ਸੁਰਜੀਤ ਪਾਤਰ ਸ਼ਾਇਰੀ ਜੀਵਨ ਅਤੇ ਜਾਣ ਪਛਾਣ - Surjit Patar Biography Shayari
ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਅਤੇ ਜੀਵਨ ਨਾਲ ਸੰਬੰਧਿਤ ਪੂਰੀ ਜਾਣਕਾਰੀ। ਪੰਜਾਬੀ ਦੇ ਉੱਘੇ ਸ਼ਾਇਰ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਤੁਸੀਂ ਇਸ ਪੋਸਟ ਵਿੱਚ ਪੜ੍ਹ ਸਕਦੇ ਹੋ।
ਸ਼ਾਇਰ ਸੁਰਜੀਤ ਪਾਤਰ (1945 - 2024)
ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ (1945 - 2024) ਜੀ ਦੇ ਅੱਜ ਮਿਤੀ 11 ਮਈ 2024 ਨੂੰ ਅਕਾਲ ਚਲਾਣੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਇਸ ਵੱਡੇ ਘਾਟੇ ਨੂੰ ਕਦੇ ਵੀ ਪੂਰਿਆ ਨਹੀ ਜਾ ਸਕਦਾ।
ਅਲਵਿਦਾ ਸ਼ਾਇਰ ਜੀ - ਇੱਕ ਸ਼ਰਧਾਂਜਲੀ
ਜੀਵਨ ਅਤੇ ਜਾਣ ਪਛਾਣ
ਜਨਮ - 14 ਜਨਵਰੀ 1945
ਪਿੰਡ - ਪੱਤੜ ਕਲਾਂ (ਜਲੰਧਰ)
ਮੌਤ (ਦੇਹਾਂਤ) - ਸ਼ਨੀਵਾਰ ਦੀ ਸਵੇਰ, 11 ਮਈ 2024, ਲੁਧਿਆਣਾ (79 ਸਾਲ) ਦਿਲ ਦਾ ਦੌਰਾ
ਪਿਤਾ - ਸ. ਹਰਭਜਨ ਸਿੰਘ
ਮਾਤਾ - ਗੁਰਬਖ਼ਸ਼ ਕੌਰ
ਵਿਧਾ - ਗ਼ਜ਼ਲਾਂ (ਗ਼ਜ਼ਲਗੋ), ਕਵਿਤਾਵਾਂ, ਗੀਤ, ਨਜ਼ਮਾਂ, ਕਾਵਿ ਨਾਟਕ, ਵਾਰਤਕ
ਕਿੱਤਾ - ਅਧਿਆਪਕ, ਲੈਕਚਰਾਰ, ਪ੍ਰੋਫੈਸਰ, ਸਾਹਿਤਕਾਰ (ਸ਼ਾਇਰ), ਸਾਹਿਤ ਅਕਾਦਮੀ ਲੁਧਿਆਣਾ ਪ੍ਰਧਾਨ।
ਸੁਰਜੀਤ ਪਾਤਰ ਰਚਨਾਵਾਂ
• ਹਵਾ ਵਿੱਚ ਲਿਖੇ ਹਰਫ਼ -1979
• ਬਿਰਖ ਅਰਜ਼ ਕਰੇ- 1992
• ਹਨੇਰੇ ਵਿੱਚ ਸੁਲਗਦੀ ਵਰਨਮਾਲਾ-1992
• ਲਫ਼ਜ਼ਾਂ ਦੀ ਦਰਗਾਹ- 2003
• ਪਤਝੜ ਦੀ ਪਾਜ਼ੇਬ
• ਸੁਰ-ਜ਼ਮੀਨ- 2007
• ਚੰਨ ਸੂਰਜ ਦੀ ਵਹਿੰਗੀ
Surjit Patar Shayari in Punjabi |
ਸੁਰਜੀਤ ਪਾਤਰ ਸਨਮਾਨ
• ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦਿੱਲੀ, 1993 - (ਹਨੇਰੇ ਵਿੱਚ ਸੁਲਘਦੀ ਵਰਨਮਾਲਾ) - ਕਾਵਿ ਸੰਗ੍ਰਹਿ
• ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ - 1980
• ਸਰਸਵਤੀ ਪੁਰਸਕਾਰ 2009 - (ਲਫਜ਼ਾਂ ਦੀ ਦਰਗਾਹ)
• ਪਦਮ ਸ੍ਰੀ ਪੁਰਸਕਾਰ - 2012 - ਕਿਸਾਨ ਅੰਦੋਲਨ ਸਮੇਂ ਵਾਪਿਸ ਕਰ ਦਿੱਤਾ ਸੀ
• ਸ਼੍ਰੋਮਣੀ ਪੰਜਾਬੀ ਕਵੀ ਸਨਮਾਨ ਭਾਸ਼ਾ ਵਿਭਾਗ ਪੰਜਾਬ ਵੱਲੋਂ 1997
ਸੁਰਜੀਤ ਪਾਤਰ ਸ਼ਾਇਰੀ (Surjit Patar Shayari)
ਸੁਰਜੀਤ ਪਾਤਰ ਸ਼ਾਇਰੀ ਜੀਵਨ ਅਤੇ ਜਾਣ ਪਛਾਣ - Surjit Patar Biography Shayari
ਸੁਰਜੀਤ ਪਾਤਰ ਦੀਆਂ ਕਵਿਤਾਵਾਂ, ਸੁਰਜੀਤ ਪਾਤਰ ਸ਼ਾਇਰੀ ਸੁਰਜੀਤ ਪਾਤਰ ਜੀਵਨੀ ਸੁਰਜੀਤ ਪਾਤਰ ਕਵਿਤਾ
Surjit Patar Poetry
1.
