹੈ?
A. ਸੰਖਿਆਵਾਚਕ
B. ਪ੍ਰਕਾਰਵਚਕ
C. ਪਰਿਮਾਣਵਾਚਕ
D. ਨਿਸ਼ਚੇ ਵਾਚਕ
ਉੱਤਰ - A. ਸੰਖਿਆਵਾਚਕ
ਪ੍ਰਸ਼ਨ 17 - ਪੰਜਾਬੀ ਭਾਸ਼ਾ ਦੀ ਕੇਂਦਰੀ ਭਾਸ਼ਾ ਹੈ?
A. ਪੁਆਧੀ
B. ਮਲਵਈ
C. ਦੁਆਬੀ
D. ਮਾਝੀ
ਉੱਤਰ - D. ਮਾਝੀ
ਪ੍ਰਸ਼ਨ 18 - ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੀ ਹੁੰਦੀ ਹੈ?
A. 08
B. 05
C. 06
D. 03
ਉੱਤਰ - A. 08
ਪ੍ਰਸ਼ਨ 19 - ਰਾਜਪਾਲ ਬਾਰੇ ਹੇਠ ਲਿਖਿਆ ਵਿੱਚੋਂ ਕਿਹੜਾ ਕਥਨ ਸਹੀ ਹੈ?
A. ਰਾਜਪਾਲ ਸਿੱਧੇ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ
B. ਰਾਜਪਾਲ ਦੀ ਨਿਯੁਕਤੀ ਰਾਜ ਦੇ ਮੁੱਖ ਮੰਤਰੀ ਦੁਆਰਾ ਕੀਤੀ ਜਾਂਦੀ ਹੈ।
C. ਰਾਜਪਾਲ ਦੀ ਚੋਣ ਚੋਣਕਾਰ ਮੰਡਲ ਦੁਆਰਾ ਅਸਿੱਧੇ ਤੌਰ ਤੇ ਕੀਤੀ ਜਾਂਦੀ ਹੈ।
D. ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ।
ਉੱਤਰ - D. ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ।
ਹੋਰ ਮਹੱਤਵਪੂਰਨ ਪ੍ਰਸ਼ਨ ਪੜ੍ਹੋ -
ਪ੍ਰਸ਼ਨ 20 - ਭਾਰਤੀ ਸੰਸਦੀ ਪ੍ਰਣਾਲੀ ____ ਤੋਂ ਲਈ ਗਈ ਹੈ।
A. ਬ੍ਰਿਟਿਸ਼ ਸੰਵਿਧਾਨ
B. ਅਫਰੀਕੀ ਸੰਵਿਧਾਨ
C. ਜਾਪਾਨੀ ਸੰਵਿਧਾਨ
D. ਜਰਮਨੀ ਸੰਵਿਧਾਨ
ਉੱਤਰ - A. ਬ੍ਰਿਟਿਸ਼ ਸੰਵਿਧਾਨ
ਉਪਰੋਕਤ ਸਾਰੇ ਹੀ ਪ੍ਰਸ਼ਨ ਪਿਛਲੇ ਸਾਲ ਪੇਪਰਾਂ ਵਿੱਚ ਪੁੱਛੇ ਗਏ ਹਨ। ਇਹ Punjab Police Constable GK Questions ਪਿਛਲੇ ਸਾਲ ਪੇਪਰ ਦੀਆਂ ਕਈ ਸ਼ਿਫਟਾਂ ਵਿੱਚ ਪੁੱਛੇ ਗਏ ਸਨ। ਇਹਨਾਂ ਪ੍ਰਸ਼ਨਾਂ ਨੂੰ ਇੱਕ ਵਾਰ ਜ਼ਰੂਰ ਪੜ੍ਹ ਲਵੋ ਜੀ, ਇਸ ਤਰ੍ਹਾਂ ਦੇ ਹੋਰ ਪ੍ਰਸ਼ਨ ਤੁਸੀਂ ਸਾਡੀ ਇਸੇ ਵੈੱਬਸਾਈਟ ਤੇ ਪੜ੍ਹ ਸਕਦੇ ਹੋ।
Nyc
ReplyDeleteNyc ☺️
ReplyDelete