ਕੁਛ ਨਾ ਕਹਿ ਖਾਮੋਸ਼ ਰਹਿ ਓ ਸ਼ਾਇਰਾ,
ਸਭ ਨੂੰ ਤੇਰੇ ਕਹਿਣ ਤੇ ਇਤਰਾਜ ਹੈ।
2.
ਕੋਈ ਦਸਤਾਰ ਰਤ ਲਿਬੜੀ ਤਲਵਾਰ ਆਈ ਹੈ
ਲਿਆਓ ਸਰਦਲਾਂ ਤੋਂ ਚੁੱਕ ਕੇ ਅਖਬਾਰ ਆਈ ਹੈ।
ਘਰਾਂ ਦੀ ਅੱਗ ਸਿਆਣੀ ਹੈ ਤਦੇ ਹੀ ਇਸਦੇ ਲਪੇਟੇ ਅੰਦਰ
ਬੇਗਾਨੀ ਧੀ ਹੀ ਆਈ ਹੈ ਜਿੰਨੀ ਵਾਰ ਆਈ ਹੈ।
3.
ਯਾਰੋ ਐਸਾ ਕਿਤੇ ਨਿਜ਼ਾਮ ਨਹੀਂ
ਜਿਸ ’ਚ ਸੂਲੀ ਦਾ ਇੰਤਜ਼ਾਮ ਨਹੀਂ।
ਮੈਂ ਤਾਂ ਸੂਰਜ ਹਾਂ, ਛੁਪ ਕੇ ਵੀ ਬਲਦਾਂ,
ਸ਼ਹਿਰ ਦੀ ਸ਼ਾਮ ਮੇਰੀ ਸ਼ਾਮ ਨਹੀਂ।
ਕੁਝ ਲੋਕ ਸਮਝਦੇ ਨੇ ਬਸ ਏਨਾ ਕੁ ਰਾਗ ਨੂੰ
ਸੋਨੇ ਦੀ ਜੇ ਹੈ ਬੰਸਰੀ ਤਾਂ ਬੇਸੁਰੀ ਨਹੀਂ।
ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ,
ਮਤਲਬ ਨਾ ਲੈ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ।
Current Affairs Punjab Police Constable
4.
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ....
ਪੈੜਾਂ ਤੇਰੀਆਂ ‘ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ....
ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ
ਐਵੇਂ ਲੰਘ ਜਾਨੈ ਪਾਣੀ ਕਦੇ ਵਾ ਬਣ ਕੇ........
ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ
5.
ਏਨਾ ਸੱਚ ਨਾ ਬੋਲ ਕਿ 'ਕੱਲ੍ਹਾ ਰਹਿ ਜਾਵੇਂ'!
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ..।
6.
ਮੈਂ ਤਾਂ ਸੜਕਾਂ ਤੇ ਵਿਛੀ ਬਿਰਖ ਦੀ ਛਾਂ ਹਾਂ..
ਮੈਂ ਨਈ ਮਿਟਣਾ.. ਸੌ ਵਾਰੀ ਲੰਘ ਮਸਲ ਕੇ.. !!
7.
ਏਨਾ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁੱਖ ਸਿੰਜਿਆ..
ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ.. !!
8.
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
9.
ਉਂਝ ਤਾਂ ਉਸ ਸ਼ਾਇਰ ਨੂੰ ਆਪਣੇ ਖਿਆਲ ਪਿਆਰੇ ਨੇ
ਐਪਰ ਆਪਣੇ ਖਿਆਲਾਂ ਨਾਲੋਂ ਆਪਣੇ ਲਾਲ ਪਿਆਰੇ ਨੇ।
10.
ਮੈਂ ਰਾਹਾਂ ਤੇ ਨਹੀਂ ਤੁਰਦਾ
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ।
11.
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ।
12.
ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ 'ਤੇ
ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ
ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ।
13.
ਜੇ ਆਈ ਪਤਝੜ ਤਾਂ ਫੇਰ ਕੀ ਐ,
ਤੂੰ ਅਗਲੀ ਰੁੱਤ ਤੇ ਯਕੀਨ ਰੱਖੀ.,
ਮੈਂ ਲੱਭ ਕੇ ਕਿਤੋਂ ਲਿਆਉਨਾ ਕਲ਼ਮਾਂ,
ਤੂੰ ਫੁੱਲਾਂ ਜੋਗੀ ਜਮੀਨ ਰੱਖੀ...
ਬੁਰੇ ਦਿਨਾਂ ਤੋਂ ਡਰੀ ਨਾ ਪਾਤਰ,
ਭਲੇ ਦਿਨਾ ਨੂੰ ਲਿਆਉਣ ਖਾਤਿਰ,
ਆਸ ਦਿਲ ਵਿੱਚ ਤੇ ਸਿਦਕ ਰੂਹ ਵਿੱਚ,
ਅੱਖਾਂ ਚ ਸੁਪਨੇ ਹਸੀਨ ਰੱਖੀ
14.
ਤੇਰਿਆਂ ਰਾਹਾਂ ਤੇ ਗੂੜੀ ਛਾਂ ਤਾਂ ਬਣ ਸਕਦਾ ਹਾਂ ਮੈਂ..
ਮੰਨਿਆਂ ਸੂਰਜ ਦੇ ਰਾਸਤੇ ਨੂੰ ਬਦਲ ਸਕਦਾ ਨਹੀਂ.. !!
15.
ਮੈਂ ਖੁਸ਼ ਵੀ ਹੋਇਆ ਜ਼ਰਾ ਤੇ ਉਦਾਸਿਆ ਵੀ ਬਹੁਤ..
ਜੁ ਪੱਲੂ ਤੇਰਾ ਮੇਰੇ ਕੰਡਿਆਂ ਚੋਂ ਨਿਕਲ ਗਿਆ.. !!
16.
ਤੇਰੇ ਵਿਯੋਗ ਨੂੰ ਕਿੰਨਾ ਮੇਰਾ ਖਿਆਲ ਰਿਹਾ
ਕਿ ਸਾਰੀ ਉਮਰ ਹੀ ਲੱਗਿਆ ਕਲੇਜੇ ਨਾਲ ਰਿਹਾ
ਅਸੀ ਤਾ ਮਚਦੇ ਹੋਏ ਅੰਗਿਆਰਿਆ ਤੇ ਨੱਚਦੇ ਰਹੇ
ਤੁਹਾਡੇ ਸ਼ਹਿਰ ਚ ਹੀ ਝਾਂਜਰਾ ਦਾ ਕਾਲ ਰਿਹਾ
17.
ਤਾਰਿਆਂ ਤੋਂ ਰੇਤ ਵੀ ਬਣਿਆ ਹਾਂ ਮੈਂ
ਤੈਨੂੰ ਹਰ ਇੱਕ ਕੌਣ ਤੋਂ ਦੇਖਣ ਲਈ।
18.
ਰਾਹਾਂ ਚ ਕੋਈ ਹੋਰ ਹੈ, ਚਾਹਾਂ ਚ ਕੋਈ ਹੋਰ
ਬਾਹਾਂ ਚ ਕਿਸੇ ਹੋਰ ਦੀਆਂ ਬਿਖਰੇ ਪਏ ਨੇ।
19.
ਮੈਂ ਬਿਰਖ ਬਣ ਗਿਆ ਸਾਂ, ਉਹ ਪੌਣ ਹੋ ਗਈ ਸੀ
ਕਿੱਸਾ ਹੈ ਸਿਰਫ ਏਨਾ ਆਪਣੀ ਤਾਂ ਆਸ਼ਕੀ ਦਾ।
20.
ਦੁਨੀਆਂ ਨੇ ਵਸਦੀ ਰਹਿਣਾ ਹੈ ਸਾਡੇ ਬਗੈਰ ਵੀ,
ਤੂੰ ਐਵੇਂ ਤਪਿਆ, ਤੜਪਿਆ ਤੇ ਉਲਝਿਆ ਨਾ ਕਰ।
21.
ਦਮ ਰੱਖ ਪਾਤਰ, ਦਮ ਰੱਖ
ਆਸ ਨ ਛੱਡ ਦਿਲ ਥੰਮ ਰੱਖ
ਸੁਪਨੇ ਖੁਰਨ ਨਾ ਦੇਵੀਂ
ਅੱਖੀਆਂ ਭਾਂਵੇਂ ਨਮ ਰੱਖ।
22.
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ
ਦੂਰ ਇਕ ਪਿੰਡ ਵਿਚ ਛੋਟਾ ਜਿਹਾ ਘਰ ਸੀ
ਕੱਚੀਆਂ ਸੀ ਕੰਧਾਂ ਉਹਦਾ ਥੋੜਾ ਜਿਹਾ ਦਰ ਸੀ
ਅੰਮੀ ਮੇਰੀ ਚਿੰਤਾ ਸੀ ਬਾਪੂ ਮੇਰਾ ਡਰ ਸੀ
ਓਦੋਂ ਮੇਰੀ ਅਉਧ ਯਾਰੋ ਐਵੇਂ ਫੁੱਲ ਭਰ ਸੀ
ਜਦੋਂ ਦਾ ਅਸਾਡੇ ਨਾਲ ਖ਼ੁਸ਼ੀਆਂ ਨੂੰ ਵੈਰ ਏ…
ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ
ਸੂਰਜ ਦੇ ਚੜ੍ਹਨ ‘ਚ ਹਾਲੇ ਬੜੀ ਦੇਰ ਸੀ
ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ
ਮੇਰੀ ਮਾਂ ਦੇ ਨੈਣਾਂ ਵਿਚ ਹੰਝੂ ਤੇ ਹਨ੍ਹੇਰ ਸੀ
ਹਾਲੇ ਤੀਕ ਨੈਣਾਂ ਵਿਚ ਮਾੜੀ ਮਾੜੀ ਗਹਿਰ ਏ…
ਕਿੱਥੋਂ ਦਿਆਂ ਪੰਛੀਆਂ ਨੂੰ ਕਿਥੋਂ ਚੋਗਾ ਲੱਭਿਆ
ਧੀਆਂ ਦੇ ਵਸੇਬੇ ਲਈ ਬਾਪੂ ਦੇਸ ਛੱਡਿਆ
ਕਿੰਨਾ ਹੈ ਮਹਾਨ ਦੇਸ ਓਦੋਂ ਪਤਾ ਲੱਗਿਆ
ਡੂੰਘਾ ਮੇਰੀ ਹਿੱਕ ‘ਚ ਤਰੰਗਾ ਗਿਆ ਗੱਡਿਆ
ਝੁਲ ਓ ਤਰੰਗਿਆ ਤੂੰ ਝੁੱਲ ਸਾਡੀ ਖ਼ੈਰ ਏ…
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ
23.
ਅਸਾਡੀ ਤੁਹਾਡੀ ਮੁਲਾਕਾਤ ਹੋਈ
ਜਿਵੇਂ ਬਲਦੇ ਜੰਗਲ ਤੇ ਬਰਸਾਤ ਹੋਈ
ਸੀ ਚਾਰੇ ਦਿਸ਼ਾ ਰਾਤ ਹੀ ਰਾਤ ਹੋਈ
ਤੇਰਾ ਮੁਖੜਾ ਦਿਸਿਆ ਤਾਂ ਪਰਭਾਤ ਹੋਈ
ਤੂੰ ਤੱਕਿਆ ਤਾਂ ਰੁੱਖਾਂ ਨੂੰ ਫੁੱਲ ਪੈ ਗਏ ਸਨ
ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ
ਮੈਂ ਉਸਦਾ ਹੀ ਲਫਜ਼ਾਂ ਅਨੁਵਾਦ ਕੀਤਾ
ਜੁ ਰੁੱਖਾਂ ਤੇ ਪੌਣਾਂ 'ਚ ਗੱਲਬਾਤ ਹੋਈ
ਅਸਾਡੀ ਤੁਹਾਡੀ ਮੁਲਾਕਾਤ ਹੋਈ
ਜਿਵੇਂ ਬਲਦੇ ਜੰਗਲ ਤੇ ਬਰਸਾਤ ਹੋਈ
ਸ਼ਾਇਰ ਸੁਰਜੀਤ ਪਾਤਰ
ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ (1945 - 2024) ਜੀ ਦੇ ਅੱਜ ਮਿਤੀ 11 ਮਈ 2024 ਨੂੰ ਅਕਾਲ ਚਲਾਣੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਇਸ ਵੱਡੇ ਘਾਟੇ ਨੂੰ ਕਦੇ ਵੀ ਪੂਰਿਆ ਨਹੀ ਜਾ ਸਕਦਾ।
ਅਲਵਿਦਾ ਸ਼ਾਇਰ ਜੀ - ਇੱਕ ਸ਼ਰਧਾਂਜਲੀ
Post a Comment
0 Comments